New Song Barota Released ; ਸਿੱਧੂ ਮੂਸੇਵਾਲਾ ਦੇ ਨਵੇਂ ਗੀਤ ‘ਬਰੋਟਾ’ ਨੂੰ ਪ੍ਰਸ਼ੰਸਕਾਂ ਦਾ ਮਿਲਿਆ ਵੱਡਾ ਹੁੰਗਾਰਾ
ਇਸ ਗੀਤ ਦੀ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕ ਬੇਸਬਰੀ ਨਾਲ ਉਡੀਕ ਕਰ ਰਹੇ ਸਨ। ਇਸ ਦੇ ਰਿਲੀਜ਼ ਹੋਣ ਬਾਅਦ ਮਿਲੀਅਨਜ਼ ਵਿਊ ਆ ਗਏ। ਬਰੋਟਾ" ਸਿੱਧੂ ਮੂਸੇਵਾਲਾ ਦੀ ਮੌਤ ਬਾਅਦ ਰਿਲੀਜ਼ ਹੋਣ ਵਾਲਾ ਨੌਵਾਂ ਗੀਤ ਹੈ। ਉਨ੍ਹਾਂ ਦੇ ਪਿਤਾ ਬਲਕੌਰ ਸਿੰਘ ਨੇ ਪਹਿਲਾਂ ਹੀ ਐਲਾਨ ਕੀਤਾ ਸੀ ਕਿ ਇਹ ਗੀਤ ਨਵੰਬਰ ਦੇ ਅੰਤ ਤੋਂ ਪਹਿਲਾਂ ਰਿਲੀਜ਼ ਹੋ ਜਾਵੇਗਾ।
Publish Date: Fri, 28 Nov 2025 09:57 PM (IST)
Updated Date: Fri, 28 Nov 2025 09:58 PM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ ਮਾਨਸਾ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਨਵਾਂ ਗੀਤ "ਬਰੋਟਾ" ਆਖਰਕਾਰ ਰਿਲੀਜ਼ ਹੋ ਗਿਆ ਹੈ। ਜਿਵੇਂ ਹੀ ਇਹ ਗੀਤ ਸ਼ਾਮ ਨੂੰ ਰਿਲੀਜ਼ ਹੋਇਆ ਤਾਂ ਪ੍ਰਸ਼ੰਸਕਾਂ ’ਚ ਕਾਫ਼ੀ ਉਤਸ਼ਾਹ ਪਾਇਆ ਜਾ ਰਿਹਾ ਹੈ। ਵੱਡੀ ਗਿਣਤੀ ‘ਚ ਇਹ ਗੀਤ ’ਤੇ ਵਿਊਜ਼ ਅਤੇ ਕੁਮੈਂਟਸ ਆਉਣੇ ਸ਼ੁਰੂ ਹੋ ਗਏ । ਹਾਲਾਂਕਿ ਇਸ ਗੀਤ ਦਾ ਪੋਸਟਰ ਪਹਿਲਾਂ ਹੀ ਸੋਸ਼ਲ ਮੀਡੀਆ ’ਤੇ ਰਿਲੀਜ਼ ਕਰ ਦਿੱਤਾ ਗਿਆ ਸੀ।