ਪ੍ਰਸਿੱਧ ਗੀਤਕਾਰ ਨਿੰਮਾ ਲੁਹਾਰਕਾ ਦਾ ਦੇਹਾਂਤ, ਅਮਰਿੰਦਰ ਗਿੱਲ ਤੇ ਦਿਲਜੀਤ ਸਣੇ ਕਈ ਕਲਾਕਾਰਾਂ ਨੂੰ ਪੂਰੀ ਦੁਨੀਆ 'ਚ ਕੀਤਾ ਸੀ ਮਕਬੂਲ
ਪ੍ਰਸਿੱਧ ਗੀਤਕਾਰ ਨਿੰਮਾ ਲੁਹਾਰਕਾ ਦੀ ਬੇਵਕਤੀ ਮੌਤ ਨਾਲ ਸੰਗੀਤ ਜਗਤ ਨੂੰ ਵੱਡਾ ਘਾਟਾ ਪਿਆ ਹੈ। ਪੰਜਾਬੀ ਫਿਲਮਾਂ ਤੋਂ ਲੈ ਕੇ ਆਪਣੇ ਕਈ ਸੁਪਰ ਹਿੱਟ ਗੀਤਾਂ ਨਾਲ ਸਰੋਤਿਆਂ ਦੇ ਦਿਲਾਂ 'ਤੇ ਰਾਜ ਕਰਨ ਵਾਲੇ ਨਿੰਮਾ ਲੁਹਾਰਕਾ ਬੇਹੱਦ ਮਿਲਣਸਾਰ ਤੇ ਨੇਕਦਿਲ ਇਨਸਾਨ ਸਨ।
Publish Date: Sat, 15 Nov 2025 10:24 AM (IST)
Updated Date: Sat, 15 Nov 2025 10:34 AM (IST)
ਰਮੇਸ਼ ਰਾਮਪੁਰਾ, ਪੰਜਾਬੀ ਜਾਗਰਣ, ਅੰਮ੍ਰਿਤਸਰ : ਪ੍ਰਸਿੱਧ ਗੀਤਕਾਰ ਨਿੰਮਾ ਲੁਹਾਰਕਾ ਦੀ ਬੇਵਕਤੀ ਮੌਤ ਨਾਲ ਸੰਗੀਤ ਜਗਤ ਨੂੰ ਵੱਡਾ ਘਾਟਾ ਪਿਆ ਹੈ। ਪੰਜਾਬੀ ਫਿਲਮਾਂ ਤੋਂ ਲੈ ਕੇ ਆਪਣੇ ਕਈ ਸੁਪਰ ਹਿੱਟ ਗੀਤਾਂ ਨਾਲ ਸਰੋਤਿਆਂ ਦੇ ਦਿਲਾਂ 'ਤੇ ਰਾਜ ਕਰਨ ਵਾਲੇ ਨਿੰਮਾ ਲੁਹਾਰਕਾ ਬੇਹੱਦ ਮਿਲਣਸਾਰ ਤੇ ਨੇਕਦਿਲ ਇਨਸਾਨ ਸਨ।
ਮਰਹੂਮ ਗੀਤਕਾਰ ਨਿੰਮਾ ਲੁਹਾਰਕਾ ਬੀਤੇ ਕੁਝ ਮਹੀਨਿਆਂ ਤੋਂ ਸਿਹਤ ਖਰਾਬ ਹੋਣ ਕਾਰਨ ਜ਼ਿਆਦਾਤਰ ਘਰ 'ਚ ਹੀ ਸਮਾਂ ਬਤੀਤ ਕਰ ਰਹੇ ਸਨ। ਉਨ੍ਹਾਂ ਦੀ ਕਲਮ 'ਚੋਂ ਨਿਕਲੇ ਗੀਤ ਪ੍ਰਸਿੱਧ ਗਾਇਕਾਂ ਨੇ ਗਾਏ, ਜਿੰਨਾ ਵਿਚ ਗਾਇਕ ਅਮਰਿੰਦਰ ਗਿੱਲ, ਦਿਲਜੀਤ, ਇੰਦਰਜੀਤ ਨਿੱਕੂ, ਨਛੱਤਰ ਗਿੱਲ ਤੇ ਰਵਿੰਦਰ ਗਰੇਵਾਲ ਆਦਿ ਗਾਇਕਾਂ ਦੀ ਆਵਾਜ਼ ਨੇ ਨਿੰਮਾ ਲੁਹਾਰਕਾ ਨੂੰ ਸਾਰੀ ਦੁਨੀਆਂ ਵਿਚ ਮਕਬੂਲ ਕਰ ਦਿੱਤਾ ਸੀ। ਗੀਤਕਾਰ ਨਿੰਮਾ ਲੁਹਾਰਕਾ ਦੀ ਬੇਵਕਤੀ ਮੌਤ ਨਾਲ ਸੰਗੀਤ ਜਗਤ ਵਿਚ ਸੋਗ ਦੀ ਲਹਿਰ ਪਸਰ ਚੁੱਕੀ ਹੈ।