ਔਰਤਾਂ ਲਈ ਡਾਈਟ 'ਚ ਕੁਝ ਖਾਸ ਬੀਜਾਂ ਨੂੰ ਸ਼ਾਮਲ ਕਰਨਾ ਲਾਭਦਾਇਕ ਸਾਬਿਤ ਹੋ ਸਕਦਾ ਹੈ। ਆਓ ਜਾਣੀਏ ਅਜਿਹੇ ਹੀ 3 ਬੀਜਾਂ (Seeds for Women After 30) ਬਾਰੇ ਜੋ 30 ਤੋਂ ਬਾਅਦ ਦੀਆਂ ਔਰਤਾਂ ਲਈ ਵਰਦਾਨ ਤੋਂ ਘੱਟ ਨਹੀਂ ਹਨ।

ਲਾਈਫਸਟਾਈਲ ਡੈਸਕ, ਨਵੀਂ ਦਿੱਲੀ : ਉਮਰ ਦਾ ਤੀਜਾ ਦਹਾਕਾ ਯਾਨੀ 30 ਦੀ ਉਮਰ ਔਰਤਾਂ ਦੇ ਜੀਵਨ ਦਾ ਅਹਿਮ ਮੋੜ ਹੁੰਦਾ ਹੈ। ਇਸ ਉਮਰ 'ਚ ਸਰੀਰ 'ਚ ਕਈ ਤਰ੍ਹਾਂ ਦੇ ਬਦਲਾਅ ਆਉਣ ਲੱਗਦੇ ਹਨ, ਖਾਸ ਕਰਕੇ ਹਾਰਮੋਨਲ ਲੈਵਲ 'ਤੇ। ਐਸਟ੍ਰੋਜਨ ਹਾਰਮੋਨ ਦਾ ਉਤਰਾਅ-ਚੜ੍ਹਾਅ, ਮੈਟਾਬੋਲਿਜ਼ਮ ਦਾ ਹੌਲੀ ਹੋਣਾ ਤੇ ਹੱਡੀਆਂ ਦੀ ਡੈਂਸਿਟੀ ਘਟਣਾ, ਇਹ ਸਾਰੀਆਂ ਚੁਣੌਤੀਆਂ ਹਨ ਜਿਨ੍ਹਾਂ ਦਾ ਸਾਹਮਣਾ ਅਕਸਰ 30 ਪਾਰ ਔਰਤਾਂ ਨੂੰ ਕਰਨਾ ਪੈਂਦਾ ਹੈ।
ਇਸ ਸੰਦਰਭ 'ਚ ਸਿਰਫ ਬਾਹਰੀ ਦੇਖਭਾਲ ਹੀ ਕਾਫੀ ਨਹੀਂ ਹੈ; ਅੰਦਰੋਂ ਮਜ਼ਬੂਤ ਬਣਨ ਲਈ ਪੋਸ਼ਣ ਵੱਲ ਖਾਸ ਧਿਆਨ ਦੇਣਾ ਜ਼ਰੂਰੀ ਹੈ। ਇਸ ਲਈ, ਡਾਈਟ 'ਚ ਕੁਝ ਖਾਸ ਬੀਜਾਂ ਨੂੰ ਸ਼ਾਮਲ ਕਰਨਾ ਲਾਭਦਾਇਕ ਸਾਬਿਤ ਹੋ ਸਕਦਾ ਹੈ। ਆਓ ਜਾਣੀਏ ਅਜਿਹੇ ਹੀ 3 ਬੀਜਾਂ (Seeds for Women After 30) ਬਾਰੇ ਜੋ 30 ਤੋਂ ਬਾਅਦ ਦੀਆਂ ਔਰਤਾਂ ਲਈ ਵਰਦਾਨ ਤੋਂ ਘੱਟ ਨਹੀਂ ਹਨ।
ਹਾਰਮੋਨ ਬੈਲੇਂਸ : ਕੱਦੂ ਦੇ ਬੀਜ ਮੈਗਨੀਸ਼ੀਅਮ ਨਾਲ ਭਰਪੂਰ ਹੁੰਦੇ ਹਨ। ਮੈਗਨੀਸ਼ੀਅਮ ਇਕ ਅਜਿਹਾ ਖਣਿਜ ਹੈ ਜੋ ਤਣਾਅ ਨੂੰ ਘਟਾਉਣ ਅਤੇ ਨੀਂਦ ਦੀ ਗੁਣਵੱਤਾ 'ਚ ਸੁਧਾਰ ਲਿਆਉਣ 'ਚ ਮਦਦਗਾਰ ਹੈ। ਚੰਗੀ ਨੀਂਦ ਤੇ ਘੱਟ ਤਣਾਅ ਦਾ ਸਿੱਧਾ ਅਸਰ ਹਾਰਮੋਨਲ ਬੈਲੈਂਸ 'ਤੇ ਪੈਂਦਾ ਹੈ। ਇਸਦੇ ਨਾਲ, ਇਨ੍ਹਾਂ ਵਿਚ ਜ਼ਿੰਕ ਵੀ ਹੁੰਦਾ ਹੈ ਜੋ ਥਾਇਰਾਇਡ ਫੰਕਸ਼ਨ ਅਤੇ ਇਮਿਊਨਿਟੀ ਲਈ ਜ਼ਰੂਰੀ ਹੈ।
ਹੱਡੀਆਂ ਦੀ ਮਜ਼ਬੂਤੀ : 30 ਦੀ ਉਮਰ ਦੇ ਬਾਅਦ ਔਰਤਾਂ 'ਚ ਓਸਟਿਓਪੋਰੋਸਿਸ ਦਾ ਖ਼ਤਰਾ ਵਧਣ ਲੱਗਦਾ ਹੈ। ਕੱਦੂ ਦੇ ਬੀਜ ਮੈਗਨੀਸ਼ੀਅਮ, ਫਾਸਫੋਰਸ ਤੇ ਜ਼ਿੰਕ ਦਾ ਚੰਗਾ ਸਰੋਤ ਹਨ ਜੋ ਹੱਡੀਆਂ ਦੀ ਡੈਂਸਿਟੀ ਨੂੰ ਬਣਾਈ ਰੱਖਣ 'ਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ।
ਊਰਜਾ ਦਾ ਸਰੋਤ - ਇਨ੍ਹਾਂ ਵਿਚ ਮੌਜੂਦ ਪ੍ਰੋਟੀਨ ਤੇ ਹੈਲਥੀ ਫੈਟ ਸਰੀਰ ਨੂੰ ਲੰਬੇ ਸਮੇਂ ਤਕ ਊਰਜਾ ਦਿੰਦੇ ਹਨ ਤੇ ਮਿਡ-ਡੇ ਸਲੰਪ ਤੋਂ ਬਚਾਉਂਦੇ ਹਨ।
ਹੱਡੀਆਂ ਤੇ ਦੰਦਾਂ ਲਈ ਵਰਦਾਨ : ਤਿਲ ਦੇ ਬੀਜ ਕੈਲਸ਼ੀਅਮ ਦੇ ਸਭ ਤੋਂ ਚੰਗੇ ਪਲਾਂਟ-ਬੇਸਡ ਸਰੋਤਾਂ 'ਚੋਂ ਇਕ ਹਨ। ਦੁੱਧ ਦੇ ਮੁਕਾਬਲੇ ਇਨ੍ਹਾਂ ਵਿਚ ਕੈਲਸ਼ੀਅਮ ਦੀ ਮਾਤਰਾ ਕਾਫੀ ਜ਼ਿਆਦਾ ਹੁੰਦੀ ਹੈ। ਇਨ੍ਹਾਂ ਨੂੰ ਨਿਯਮਤ ਤੌਰ 'ਤੇ ਖਾਣ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ ਤੇ ਓਸਟਿਓਪੋਰੋਸਿਸ ਦਾ ਖ਼ਤਰਾ ਘਟਦਾ ਹੈ।
ਐਂਟੀ-ਏਜਿੰਗ ਗੁਣ - ਤਿਲ ਦੇ ਬੀਜ 'ਚ ਸੇਸਮੀਨ ਅਤੇ ਸੇਸਾਮੋਲਿਨ ਵਰਗੇ ਐਂਟੀਓਕਸੀਡੈਂਟਸ ਪਾਏ ਜਾਂਦੇ ਹਨ ਜੋ ਸਰੀਰ 'ਚ ਫ੍ਰੀ ਰੈਡੀਕਲਸ ਨਾਲ ਲੜ ਕੇ ਸੈੱਲਾਂ ਨੂੰ ਨੁਕਸਾਨ ਪਹੁੰਚਣ ਤੋਂ ਬਚਾਉਂਦੇ ਹਨ ਤੇ ਉਮਰ ਵਧਣ ਦੇ ਲੱਛਣਾਂ ਨੂੰ ਘਟਾਉਂਦੇ ਹਨ।
ਹਾਰਮੋਨਲ ਹੈਲਥ - ਇਨ੍ਹਾਂ ਵਿਚ ਲਿਗਨਨਸ ਫਾਈਟੋਐਸਟ੍ਰੋਜਨ ਪਾਏ ਜਾਂਦੇ ਹਨ, ਜੋ ਔਰਤਾਂ 'ਚ ਐਸਟ੍ਰੋਜਨ ਹਾਰਮੋਨ ਨੂੰ ਬੈਲੇਂਸ ਕਰਨ 'ਚ ਮਦਦ ਕਰ ਸਕਦੇ ਹਨ, ਖਾਸ ਕਰਕੇ ਪੈਰੀਮੀਨੋਪੌਜ਼ ਅਤੇ ਮੀਨੋਪੌਜ਼ ਦੌਰਾਨ।
ਹਾਰਮੋਨ ਬੈਲੈਂਸ - ਅਲਸੀ ਦੇ ਬੀਜ ਲਿਗਨਨਸ ਦਾ ਸਭ ਤੋਂ ਵਧੀਆ ਸਰੋਤ ਹਨ। ਲਿਗਨਨਸ ਇਕ ਕਿਸਮ ਦਾ ਫਾਈਟੋਐਸਟਰੋਜਨ ਹੈ ਜੋ ਸਰੀਰ ਵਿਚ ਐਸਟ੍ਰੋਜਨ ਹਾਰਮੋਨ ਨੂੰ ਰੈਗੂਲੇਟ ਕਰਨ 'ਚ ਮਦਦ ਕਰਦਾ ਹੈ। ਇਹ ਪੀਰੀਅਡਜ਼ ਦੌਰਾਨ ਹੋਣ ਵਾਲੇ ਮੂਡ ਸਵਿੰਗਸ, ਹਾਟ ਫਲੈਸ਼ਜ਼ ਤੇ ਹੋਰ ਹਾਰਮੋਨਲ ਲੱਛਣਾਂ ਨੂੰ ਘਟਾਉਣ 'ਚ ਅਸਰਦਾਰ ਹੈ।
ਦਿਲ ਲਈ ਫਾਇਦੇਮੰਦ - ਅਲਸੀ ਓਮੈਗਾ-3 ਫੈਟੀ ਐਸਿਡ ਨਾਲ ਭਰਪੂਰ ਹੁੰਦੀ ਹੈ, ਜੋ ਕੋਲੈਸਟ੍ਰੋਲ ਨੂੰ ਕੰਟਰੋਲ ਕਰ ਕੇ, ਸੋਜ਼ਿਸ਼ ਨੂੰ ਘਟਾਉਂਦੀ ਹੈ ਤੇ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰ ਕੇ ਦਿਲ ਦੀ ਬਿਮਾਰੀ ਦੇ ਖਤਰੇ ਨੂੰ ਘਟਾਉਂਦੀ ਹੈ।
ਪਚਾਉਣ 'ਚ ਮਦਦਗਾਰ - ਇਨ੍ਹਾਂ ਵਿਚ ਸੋਲਿਊਬਲ ਤੇ ਇਨਸੋਲਿਊਬਲ ਦੋਹਾਂ ਕਿਸਮ ਦੇ ਫਾਈਬਰ ਪਾਏ ਜਾਂਦੇ ਹਨ, ਜੋ ਪਾਚਣ ਤੰਤਰ ਨੂੰ ਠੀਕ ਰੱਖਦੇ ਹਨ ਅਤੇ ਕਬਜ਼ ਦੀ ਸਮੱਸਿਆ ਤੋਂ ਰਾਹਤ ਦਿੰਦੇ ਹਨ।
ਇਹ ਬੀਜ 30 ਤੋਂ ਬਾਅਦ ਦੀਆਂ ਔਰਤਾਂ ਲਈ ਸਿਹਤਮੰਦ ਜੀਵਨ ਦੀ ਕੁੰਜੀ ਹਨ। ਸਿਹਤਮੰਦ ਖੁਰਾਕ ਤੇ ਸਹੀ ਪੋਸ਼ਣ ਨਾਲ ਔਰਤਾਂ ਆਪਣੇ ਜੀਵਨ ਨੂੰ ਬਿਹਤਰ ਬਣਾ ਸਕਦੀਆਂ ਹਨ।
Disclaimer : ਲੇਖ 'ਚ ਦਿੱਤੀ ਸਲਾਹ ਤੇ ਸੁਝਾਅ ਸਿਰਫ਼ ਆਮ ਜਾਣਕਾਰੀ ਦੇ ਉਦੇਸ਼ ਤੋਂ ਹਨ। ਇਨ੍ਹਾਂ ਨੂੰ ਪੇਸ਼ੇਵਰ ਡਾਕਟਰੀ ਸਲਾਹ ਵਜੋਂ ਨਹੀਂ ਲਿਆ ਜਾਣਾ ਚਾਹੀਦਾ। ਕਿਸੇ ਵੀ ਸਵਾਲ ਜਾਂ ਸਮੱਸਿਆ ਹੋਣ 'ਤੇ ਹਮੇਸ਼ਾ ਆਪਣੇ ਡਾਕਟਰ ਨਾਲ ਸਲਾਹ ਕਰੋ।