ਜੇਐਨਐਨ, ਨਵੀਂ ਦਿੱਲੀ : ਸੀਮਾ ਤਪਾਰੀਆ ਦਾ ਸ਼ੋਅ ‘ਇੰਡੀਅਨ ਮੈਚਮੇਕਿੰਗ’ ਪਿਛਲੇ ਸਾਲ 16 ਜੁਲਾਈ ਨੂੰ ਨੈਟਫਲਿਕਸ ’ਤੇ ਰਿਲੀਜ਼ ਹੋਇਆ ਸੀ। ਇਸ ਸ਼ੋਅ ਤੋਂ ਬਾਅਦ ਸੀਮਾ ਤਪਾਰੀਆ ਲੰਬੇ ਸਮੇਂ ਤਕ ਸੁਰਖੀਆਂ ਵਿਚ ਛਾਈ ਰਹੀ। ਸੋਸ਼ਲ ਮੀਡੀਆ ’ਤੇ ਲੋਕ ਸੀਮਾ ਤਪਾਰੀਆ ਨੂੰ ਸੀਮਾ ਆਂਟੀ ਦੇ ਨਾਂ ਨਾਲ ਜਾਣਨ ਲੱਗੇ। ਇਸ ਸ਼ੋਅ ਵਿਚ ਸੀਮਾ ਆਂਟੀ ਮੈਚ ਮੇਕਿੰਗ ਦਾ ਕੰਮ ਕਰਦੀ ਸੀ ਅਤੇ ਜਾਤ, ਕਲਾਸ ਦੇ ਹਿਸਾਬ ਨਾਲ ਰਿਸ਼ਤੇ ਕਰਵਾਉਂਦੀ ਸੀ। ਲੰਬੇ ਸਮੇਂ ਤਕ ਸੁਰਖੀਆਂ ਵਿਚ ਰਹਿਣ ਤੋਂ ਬਾਅਦ ਸੀਮਾ ਆਂਟੀ ਦੇ ਸ਼ੋਅ ਨੇ ਹੁਣ ਇਕ ਨਵੀਂ ਕਾਮਯਾਬੀ ਹਾਸਲ ਕਰ ਲਈ ਹੈ।

ਨੈਟਫਲਿਕਸ ਦਾ ਮੋਸਟ ਪਾਪੂਲਰ ਸ਼ੋਅ ‘ਇੰਡੀਅਨ ਮੈਚਮੇਕਿੰਗ’ ਨੂੰ ਐਮੀ ਐਵਾਰਡਸ 2021 ਵਿਚ ਨਾਮੀਨੇਟ ਕੀਤਾ ਗਿਆ ਹੈ। ਸ਼ੋਅ ਨੂੰ ਅਨਸਟ੍ਰਕਚਰਡ ਰਿਆਲਿਟੀ ਪ੍ਰੋਗਰਾਮ ਕੈਟਗਰੀ (Unstructured Reality Program category) ਵਿਚ ਨਾਮੀਨੇਟ ਕੀਤਾ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਐਕਟਰ ਸੈਫਸ ਜਾਨਸ ਅਤੇ ਉਨ੍ਹਾਂ ਦੀ ਬੇਟੀ ਜੈਸਮੀਨ ਸੈਫਸ ਜਾਨਸ ਨੇ 13 ਜੁਲਾਈ ਨੂੰ ਵਰਚੂਅਲੀ ਇਸ ਐਵਾਰਡ ਲਈ ਨਾਮੀਨੇਸ਼ਨ ਦਾ ਐਲਾਨ ਕੀਤਾ ਸੀ। ਉਥੇ ਇਸ ਦਾ ਪ੍ਰੀਮਿਅਰ 19 ਸਤੰਬਰ 2021 ਨੂੰ ਕੀਤਾ ਜਾਵੇਗਾ। ਇੰਡੀਅਨ ਮੈਚਮੇਕਿੰਗ ਦੇ ਨਾਲ ਚਾਰ ਹੋਰ ਸ਼ੋਅ ਹਨ, ਜਿਨ੍ਹਾਂ ਨੂੰ ਇਸ ਕੈਟਗਰੀ ਵਿਚ ਨਾਮੀਨੇਟ ਕੀਤਾ ਗਿਆ ਹੈ, ਉਸ ਦਾ ਨਾਂ ਹੈ, ਬੀਕਮਿੰਗ (Becoming),, ਬਿਲੋ ਡੈਕ (Below Deck), ਰੂ ਪਾਲਸ ਡ੍ਰੈਗ ਰੇਸ ਅਨਟਕਡ (Ru Paul's Drag Race Untucked) , ਸੇਲਿੰਗ ਸਨਸੈਟ (Selling Sunset) । ਇਸ ਤੋਂ ਇਲਾਵਾ ਨੈਟਫਲਿਕਸ ਦੀ ਸੀਰੀਜ਼ ‘ਦ ਕ੍ਰਾਊਨ’ ਇਕਲੌਤੀ ਅਜਿਹੀ ਸੀਰੀਜ਼ ਹੈ, ਜਿਸ ਵਿਚ ਐਮੀ ਐਵਾਰਡਜ਼ ਵਿਚ ਵੱਖ ਵੱਖ ਕੈਟਗਰੀ ਵਿਚ ਸਭ ਤੋਂ ਜ਼ਿਆਦਾ ਨਾਮੀਨੇਸ਼ਨ ਕੀਤੇ ਗਏ ਹਨ। ‘ਦ ਕ੍ਰਾਊਨ’ ਨੂੰ 24 ਕੈਟਗਰੀ ਵਿਚ ਨਾਮੀਨੇਟ ਕੀਤਾ ਗਿਆ ਹੈ।

Posted By: Tejinder Thind