TV Personality & Model ਜੱਗੀ ਜੌਨ ਦੀ ਰਸੋਈ 'ਚੋਂ ਮਿਲੀ ਲਾਸ਼, ਮੌਤ ਦੇ ਕਾਰਨਾਂ ਦਾ ਪਤਾ ਨਹੀਂ
ਟੈਲੀਵਿਜ਼ਨ ਦਾ ਮੰਨਿਆ ਪ੍ਰਮੰਨਿਆ ਚਿਹਰਾ ਤੇ ਸੈਲੀਬ੍ਰਿਟੀ ਸ਼ੈੱਫ ਜੱਗੀ ਜੌਨ ਆਪਣੇ ਘਰ 'ਚ ਮਰੀ ਹੋਈ ਮਿਲੀ। ਜੱਗੀ ਸ਼ੈੱਫ ਆਪਣੇ ਇਸ ਕੇਰਲ ਦੇ ਕੁਰਵਨਕੋਨਮ ਸਥਿਤ ਇਕ ਫਲੈਟ 'ਚ ਆਪਣੀ ਮਾਂ ਨਾਲ ਰਹਿੰਦੀ ਸੀ ਤੇ ਪੁਲਿਸ ਨੇ ਦੱਸਿਆ ਕਿ ਉਹ ਫਲੈਟ ਦੇ ਕਿਚਨ 'ਚ ਮ੍ਰਿਤ ਮਿਲੀ ਸੀ। ਹੁਣ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਮੌਤ ਦੇ ਕਾਰਨਾਂ ਦਾ ਹਾਲੇ ਖੁਲਾਸਾ ਨਹੀਂ ਹੋਇਆ ਹੈ।
Publish Date: Tue, 24 Dec 2019 01:31 PM (IST)
Updated Date: Tue, 24 Dec 2019 01:32 PM (IST)
v>
ਜੇਐੱਨਐੱਨ, ਨਵੀਂ ਦਿੱਲੀ : ਟੈਲੀਵਿਜ਼ਨ ਦਾ ਮੰਨਿਆ ਪ੍ਰਮੰਨਿਆ ਚਿਹਰਾ ਤੇ ਸੈਲੀਬ੍ਰਿਟੀ ਸ਼ੈੱਫ ਜੱਗੀ ਜੌਨ ਆਪਣੇ ਘਰ 'ਚ ਮਰੀ ਹੋਈ ਮਿਲੀ। ਜੱਗੀ ਸ਼ੈੱਫ ਆਪਣੇ ਇਸ ਕੇਰਲ ਦੇ ਕੁਰਵਨਕੋਨਮ ਸਥਿਤ ਇਕ ਫਲੈਟ 'ਚ ਆਪਣੀ ਮਾਂ ਨਾਲ ਰਹਿੰਦੀ ਸੀ ਤੇ ਪੁਲਿਸ ਨੇ ਦੱਸਿਆ ਕਿ ਉਹ ਫਲੈਟ ਦੇ ਕਿਚਨ 'ਚ ਮ੍ਰਿਤ ਮਿਲੀ ਸੀ। ਹੁਣ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਮੌਤ ਦੇ ਕਾਰਨਾਂ ਦਾ ਹਾਲੇ ਖੁਲਾਸਾ ਨਹੀਂ ਹੋਇਆ ਹੈ।
ਜ਼ਿਕਰਯੋਗ ਹੈ ਕਿ ਜੱਗੀ ਦੀ ਲਾਸ਼ ਉਸ ਦੇ ਗੁਆਂਡੀ ਨੇ ਦੇਖੀ ਸੀ ਕਿਉਂਕਿ ਗੁਆਂਢੀ ਨੂੰ ਜੱਗੀ ਦੇ ਪਾਰਟਨਰ ਨੇ ਜੱਗੀ ਨੂੰ ਦੇਖਣ ਲਈ ਕਿਹਾ ਸੀ ਕਿਉਂਕਿ ਉਹ ਲੰਬੇ ਸਮੇਂ ਤੋਂ ਉਸ ਦਾ ਫੋਨ ਨਹੀਂ ਚੁੱਕ ਰਹੀ ਸੀ। ਇਸ ਤੋਂ ਬਾਅਦ ਗੁਆਂਡੀ ਨੇ ਹੀ ਇਸ ਮਾਮਲੇ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਸੀ। ਜੱਗੀ ਟੈਲੀਵਿਜ਼ਨ ਚੈਨਲ ਰੋਜ਼ਬਾਊਲ 'ਤੇ 'ਜੱਗੀਜ਼ ਕੁਕਬੁਕ' ਨਾਂ ਤੋਂ ਕੁਕਰੀ ਸ਼ੋਅ ਚਲਾਉਂਦੀ ਸੀ ਤੇ ਬਿਊਟੀ-ਪਰਸਨੈਲਿਟੀ ਸ਼ੋਅਜ਼ 'ਚ ਬਤੌਰ ਜੱਜ ਨਜ਼ਰ ਆਉਂਦੀ ਸੀ। ਨਾਲ ਹੀ ਉਹ ਇਕ ਮੰਨੀ-ਪ੍ਰਮੰਨੀ ਹੋਸਟ, ਸਿੰਗਰ, ਮਾਡਲ, ਮੋਟੀਵੇਸ਼ਨਲ ਸਪੀਕਰ ਤੇ ਸੈਲੀਬ੍ਰਿਟੀ ਜੱਜ ਸੀ।