ਕੈਨੇਡਾ 'ਚ ਪੰਜਾਬੀ ਗਾਇਕ ਦੇ ਘਰ 'ਤੇ ਅੰਨ੍ਹੇਵਾਹ ਫਾਇਰਿੰਗ: 4 ਕਰੋੜ ਰੁਪਏ ਦੀ ਮੰਗੀ ਗਈ ਸੀ ਫਿਰੌਤੀ, ਦਹਿਸ਼ਤ 'ਚ ਲੋਕ
ਹੁਣ ਬਦਮਾਸ਼ਾਂ ਦੇ ਨਿਸ਼ਾਨੇ 'ਤੇ ਆਏ ਦਿਨ ਪੰਜਾਬੀ ਕਲਾਕਾਰ ਆ ਰਹੇ ਹਨ। ਅਜਿਹਾ ਹੀ ਇਕ ਮਾਮਲਾ ਕੈਨੇਡਾ ਵਿੱਚ ਸਾਹਮਣੇ ਆਇਆ ਹੈ। ਦੱਸ ਦਈਏ ਕਿ ਬੀਤੇ ਦਿਨੀਂ ਮਸ਼ਹੂਰ ਪੰਜਾਬੀ ਗਾਇਕ ਵੀਰ ਦਵਿੰਦਰ ਦੇ ਘਰ ‘ਤੇ ਫਾਇਰਿੰਗ ਹੋਣ ਦੀ ਚਰਚਾ ਹੈ। ਬਦਮਾਸ਼ਾਂ ਨੇ ਪਹਿਲਾਂ ਗਾਇਕ ਤੋਂ 5 ਲੱਖ ਡਾਲਰ ਯਾਨੀ ਕਰੀਬ 4 ਕਰੋੜ ਰੁਪਏ ਦੀ ਫਿਰੌਤੀ ਮੰਗੀ ਸੀ। ਪੈਸੇ ਨਾ ਮਿਲਣ ‘ਤੇ ਉਨ੍ਹਾਂ ਨੇ ਜਾਨੋਂ ਮਾਰਨ ਦੀ ਧਮਕੀ ਦਿੱਤੀ। ਫੋਨ ਕਰਨ ਵਾਲੇ ਨੇ ਆਪਣਾ ਨਾਂ ਆਂਡਾ ਬਟਾਲਾ ਦੱਸਿਆ ਸੀ।
Publish Date: Wed, 28 Jan 2026 09:59 AM (IST)
Updated Date: Wed, 28 Jan 2026 10:00 AM (IST)

ਕੈਨੇਡਾ : ਹੁਣ ਬਦਮਾਸ਼ਾਂ ਦੇ ਨਿਸ਼ਾਨੇ 'ਤੇ ਆਏ ਦਿਨ ਪੰਜਾਬੀ ਕਲਾਕਾਰ ਆ ਰਹੇ ਹਨ। ਅਜਿਹਾ ਹੀ ਇਕ ਮਾਮਲਾ ਕੈਨੇਡਾ ਵਿੱਚ ਸਾਹਮਣੇ ਆਇਆ ਹੈ। ਦੱਸ ਦਈਏ ਕਿ ਬੀਤੇ ਦਿਨੀਂ ਮਸ਼ਹੂਰ ਪੰਜਾਬੀ ਗਾਇਕ ਵੀਰ ਦਵਿੰਦਰ ਦੇ ਘਰ ‘ਤੇ ਫਾਇਰਿੰਗ ਹੋਣ ਦੀ ਚਰਚਾ ਹੈ। ਬਦਮਾਸ਼ਾਂ ਨੇ ਪਹਿਲਾਂ ਗਾਇਕ ਤੋਂ 5 ਲੱਖ ਡਾਲਰ ਯਾਨੀ ਕਰੀਬ 4 ਕਰੋੜ ਰੁਪਏ ਦੀ ਫਿਰੌਤੀ ਮੰਗੀ ਸੀ। ਪੈਸੇ ਨਾ ਮਿਲਣ ‘ਤੇ ਉਨ੍ਹਾਂ ਨੇ ਜਾਨੋਂ ਮਾਰਨ ਦੀ ਧਮਕੀ ਦਿੱਤੀ। ਫੋਨ ਕਰਨ ਵਾਲੇ ਨੇ ਆਪਣਾ ਨਾਂ ਆਂਡਾ ਬਟਾਲਾ ਦੱਸਿਆ ਸੀ।
ਇਸ ਮਾਮਲੇ ਦੇ ਚਲਦਿਆਂ ਹੀ ਗਾਇਕ ਵੀਰ ਦਵਿੰਦਰ ਨੂੰ ਵੀ ਇਨ੍ਹਾਂ ਫਿਰੌਤੀ ਮੰਗਣ ਵਾਲਿਆਂ ਨੇ ਨਿਸ਼ਾਨਾ ਬਣਾ ਦਿੱਤਾ ਅਤੇ ਉਨ੍ਹਾਂ ਦੇ ਘਰ ’ਤੇ ਫਾਇਰਿੰਗ ਕੀਤੀ ਗਈ। ਜਦੋਂ ਇਹ ਘਟਨਾ ਵਾਪਰੀ ਉਸ ਸਮੇਂ ਗਾਇਕ ਆਪਣੇ ਪਰਿਵਾਰ ਸਣੇ ਘਰ ਵਿਚ ਮੌਜੂਦ ਨਹੀਂ ਸਨ, ਜਿਸ ਕਰਕੇ ਉਨ੍ਹਾਂ ਦਾ ਬਚਾਅ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਫਿਰੌਤੀ ਮੰਗਣ ਵਾਲਿਆਂ ਨੇ ਤਕਰੀਬਨ 7 ਗੋਲੀਆਂ ਵੀਰ ਦਵਿੰਦਰ ਦੇ ਘਰ ’ਤੇ ਚਲਾਈਆਂ, ਜਿਨ੍ਹਾਂ ਵਿਚ 3 ਗੋਲੀਆਂ ਘਰ ਦੇ ਬਾਹਰ ਕੰਧ ਵਿਚ ਦੀ ਬੈੱਡ ਰੂਮ ਵਿਚ ਲੱਗੀਆ ਪਰ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ।
ਦੱਸਣਯੋਗ ਹੈ ਕਿ ਇਸ ਘਟਨਾ ਤੋਂ ਪਹਿਲਾਂ ਵੀ ਟੈਰਾਵੁੱਡ ਨੌਰਥ ਈਸਟ ਵਿਚ 2 ਦਿਨ ਪਹਿਲਾਂ ਹੀ ਪੰਜਾਬੀ ਦੇ ਘਰ ਨੂੰ ਨਿਸ਼ਾਨਾ ਬਣਾਇਆ ਜਾ ਚੁੱਕਿਆ ਹੈ। ਜੁਲਾਈ 2025 ਤੋਂ ਲੈ ਕੇ ਜਨਵਰੀ 2026 ਤੱਕ ਹੁਣ ਤੱਕ ਸਾਊਥ ਏਸ਼ੀਅਨ ਕਮਿਉਨਟੀ ਦੇ 12 ਪਰਿਵਾਰਾਂ ਨੂੰ ਫਿਰੌਤੀ ਮੰਗਣ ਵਾਸਤੇ ਪ੍ਰੇਸ਼ਾਨ ਕੀਤਾ ਗਿਆ ਹੈ ਅਤੇ ਜਦੋਂ ਉਹ ਪੈਸੇ ਦੇਣ ਤੋਂ ਇਨਕਾਰ ਕਰਦੇ ਹਨ ਤਾਂ ਉਨ੍ਹਾਂ ਦੇ ਘਰਾਂ ’ਤੇ ਗੋਲੀਆਂ ਚਲਾਈਆਂ ਜਾਂਦੀਆਂ ਹਨ ਅਤੇ ਵੀਡੀਓ ਬਣਾ ਕੇ ਉਨ੍ਹਾਂ ਨੂੰ ਭੇਜ ਦਿੰਦੇ ਹਨ। ਕੈਲਗਰੀ ਵਿਚ ਲਗਾਤਾਰ ਫਿਰੌਤੀ ਕਾਲਾਂ ਕਰਕੇ ਲੋਕ ਸਹਿਮੇ ਹੋਏ ਹਨ ਤੇ ਡਰ ਦਾ ਮਾਹੌਲ ਬਣਿਆ ਹੋਇਆ ਹੈ।