ਜੇਐੱਨਐੱਨ, ਨਵੀਂ ਦਿੱਲੀ : ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਣ ਦੀ ਫਿਲਮ ਛਪਾਕ ਰਿਲੀਜ਼ ਹੋ ਗਈ ਹੈ ਤੇ ਫਿਲਮ ਸਿਨੇਮਾਘਰਾਂ 'ਚ ਚੰਗਾ ਪ੍ਰਦਰਸ਼ਨ ਕਰ ਰਹੀ ਹੈ। ਫਿਲਮ ਰਿਲੀਜ਼ ਤੋਂ ਪਹਿਲਾਂ ਫਿਲਮ ਨੂੰ ਲੈ ਕੇ ਕਾਫ਼ੀ ਹੰਗਾਮਾ ਹੋਇਆ ਜਿਸ ਵਿਚ ਕਈ ਲੋਕ ਫਿਲਮ ਦਾ ਬਾਈਕਾਟ ਕਰਨ ਦੀ ਅਪੀਲ ਕਰ ਰਹੇ ਸਨ। ਅਸਲ ਵਿਚ ਅਦਾਕਾਰਾ ਦੀਪਿਕਾ ਪਾਦੂਕੋਣ ਦੀ ਜੇਐੱਨਯੂ ਵਿਜ਼ਿਟ ਤੋਂ ਬਾਅਦ ਛਪਾਕ ਵੀ ਖ਼ਬਰਾਂ 'ਚ ਆ ਗਈ ਸੀ। ਹਾਲਾਂਕਿ ਹੁਣ ਫਿਲਮ ਦੇਖ ਕੇ ਵਾਪਸ ਆ ਰਹੇ ਲੋਕ ਫਿਲਮ ਦੀ ਕਾਫ਼ੀ ਤਾਰੀਫ ਕਰ ਰਹੇ ਹਨ।

ਸੋਸ਼ਲ ਮੀਡੀਆ 'ਤੇ ਆ ਰਹੇ ਫਿਲਮ ਦੇ ਰਿਵਿਊ ਪੌਜ਼ੀਟਿਵ ਲੱਗ ਰਹੇ ਹਨ ਤੇ ਫਿਲਮ ਦੀ ਕਹਾਣੀ ਦੀ ਕਾਫ਼ੀ ਜ਼ਿਆਦਾ ਤਾਰੀਫ਼ ਕੀਤੀ ਜਾ ਰਹੀ ਹੈ। ਉੱਥੇ ਗਈ ਲੋਕਾਂ ਨੇ ਕਹਾਣੀ ਦੀ ਤਾਰੀਫ਼ ਕਰਦਿਆਂ ਕਿਹਾ ਕਿ ਫਿਲਮ 'ਚ ਕੁਝ ਹੋਰ ਪਹਿਲੂ ਵੀ ਦਿਖਾਏ ਜਾਣੇ ਚਾਹੀਦੇ ਸਨ। ਲੋਕ ਇਸ ਨੂੰ ਦਿਲ ਨੂੰ ਛੂਹ ਜਾਣ ਵਾਲੀ ਕਹਾਣੀ ਦੱਸ ਰਹੇ ਹਨ ਤੇ ਡਾਇਰੈਕਸ਼ਨ ਦੀ ਵੀ ਤਾਰੀਫ਼ ਕਰ ਰਹੇ ਹਨ। ਕਈ ਫਿਲਮ ਕ੍ਰਿਟੀਕ ਨੇ 3.5 ਸਟਾਰ ਦਿੱਤੇ ਹਨ ਤੇ ਸਾਰੇ ਕਿਰਦਾਰਾਂ ਦੇ ਪ੍ਰਦਰਸ਼ਨ ਨੂੰ ਵਧੀਆ ਦੱਸ ਰਹੇ ਹਨ।

ਸਮਾਜ ਨੂੰ ਇਕ ਮੈਸੇਜ ਦੇਣ ਵਾਲੀ ਫਿਲਮ 'ਛਪਾਕ' ਐਸਿਡ ਅਟੈਕ ਪੀੜਤਾ ਲਕਸ਼ਮੀ ਅਗਰਵਾਲ ਦੀ ਕਹਾਣੀ ਹੈ ਜਿਸ ਨੂੰ ਮਾਲਤੀ ਦੇ ਨਾਂ ਨਾਲ ਫਿਲਮ 'ਚ ਦਿਖਾਇਆ ਗਿਆ ਹੈ। ਨਾਲ ਹੀ ਮਾਲਤੀ ਦਾ ਕਿਰਦਾਰ ਦੀਪਿਕਾ ਪਾਦੂਕੋਣ ਨੇ ਨਿਭਾਇਆ ਹੈ। ਨਾਲ ਹੀ ਇੰਨੀ ਸੰਵੇਦਨਸ਼ੀਲ ਕਹਾਣੀ ਤੁਹਾਨੂੰ ਦੁੱਖ ਪਹੁੰਚਾਏਗੀ ਪਰ ਅਖੀਰ 'ਚ ਤੁਹਾਡੀਆਂ ਅੱਖਾਂ 'ਚ ਹੰਝੂ ਨਹੀਂ ਬਲਕਿ ਤੁਹਾਨੂੰ ਮਾਣ ਮਹਿਸੂਸ ਹੋਵੇਗਾ।

Posted By: Seema Anand