ਅਦਾਕਾਰਾ ਦਿਸ਼ਾ ਪਾਟਨੀ ਦੇ ਘਰ ਕਿਉਂ ਹੋਈ ਸੀ ਫਾਇਰਿੰਗ? ਸਾਹਮਣੇ ਆਈ ਹੈਰਾਨੀਜਨਕ ਵਜ੍ਹਾ
ਅਦਾਕਾਰਾ ਦਿਸ਼ਾ ਪਾਟਨੀ ਦੇ ਬਰੇਲੀ ਸਥਿਤ ਘਰ ’ਤੇ ਫਾਇਰਿੰਗ ਮਾਮਲੇ ’ਚ ਪੁਲਿਸ ਨੇ ਦੋ ਨਾਬਾਲਗਾਂ ਸਮੇਤ ਚਾਰ ਮੁਲਜ਼ਮਾਂ ਵਿਰੁੱਧ ਚਾਰਜਸ਼ੀਟ ਦਾਖ਼ਲ ਕਰ ਦਿੱਤੀ ਹੈ। ਇਸ ਵਿਚ ਰੋਹਿਤ ਗੋਦਾਰਾ, ਗੋਲਡੀ ਬਰਾੜ ਗੈਂਗ ਦੇ ਦੋ ਨਾਬਾਲਗਾਂ ਨੂੰ ਫਾਇਰਿੰਗ ਕਰਨ ਤੇ ਰਾਮਨਿਵਾਸ ਤੇ ਅਨਿਲ ਨੂੰ ਸਾਜ਼ਿਸ਼ ’ਚ ਸ਼ਾਮਲ ਹੋਣ ਦਾ ਮੁਲਜ਼ਮ ਬਣਾਇਆ ਗਿਆ ਹੈ।
Publish Date: Wed, 24 Dec 2025 11:01 AM (IST)
Updated Date: Wed, 24 Dec 2025 11:02 AM (IST)
ਜਾਸ, ਬਰੇਲੀ : ਅਦਾਕਾਰਾ ਦਿਸ਼ਾ ਪਾਟਨੀ ਦੇ ਬਰੇਲੀ ਸਥਿਤ ਘਰ ’ਤੇ ਫਾਇਰਿੰਗ ਮਾਮਲੇ ’ਚ ਪੁਲਿਸ ਨੇ ਦੋ ਨਾਬਾਲਗਾਂ ਸਮੇਤ ਚਾਰ ਮੁਲਜ਼ਮਾਂ ਵਿਰੁੱਧ ਚਾਰਜਸ਼ੀਟ ਦਾਖ਼ਲ ਕਰ ਦਿੱਤੀ ਹੈ। ਇਸ ਵਿਚ ਰੋਹਿਤ ਗੋਦਾਰਾ, ਗੋਲਡੀ ਬਰਾੜ ਗੈਂਗ ਦੇ ਦੋ ਨਾਬਾਲਗਾਂ ਨੂੰ ਫਾਇਰਿੰਗ ਕਰਨ ਤੇ ਰਾਮਨਿਵਾਸ ਤੇ ਅਨਿਲ ਨੂੰ ਸਾਜ਼ਿਸ਼ ’ਚ ਸ਼ਾਮਲ ਹੋਣ ਦਾ ਮੁਲਜ਼ਮ ਬਣਾਇਆ ਗਿਆ ਹੈ।
ਪੁਲਿਸ ਨੇ ਚਾਰਜਸ਼ੀਟ ’ਚ ਜ਼ਿਕਰ ਕੀਤਾ ਹੈ ਕਿ ਇਨ੍ਹਾਂ ਮੁਲਜ਼ਮਾਂ ਨੇ ਦਹਿਸ਼ਤ ਫੈਲਾਉਣ ਲਈ ਫਾਇਰਿੰਗ ਕੀਤੀ ਸੀ। ਘਟਨਾ ਦੇ ਦੋ ਮੁੱਖ ਮੁਲਜ਼ਮਾਂ ਰੋਹਤਕ ਦੇ ਰਵਿੰਦਰ ਤੇ ਸੋਨੀਪਤ ਦੇ ਅਰੁਣ ਨੂੰ ਯੂਪੀ ਐੱਸਟੀਐੱਫ ਤੇ ਦਿੱਲੀ ਦੀ ਸਪੈਸ਼ਲ ਯੂਨਿਟ ਨੇ ਮੁਕਾਬਲੇ ’ਚ ਮਾਰ ਦਿੱਤਾ ਸੀ। ਇਸ ਲਈ ਇਨ੍ਹਾਂ ਦੇ ਨਾਂ ਚਾਰਜਸ਼ੀਟ ’ਚ ਨਹੀਂ ਹਨ। ਹਾਲਾਂਕਿ, ਪੁਲਿਸ ਨੇ ਚਾਰਜਸ਼ੀਟ ’ਚ ਇਨ੍ਹਾਂ ਦਾ ਜ਼ਿਕਰ ਕੀਤਾ ਹੈ।
ਅਦਾਕਾਰਾ ਦੀ ਭੈਣ ਖੁਸ਼ਬੂ ਪਾਟਨੀ ਨੇ ਕਥਾਵਾਚਕ ਅਨਿਰੁੱਧਾਚਾਰਿਆ ਦੇ ਲਿਵਇਨ ਰਿਲੇਸ਼ਨਸ਼ਿਪ ਵਾਲੇ ਬਿਆਨ ਦੇ ਵਿਰੋਧ ’ਚ ਵੀਡੀਓਜ਼ ਜਾਰੀ ਕੀਤੀਆਂ ਸਨ। ਇਸ ਤੋਂ ਬਾਅਦ ਹੀ 11 ਤੇ 12 ਸਤੰਬਰ ਨੂੰ ਰੋਹਿਤ ਗੋਦਾਰਾ ਤੇ ਗੋਲਡੀ ਬਰਾੜ ਗੈਂਗ ਦੇ ਮੈਂਬਰਾਂ ਨੇ ਦਿਸ਼ਾ ਪਾਟਨੀ ਦੇ ਘਰ ’ਤੇ ਫਾਇਰਿੰਗ ਕੀਤੀ ਸੀ। ਇੰਟਰਨੈੱਟ ਮੀਡੀਆ ’ਤੇ ਪੋਸਟ ਕਰ ਕੇ ਗੈਂਗ ਨੇ ਇਸਦੀ ਜ਼ਿੰਮੇਵਾਰੀ ਲਈ ਸੀ।