ਅੱਜ ਜਦੋਂ ਮੋਬਾਈਲ ਤੋਂ ਲੈ ਕੇ ਟੀਵੀ ਤਕ ਸਮਾਰਟ ਆ ਚੁੱਕੇ ਹਨ ਤਾਂ ਅਜਿਹੇ 'ਚ ਗਮਲਾ ਕਿਉਂ ਪੁਰਾਣੇ ਜ਼ਮਾਨੇ ਦਾ ਰਹੇ।ਇਕ ਅਜਿਹੇ ਸਮਾਰਟ ਗਮਲੇ 'ਲੁਆ' ਨੂੰ ਡਿਜ਼ਾਈਨ ਕੀਤਾ ਹੈ, ਜੋ ਗਾਰਡਨਿੰਗ ਨੂੰ ਹੋਰ ਆਸਾਨ ਬਣਾਵੇਗਾ।

ਤਕਨਾਲੋਜੀ 'ਚ ਇੰਨੀ ਤੇਜ਼ੀ ਨਾਲ ਤਬਦੀਲੀ ਹੋ ਰਹੀ ਹੈ ਕਿ ਆਉਣ ਵਾਲਾ ਸਮਾਂ ਸਾਡਾ ਜੀਵਨ ਮਸ਼ੀਨਾਂ ਅਧੀਨ ਹੋਵੇਗਾ। ਹੋ ਸਕਦਾ ਹੈ ਕਿ ਸਮਾਰਟਫੋਨ ਸਾਡੇ ਸਰੀਰ ਦਾ ਇਕ ਵੱਖਰਾ ਹਿੱਸਾ ਬਣ ਜਾਵੇ। ਇਸ ਦਿਸ਼ਾ 'ਚ ਕਈ ਵਿਗਿਆਨੀ ਦਿਨ-ਰਾਤ ਕੰਮ ਕਰ ਰਹੇ ਹਨ। ਆਓ, ਜਾਣਦੇ ਹਾਂ ਅਜਿਹੀਆਂ ਕਾਢਾਂ ਬਾਰੇ...
ਹਿਊਮਨ ਮਸ਼ੀਨ ਮਰਜਿੰਗ ਦਾ ਸਮਾਂ ਨੇੜੇ
ਸਾਡੇ ਵਿਚੋਂ ਬਹੁਤੇ ਲੋਕ ਅਜਿਹੇ ਹਨ, ਜੋ ਜੇ ਕੁਝ ਘੰਟੇ ਆਪਣੇ ਸਮਾਰਟਫੋਨ ਤੋਂ ਦੂਰ ਰਹਿ ਜਾਣ ਤਾਂ ਉਨ੍ਹਾਂ ਨੂੰ ਲਗਦਾ ਹੈ ਕਿ ਸ਼ਾਇਦ ਸਦੀਆਂ ਲੰਘ ਗਈਆਂ ਹੋਣ। ਪ੍ਰੋਫੈਸਰ ਯੁਵਲ ਨੋਆ ਹਰਾਰੀ ਦਾ ਦਾਅਵਾ ਹੈ ਕਿ ਮਨੁੱਖ ਜਿਸ ਤਰ੍ਹਾਂ ਤਕਨਾਲੋਜੀ 'ਤੇ ਦਿਨ-ਬ-ਦਿਨ ਨਿਰਭਰ ਹੁੰਦਾ ਜਾ ਰਿਹਾ ਹੈ ਤੇ ਉਹ ਸਮਾਂ ਦੂਰ ਨਹੀਂ ਜਦੋਂ ਮਨੁੱਖ ਤੇ ਮਸ਼ੀਨ ਦਾ ਮਿਸ਼ਰਤ ਰੂਪ ਦੇਖਣ ਨੂੰ ਮਿਲੇਗਾ। ਫਾਸਟ ਕੰਪਨੀ ਦੇ ਯੂਰਪੀਅਨ ਇਨੋਵੇਸ਼ਨ ਫੈਸਟੀਵਲ 'ਚ ਬੋਲਦਿਆਂ ਹਬ੍ਰੇਊ ਯੂਨੀਵਰਸਿਟੀ ਦੇ ਇਤਿਹਾਸਕਾਰ ਪ੍ਰੋਫੈਸਰ ਹਰਾਰੀ ਨੇ ਕਿਹਾ ਕਿ ਹੌਲੀ-ਹੌਲੀ ਮਨੁੱਖ ਤੇ ਮਸ਼ੀਨ 'ਚ ਫ਼ਰਕ ਕਰਨਾ ਔਖਾ ਹੁੰਦਾ ਜਾ ਰਿਹਾ ਹੈ। ਕਿਹਾ ਨਹੀਂ ਜਾ ਸਕਦਾ ਕਿ ਕਿੱਥੇ ਜਾ ਕੇ ਮਨੁੱਖ ਦੀ ਸੀਮਾ ਸਮਾਪਤ ਹੋ ਰਹੀ ਹੈ ਤੇ ਮਸ਼ੀਨ ਦੀ ਸ਼ੁਰੂ ਹੋਵੇਗੀ।
ਹੋਰ ਗ੍ਰਹਿਆਂ 'ਤੇ ਵੀ ਹੋ ਸਕੇਗਾ ਜੀਵਨ
ਜੇ ਮਨੁੱਖ-ਮਸ਼ੀਨ ਦਾ ਮਿਸ਼ਰਣ ਸਫ਼ਲ ਹੁੰਦਾ ਗਿਆ ਤਾਂ ਪ੍ਰੋਫੈਸਰ ਹਰਾਰੀ ਇਹ ਉਮੀਦ ਵੀ ਜਤਾਉਂਦੇ ਹਨ ਕਿ ਇਸ ਨਾਲ ਪ੍ਰਿਥਵੀ ਤੋਂ ਇਲਾਵਾ ਹੋਰ ਗ੍ਰਹਿਆਂ 'ਤੇ ਵੀ ਨਵੀਂ ਸੱਭਿਅਤਾ ਨੂੰ ਵਿਕਸਤ ਕੀਤਾ ਜਾ ਸਕੇਗਾ। ਫਿਰ ਜੀਵਨ ਸਿਰਫ਼ ਧਰਤੀ 'ਤੇ ਹੀ ਸੀਮਤ ਨਹੀਂ ਰਹਿ ਜਾਵੇਗਾ। ਅੱਜ ਸੁਣਨ 'ਚ ਭਾਵੇਂ ਉਨ੍ਹਾਂ ਦੀਆਂ ਗੱਲਾਂ ਹੈਰਾਨ ਕਰਦੀਆਂ ਹੋਣਗੀਆਂ ਪਰ ਮਨੁੱਖ-ਮਸ਼ੀਨ ਮਰਜਿੰਗ ਦੀਆਂ ਗੱਲਾਂ ਕਰਨ ਵਾਲੇ ਉਹ ਇਕੱਲੇ ਵਿਚਾਰਕ ਹੀਂ ਨਹੀਂ ਹਨ। ਆਖ਼ਰ ਉਮੀਦ ਜਤਾਈ ਜਾ ਸਕਦੀ ਹੈ ਕਿ ਆਉਣ ਵਾਲੇ ਸਮੇਂ 'ਚ ਦੁਨੀਆ ਇਕ ਨਵੇਂ ਕਲੇਵਰ 'ਚ ਨਜ਼ਰ ਆਵੇਗੀ।
ਅਮੇਜ਼ਨ ਅਲੈਕਸਾ ਹੁਣ ਹਿੰਦੀ 'ਚ ਕਰੇਗਾ ਗੱਲ
ਅਮੇਜ਼ਨ ਦੀ ਵਾਇਸ ਕੰਟਰੋਲ ਇਨੇਬਲ ਡਿਵਾਈਸ ਅਲੈਕਸਾ ਹੁਣ ਹਿੰਦੀ 'ਚ ਗੱਲ ਕਰੇਗੀ। ਕੰਪਨੀ ਅਨੁਸਾਰ ਉਸ ਦੇ ਡਿਵੈਲਪਰਜ਼ ਹੁਣ ਭਾਰਤੀ ਗਾਹਕਾਂ ਲਈ ਅਲੈਕਸਾ ਸਕਿੱਲ ਕਿੱਟ ਤਿਆਰ ਕਰ ਰਹੇ ਹਨ, ਜਿਸ ਨਾਲ ਉਹ ਗਾਹਕਾਂ ਨਾਲ ਹਿੰਦੀ 'ਚ ਗੱਲ ਕਰੇਗੀ। ਅਮੇਜ਼ਨ ਅਨੁਸਾਰ ਭਾਰਤ 'ਚ ਸਭ ਤੋਂ ਜ਼ਿਆਦਾ ਬੋਲੀ ਜਾਣ ਵਾਲੀ ਹਿੰਦੀ ਭਾਸ਼ਾ 'ਚ ਅਲੈਕਸਾ ਯੂਜਰਜ਼ ਲਈ ਦਿਲਚਸਪ ਤਜਰਬੇ ਦੇਣ ਲਈ ਤਿਆਰ ਹਨ। ਹਿੰਦੀ ਭਾਸ਼ਾਈ ਲੋਕਾਂ ਨੂੰ ਆਕਰਸ਼ਿਤ ਕਰਨ ਲਈ ਕੰਪਨੀ ਭਾਰਤ 'ਚ ਅਲੈਕਸਾ ਦੇ ਡਿਵਾਈਸ ਨੂੰ ਵਿਕਸਤ ਕਰਨਾ ਚਾਹੁੰਦੀ ਹੈ, ਜਿਸ ਲਈ ਉਹ ਕੇਲਵ ਅਲੈਕਸਾ ਵਾਇਸਸਰਵਿਸ (ਏਬੀਐੱਸ) ਡਿਵੈਲਪਰਜ਼ ਨਾਲ ਇਸ ਨੂੰ ਜਲਦੀ ਬਣਾਉਣ ਦੀ ਸਿਫਾਰਸ਼ ਕਰ ਸਕਦੀ ਹੈ। ਅਲੈਕਸਾ ਸਕਿੱਲ ਕਿੱਟ (ਏਐੱਸਕੇ) ਫ੍ਰੀ, ਸੈਲਫ ਸਰਵਿਸ ਏਪੀਆਈਐੱਸ ਤੇ ਟੂਲ ਦਾ ਸੰਗ੍ਰਹਿ ਹੈ। ਵਰਤਮਾਨ 'ਚ ਅਲੈਕਸਾ 80 ਦੇਸ਼ਾਂ 'ਚ ਉਪਲੱਬਧ ਹੈ ਤੇ 14 ਤੋਂ ਜ਼ਿਆਦਾ ਅਲੱਗ-ਅਲੱਗ ਭਾਸ਼ਾਵਾਂ ਬੋਲਦੀ ਹੈ। ਪਿਛਲੇ ਸਾਲ ਅਮੇਜ਼ਨ ਨੇ 'ਕਲਿਓ' ਨਾਂ ਦੀ ਨਵੀਂ ਸਕਿੱਲ ਕੈਟਾਗਰੀ ਵਿਕਸਤ ਕੀਤੀ ਸੀ। ਇਸ ਜ਼ਰੀਏ ਗਾਹਕ ਅਲੈਕਸਾ ਨੂੰ ਹਿੰਦੀ ਤੇ ਹੋਰ ਭਾਸ਼ਾਵਾਂ ਸਿਖਾ ਸਕਦੇ ਸਨ। ਅਲੈਕਸਾ ਦੇ ਭਾਸ਼ਾ ਮਾਡਲ ਨੂੰ ਸੁਧਾਰਨਾ ਅਤੇ ਇਸ ਨੂੰ ਦੂਸਰੀਆਂ ਭਾਸ਼ਾਵਾਂ 'ਚ ਗੱਲਬਾਤ ਸਿਖਾਉਣਾ ਕਲਿਓ ਦਾ ਮਕਸਦ ਸੀ। ਹਿੰਦੀ ਤੋਂ ਇਲਾਵਾ ਗਾਹਕ ਅਲੈਕਸਾ ਦੇ ਅੰਗਰੇਜ਼ੀ ਦੇ ਬਿਆਨਾਂ ਦਾ ਜਵਾਬ ਹੋਰ ਖੇਤਰੀ ਭਾਸ਼ਾਵਾਂ 'ਚ ਦੇ ਸਕਦੇ ਸਨ।
ਛੇਤੀ ਆਵੇਗਾ ਸਮਾਰਟ ਗਮਲਾ
ਅੱਜ ਜਦੋਂ ਮੋਬਾਈਲ ਤੋਂ ਲੈ ਕੇ ਟੀਵੀ ਤਕ ਸਮਾਰਟ ਆ ਚੁੱਕੇ ਹਨ ਤਾਂ ਅਜਿਹੇ 'ਚ ਗਮਲਾ ਕਿਉਂ ਪੁਰਾਣੇ ਜ਼ਮਾਨੇ ਦਾ ਰਹੇ। ਯੂਰਪ ਦੀ ਕੰਪਨੀ ਐੱਮਯੂ ਡਿਜ਼ਾਈਨ ਨੇ ਇਕ ਅਜਿਹੇ ਸਮਾਰਟ ਗਮਲੇ 'ਲੁਆ' ਨੂੰ ਡਿਜ਼ਾਈਨ ਕੀਤਾ ਹੈ, ਜੋ ਗਾਰਡਨਿੰਗ ਨੂੰ ਹੋਰ ਆਸਾਨ ਬਣਾਵੇਗਾ। ਇਸ 'ਚ ਕਈ ਸੈਂਸਰ ਹਨ, ਜੋ 15 ਤਰ੍ਹਾਂ ਦੇ ਫੇਸ ਈਮੋਸ਼ਨ ਜ਼ਰੀਏ ਯੂਜ਼ਰ ਨੂੰ ਅਲਰਟ ਕਰਦੇ ਹਨ, ਨਾਲ ਹੀ ਇਹ ਸਮਾਰਟ ਗਮਲਾ ਪੌਦਿਆਂ ਅਨੁਸਾਰ ਮਿੱਟੀ 'ਚ ਕਿੰਨੀ ਨਮੀ ਹੋਣੀ ਚਾਹੀਦੀ ਹੈ, ਕਿੰਨਾ ਤਾਪਮਾਨ ਤੇ ਰੋਸ਼ਨੀ ਚਾਹੀਦੀ ਹੈ, ਇਹ ਜਾਣਕਾਰੀ ਵੀ ਦਿੰਦਾ ਹੈ। ਇਹ ਅਨੋਖਾ ਗਮਲਾ ਇਸ ਸਾਲ ਦਸੰਬਰ ਤਕ ਲਾਂਚ ਹੋ ਸਕਦਾ ਹੈ। ਇਸ ਸਮਾਰਟ ਗਮਲੇ ਵਿਚ 2.4 ਇੰਚ ਦੀ ਐੱਲਸੀਡੀ ਆਈਪੀਐੱਸ ਡਿਸਪਲੇਅ ਹੈ, ਜਿਸ 'ਚ ਇਸ ਦੇ ਈਮੋਸ਼ਨਜ਼ ਦਿਸਦੇ ਹਨ। ਇਹ ਪਾਣੀ ਦੀ ਜ਼ਰੂਰਤ ਵੇਲੇ ਠੰਢ ਜਾਂ ਜ਼ਿਆਦਾ ਗਰਮੀ ਹੋਣ 'ਤੇ ਅਲੱਗ-ਅਲੱਗ ਈਮੋਸ਼ਨਜ਼ ਜ਼ਰੀਏ ਅਲਰਟ ਕਰਦਾ ਹੈ। ਇਸ ਨੂੰ ਮੋਬਾਈਲ ਐਪ ਜ਼ਰੀਏ ਅਪਰੇਟ ਕੀਤਾ ਜਾ ਸਕਦਾ ਹੈ। ਤੁਸੀਂ ਇਸ ਨੂੰ ਕਿਊਆਰ ਕੋਡ ਸਕੈਨ ਜ਼ਰੀਏ ਫੋਨ ਨਾਲ ਕੁਨੈਕਟ ਕਰ ਸਕਦੇ ਹੋ। ਇਸ ਦੇ ਫੇਸ ਈਮੋਸ਼ਨ ਦੀ ਗੱਲ ਕਰੀਏ ਤਾਂ ਇਹ ਠੰਢ ਜ਼ਿਆਦਾ ਹੋਣ 'ਤੇ ਦੰਦ ਕਰੀਚਣ ਵਾਲਾ ਫੇਸ ਬਣਾਉਂਦਾ ਹੈ। ਇਸ ਤੋਂ ਇਲਾਵਾ ਰੋਸ਼ਨੀ ਜ਼ਿਆਦਾ ਹੋਣ 'ਤੇ ਬਿਮਾਰ ਵਾਲਾ ਫੇਸ ਬਣਾਉਂਦਾ ਹੈ। ਲੁਆ 'ਚ ਈਮੋਸ਼ਨ ਸੈਂਸਰ ਵੀ ਹੈ, ਜਿਸ ਜ਼ਰੀਏ ਉਹ ਯੂਜ਼ਰ ਦੇ ਮੂਡ ਦੇ ਹਿਸਾਬ ਨਾਲ ਆਪਣੀਆਂ ਅੱਖਾਂ ਘੁਮਾਉਂਦਾ ਹੈ। ਡਿਵੈਲਪਰਜ਼, ਕੈਂਪੇਨ ਤੇ ਕ੍ਰਾਊਡਫੰਡਿੰਗ ਜ਼ਰੀਏ ਇਸ ਦੀ ਮੈਨੂਫੈਕਚਰਿੰਗ ਲਈ ਫੰਡ ਜੁਟਾ ਰਹੇ ਹਨ।
ਆਵਾਜ਼ ਨਾਲ ਕੰਟਰੋਲ ਹੋਵੇਗਾ ਏਆਈ ਸਮਾਰਟ ਐਂਡਰਾਇਡ ਟੀਵੀ
ਏਆਈ ਫੀਚਰ ਨਾਲ ਲੈਸ ਇਹ ਸਮਾਰਟ ਟੀਵੀ ਕੰਟੈਂਟ ਦੇ ਹਿਸਾਬ ਨਾਲ ਵੀਡੀਓ/ਆਡੀਓ ਕੁਆਲਟੀ ਨੂੰ ਅਡਜਸਟ ਕਰਦਾ ਹੈ। ਇਸ ਸਾਲ ਜੁਲਾਈ 'ਚ ਚੀਨੀ ਕੰਪਨੀ ਨੇ ਭਾਰਤ 'ਚ 55 ਇੰਚ ਡਿਸਪਲੇਅ ਸਾਈਜ਼ ਦਾ ਏਆਈ ਸਮਾਰਟ ਐਂਡਰਾਇਡ ਐੱਲਈਡੀ ਟੀਵੀ ਲਾਂਚ ਕੀਤਾ ਹੈ। ਇਹ ਸਮਾਰਟ ਕੁਨੈਕਟੀਵਿਟੀ ਫੀਚਰ ਤੋਂ ਇਲਾਵਾ ਕਈ ਐਪਸ ਤੇ ਸਰਵਿਸਿਜ਼ ਨਾਲ ਲੈਸ ਹੈ, ਜਿਸ 'ਚ ਨੈਟਫਲਿਕਸ, ਯੂ-ਟਿਊਬ, ਗੂਗਲ ਅਸਿਸਟੈਂਟ ਸ਼ਾਮਲ ਹੈ। ਇਸ ਟੀਵੀ ਦਾ ਸਭ ਤੋਂ ਖ਼ਾਸ ਫੀਚਰ ਹੈ ਹੈਂਡਜ਼ ਫਰੀ ਵਾਇਸ ਇੰਟਰੈਕਸ਼ਨ ਫੀਚਰ। ਇਸ ਦੀ ਮਦਦ ਨਾਲ ਯੂਜ਼ਰ ਕਾਫ਼ੀ ਦੂਰੀ ਤੋਂ ਟੀਵੀ ਨੂੰ ਵਾਇਸ ਕਮਾਂਡ ਜ਼ਰੀਏ ਕੰਟਰੋਲ ਕਰ ਸਕਦਾ ਹੈ। ਇਹ ਐਂਡਰਾਇਡ-9 'ਤੇ ਆਧਾਰਤ ਹੈ। ਇਸ ਤੋਂ ਇਲਾਵਾ ਇਸ 'ਚ ਕਵਾਡਕੋਰ ਸੀਪੀਯੂ, 2 ਜੀਬੀ ਰੈਮ, 16 ਜੀਬੀ ਸਟੋਰੇਜ਼ ਹੈ। ਇਹ ਏਆਈ ਫੀਚਰ ਨਾਲ ਲੈਸ ਹੈ, ਜੋ ਯੂਜ਼ਰ ਨੂੰ ਕੰਟੈਂਟ ਦੇ ਹਿਸਾਬ ਨਾਲ ਬਿਹਤਰੀਨ ਵੀਡੀਓ/ਆਡੀਓ ਕੁਆਲਟੀ ਦਿੰਦਾ ਹੈ। 40,990 ਦੀ ਕੀਮਤ ਵਾਲੇ ਇਹ ਸਮਾਰਟ ਐੱਲਈਡੀ ਟੀਵੀ ਦਾ ਡਿਸਪਲੇਅ ਸਾਈਜ਼ 55 ਇੰਚ ਹੈ। ਇਸ 'ਚ ਐੱਚਡੀਆਰ ਪੈਨਲ, ਸਮਾਰਟ ਕੁਨੈਕਟੀਵਿਟੀ ਲਈ ਬਲਿਊ-ਟੁੱਥ ਫੀਚਰ ਵੀ ਹੈ। ਇਸ ਤੋਂ ਇਲਾਵਾ ਇਸ 'ਚ ਗੂਗਲ ਪਲੇਅ ਸਟੋਰ ਦੀ ਮਦਦ ਨਾਲ ਐਪ ਤੇ ਗੇਮਜ਼ ਇੰਸਟਾਲ ਕਰ ਸਕਦੇ ਹੋ।