'ਦਯਾਵਾਨ' ਦੀ ਰਿਲੀਜ਼ ਤੋਂ ਬਾਅਦ ਫ਼ਿਲਮ ਦੇ ਕਿਸਿੰਗ ਸੀਨ 'ਤੇ ਕਾਫ਼ੀ ਵਿਵਾਦ ਹੋਇਆ। ਫ਼ਿਲਮ ਦੇ ਡਾਇਰੈਕਟਰ ਫਿਰੋਜ਼ ਖਾਨ ਨੂੰ ਉਸ ਸੀਨ ਨੂੰ ਹਟਾਉਣ ਲਈ ਕਾਨੂੰਨੀ ਨੋਟਿਸ ਭੇਜਿਆ ਗਿਆ ਸੀ, ਪਰ ਉਨ੍ਹਾਂ ਨੇ ਅਜਿਹਾ ਨਹੀਂ ਕੀਤਾ। ਇੱਥੋਂ ਤਕ ਕਿ ਮਾਧੁਰੀ ਦੀਕਸ਼ਿਤ ਨੇ ਵੀ ਫਿਰੋਜ਼ ਨੂੰ ਉਸ ਸੀਨ ਨੂੰ ਹਟਾਉਣ ਦੀ ਗੁਜ਼ਾਰਿਸ਼ ਕੀਤੀ ਸੀ ਪਰ ਇਸ ਦਿੱਗਜ ਐਕਟਰ-ਡਾਇਰੈਕਟਰ ਨੇ 1 ਕਰੋੜ ਰੁਪਏ ਦੇ ਕੇ ਵੀ ਉਸ ਸੀਨ ਨੂੰ ਫ਼ਿਲਮ 'ਚ ਬਣਾਈ ਰੱਖਿਆ।

ਐਂਟਰਟੇਨਮੈਂਟ ਡੈਸਕ, ਨਵੀਂ ਦਿੱਲੀ : ਬਾਲੀਵੁੱਡ ਦੇ ਚਮਕਦੇ ਸਿਤਾਰੇ, ਵਿਨੋਦ ਖੰਨਾ ਨੇ ਹਿੰਦੀ ਸਿਨੇਮਾ 'ਚ ਉਦੋਂ ਆਪਣੀ ਇਕ ਖ਼ਾਸ ਪਛਾਣ ਬਣਾਈ ਜਦੋਂ ਸੁਨੀਲ ਦੱਤ, ਅਮਿਤਾਭ ਬੱਚਨ ਤੇ ਰਿਸ਼ੀ ਕਪੂਰ ਵਰਗੇ ਦਿੱਗਜ ਕਲਾਕਾਰ ਇੰਡਸਟਰੀ 'ਤੇ ਰਾਜ ਕਰ ਰਹੇ ਸਨ। ਆਪਣੀ ਸਟਾਈਲ ਤੇ ਫੈਸ਼ਨ ਲਈ ਪਛਾਣੇ ਜਾਣ ਵਾਲੇ ਵਿਨੋਦ ਨੂੰ ਸਭ ਤੋਂ ਹੈਂਡਸਮ ਐਕਟਰ ਮੰਨਿਆ ਜਾਂਦਾ ਸੀ। ਉਨ੍ਹਾਂ 1968 'ਚ ਆਪਣੇ ਅਦਾਕਾਰੀ ਕਰੀਅਰ ਦੀ ਸ਼ੁਰੂਆਤ ਕੀਤੀ ਤੇ ਸ਼ੁਰੂ ਵਿਚ ਖਲਨਾਇਕ ਦੀਆਂ ਭੂਮਿਕਾਵਾਂ ਨਿਭਾਈਆਂ।
ਉਨ੍ਹਾਂ 'ਮੇਰੇ ਅਪਨੇ', 'ਮੇਰਾ ਗਾਂਵ ਮੇਰਾ ਦੇਸ਼', 'ਅਚਾਨਕ', 'ਅਮਰ ਅਕਬਰ ਐਂਥਨੀ', 'ਕੁਰਬਾਨੀ' ਵਰਗੀਆਂ ਫ਼ਿਲਮਾਂ ਰਾਹੀਂ ਇੰਡਸਟਰੀ 'ਚ ਆਪਣੀ ਪਛਾਣ ਬਣਾਈ। ਆਪਣੇ ਫ਼ਿਲਮੀ ਕਰੀਅਰ ਤੋਂ ਇਲਾਵਾ ਵਿਨੋਦ ਇਕ ਅਧਿਆਤਮਕ ਸਾਧਕ ਤੇ ਇਕ ਸਿਆਸਤਦਾਨ ਵੀ ਸਨ। ਵਿਨੋਦ ਖੰਨਾ ਨੇ ਕੈਂਸਰ ਨਾਲ ਜੰਗ ਲੜੀ ਅਤੇ 2017 'ਚ ਉਨ੍ਹਾਂ ਦਾ ਦੇਹਾਂਤ ਹੋ ਗਿਆ। ਇਸ ਦਿੱਗਜ ਅਦਾਕਾਰ ਦਾ ਜੀਵਨ ਭਰ ਕਈ ਵਿਵਾਦਾਂ ਨਾਲ ਨਾਤਾ ਰਿਹਾ। ਹਾਲਾਂਕਿ, ਜਿਸ ਇੱਕ ਵਿਵਾਦ ਨੂੰ ਲੈ ਕੇ ਉਨ੍ਹਾਂ ਦੀ ਸਭ ਤੋਂ ਵੱਧ ਆਲੋਚਨਾ ਹੋਈ, ਉਹ ਉਦੋਂ ਸੀ ਜਦੋਂ ਉਨ੍ਹਾਂ ਨੇ ਆਪਣੇ ਤੋਂ ਅੱਧੀ ਉਮਰ ਦੀ ਅਦਾਕਾਰਾ ਨੂੰ ਜ਼ਬਰਦਸਤੀ ਕਿਸ (Kiss) ਕੀਤਾ।
ਇਹ ਕਹਾਣੀ 1988 ਦੀ ਹੈ, ਜਦੋਂ ਫ਼ਿਲਮ 'ਦਯਾਵਾਨ' (Dayavan) ਦੀ ਸ਼ੂਟਿੰਗ ਚੱਲ ਰਹੀ ਸੀ ਤੇ ਵਿਨੋਦ ਖੰਨਾ ਨਾਲ ਮਾਧੁਰੀ ਦੀਕਸ਼ਿਤ ਇਸ ਫ਼ਿਲਮ ਲਈ ਸ਼ੂਟ ਕਰ ਰਹੀ ਸੀ। ਮਾਧੁਰੀ ਉਦੋਂ ਨਵੀਂ-ਨਵੀਂ ਇੰਡਸਟਰੀ 'ਚ ਆਈ ਸੀ। ਇਸ ਫ਼ਿਲਮ ਦੇ ਗਾਣੇ 'ਆਜ ਫਿਰ ਤੁਮ ਪੇ ਪਿਆਰ ਆਇਆ ਹੈ' ਨੂੰ ਵਿਨੋਦ ਤੇ ਮਾਧੁਰੀ 'ਤੇ ਫ਼ਿਲਮਾਇਆ ਗਿਆ ਸੀ। ਇਸ ਦੇ ਲਵਮੇਕਿੰਗ ਸੀਨ ਦੀ ਸ਼ੂਟਿੰਗ ਦੌਰਾਨ ਕਥਿਤ ਤੌਰ 'ਤੇ ਵਿਨੋਦ ਆਪਣਾ ਕੰਟਰੋਲ ਖੋ ਬੈਠੇ ਤੇ ਡਾਇਰੈਕਟਰ ਦੇ 'ਕੱਟ' ਚਿੱਲਾਉਣ ਦੇ ਬਾਵਜੂਦ 21 ਸਾਲ ਦੀ ਮਾਧੁਰੀ ਨੂੰ ਕਿਸ ਕਰਦੇ ਰਹੇ।
ਹਾਲਾਤ ਉਦੋਂ ਬੇਕਾਬੂ ਹੋ ਗਏ, ਜਦੋਂ ਵਿਨੋਦ ਲਗਾਤਾਰ 5 ਮਿੰਟ ਤਕ ਮਾਧੁਰੀ ਨੂੰ ਕਿਸ ਕਰਦੇ ਰਹੇ ਅਤੇ ਉਨ੍ਹਾਂ ਨੇ ਉਸ ਦੇ ਬੁੱਲ੍ਹ ਵੀ ਕੱਟ ਲਏ। ਅਦਾਕਾਰਾ ਲਈ ਇਹ ਇਕ ਹੈਰਾਨ ਕਰਨ ਵਾਲਾ ਤੇ ਬੇਹੱਦ ਦੁਖਦਾਈ ਪਲ ਸੀ, ਕਿਉਂਕਿ ਉਸ ਦੇ ਬੁੱਲ੍ਹਾਂ ਤੋਂ ਖ਼ੂਨ ਵਹਿਣ ਲੱਗ ਪਿਆ ਸੀ। ਸ਼ਾਟ ਖ਼ਤਮ ਹੋਣ ਤੋਂ ਬਾਅਦ ਉਹ ਰੋਣਾ ਬੰਦ ਨਹੀਂ ਕਰ ਪਾ ਰਹੀ ਸੀ ਤੇ ਬਾਅਦ 'ਚ ਵਿਨੋਦ ਨੇ ਅਦਾਕਾਰਾ ਤੋਂ ਮਾਫ਼ੀ ਮੰਗੀ।
'ਦਯਾਵਾਨ' ਦੀ ਰਿਲੀਜ਼ ਤੋਂ ਬਾਅਦ ਫ਼ਿਲਮ ਦੇ ਕਿਸਿੰਗ ਸੀਨ 'ਤੇ ਕਾਫ਼ੀ ਵਿਵਾਦ ਹੋਇਆ। ਫ਼ਿਲਮ ਦੇ ਡਾਇਰੈਕਟਰ ਫਿਰੋਜ਼ ਖਾਨ ਨੂੰ ਉਸ ਸੀਨ ਨੂੰ ਹਟਾਉਣ ਲਈ ਕਾਨੂੰਨੀ ਨੋਟਿਸ ਭੇਜਿਆ ਗਿਆ ਸੀ, ਪਰ ਉਨ੍ਹਾਂ ਨੇ ਅਜਿਹਾ ਨਹੀਂ ਕੀਤਾ। ਇੱਥੋਂ ਤਕ ਕਿ ਮਾਧੁਰੀ ਦੀਕਸ਼ਿਤ ਨੇ ਵੀ ਫਿਰੋਜ਼ ਨੂੰ ਉਸ ਸੀਨ ਨੂੰ ਹਟਾਉਣ ਦੀ ਗੁਜ਼ਾਰਿਸ਼ ਕੀਤੀ ਸੀ ਪਰ ਇਸ ਦਿੱਗਜ ਐਕਟਰ-ਡਾਇਰੈਕਟਰ ਨੇ 1 ਕਰੋੜ ਰੁਪਏ ਦੇ ਕੇ ਵੀ ਉਸ ਸੀਨ ਨੂੰ ਫ਼ਿਲਮ 'ਚ ਬਣਾਈ ਰੱਖਿਆ। ਜਦੋਂ ਫ਼ਿਲਮ ਰਿਲੀਜ਼ ਹੋਈ ਤਾਂ ਉਹ ਇਕ ਬਲਾਕਬਸਟਰ ਸਾਬਤ ਹੋਈ; ਹਾਲਾਂਕਿ, 'ਦਯਾਵਾਨ' ਤੋਂ ਬਾਅਦ ਮਾਧੁਰੀ ਨੇ ਵਿਨੋਦ ਨਾਲ ਕਦੇ ਕੰਮ ਨਹੀਂ ਕੀਤਾ।
ਵਿਨੋਦ ਖੰਨਾ ਨੇ ਆਪਣੀ ਬਚਪਨ ਦੀ ਪ੍ਰੇਮਿਕਾ ਗੀਤਾਂਜਲੀ ਤਾਲੇਯਾਰਖਾਨ ਨਾਲ ਵਿਆਹ ਕੀਤਾ ਸੀ ਤੇ ਉਹ ਰਾਹੁਲ ਖੰਨਾ ਤੇ ਅਕਸ਼ੈ ਖੰਨਾ (Akshay Khanna) ਦੇ ਮਾਤਾ-ਪਿਤਾ ਸਨ। ਜਦੋਂ ਵਿਨੋਦ ਨੇ ਓਸ਼ੋ ਨਾਲ ਜੁੜਨ ਦਾ ਫੈਸਲਾ ਕੀਤਾ ਤਾਂ ਉਨ੍ਹਾਂ ਦੀ ਪਤਨੀ ਗੀਤਾਂਜਲੀ ਨੇ ਤਲਾਕ ਲਈ ਅਰਜ਼ੀ ਦੇ ਦਿੱਤੀ। ਓਸ਼ੋ ਆਸ਼ਰਮ ਤੋਂ ਪਰਤਣ ਤੋਂ ਬਾਅਦ ਵਿਨੋਦ ਨੂੰ ਕਵਿਤਾ ਨਾਲ ਪਿਆਰ ਹੋ ਗਿਆ ਤੇ ਉਨ੍ਹਾਂ ਨੇ 1990 'ਚ ਉਸ ਨਾਲ ਵਿਆਹ ਕਰ ਲਿਆ। ਇਸ ਜੋੜੇ ਦੀ ਇਕ ਬੇਟਾ ਤੇ ਇਕ ਬੇਟੀ ਹੈ।