ਦਾਦੀ ਮਾਂ
ਦਾਦੀ ਜੇ ਮੈਨੂੰ ਨਜ਼ਰ ਨਾ ਆਵੇ, ਵਿਹੜਾ ਕਰਦਾ ਏ ਭਾਂ-ਭਾਂ। ਦਾਦੀ ਜੀ ਦੀ ਗੋਦੀ 'ਚ, ਬੱਸ ਮੇਰੀ ਹੈ ਪੱਕੀ ਥਾਂ।
Publish Date: Sun, 02 Jun 2019 11:05 AM (IST)
Updated Date: Wed, 05 Jun 2019 11:15 AM (IST)
ਸਾਰਾ ਦਿਨ ਮੇਰੇ ਪਿੱਛੇ-ਪਿੱਛੇ,
ਦਾਦੀ ਨੂੰ ਹੋਰ ਕੰਮ ਹੀ ਨਾ।
ਸੌ-ਸੌ ਵਾਰੀ ਦਿਨ 'ਚ ਆਖੇ,
'ਅੰਸ਼ੂ' ਤੂੰ ਹੈ ਮੇਰੀ ਜਾਨ।
ਦਾਦੀ ਜੇ ਮੈਨੂੰ ਨਜ਼ਰ ਨਾ ਆਵੇ,
ਵਿਹੜਾ ਕਰਦਾ ਏ ਭਾਂ-ਭਾਂ।
ਦਾਦੀ ਜੀ ਦੀ ਗੋਦੀ 'ਚ,
ਬੱਸ ਮੇਰੀ ਹੈ ਪੱਕੀ ਥਾਂ।
ਰਾਤੀ ਚੈਨ ਨਾਲ ਮੈਂ ਸੌਵਾਂ,
ਦਾਦੀ ਦੇ ਗਲ 'ਚ ਪਾ ਕੇ ਬਾਂਹ।
ਹਰ ਦਾਦੀ ਇੰਜ ਲਾਡ ਕਰੇ ਜੇ,
'ਜ਼ੀਰਵੀ' ਧੀ ਕੋਈ ਮਾਰੇ ਈ ਨਾ।
ਦਾਦੀ ਮਾਂ ਦਾਦੀ ਮਾਂ,
ਸਿਰ ਦੇ ਉਤੇ ਗੂੜ੍ਹੀ ਛਾਂ।
- ਜਸਪਾਲ ਜ਼ੀਰਵੀ
9463283939