ਬਾਲੀਵੁੱਡ ਅਦਾਕਾਰ ਸ਼ਾਹਰੁਖ ਖ਼ਾਨ ਦੀ ਫਿਲਮ ‘ਪਠਾਣ’ ਇਸ ਸਮੇਂ ਬਾਕਸ ਆਫਿਸ ’ਤੇ ਜ਼ਬਰਦਸਤ ਕਮਾਈ ਕਰ ਰਹੀ ਹੈ। ਕਮਾਈ ਦੇ ਮਾਮਲੇ ’ਚ ਫਿਲਮ ਦਾ ਗ੍ਰਾਫ ਤੇਜ਼ੀ ਨਾਲ ਉੱਪਰ ਜਾ ਰਿਹਾ ਹੈ। ਫਿਲਮ ‘ਪਠਾਣ’ ਨੂੰ ਹਰ ਰੋਜ਼ ਵੱਡੀ ਗਿਣਤੀ ’ਚ ਦੇਖਣ ਲਈ ਸਿਨੇਮਾਘਰਾਂ ਵਿਚ ਦਰਸ਼ਕ ਜਾ ਰਹੇ ਹਨ।

ਨਵੀਂ ਦਿੱਲੀ, ਜੇਐੱਨਐੱਨ : ਬਾਲੀਵੁੱਡ ਅਦਾਕਾਰ ਸ਼ਾਹਰੁਖ ਖ਼ਾਨ ਦੀ ਫਿਲਮ ‘ਪਠਾਣ’ ਇਸ ਸਮੇਂ ਬਾਕਸ ਆਫਿਸ ’ਤੇ ਜ਼ਬਰਦਸਤ ਕਮਾਈ ਕਰ ਰਹੀ ਹੈ। ਕਮਾਈ ਦੇ ਮਾਮਲੇ ’ਚ ਫਿਲਮ ਦਾ ਗ੍ਰਾਫ ਤੇਜ਼ੀ ਨਾਲ ਉੱਪਰ ਜਾ ਰਿਹਾ ਹੈ। ਫਿਲਮ ‘ਪਠਾਣ’ ਨੂੰ ਹਰ ਰੋਜ਼ ਵੱਡੀ ਗਿਣਤੀ ’ਚ ਦੇਖਣ ਲਈ ਸਿਨੇਮਾਘਰਾਂ ਵਿਚ ਦਰਸ਼ਕ ਜਾ ਰਹੇ ਹਨ। ਵਿਵਾਦਾਂ ਨੂੰ ਦੇਖਦਿਆਂ ਇਹ ਉਮੀਦ ਨਹੀਂ ਸੀ ਕਿ ਫਿਲਮ ਇੰਨੀ ਕਮਾਈ ਕਰੇਗੀ। ਉੱਥੇ ਹੀ ਹੁਣ ‘ਪਠਾਣ’ ਦੀ ਕਮਾਈ ਨੂੰ ਦੇਖ ਕੇ ਲਗਦਾ ਹੈ ਕਿ ਫਿਲਮ ਦਾ ਜਾਦੂ ਇੰਨੀ ਜਲਦੀ ਖ਼ਤਮ ਹੋਣ ਵਾਲਾ ਨਹੀਂ ਹੈ। ਫਿਲਮ ਨੇ ਸਿਰਫ ਛੇ ਦਿਨਾਂ ਵਿਚ ਦੁਨੀਆ ਭਰ ਵਿਚ 600 ਕਰੋੜ ਦਾ ਅੰਕੜਾ ਪਾਰ ਕਰ ਲਿਆ ਹੈ।
ਦੁਨੀਆ ਭਰ ’ਚ ਛਾਈ ਪਠਾਣ
ਸ਼ਾਹਰੁਖ ਖ਼ਾਨ ਦੀ ਫਿਲਮ ‘ਪਠਾਣ’ ਪਿਛਲੇ ਬੁੱਧਵਾਰ ਯਾਨੀ 25 ਜਨਵਰੀ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਈ ਸੀ। ਇਸ ਫਿਲਮ ਦੇ ਸਾਰੇ ਸ਼ੋਅਜ਼ ਦੀਆਂ ਟਿਕਟਾਂ ਫਿਲਮ ਦੀ ਰਿਲੀਜ਼ ਤੋਂ ਪਹਿਲਾਂ ਹੀ ਵਿਕ ਗਈਆਂ ਸਨ। ਫਿਲਮ ਸ਼ੁਰੂਆਤੀ ਦਿਨਾਂ ’ਚ ਪੂਰੀ ਤਰ੍ਹਾਂ ਹਾਊਸਫੁਲ ਹੋ ਗਈ ਸੀ। ਫਿਲਮ ਨੂੰ ਰਿਲੀਜ਼ ਹੋਇਆਂ ਇਕ ਹਫਤੇ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਪਰ ਸ਼ਾਹਰੁਖ ਦੇ ਪ੍ਰਸ਼ੰਸਕਾਂ ’ਤੇ ਫਿਲਮ ਦਾ ਨਸ਼ਾ ਹੈ ਕਿ ਉਤਰਨ ਦਾ ਨਾਂ ਹੀ ਨਹੀਂ ਲੈ ਰਿਹਾ। ਮੰਗਲਵਾਰ ਨੂੰ ਪਠਾਣ ਦੇ ਵਰਲਡਵਾਈਡ ਕੁਲੈਕਸ਼ਨ ’ਤੇ ਕੰਮਕਾਜੀ ਦਿਨਾਂ ਦਾ ਅਸਰ ਸਾਫ ਨਜ਼ਰ ਆਇਆ। ਫਿਲਮ ਆਲੋਚਕ ਰਮੇਸ਼ ਬਾਲਾ ਮੁਤਾਬਕਿ ਫਿਲਮ ਨੇ ਮੰਗਲਵਾਰ ਨੂੰ ਜਿੱਥੇ 600 ਕਰੋੜ ਦੀ ਕਮਾਈ ਕੀਤੀ ਉੱਥੇ ਹੀ ਬੁੱਧਵਾਰ ਯਾਨੀ ਇਕ ਹਫਤੇ ਵਿਚ ਫਿਲਮ ਨੇ ਦੁਨੀਆ ਭਰ ਵਿਚ 640 ਕਰੋੜ ਦੀ ਕਮਾਈ ਦਾ ਅੰਕੜਾ ਪਾਰ ਕਰ ਲਿਆ ਹੈ।
In one week, #Pathaan has grossed about ₹ 640 Crs at the WW Box office..
— Ramesh Bala (@rameshlaus) February 1, 2023
ਕਮਾਈ ਦੇ ਤੋੜ ਦਿੱਤੇ ਰਿਕਾਰਡ
ਸ਼ਾਹਰੁਖ ਖਾਨ, ਦੀਪਿਕਾ ਪਾਦੂਕੋਣ ਅਤੇ ਜੌਨ ਅਬਰਾਹਮ ਸਟਾਰਰ ਫਿਲਮ ਪਠਾਣ ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਸ ਫਿਲਮ ਨੂੰ ਲੈ ਕੇ ਸ਼ੁਰੂ ਤੋਂ ਹੀ ਕਾਫੀ ਵਿਵਾਦ ਹੋਇਆ ਸੀ। ਵਿਵਾਦ ਉਦੋਂ ਸ਼ੁਰੂ ਹੋਇਆ ਜਦੋਂ ਦੀਪਿਕਾ ਅਤੇ ਸ਼ਾਹਰੁਖ ਦਾ ਗੀਤ ‘ਬੇਸ਼ਰਮ ਰੰਗ’ ਰਿਲੀਜ਼ ਹੋਇਆ ਸੀ। ਗੀਤ ’ਚ ਦੀਪਿਕਾ ਦੀ ਬਿਕਨੀ ਦੇ ਰੰਗ ਨੂੰ ਲੈ ਕੇ ਕਾਫੀ ਹੰਗਾਮਾ ਹੋਇਆ ਸੀ। ਇਸ ਸਬੰਧੀ ‘ਪਠਾਣ’ ਦਾ ਬਾਈਕਾਟ ਕਰਨ ਦੀ ਮੰਗ ਵੀ ਕੀਤੀ ਗਈ। ਖ਼ੈਰ ਇਨ੍ਹਾਂ ਸਾਰੀਆਂ ਗੱਲਾਂ ਦਾ ‘ਪਠਾਣ’ ਦੇ ਬਾਕਸ ਆਫਿਸ ਕੁਲੈਕਸਨ ’ਤੇ ਕੋਈ ਅਸਰ ਨਹੀਂ ਪਿਆ ਅਤੇ ਇਸ ਫਿਲਮ ਨੇ ਕਮਾਈ ਦੇ ਮਾਮਲੇ ’ਚ ਪਿਛਲੀਆਂ ਕਈ ਫਿਲਮਾਂ ਦੇ ਰਿਕਾਰਡ ਤੋੜ ਦਿੱਤੇ ਹਨ।
‘ਬ੍ਰਹਮਾਸਤਰ’ ਦਾ ਤੋੜਿਆ ਰਿਕਾਰਡ
ਜ਼ਿਕਰਯੋਗ ਹੈ ਕਿ ਸ਼ਾਹਰੁਖ ਖਾਨ ਦੀ ਫਿਲਮ ‘ਪਠਾਣ’ ਨੇ ਸਿਰਫ਼ ਇਕ ਹਫਤੇ ’ਚ ਹੀ ਰਣਬੀਰ ਕਪੂਰ ਅਤੇ ਆਲੀਆ ਭੱਟ ਦੀ ਫਿਲਮ ‘ਬ੍ਰਹਮਾਸਤਰ’ ਦਾ ਰਿਕਾਰਡ ਤੋੜ ਦਿੱਤਾ ਹੈ। 400 ਕਰੋੜ ਦੇ ਬਜਟ ’ਚ ਬਣੀ ‘ਬ੍ਰਹਮਾਸਤਰ’ ਨੇ ਬਾਕਸ ਆਫਿਸ ’ਤੇ ਦੁਨੀਆ ਭਰ ਵਿਚ 416.21 ਕਰੋੜ ਦੀ ਕਮਾਈ ਕੀਤੀ ਹੈ। ਦੂਜੇ ਪਾਸੇ ‘ਪਠਾਣ’ ਨੇ ਸਿਰਫ ਇਕ ਹਫਤੇ ਵਿਚ 640 ਕਰੋੜ ਦੀ ਕਮਾਈ ਕਰਕੇ ‘ਬ੍ਰਹਮਾਸਤਰ’ ਨੂੰ ਪਿੱਛੇ ਛੱਡ ਦਿੱਤਾ ਹੈ।