Pathaan Box Office Collection Day 2: ਤੂਫਾਨ ਤੋਂ ਸੁਨਾਮੀ ਬਣੀ ਸ਼ਾਹਰੁਖ ਖਾਨ ਦੀ 'ਪਠਾਣ', ਦੂਜੇ ਦਿਨ ਵੀ ਕੀਤੀ ਜ਼ਬਰਦਸਤ ਕਮਾਈ
ਰਿਕਾਰਡ ਤੋੜ ਓਪਨਿੰਗ ਤੋਂ ਬਾਅਦ ਹੁਣ ਸ਼ਾਹਰੁਖ ਖਾਨ ਦੀ ਪਠਾਣ ਨੇ ਨਵਾਂ ਰਿਕਾਰਡ ਬਣਾਇਆ ਹੈ। ਕੁੱਲ ਮਿਲਾ ਕੇ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਕਿੰਗ ਖਾਨ ਦੀ ਫਿਲਮ ਦੇ ਸ਼ਾਨਦਾਰ ਪ੍ਰਦਰਸ਼ਨ ਕਾਰਨ ਬਾਲੀਵੁੱਡ ਦੇ ਚੰਗੇ ਦਿਨ ਆ ਗਏ ਹਨ।
Publish Date: Fri, 27 Jan 2023 08:53 AM (IST)
Updated Date: Fri, 27 Jan 2023 01:40 PM (IST)
ਨਵੀਂ ਦਿੱਲੀ, ਜੇ.ਐਨ.ਐਨ. Pathaan Box Office Collection Day 2: ਰਿਕਾਰਡ ਤੋੜ ਓਪਨਿੰਗ ਤੋਂ ਬਾਅਦ ਹੁਣ ਸ਼ਾਹਰੁਖ ਖਾਨ ਦੀ ਪਠਾਣ ਨੇ ਨਵਾਂ ਰਿਕਾਰਡ ਬਣਾਇਆ ਹੈ। ਕੁੱਲ ਮਿਲਾ ਕੇ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਕਿੰਗ ਖਾਨ ਦੀ ਫਿਲਮ ਦੇ ਸ਼ਾਨਦਾਰ ਪ੍ਰਦਰਸ਼ਨ ਕਾਰਨ ਬਾਲੀਵੁੱਡ ਦੇ ਚੰਗੇ ਦਿਨ ਆ ਗਏ ਹਨ। ਇਸ ਸਾਲ ਬਾਕਸ ਆਫਿਸ 'ਤੇ ਪਠਾਣ ਦੀ ਕਾਮਯਾਬੀ ਸ਼ੁਭ ਸੰਕੇਤ ਹੈ। ਅਜਿਹੇ 'ਚ ਉਮੀਦ ਕੀਤੀ ਜਾ ਰਹੀ ਹੈ ਕਿ ਪਠਾਣ ਅਜਿਹਾ ਰਿਕਾਰਡ ਬਣਾ ਲਵੇਗੀ ਕਿ ਉਸ ਨੂੰ ਤੋੜਨਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਹੈ।
ਪਠਾਣ ਨੇ ਪਹਿਲੇ ਦਿਨ 57 ਕਰੋੜ ਦੀ ਕਮਾਈ ਕਰਕੇ ਹਿੰਦੀ ਸਿਨੇਮਾ ਵਿੱਚ ਇਤਿਹਾਸ ਰਚ ਦਿੱਤਾ ਹੈ। ਇਸ ਰਿਕਾਰਡ ਤੋੜ ਸ਼ੁਰੂਆਤ ਨੇ KGF 2 ਅਤੇ ਵਾਰ ਵਰਗੀਆਂ ਬਲਾਕਬਸਟਰ ਫਿਲਮਾਂ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਬਾਈਕਾਟ ਗੈਂਗ ਨੂੰ ਦਰਸਾਉਂਦੀ ਇਸ ਸਪਾਈ ਯੂਨੀਵਰਸ ਫਿਲਮ ਨੂੰ ਲੈ ਕੇ ਦਰਸ਼ਕਾਂ 'ਚ ਕਾਫੀ ਕ੍ਰੇਜ਼ ਹੈ। ਸਿਨੇਮਾਘਰਾਂ ਦੇ ਬਾਹਰ ਲੰਬੀਆਂ ਕਤਾਰਾਂ ਲੱਗੀਆਂ ਹੋਈਆਂ ਹਨ ਅਤੇ ਲਗਪਗ ਜ਼ਿਆਦਾਤਰ ਸ਼ੋਅ ਹਾਊਸਫੁੱਲ ਜਾ ਰਹੇ ਹਨ। ਅਜਿਹੇ 'ਚ ਇਸ ਫਿਲਮ ਨੇ ਦੂਜੇ ਦਿਨ ਵੀ ਕਾਫੀ ਕਮਾਈ ਕੀਤੀ ਹੈ।
ਦੂਜੇ ਦਿਨ ਰਿਕਾਰਡ ਤੋੜ ਕਲੈਕਸ਼ਨ
26 ਜਨਵਰੀ ਨੂੰ ਉਮੀਦ ਸੀ ਕਿ ਪਠਾਣ ਕੁਝ ਖਾਸ ਕਾਰੋਬਾਰ ਕਰੇਗੀ ਅਤੇ ਅਜਿਹਾ ਹੀ ਹੋਇਆ। ਰਿਲੀਜ਼ ਦੇ ਦੂਜੇ ਦਿਨ ਵੀਰਵਾਰ ਨੂੰ ਫਿਲਮ ਨੇ ਚੰਗਾ ਕਲੈਕਸ਼ਨ ਕੀਤਾ ਹੈ। ਕੋਇਮੋਈ ਦੀ ਰਿਪੋਰਟ ਮੁਤਾਬਕ ਫਿਲਮ ਨੇ 68 ਤੋਂ 72 ਕਰੋੜ ਦਾ ਕਾਰੋਬਾਰ ਕੀਤਾ ਹੈ। ਇਸ ਨਾਲ ਇਸ ਦੀ ਕੁੱਲ ਕਮਾਈ 125 ਤੋਂ 129 ਕਰੋੜ ਤੱਕ ਪਹੁੰਚ ਜਾਂਦੀ ਹੈ। ਪਠਾਣ ਅਜਿਹਾ ਕਰਨ ਵਾਲੀ ਪਹਿਲੀ ਬਾਲੀਵੁੱਡ ਫਿਲਮ ਬਣ ਗਈ ਹੈ।
KGF 2 ਨੂੰ ਵੀ ਦਿੱਤੀ ਮਾਤ
ਪਠਾਣ ਦੀ ਸਪੀਡ ਨੂੰ ਦੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਉਹ ਜਲਦ ਹੀ 200 ਕਰੋੜ ਦੇ ਕਲੱਬ 'ਚ ਐਂਟਰੀ ਕਰ ਲਵੇਗੀ। ਇਸ ਤੋਂ ਇਲਾਵਾ ਵੀਕੈਂਡ ਦੇ ਅੰਤ ਤੱਕ ਇਹ 400 ਕਰੋੜ 'ਚ ਐਂਟਰੀ ਲੈ ਸਕਦੀ ਹੈ। ਫਿਲਮ ਨੂੰ ਪ੍ਰਦਰਸ਼ਨ ਕਰਨ ਲਈ 5 ਦਿਨਾਂ ਦਾ ਲੰਬਾ ਵੀਕੈਂਡ ਮਿਲਿਆ ਹੈ, ਜਿਸ ਦਾ ਉਹ ਫਾਇਦਾ ਉਠਾਉਂਦੀ ਨਜ਼ਰ ਆ ਰਹੀ ਹੈ। ਆਉਣ ਵਾਲੇ ਦਿਨਾਂ ਲਈ ਐਡਵਾਂਸ ਬੁਕਿੰਗ ਵੀ ਜ਼ੋਰਾਂ 'ਤੇ ਹੈ ਅਤੇ ਫਿਲਮ ਨੇ ਸਾਬਤ ਕਰ ਦਿੱਤਾ ਹੈ ਕਿ ਇਹ ਕਾਫੀ ਅੱਗੇ ਨਿਕਲਣ ਵਾਲੀ ਹੈ।