ਫ਼ਿਲਮ ਦੇ ਇਕ ਸੀਨ 'ਚ ਦੀਪਕ ਮਲਹੋਤਰਾ, ਸ੍ਰੀਦੇਵੀ ਦੇ ਬੇਹੋਸ਼ ਹੋਣ 'ਤੇ ਉਨ੍ਹਾਂ ਨੂੰ ਜਗਾਉਣ ਦੀ ਕੋਸ਼ਿਸ਼ ਕਰਦੇ ਹਨ ਤੇ ਉਨ੍ਹਾਂ ਨੂੰ 'ਪੱਲੋ' ਨਾਂ ਨਾਲ ਪੁਕਾਰਦੇ ਹਨ। ਉਨ੍ਹਾਂ ਦੀ ਡਾਇਲਾਗ ਡਿਲੀਵਰੀ ਇੰਨੀ ਅਜੀਬ ਤੇ ਖ਼ਰਾਬ ਲੱਗੀ ਕਿ ਉਨ੍ਹਾਂ ਨੂੰ ਦਰਸ਼ਕਾਂ ਨੇ ਖ਼ੂਬ ਨਾਪਸੰਦ ਕੀਤਾ। ਇੱਕ ਛੋਟੇ ਜਿਹੇ ਸੀਨ ਕਰਕੇ ਉਨ੍ਹਾਂ ਨੂੰ ਕਈ ਫ਼ਿਲਮਾਂ ਤੋਂ ਹੱਥ ਧੋਣਾ ਪਿਆ।

ਐਂਟਰਟੇਨਮੈਂਟ ਡੈਸਕ, ਨਵੀਂ ਦਿੱਲੀ : ਯਸ਼ ਚੋਪੜਾ (Yash Chopra) ਦੀ ਫ਼ਿਲਮ ਤੇ ਇਕ ਵੱਡੀ ਅਦਾਕਾਰਾ ਦੇ ਅਪੋਜ਼ਿਟ ਕਾਸਟ ਹੋਣਾ ਕੋਈ ਛੋਟੀ ਗੱਲ ਨਹੀਂ ਹੁੰਦੀ। ਕਈ ਅਦਾਕਾਰ ਇਸਨੂੰ ਲਾਂਚ ਪੈਡ ਮੰਨਦੇ ਹਨ ਤੇ ਸੋਚਦੇ ਹਨ ਕਿ ਇਸੇ ਦੇ ਆਧਾਰ 'ਤੇ ਉਨ੍ਹਾਂ ਨੂੰ ਅੱਗੇ ਚੱਲ ਕੇ ਚੰਗੀਆਂ ਫ਼ਿਲਮਾਂ ਦੇ ਆਫ਼ਰ ਮਿਲਣਗੇ।
ਇਕ ਐਕਟਰ ਦੇ ਨਾਲ ਅਜਿਹਾ ਹੀ ਹੋਇਆ। ਸਫ਼ਲ ਮਾਡਲ ਦੀਪਕ ਮਲਹੋਤਰਾ ਨੂੰ ਯਸ਼ ਚੋਪੜਾ ਨੇ ਫ਼ਿਲਮ 'ਲਮਹੇ' (Lamhe) 'ਚ ਸ੍ਰੀਦੇਵੀ (Sridevi) ਦੇ ਨਾਲ ਕਾਸਟ ਕੀਤਾ। ਇਹ ਫ਼ਿਲਮ ਉਨ੍ਹਾਂ ਦੇ ਕਰੀਅਰ ਦਾ ਵੱਡਾ ਬ੍ਰੇਕ ਸਾਬਤ ਹੋਣ ਵਾਲੀ ਸੀ ਤੇ ਉਨ੍ਹਾਂ ਨੂੰ ਸਟਾਰਡਮ ਤਕ ਪਹੁੰਚਾਉਣ ਵਾਲੀ ਸੀ। ਪਰ ਫ਼ਿਲਮ ਰਿਲੀਜ਼ ਹੁੰਦੇ ਹੀ ਉਨ੍ਹਾਂ ਨਾਲ ਬਹੁਤ ਬੁਰਾ ਹੋਇਆ। ਫ਼ਿਲਮ ਦੇ 10 ਸੈਕੇਂਡ ਦੇ ਸੀਨ ਨੇ ਉਨ੍ਹਾਂ ਦੇ ਪੂਰੇ ਕਰੀਅਰ ਦਾ ਰਾਹ ਬਦਲ ਦਿੱਤਾ।
'ਲਮਹੇ' ਫ਼ਿਲਮ 'ਚ ਸ੍ਰੀਦੇਵੀ ਅਤੇ ਅਨਿਲ ਕਪੂਰ ਮੁੱਖ ਭੂਮਿਕਾਵਾਂ ਵਿੱਚ ਸਨ। ਉਨ੍ਹਾਂ ਦੇ ਨਾਲ ਵਹੀਦਾ ਰਹਿਮਾਨ ਤੇ ਅਨੁਪਮ ਖੇਰ ਵੀ ਨਜ਼ਰ ਆਏ। ਸ੍ਰੀਦੇਵੀ ਨੇ ਫ਼ਿਲਮ 'ਚ ਮਾਂ ਤੇ ਧੀ ਯਾਨੀ ਪੱਲਵੀ ਤੇ ਪੂਜਾ ਦਾ ਡਬਲ ਰੋਲ ਨਿਭਾਇਆ ਸੀ। ਦੀਪਕ ਨੂੰ ਪੱਲਵੀ ਦੇ ਪ੍ਰੇਮੀ ਤੇ ਹੋਣ ਵਾਲੇ ਪਤੀ ਸਿਧਾਰਥ ਦੇ ਰੂਪ 'ਚ ਕਾਸਟ ਕੀਤਾ ਗਿਆ ਸੀ।
ਹਾਲਾਂਕਿ, ਫ਼ਿਲਮ ਰਿਲੀਜ਼ ਹੋਣ 'ਤੇ ਬਾਕਸ ਆਫ਼ਿਸ 'ਤੇ ਬੁਰੀ ਤਰ੍ਹਾਂ ਫ਼ਲਾਪ ਹੋ ਗਈ। ਦੀਪਕ ਦੀ ਐਕਟਿੰਗ ਤੇ ਇਮੋਸ਼ਨਲ ਹਾਵ-ਭਾਵ ਦੀ ਆਲੋਚਕਾਂ ਨੇ ਜ਼ਬਰਦਸਤ ਆਲੋਚਨਾ ਕੀਤੀ। ਇਹ ਸਭ ਇਕ ਦ੍ਰਿਸ਼ ਵਿਚ ਸਪੱਸ਼ਟ ਹੋ ਗਿਆ, ਜੋ ਉਦੋਂ ਤੋਂ ਪੌਪ ਕਲਚਰ ਦਾ ਮਹੱਤਵਪੂਰਨ ਹਿੱਸਾ ਬਣ ਗਿਆ। ਫ਼ਿਲਮ ਦੇ ਇਕ ਸੀਨ 'ਚ ਦੀਪਕ ਮਲਹੋਤਰਾ, ਸ੍ਰੀਦੇਵੀ ਦੇ ਬੇਹੋਸ਼ ਹੋਣ 'ਤੇ ਉਨ੍ਹਾਂ ਨੂੰ ਜਗਾਉਣ ਦੀ ਕੋਸ਼ਿਸ਼ ਕਰਦੇ ਹਨ ਤੇ ਉਨ੍ਹਾਂ ਨੂੰ 'ਪੱਲੋ' ਨਾਂ ਨਾਲ ਪੁਕਾਰਦੇ ਹਨ। ਉਨ੍ਹਾਂ ਦੀ ਡਾਇਲਾਗ ਡਿਲੀਵਰੀ ਇੰਨੀ ਅਜੀਬ ਤੇ ਖ਼ਰਾਬ ਲੱਗੀ ਕਿ ਉਨ੍ਹਾਂ ਨੂੰ ਦਰਸ਼ਕਾਂ ਨੇ ਖ਼ੂਬ ਨਾਪਸੰਦ ਕੀਤਾ। ਇੱਕ ਛੋਟੇ ਜਿਹੇ ਸੀਨ ਕਰਕੇ ਉਨ੍ਹਾਂ ਨੂੰ ਕਈ ਫ਼ਿਲਮਾਂ ਤੋਂ ਹੱਥ ਧੋਣਾ ਪਿਆ। ਲਮਹੇ ਦੀ ਰਿਲੀਜ਼ ਤੋਂ ਪਹਿਲਾਂ ਦੀਪਕ ਨੂੰ 'ਡਰ' (Darr) ਆਫ਼ਰ ਹੋ ਗਈ ਸੀ, ਪਰ ਇਸਦੇ ਫ਼ਲਾਪ ਹੁੰਦੇ ਹੀ 'ਡਰ' ਵੀ ਉਨ੍ਹਾਂ ਦੇ ਹੱਥਾਂ ਵਿੱਚੋਂ ਚਲੀ ਗਈ।
ਇਸ ਤੋਂ ਬਾਅਦ ਉਨ੍ਹਾਂ ਬਾਲੀਵੁੱਡ ਛੱਡ ਕੇ ਅਮਰੀਕਾ ਜਾਣ ਦਾ ਫ਼ੈਸਲਾ ਕੀਤਾ ਤੇ ਆਪਣਾ ਨਾਂ ਵੀ ਬਦਲ ਲਿਆ। ਹੁਣ ਦੀਪਕ ਮਲਹੋਤਰਾ, ਡੀਨੋ ਮਾਰਟੇਲੀ ਦੇ ਨਾਂ ਨਾਲ ਜਾਣੇ ਜਾਂਦੇ ਹਨ। ਉਹ ਨਿਊਯਾਰਕ 'ਚ ਬਿਜ਼ਨੈੱਸਮੈਨ ਦੇ ਰੂਪ 'ਚ ਆਪਣੀ ਪਛਾਣ ਬਣਾ ਚੁੱਕੇ ਹਨ। ਐਕਟਰ ਸੋਸ਼ਲ ਮੀਡੀਆ 'ਤੇ ਜ਼ਿਆਦਾ ਐਕਟਿਵ ਨਹੀਂ ਹਨ, ਪਰ ਉਨ੍ਹਾਂ ਦੀ ਪਤਨੀ ਦੇ ਅਕਾਊਂਟ 'ਤੇ ਉਨ੍ਹਾਂ ਦੀਆਂ ਤਸਵੀਰਾਂ ਕਦੇ-ਕਦੇ ਦੇਖਣ ਨੂੰ ਮਿਲ ਜਾਂਦੀਆਂ ਹਨ।