Gurnam Bhullar Marriage : ਜਾਣੋ ਕੌਣ ਹੈ ਪੰਜਾਬੀ ਗਾਇਕ ਗੁਰਨਾਮ ਭੁੱਲਰ ਦੀ ਪਤਨੀ, ਹਰਭਜਨ ਮਾਨ ਨੇ ਨਵੀਂ ਜੋੜੀ ਨੂੰ ਇਸ ਤਰ੍ਹਾਂ ਦਿੱਤੀ ਵਧਾਈ
Gurnam Bhullar Marriage : ਵਿਆਹ ਦੀਆਂ ਰਸਮਾਂ ਮੋਗਾ ਦੇ ਸਕਾਈ ਰਿਗ ਹੋਟਲ 'ਚ ਹੋਈਆਂ। ਪੰਜਾਬੀ ਗਾਇਕ ਹਰਭਜਨ ਮਾਨ ਨੇ ਵਿਆਹ 'ਚ ਪਹੁੰਚ ਕੇ ਖ਼ੂਬ ਰੌਣਕਾਂ ਲਗਾਈਆਂ ਤੇ ਨਵੀਂ ਜੋੜੀ ਨੂੰ ਸੋਸ਼ਲ ਮੀਡੀਆ 'ਤੇ ਅਨੋਖੇ ਤਰੀਕੇ ਨਾਲ ਵਧਾਈ ਦਿੱਤੀ ਹੈ।
Publish Date: Tue, 21 Nov 2023 01:24 PM (IST)
Updated Date: Tue, 21 Nov 2023 02:03 PM (IST)
Gurnam Bhullar Wedding: ਪੰਜਾਬੀ ਗਾਇਕ ਤੇ ਅਦਾਕਾਰ ਗੁਰਨਾਮ ਭੁੱਲਰ ਕਿਸੇ ਜਾਣ ਪਛਾਣ ਦਾ ਮੁਥਾਜ ਨਹੀਂ। ਉਸ ਨੇ ਆਪਣੇ ਕਰੀਅਰ 'ਚ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗਾਣੇ ਤੇ ਐਲਬਮਾਂ ਦਿੱਤੀਆਂ ਹਨ। ਤੇਰੇ ਗੁੱਟ ਨੂੰ ਕੜਾ ਸਰਦਾਰਨੀਏ...ਪੈਰਾਂ ਵਿਚ ਝਾਂਜਰ ਪਾਦੂੰਗਾ..ਸੁਪਰਹਿੱਟ ਹੋਇਆ। ਹਾਲ ਹੀ 'ਚ ਪੰਜਾਬੀ ਗਾਇਕ ਨੇ ਚੁੱਪ-ਚੁਪੀਤੇ ਵਿਆਹ ਕਰਵਾ ਲਿਆ ਜਿਸ ਦੀਆਂ ਕਈ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਵਿਆਹ ਦੀਆਂ ਰਸਮਾਂ ਮੋਗਾ ਦੇ ਸਕਾਈ ਰਿਗ ਹੋਟਲ 'ਚ ਹੋਈਆਂ। ਪੰਜਾਬੀ ਗਾਇਕ ਹਰਭਜਨ ਮਾਨ ਨੇ ਵਿਆਹ 'ਚ ਪਹੁੰਚ ਕੇ ਖ਼ੂਬ ਰੌਣਕਾਂ ਲਗਾਈਆਂ ਤੇ ਨਵੀਂ ਜੋੜੀ ਨੂੰ ਸੋਸ਼ਲ ਮੀਡੀਆ 'ਤੇ ਅਨੋਖੇ ਤਰੀਕੇ ਨਾਲ ਵਧਾਈ ਦਿੱਤੀ ਹੈ।
ਗੁਰਨਾਮ ਭੁੱਲਰ ਨੇ ਵਿਆਹ ਦੀ ਰਿਸੈਪਸ਼ਨ ਪਾਰਟੀ ਫਾਜ਼ਿਲਕਾ ਦੇ ਹੋਟਲ ਰਿਜੈਂਸੀ 'ਚ ਸੋਮਵਾਰ ਰਾਤ ਦਿੱਤੀ ਜਿਸ ਦੀਆਂ ਤਸਵੀਰਾਂ ਤੇ ਵੀਡੀਓਜ਼ ਸਾਹਮਣੇ ਆਉਣ ਲੱਗੀਆਂ ਹਨ।
ਗੁਰਨਾਮ ਵੀਡੀਓ 'ਚ ਆਪਣੀ ਪਤਨੀ ਡਾ. ਬਲਪ੍ਰੀਤ ਕੌਰ ਲਈ ਗੀਤ ਗਾਉਂਦੇ ਹੋਏ ਵੀ ਵਿਖਾਈ ਦੇ ਰਹੇ ਹਨ। ਪ੍ਰਸ਼ੰਸਕਾਂ ਵੱਲੋਂ ਭੁੱਲਰ ਨੂੰ ਸੋਸ਼ਲ ਮੀਡੀਆ 'ਤੇ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ।
ਜ਼ਿਕਰਯੋਗ ਹੈ ਕਿ ਗੁਰਨਾਮ ਭੁੱਲਰ ਬਹੁਤ ਜਲਦ ਫਿਲਮ ਪਰਿੰਦੇ 'ਚ ਨਜ਼ਰ ਆਉਣਗੇ। ਇਸ ਫਿਲਮ 'ਚ ਉਹ ਰੂਪੀ ਗਿੱਲ ਨਾਲ ਸਕ੍ਰੀਨ ਸ਼ੇਅਰ ਕਰਦੇ ਨਜ਼ਰ ਆਉਣਗੇ। ਇਹ ਫਿਲਮ 24 ਨਵੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋ ਰਹੀ ਹੈ।
ਮੋਗਾ ਦੀ ਰਹਿਣ ਵਾਲੀ ਹੈ ਡਾ. ਬਲਪ੍ਰੀਤ ਕੌਰ
ਹਾਲ ਹੀ '26 ਸਾਲਾ ਗਾਇਕ ਗੁਰਨਾਮ ਭੁੱਲਰ ਦੀ ਪਤਨੀ 23 ਸਾਲਾ ਡਾ. ਬਲਪ੍ਰੀਤ ਕੌਰ ਮੋਗਾ ਦੀ ਰਹਿਣ ਵਾਲੀ ਹੈ। ਉਹ ਅਜੇ ਐੱਮਬੀਬੀਐੱਸ ਦੀ ਪੜ੍ਹਾਈ ਕਰ ਰਹੀ ਹੈ।