Housefull 5 Collection: ਬਾਕਸ ਆਫਿਸ 'ਤੇ Akshay Kumar ਨੇ ਕੀਤਾ ਟਾਪ, 100 ਕਰੋੜ ਕਮਾ ਕੇ 18 ਫਿਲਮਾਂ ਦਾ ਤੋੜਿਆ ਰਿਕਾਰਡ
ਅਕਸ਼ੈ ਕੁਮਾਰ-ਰਿਤੇਸ਼ ਦੇਸ਼ਮੁਖ ਅਤੇ ਅਭਿਸ਼ੇਕ ਬੱਚਨ ਸਟਾਰਰ ਕਿਲਰ ਕਾਮੇਡੀ ਹਾਊਸਫੁੱਲ 5 ਨੇ 87 ਕਰੋੜ ਤੋਂ ਵੱਧ ਦਾ ਕਾਰੋਬਾਰ ਕੀਤਾ ਸੀ। ਇਸ ਤੋਂ ਬਾਅਦ ਫਿਲਮ ਨੇ ਸੋਮਵਾਰ ਨੂੰ ਲਗਪਗ 13.15 ਕਰੋੜ ਦੀ ਕਮਾਈ ਕੀਤੀ। ਟ੍ਰੇਡ ਐਨਾਲਿਸਟ ਤਰਨ ਆਦਰਸ਼ ਨੇ ਆਪਣੇ ਐਕਸ ਅਕਾਊਂਟ 'ਤੇ ਇੱਕ ਪੋਸਟ ਸਾਂਝੀ ਕੀਤੀ ਅਤੇ ਕਿਹਾ ਕਿ ਸੋਮਵਾਰ ਤੱਕ ਚਾਰ ਦਿਨਾਂ ਵਿੱਚ ਫਿਲਮ ਨੇ ਘਰੇਲੂ ਬਾਕਸ ਆਫਿਸ 'ਤੇ ਕੁੱਲ 104.98 ਕਰੋੜ ਰੁਪਏ ਦੀ ਕਮਾਈ ਕੀਤੀ ਹੈ।
Publish Date: Tue, 10 Jun 2025 03:06 PM (IST)
Updated Date: Tue, 10 Jun 2025 03:22 PM (IST)
ਐਂਟਰਟੇਨਮੈਂਟ ਡੈਸਕ, ਨਵੀਂ ਦਿੱਲੀ। ਬਾਕਸ ਆਫਿਸ 'ਤੇ ਅਕਸ਼ੈ ਕੁਮਾਰ ਦੀ ਸੁੱਤੀ ਹੋਈ ਕਿਸਮਤ ਨੂੰ ਆਖਰਕਾਰ 'ਹਾਊਸਫੁੱਲ 5' ਨੇ ਜਗਾ ਦਿੱਤਾ ਹੈ। ਖਿਲਾੜੀ ਕੁਮਾਰ ਦੀ ਕਿਲਰ ਕਾਮੇਡੀ ਜਿਸਨੇ ਪਹਿਲੇ ਦਿਨ ਘਰੇਲੂ ਬਾਕਸ ਆਫਿਸ 'ਤੇ 24 ਕਰੋੜ ਦੀ ਕਮਾਈ ਕੀਤੀ ਸੀ ਤੇ ਭਾਰਤ ਵਿੱਚ ਕੁਝ ਹੀ ਸਮੇਂ ਵਿੱਚ 100 ਕਰੋੜ ਦਾ ਅੰਕੜਾ ਪਾਰ ਕਰ ਲਿਆ ਹੈ। ਹਾਊਸਫੁੱਲ 5 ਨੂੰ ਇੰਨੀ ਕਮਾਈ ਕਰਨ ਲਈ ਸਿਰਫ ਚਾਰ ਦਿਨ ਲੱਗੇ।
ਹਾਊਸਫੁੱਲ 5 ਨੇ ਨਾ ਸਿਰਫ ਚਾਰ ਦਿਨਾਂ ਵਿੱਚ 100 ਕਰੋੜ ਦਾ ਅੰਕੜਾ ਪਾਰ ਕੀਤਾ ਹੈ, ਬਲਕਿ ਇਸ ਫਿਲਮ ਨੇ ਇਸ ਸਾਲ ਦੀਆਂ 22 ਫਿਲਮਾਂ ਨੂੰ ਪਛਾੜ ਕੇ ਬਾਕਸ ਆਫਿਸ ਦਾ ਸਿਖਰ 'ਤੇ ਆਪਣੇ ਕਬਜ਼ੇ ਵਿੱਚ ਕਰ ਲਿਆ ਹੈ। ਘਰੇਲੂ ਬਾਕਸ ਆਫਿਸ 'ਤੇ ਫਿਲਮ ਦਾ ਕਲੈਕਸ਼ਨ 100 ਕਰੋੜ ਤੋਂ ਕਿੰਨਾ ਪਾਰ ਗਿਆ ਤੇ ਕਿਹੜੀਆਂ 22 ਫਿਲਮਾਂ ਦੇ ਰਿਕਾਰਡ ਟੁੱਟੇ, ਆਓ ਜਾਣਦੇ ਹਾਂ ਸਭ ਕੁਝ।
ਅਕਸ਼ੈ ਕੁਮਾਰ-ਰਿਤੇਸ਼ ਦੇਸ਼ਮੁਖ ਅਤੇ ਅਭਿਸ਼ੇਕ ਬੱਚਨ ਸਟਾਰਰ ਕਿਲਰ ਕਾਮੇਡੀ ਹਾਊਸਫੁੱਲ 5 ਨੇ 87 ਕਰੋੜ ਤੋਂ ਵੱਧ ਦਾ ਕਾਰੋਬਾਰ ਕੀਤਾ ਸੀ। ਇਸ ਤੋਂ ਬਾਅਦ ਫਿਲਮ ਨੇ ਸੋਮਵਾਰ ਨੂੰ ਲਗਪਗ 13.15 ਕਰੋੜ ਦੀ ਕਮਾਈ ਕੀਤੀ। ਟ੍ਰੇਡ ਐਨਾਲਿਸਟ ਤਰਨ ਆਦਰਸ਼ ਨੇ ਆਪਣੇ ਐਕਸ ਅਕਾਊਂਟ 'ਤੇ ਇੱਕ ਪੋਸਟ ਸਾਂਝੀ ਕੀਤੀ ਅਤੇ ਕਿਹਾ ਕਿ ਸੋਮਵਾਰ ਤੱਕ ਚਾਰ ਦਿਨਾਂ ਵਿੱਚ ਫਿਲਮ ਨੇ ਘਰੇਲੂ ਬਾਕਸ ਆਫਿਸ 'ਤੇ ਕੁੱਲ 104.98 ਕਰੋੜ ਰੁਪਏ ਦੀ ਕਮਾਈ ਕੀਤੀ ਹੈ।
ਹਾਊਸਫੁਲ 5 ਨੇ 104 ਕਰੋੜ ਦੀ ਕਮਾਈ ਕਰਕੇ ਬਾਕਸ ਆਫਿਸ 'ਤੇ ਭੂਲ ਚੂਕ ਮਾਫ, ਕੇਸਰੀਵੀਰ, ਕਪਕਪੀ, ਕੇਸਰੀ 2, ਦ ਭੂਤਨੀ, ਜੱਟ, ਗ੍ਰਾਊਂਡ ਜੀਰੋ, ਫੁਲੇ, ਦ ਡਿਪਲੋਮੈਟ, ਕ੍ਰੇਜ਼ੀ, ਸੁਪਰਬੋਇਜ਼ ਆਫ ਮਾਲੇਗਾਉਂ, ਮੇਰੇ ਹਸਬੈਂਡ ਦੀ ਬੀਵੀ, ਬੈਡਐਸ ਰਵਿਕੁਮਾਰ, ਲਵਯਾਪਾ, ਦੇਵਾ, ਇਮਰਜੈਂਸੀ, ਆਜ਼ਾਦ, ਫਤਿਹ ਅਤੇ ਗੇਮ ਚੇਂਜਰ ਵਰਗੀਆਂ ਫਿਲਮਾਂ ਦੇ ਰਿਕਾਰਡ ਤੋੜ ਦਿੱਤੇ ਹਨ।