ਧਰਮਿੰਦਰ ਦੇ ਦਿਹਾਂਤ ਨਾਲ ਨਾ ਸਿਰਫ਼ ਫਿਲਮ ਇੰਡਸਟਰੀ, ਸਗੋਂ ਪੂਰੇ ਦੇਸ਼ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਫਿਲਮਾਂ ਨਾਲ ਲੱਖਾਂ ਲੋਕਾਂ ਦੇ ਦਿਲਾਂ 'ਤੇ ਰਾਜ਼ ਕਰਨ ਵਾਲੇ ਧਰਮਿੰਦਰ ਭਾਵੇਂ ਪੰਜਾਬ ਨਾਲ ਸਬੰਧ ਰੱਖਦੇ ਹਨ ਪਰ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ ਰਾਜਸਥਾਨ ਨਾਲ ਵੀ ਉਨ੍ਹਾਂ ਦਾ ਇੱਕ ਅਨੋਖਾ ਰਿਸ਼ਤਾ ਹੈ।

ਡਿਜੀਟਲ ਡੈਸਕ, ਨਵੀਂ ਦਿੱਲੀ। ਬਾਲੀਵੁੱਡ ਦੇ 'ਹੀ-ਮੈਨ' ਕਹੇ ਜਾਣ ਵਾਲੇ ਧਰਮਿੰਦਰ ਹੁਣ ਇਸ ਦੁਨੀਆ ਵਿੱਚ ਨਹੀਂ ਰਹੇ। 89 ਸਾਲ ਦੀ ਉਮਰ ਵਿੱਚ ਉਨ੍ਹਾਂ ਨੇ ਆਖਰੀ ਸਾਹ ਲਿਆ।
ਧਰਮਿੰਦਰ ਦੇ ਦਿਹਾਂਤ ਨਾਲ ਨਾ ਸਿਰਫ਼ ਫਿਲਮ ਇੰਡਸਟਰੀ, ਸਗੋਂ ਪੂਰੇ ਦੇਸ਼ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਫਿਲਮਾਂ ਨਾਲ ਲੱਖਾਂ ਲੋਕਾਂ ਦੇ ਦਿਲਾਂ 'ਤੇ ਰਾਜ਼ ਕਰਨ ਵਾਲੇ ਧਰਮਿੰਦਰ ਭਾਵੇਂ ਪੰਜਾਬ ਨਾਲ ਸਬੰਧ ਰੱਖਦੇ ਹਨ ਪਰ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ ਰਾਜਸਥਾਨ ਨਾਲ ਵੀ ਉਨ੍ਹਾਂ ਦਾ ਇੱਕ ਅਨੋਖਾ ਰਿਸ਼ਤਾ ਹੈ।
ਧਰਮਿੰਦਰ ਨੇ ਰਾਜਸਥਾਨ ਦੇ ਬੀਕਾਨੇਰ ਤੋਂ ਆਪਣੇ ਰਾਜਨੀਤਿਕ ਸਫ਼ਰ ਦੀ ਸ਼ੁਰੂਆਤ ਕੀਤੀ ਸੀ। ਉਹ ਬੀਕਾਨੇਰ ਸੀਟ ਤੋਂ ਭਾਰਤੀ ਜਨਤਾ ਪਾਰਟੀ (BJP) ਦੇ ਸੰਸਦ ਮੈਂਬਰ ਰਹਿ ਚੁੱਕੇ ਹਨ। ਇਸ ਦੌਰਾਨ ਉਨ੍ਹਾਂ ਨੇ ਕਾਂਗਰਸ ਦੇ ਉਮੀਦਵਾਰ ਨੂੰ ਵੱਡੇ ਫਰਕ ਨਾਲ ਹਰਾਇਆ ਸੀ। ਹਾਲਾਂਕਿ, ਇਸ ਤੋਂ ਬਾਅਦ ਧਰਮਿੰਦਰ ਨੇ ਰਾਜਨੀਤੀ ਤੋਂ ਦੂਰੀ ਬਣਾ ਲਈ ਅਤੇ ਫਿਰ ਕਦੇ ਚੋਣ ਨਹੀਂ ਲੜੀ।
2004 ’ਚ ਬਣੇ ਸੰਸਦ ਮੈਂਬਰ
ਧਰਮਿੰਦਰ ਨੇ 2004 ਵਿੱਚ ਰਾਜਸਥਾਨ ਦੀ ਬੀਕਾਨੇਰ ਸੀਟ ਤੋਂ ਰਾਜਨੀਤੀ ਵਿੱਚ ਕਦਮ ਰੱਖਿਆ ਸੀ। ਬੀਜੇਪੀ (BJP) ਦੀ ਟਿਕਟ 'ਤੇ ਚੋਣ ਮੈਦਾਨ ਵਿੱਚ ਉੱਤਰੇ ਧਰਮਿੰਦਰ ਨੇ ਕਾਂਗਰਸ ਦੇ ਉਮੀਦਵਾਰ ਰਾਮੇਸ਼ਵਰ ਡੂਡੀ ਨੂੰ ਕਰਾਰੀ ਟੱਕਰ ਦਿੱਤੀ ਸੀ।
ਅਜਿਹੇ ਵਿੱਚ ਧਰਮਿੰਦਰ ਵੱਲੋਂ ਉਨ੍ਹਾਂ ਦੇ ਦੋਵੇਂ ਬੇਟਿਆਂ ਸੰਨੀ ਦਿਓਲ ਅਤੇ ਬੌਬੀ ਦਿਓਲ ਨੇ ਵੀ ਬੀਕਾਨੇਰ ਵਿੱਚ ਚੋਣ ਪ੍ਰਚਾਰ ਕੀਤਾ ਸੀ। ਨਤੀਜੇ ਵਜੋਂ, ਪਹਿਲੀ ਹੀ ਚੋਣ ਵਿੱਚ ਧਰਮਿੰਦਰ ਨੇ ਬੰਪਰ ਜਿੱਤ ਹਾਸਲ ਕੀਤੀ ਅਤੇ ਰਾਮੇਸ਼ਵਰ ਡੂਡੀ ਨੂੰ 57 ਹਜ਼ਾਰ ਵੋਟਾਂ ਦੇ ਫਰਕ ਨਾਲ ਹਰਾਇਆ ਸੀ।
ਧਰਮਿੰਦਰ ਤੋਂ ਨਾਰਾਜ਼ ਹੋਏ ਲੋਕ
ਸੰਸਦ ਮੈਂਬਰ ਬਣਨ ਤੋਂ ਬਾਅਦ ਵੀ ਰਾਜਨੀਤੀ ਵਿੱਚ ਧਰਮਿੰਦਰ ਦਾ ਸਫ਼ਰ ਆਸਾਨ ਨਹੀਂ ਸੀ। ਚੋਣ ਜਿੱਤਣ ਦੇ ਮਹਿਜ਼ ਇੱਕ ਸਾਲ ਬਾਅਦ ਹੀ ਬੀਕਾਨੇਰ ਵਿੱਚ ਧਰਮਿੰਦਰ ਦੇ 'ਗੁੰਮਸ਼ੁਦਾ' ਦੇ ਪੋਸਟਰ ਲੱਗ ਗਏ।
ਇਸਦਾ ਕਾਰਨ ਸੀ ਆਪਣੇ ਸੰਸਦੀ ਖੇਤਰ ਤੋਂ ਧਰਮਿੰਦਰ ਦੀ ਦੂਰੀ। ਦਰਅਸਲ, ਚੋਣ ਜਿੱਤਣ ਤੋਂ ਬਾਅਦ ਧਰਮਿੰਦਰ ਇੱਕ ਸਾਲ ਤੱਕ ਬੀਕਾਨੇਰ ਨਹੀਂ ਗਏ, ਜਿਸ ਕਾਰਨ ਨਾਰਾਜ਼ ਹੋ ਕੇ ਲੋਕਾਂ ਨੇ ਪੂਰੇ ਸ਼ਹਿਰ ਵਿੱਚ ਉਨ੍ਹਾਂ ਦੇ ਪੋਸਟਰ ਲਗਾ ਦਿੱਤੇ ਸਨ।
ਸੂਰਸਾਗਰ ਨੂੰ ਸਵਾਰਿਆ
ਇਸ ਘਟਨਾ ਦੇ ਕੁਝ ਦਿਨਾਂ ਬਾਅਦ ਹੀ ਧਰਮਿੰਦਰ ਨੇ ਬੀਕਾਨੇਰ ਦਾ ਦੌਰਾ ਕੀਤਾ ਅਤੇ ਬਿਨਾਂ ਸਕਿਓਰਿਟੀ ਦੇ ਸਰਕਟ ਹਾਊਸ ਵਿੱਚ ਰਹਿ ਕੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ।
ਬੀਕਾਨੇਰ ਦੇ ਮਸ਼ਹੂਰ ਸੂਰਸਾਗਰ ਨੂੰ ਫਿਰ ਤੋਂ ਖੂਬਸੂਰਤ ਬਣਾਉਣ ਵਿੱਚ ਵੀ ਧਰਮਿੰਦਰ ਦਾ ਅਹਿਮ ਯੋਗਦਾਨ ਸੀ। ਉਨ੍ਹਾਂ ਨੇ ਉਸ ਸਮੇਂ ਦੀ ਮੁੱਖ ਮੰਤਰੀ ਵਸੁੰਧਰਾ ਰਾਜੇ ਨਾਲ ਸੂਰਸਾਗਰ ਦੀ ਮੁਰੰਮਤ ਦੀ ਗੱਲ ਕੀਤੀ ਅਤੇ ਜਦੋਂ ਬਜਟ ਘੱਟ ਪਿਆ ਤਾਂ ਕੇਂਦਰ ਦਾ ਦਰਵਾਜ਼ਾ ਵੀ ਖੜਕਾਇਆ। ਹਾਲਾਂਕਿ, ਸੂਰਸਾਗਰ ਨੂੰ ਸਵਾਰਨ ਦਾ ਪੂਰਾ ਸਿਹਰਾ ਵਸੁੰਧਰਾ ਰਾਜੇ ਨੂੰ ਮਿਲਿਆ ਅਤੇ ਧਰਮਿੰਦਰ ਲਈ ਲੋਕਾਂ ਦੀ ਨਾਰਾਜ਼ਗੀ ਘੱਟ ਨਹੀਂ ਹੋਈ।
ਰਾਜਨੀਤੀ ਤੋਂ ਕਰ ਲਿਆ ਕਿਨਾਰਾ
ਰਾਜਨੀਤੀ ਧਰਮਿੰਦਰ ਨੂੰ ਰਾਸ ਨਹੀਂ ਆਈ ਅਤੇ 5 ਸਾਲ ਸੰਸਦ ਮੈਂਬਰ ਰਹਿਣ ਤੋਂ ਬਾਅਦ ਧਰਮਿੰਦਰ ਨੇ ਸਿਆਸਤ ਤੋਂ ਕਿਨਾਰਾ ਕਰ ਲਿਆ। 2009 ਵਿੱਚ ਉਨ੍ਹਾਂ ਨੇ ਚੋਣ ਨਹੀਂ ਲੜੀ ਅਤੇ ਹਮੇਸ਼ਾ ਲਈ ਮੁੰਬਈ ਵਾਪਸ ਚਲੇ ਗਏ।
ਧਰਮਿੰਦਰ ਦੀ ਪਤਨੀ ਹੇਮਾ ਮਾਲਿਨੀ ਉੱਤਰ ਪ੍ਰਦੇਸ਼ ਦੇ ਮਥੁਰਾ ਤੋਂ ਸੰਸਦ ਮੈਂਬਰ ਹਨ। ਉਨ੍ਹਾਂ ਦੇ ਬੇਟੇ ਸੰਨੀ ਦਿਓਲ ਵੀ ਪੰਜਾਬ ਦੇ ਗੁਰਦਾਸਪੁਰ ਸੀਟ ਤੋਂ ਸੰਸਦ ਮੈਂਬਰ ਰਹਿ ਚੁੱਕੇ ਹਨ।
ਫਿਰ ਕਦੇ ਸਿਆਸੀ ਗਲਿਆਰਿਆਂ |ਚ ਕਦਮ ਨਹੀਂ ਰੱਖਿਆ
ਬੀਕਾਨੇਰ ਤੋਂ ਸੰਸਦ ਮੈਂਬਰ ਬਣਨ ਤੋਂ ਬਾਅਦ ਧਰਮਿੰਦਰ ਨੇ ਫਿਰ ਕਦੇ ਸਿਆਸੀ ਗਲਿਆਰਿਆਂ ਵਿੱਚ ਕਦਮ ਨਹੀਂ ਰੱਖਿਆ। ਇਸਦੀ ਵਜ੍ਹਾ ਦੱਸਦੇ ਹੋਏ ਧਰਮਿੰਦਰ ਨੇ ਕਿਹਾ ਸੀ ਕਿ "ਇਹ ਜਗ੍ਹਾ ਉਨ੍ਹਾਂ ਲਈ ਨਹੀਂ ਹੈ।" ਉਨ੍ਹਾਂ ਨੇ ਕਿਹਾ ਕਿ ਸੰਸਦ ਮੈਂਬਰ ਵਜੋਂ ਉਨ੍ਹਾਂ ਨੇ ਬੀਕਾਨੇਰ ਦੇ ਲੋਕਾਂ ਲਈ ਕਾਫ਼ੀ ਕੰਮ ਕੀਤਾ ਪਰ ਇਸਦਾ ਸਿਹਰਾ ਹਮੇਸ਼ਾ ਕਿਸੇ ਹੋਰ ਨੂੰ ਮਿਲਿਆ।