Fateh Review : ਫਿਲਮ ਦੀ ਸ਼ੁਰੂਆਤ ਲੋਨ ਐਪ ਰਾਹੀਂ ਧੋਖਾਧੜੀ ਤੋਂ ਹੁੰਦੀ ਹੈ ਤੇ ਫਿਰ ਇਹ ਦਿਖਾਇਆ ਹੈ ਕਿ ਸਾਈਬਰ ਅਪਰਾਧੀ ਦੇਸ਼ ਭਰ ਵਿਚ ਵੱਡੀ ਗਿਣਤੀ 'ਚ ਲੋਕਾਂ ਦੇ ਬੈਂਕ ਖਾਤਿਆਂ ਨੂੰ ਹੈਕ ਕਰ ਰਹੇ ਹਨ।
ਮੂਵੀ ਰੀਵਿਊ
ਨਾਂ : ਫਤਹਿ (Fateh)
ਰੇਟਿੰਗ : 2.5 ਸਟਾਰ
ਕਲਾਕਾਰ : ਸੋਨੂੰ ਸੂਦ, ਜੈਕਲਿਨ ਫਰਨਾਂਡਿਸ, ਵਿਜੈ ਰਾਜ, ਅਕਾਸ਼ਦੀਪ ਸਾਬਿਰ, ਸ਼ਿਵ ਜੋਤੀ ਰਾਜਪੂਤ, ਨਸੀਰੂਦੀਨ ਸ਼ਾਹ, ਦਿਬੇਂਦੂ ਭੱਟਾਚਾਰੀਆ
ਡਾਇਰੈਕਟਰ : ਸੋਨੂੰ ਸੂਦ
ਨਿਰਮਾਤਾ :
ਲੇਖਕ :
ਰਿਲੀਜ਼ ਡੇਟ : 10 ਜਨਵਰੀ, 2025
ਪਲੇਟਫਾਰਮ : ਥੀਏਟਰ
ਭਾਸ਼ਾ : ਹਿੰਦੀ
ਬਜਟ : N/A
ਸਮਿਤਾ ਸ਼੍ਰੀਵਾਸਤਵ, ਮੁੰਬਈ : ਕੋਰੋਨਾ ਕਾਲ ਦੌਰਾਨ ਸੋਨੂੰ ਸੂਦ ਨੇ ਖੁੱਲ੍ਹੇ ਦਿਲ ਨਾਲ ਲੋੜਵੰਦਾਂ ਦੀ ਮਦਦ ਕੀਤੀ। ਉਨ੍ਹਾਂ ਨੂੰ ਮਸੀਹਾ ਦੇ ਤੌਰ 'ਤੇ ਦੇਖਿਆ ਗਿਆ। ਉਨ੍ਹਾਂ ਤਕ ਪਹੁੰਚ ਬਣਾਉਣ ਦੀ ਕੋਸ਼ਿਸ਼ ਕਰਦੇ ਹੋਏ ਕਈ ਲੋਕ ਸਾਈਬਰ ਅਪਰਾਧ ਦਾ ਸ਼ਿਕਾਰ ਹੋਏ। ਉਨ੍ਹਾਂ ਘਟਨਾਵਾਂ ਤੋਂ ਪ੍ਰੇਰਿਤ ਹੋ ਕੇ ਸਾਈਬਰ ਕ੍ਰਾਈਮ ਦੀ ਪਿੱਠਭੂਮੀ 'ਚ ਫਤਹਿ ਲਿਖੀ। ਉਸ ਵਿਚ ਸਾਰੀਆਂ ਕਮੀਆਂ ਦੂਰ ਕਰਨ ਬਾਰੇ ਵੀ ਸੋਚਿਆ ਜੋ ਉਨ੍ਹਾਂ ਨੂੰ ਫ਼ਿਲਮਾਂ 'ਚ ਪਹਿਲਾਂ ਨਹੀਂ ਮਿਲੀਆਂ।
ਉਨ੍ਹਾਂ ਐਕਸ਼ਨ ਦਾ ਭਰਪੂਰ ਤੜਕਾ ਲਾਇਆ। ਹਾਲੀਵੁੱਡ ਸਟਾਈਲ 'ਚ ਫਿਲਮ ਨੂੰ ਸੰਜੋਇਆ। ਨਾਲ ਹੀ ਜੈਕਲਿਨ ਫਰਨਾਂਡਿਜ਼, ਨਸੀਰੂਦੀਨ ਸ਼ਾਹ, ਵਿਜੈ ਰਾਜ ਆ ਗਏ। ਉਨ੍ਹਾਂ ਆਪਣੀ ਫਿਲਮ 'ਚ ਸਾਈਬਰ ਕ੍ਰਾਈਮ ਦਾ ਮੁੱਦਾ ਉਠਾਇਆ ਹੈ ਪਰ ਐਕਸ਼ਨ ਫਿਲਮ ਬਣਾਉਣ ਦੀ ਖਾਹਸ਼ ਵਿਚ ਉਹ ਮੁੱਦਾ ਦਬ ਗਿਆ।
ਪੰਜਾਬ ਦੇ ਮੋਗਾ ਚ ਰਹਿਣ ਵਾਲਾ ਫਤਹਿ (ਸੋਨੂੰ ਸੂਦ) ਡੇਅਰੀ 'ਚ ਸੁਪਰਵਾਈਜ਼ਰ ਹੈ। ਪਿੰਡ ਵਿਚ ਉਸਦਾ ਕਾਫੀ ਸਨਮਾਨ ਹੈ। ਉਸਦੇ ਗੁਆਂਢ 'ਚ ਰਹਿਣ ਵਾਲੀ ਨਿਮਰਤ (ਸ਼ਿਵ ਜੋਤੀ ਰਾਜਪੂਤ) ਛੋਟੀ ਜਿਹੀ ਮੋਬਾਈਲ ਦੀ ਦੁਕਾਨ ਚਲਾਉਂਦੀ ਹੈ, ਪਰ ਇਕ ਬੈਕ ਲੋਨ ਐਪ ਦਾ ਏਜੰਟ ਬਣਨ ਤੋਂ ਬਾਅਦ ਉਹ ਤਣਾਅ 'ਚ ਰਹਿੰਦੀ ਹੈ। ਉਸ ਨੇ ਆਪਣੇ ਗਰੁੱਪ ਦੇ ਕਈ ਲੋਕਾਂ ਨੂੰ ਕਰਜ਼ ਦਿਵਾਇਆ ਹੁੰਦਾ ਹੈ। ਹੁਣ ਉਹ ਬੇਲੋੜੇ ਜੁਰਮਾਨੇ ਤੇ ਵਿਆਜ ਦਾ ਸਾਹਮਣਾ ਕਰ ਰਹੇ ਹਨ, ਜੋ ਉਨ੍ਹਾਂ ਨੂੰ ਆਤਮਹੱਤਿਆ ਵਰਗਾ ਕਦਮ ਉਠਾਉਣ ਲਈ ਮਜਬੂਰ ਕਰ ਰਹੇ ਹਨ।
ਇਸ ਐਪ ਦੇ ਸੰਚਾਲਕ ਚੱਢਾ (ਅਕਾਸ਼ਦੀਪ ਸਾਬਿਰ) ਨੂੰ ਮਿਲਣ ਨਿਮਰਤ ਦਿੱਲੀ ਆਉਂਦੀ ਹੈ। ਇਸ ਤੋਂ ਬਾਅਦ ਉਹ ਲਾਪਤਾ ਹੋ ਜਾਂਦੀ ਹੈ। ਫਤਹਿ ਉਸ ਨੂੰ ਲੱਭਣ ਦੀ ਜ਼ਿੰਮੇਵਾਰੀ ਲੈਂਦਾ ਹੈ। ਜਦੋਂ ਉਹ ਦਿੱਲੀ ਆਉਂਦਾ ਹੈ ਤਾਂ ਹੈਕਰ ਖੁਸ਼ੀ ਸ਼ਰਮਾ (ਜੈਕਲੀਨ ਫਰਨਾਂਡੀਜ਼) ਦੀ ਮਦਦ ਨਾਲ ਉਸ ਨੂੰ ਸਾਈਬਰ ਅਪਰਾਧੀਆਂ ਬਾਰੇ ਪਤਾ ਲੱਗਦਾ ਹੈ, ਜੋ ਨਾ ਸਿਰਫ਼ ਆਮ ਲੋਕਾਂ ਨੂੰ ਲੁੱਟ ਰਹੇ ਹਨ, ਸਗੋਂ ਭਾਰਤੀ ਅਰਥਚਾਰੇ ਨੂੰ ਵੀ ਨੁਕਸਾਨ ਪਹੁੰਚਾ ਰਹੇ ਹਨ।
ਇਸ ਦੌਰਾਨ ਫਤਹਿ ਦੇ ਅਤੀਤ ਦੀਆਂ ਪਰਤਾਂ ਵੀ ਸਾਹਮਣੇ ਆਉਂਦੀਆਂ ਹਨ ਕਿ ਉਹ ਇਕ ਖੁਫੀਆ ਏਜੰਸੀ ਦਾ ਏਜੰਟ ਹੈ, ਜਿਸ ਦਾ ਨਾਂ ਹੁੰਦਾ ਹੈ ਤੇ ਨਾ ਪਤਾ। ਹੁਣ ਫਤਹਿ ਨਿਮਰਤ ਨੂੰ ਲੱਭਣ ਤੇ ਇਨ੍ਹਾਂ ਸਾਈਬਰ ਅਪਰਾਧੀਆਂ ਨੂੰ ਖਤਮ ਕਰਨ ਦੇ ਮਿਸ਼ਨ 'ਤੇ ਹੈ।
ਆਪਣੀ ਪਹਿਲੀ ਫਿਲਮ ਦੇ ਤੌਰ 'ਤੇ ਸੋਨੂੰ ਸੂਦ ਨੇ ਵਿਸ਼ੇ ਚੰਗਾ ਚੁਣਿਆ ਹੈ। ਮੌਜੂਦਾ ਸਮੇਂ ਕਈ ਲੋਕ ਸਾਈਬਰ ਧੋਖਾਧੜੀ ਦਾ ਸ਼ਿਕਾਰ ਹੋਏ ਹਨ। ਇਹ ਫਿਲਮ ਦੱਸਦੀ ਹੈ ਕਿ ਮੋਬਾਈਲ ਫੋਨ ਦੀਆਂ ਕਮਜ਼ੋਰੀਆਂ ਦੇ ਚੱਲਦੇ ਕਿਵੇਂ ਲਾਲਚ ਤੇ ਹਤਾਸ਼ਾ ਲੋਕਾਂ ਨੂੰ ਡਿਜੀਟਲ ਸ਼ਿਕਾਰਿਆਂ ਲਈ ਆਸਾਨ ਟੀਚਾ ਬਣਾਉਂਦੀ ਹੈ। ਫਿਲਮ ਦੀ ਸ਼ੁਰੂਆਤ ਹੀ ਭਰਪੂਰ ਐਕਸ਼ਨ ਨਾਲ ਹੁੰਦੀ ਹੈ।
ਇਹ ਐਕਸ਼ਨ ਸੀਕਵੈਂਸ ਜੌਨ ਵਿਕ ਤੇ ਕਿਲ ਬਿਲ ਹਾਲੀਵੁੱਡ ਫਿਲਮਾਂ ਵਰਗੀ ਕਰੂਰਤਾ ਨੂੰ ਦਰਸਾਉਂਦੇ ਹਨ। ਐਕਸ਼ਨ ਲਈ ਇਮੋਸ਼ਨ ਜ਼ਰੂਰੀ ਹੁੰਦਾ ਹੈ। ਇੱਥੇ ਐਕਸ਼ਨ ਤਾਂ ਬਹੁਤ ਹੈ ਪਰ ਜਜ਼ਬਾਤ ਦੀ ਘਾਟ ਹੈ। ਸ਼ੁਰੂਆਤ ਲੋਨ ਐਪ ਰਾਹੀਂ ਧੋਖਾਧੜੀ ਤੋਂ ਹੁੰਦੀ ਹੈ ਤੇ ਫਿਰ ਇਹ ਦਿਖਾਇਆ ਹੈ ਕਿ ਸਾਈਬਰ ਅਪਰਾਧੀ ਦੇਸ਼ ਭਰ ਵਿਚ ਵੱਡੀ ਗਿਣਤੀ 'ਚ ਲੋਕਾਂ ਦੇ ਬੈਂਕ ਖਾਤਿਆਂ ਨੂੰ ਹੈਕ ਕਰ ਰਹੇ ਹਨ।
ਹਾਲਾਂਕਿ ਸਾਈਬਰ ਪੁਲਿਸ ਤੇ ਸਰਕਾਰ ਦਾ ਇਸ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਸਾਡਾ ਹੀਰੋ ਆਸਾਨੀ ਨਾਲ ਅਪਰਾਧੀਆਂ ਨੂੰ ਇਕੱਲਿਆਂ ਹੀ ਗਰਦਨ, ਅੱਖਾਂ, ਗੱਲ੍ਹਾਂ, ਚਿਹਰੇ, ਧੜ, ਲੱਤਾਂ, ਹੱਥਾਂ 'ਤੇ ਚਾਕੂ, ਬੰਦੂਕ ਜਾਂ ਨੇੜੇ ਦੀਆਂ ਵਸਤੂਆਂ ਨਾਲ ਹਮਲਾ ਕਰ ਕੇ ਮਾਰ ਦਿੰਦਾ ਹੈ। ਇਕ ਸੀਨ 'ਚ ਨਿਮਰਤ ਸਤਿਆਪ੍ਰਕਾਸ਼ ਨੂੰ ਕਹਿੰਦੀ ਹੈ ਕਿ ਤੁਹਾਨੂੰ ਫਤਹਿ ਤੋਂ ਮਾਫੀ ਮੰਗਣੀ ਚਾਹੀਦੀ ਹੈ ਅਤੇ ਉਹ ਮਾਫ ਕਰ ਦੇਵੇਗਾ।
ਫਤਹਿ ਦੇ ਅਤੀਤ ਤੋਂ ਨਿਰਮਤ ਕਿਵੇਂ ਜਾਣੂ ਹੈ ਇਹ ਸਮਝ ਨਹੀਂ ਆਉਂਦਾ ? ਖੁਸ਼ੀ ਦੇ ਹੈਕਰ ਬਣਨ ਦਾ ਕੀ ਕਾਰਨ ਹੈ? ਉਹ ਲੰਡਨ ਤੋਂ ਕਿਉਂ ਆਈ ਸੀ? ਨਿਮਰਤ ਉਸ ਦੇ ਸੰਪਰਕ 'ਚ ਕਿਵੇਂ ਆਈ? ਅਜਿਹੇ ਕਈ ਸਵਾਲਾਂ ਦੇ ਜਵਾਬ ਅਣਸੁਲਝੇ ਰਹਿੰਦੇ ਹਨ। ਫਤਹਿ ਤੇ ਨਿਮਰਤ ਦੀ ਬੈਕਸਟੋਰੀ ਵੀ ਕਾਫੀ ਕਮਜ਼ੋਰ ਹੈ। ਕੁੱਲ ਮਿਲਾ ਕੇ ਸਕ੍ਰਿਪਟ ਹਿੰਸਾ ਭਰਪੂਰ ਹੈ। ਸਾਈਬਰ ਅਪਰਾਧ ਦੀ ਦੁਨੀਆ ਨਕਲੀ ਜਾਪਦੀ ਹੈ। ਸਾਈਬਰ ਅਪਰਾਧ ਜਗਤ ਦੇ ਬਾਦਸ਼ਾਹ ਰਜ਼ਾ (ਨਸੀਰੂਦੀਨ ਸ਼ਾਹ) ਤੇ ਉਨ੍ਹਾਂ ਨਾਲ ਕੰਮ ਕਰਨ ਵਾਲਾ ਸਤਿਆਪ੍ਰਕਾਸ਼ (ਵਿਜੈ ਰਾਜ) ਦੇ ਪਾਤਰ ਅੱਧੇ-ਅਧੂਰੇ ਹਨ। ਫਿਲਮ ਦਾ ਕਲਾਈਮੈਕਸ ਵੀ ਜ਼ਬਰਦਸਤ ਨਹੀਂ ਬਣ ਸਕਿਆ ਹੈ।
ਬਤੌਰ ਡਾਇਰੈਕਟਰ ਸੋਨੂੰ ਸੂਦ ਦੀ ਇਹ ਪਹਿਲੀ ਫ਼ਿਲਮ ਹੈ। ਫਿਲਮ ਪੂਰੀ ਤਰ੍ਹਾਂ ਉਨ੍ਹਾਂ ਦੇ ਮੋਢਿਆਂ 'ਤੇ ਹੈ। ਉਨ੍ਹਾਂ ਬਿਹਤਰ ਤਰੀਕੇ ਨਾਲ ਐਕਟਿੰਗ ਦੇ ਨਾਲ ਐਕਸ਼ਨ ਨੂੰ ਸੰਤੁਲਿਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਹਾਲਾਂਕਿ ਅੰਕੁਰ ਪਜਨੀ ਨਾਲ ਲਿਖੀ ਸਕ੍ਰਿਪਟ ਦੇ ਪੱਧਰ ’ਤੇ ਮਾਤ ਖਾ ਗਏ ਹਨ। ਵਿਜੈਰਾਜ ਤੇ ਨਸੀਰੂਦੀਨ ਆਪਣੀਆਂ ਨਾਕਾਰਾਤਮਕ ਭੂਮਿਕਾਵਾਂ ਨਾਲ ਇਨਸਾਫ ਕਰਦੇ ਨਜ਼ਰ ਆਉਂਦੇ ਹਨ। ਜੈਕਲੀਨ ਦਾ ਕਿਰਦਾਰ ਪੂਰੀ ਤਰ੍ਹਾਂ ਐਕਸਪਲੋਰ ਨਹੀਂ ਹੋਇਆ ਹੈ। ਮਿਲੇ ਹੋਏ ਦ੍ਰਿਸ਼ਾਂ 'ਚ ਉਹ ਸਹਿਜ ਨਜ਼ਰ ਆਈ ਹਨ।
ਫਿਲਮ ਦਾ ਗੀਤ ਫਤਹਿ ਕਰ ਫਤਹਿ ਸੁਰੀਲਾ ਹੈ ਪਰ ਇਸ ਦੀ ਸਹੀ ਵਰਤੋਂ ਨਹੀਂ ਕੀਤੀ ਗਈ। 'ਹਿਟਮੈਨ' ਨੂੰ ਆਖਰੀ ਕ੍ਰੈਡਿਟ 'ਚ ਵਜਾਇਆ ਗਿਆ ਹੈ। ਜੌਨ ਸਟਿਵਰਟ ਐਡੂਰੀ ਤੇ ਹੰਸ ਜ਼ਿਮਰ ਵੱਲੋਂ ਰਚਿਆ ਗਿਆ ਪਿਛੋਕੜ ਸੰਗੀਤ ਤਣਾਅ ਨੂੰ ਵਧਾਉਂਦਾ ਹੈ, ਹਾਲਾਂਕਿ ਇਹ ਕਈ ਵਾਰ ਭਾਰੀ ਲੱਗ ਸਕਦਾ ਹੈ। Vincenzo Condorelli ਦੀ ਸਿਨੇਮੈਟੋਗ੍ਰਾਫੀ ਸ਼ਾਨਦਾਰ ਹੈ। ਫਿਲਮ ਦੇ ਅੰਤ ਵਿੱਚ ਇੱਕ ਸੀਕਵਲ ਦਾ ਸੰਕੇਤ ਵੀ ਹੈ।