ਟੀਵੀ ਦੀ ਦੁਨੀਆ ਤੋਂ ਇੱਕ ਬੇਹੱਦ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਹਾਲ ਹੀ ਵਿੱਚ ਮਸ਼ਹੂਰ ਟੀਵੀ ਅਦਾਕਾਰ ਅਨੁਜ ਸਚਦੇਵਾ (Anuj Sachdeva) 'ਤੇ ਹਮਲਾ ਹੋਇਆ ਹੈ। ਟੀਵੀ ਅਦਾਕਾਰ ਨੇ ਖੁਦ ਇਸਦੀ ਜਾਣਕਾਰੀ ਆਪਣੇ ਸੋਸ਼ਲ ਮੀਡੀਆ ਰਾਹੀਂ ਦਿੱਤੀ ਹੈ। ਇੱਕ ਵੀਡੀਓ ਬਣਾ ਕੇ ਅਨੁਜ ਨੇ ਇੰਸਟਾਗ੍ਰਾਮ 'ਤੇ ਸਾਂਝਾ ਕੀਤਾ, ਜਿਸ ਵਿੱਚ ਸਾਫ਼ ਨਜ਼ਰ ਆ ਰਿਹਾ ਹੈ ਕਿ ਇੱਕ ਸ਼ਖਸ ਉਨ੍ਹਾਂ 'ਤੇ ਹਮਲਾ ਕਰਦਾ ਹੋਇਆ ਨਜ਼ਰ ਆ ਰਿਹਾ ਹੈ।

ਸੋਸ਼ਲ ਮੀਡੀਆ 'ਤੇ ਅਨੁਜ ਨੇ ਕੀਤਾ ਪੋਸਟ
ਅਨੁਜ ਸਚਦੇਵਾ ਨੇ ਆਪਣੇ ਸੋਸ਼ਲ ਮੀਡੀਆ 'ਤੇ ਵੀਡੀਓ ਦੇ ਨਾਲ-ਨਾਲ ਇੱਕ ਕੈਪਸ਼ਨ ਵੀ ਲਿਖਿਆ ਹੈ, ਜਿਸ ਵਿੱਚ ਉਨ੍ਹਾਂ ਨੇ ਦੱਸਿਆ ਕਿ ਕਿਵੇਂ ਉਸ ਸ਼ਖਸ ਨੇ ਉਨ੍ਹਾਂ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਅਤੇ ਨਾਲ ਹੀ ਉਨ੍ਹਾਂ 'ਤੇ ਹਮਲਾ ਕੀਤਾ। ਅਨੁਜ ਨੇ ਇੰਸਟਾਗ੍ਰਾਮ 'ਤੇ ਵੀਡੀਓ ਦੇ ਨਾਲ ਲਿਖਿਆ ਕਿ
ਮੈਂ ਇਸ ਸਬੂਤ ਨੂੰ ਇੱਥੇ ਪੋਸਟ ਕਰ ਰਿਹਾ ਹਾਂ, ਇਸ ਤੋਂ ਪਹਿਲਾਂ ਕਿ ਇਹ ਵਿਅਕਤੀ ਮੈਨੂੰ ਜਾਂ ਮੇਰੀ ਜਾਇਦਾਦ ਨੂੰ ਕੋਈ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰੇ। ਇਸ ਵਿਅਕਤੀ ਨੇ ਸੋਸਾਇਟੀ ਵਿੱਚ ਗਲਤ ਜਗ੍ਹਾ ਗੱਡੀ ਪਾਰਕ ਕਰਨ ਨੂੰ ਲੈ ਕੇ ਮੇਰੇ ਕੁੱਤੇ ਅਤੇ ਮੇਰੇ 'ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਇਹ ਘਟਨਾ ਹਾਰਮਨੀ ਮਾਲ ਰੈਜ਼ੀਡੈਂਸੀ, ਗੋਰੇਗਾਂਵ (ਪੱਛਮੀ) ਵਿੱਚ ਹੋਈ। ਇਹ ਸ਼ਖਸ ਏ ਵਿੰਗ, ਫਲੈਟ ਨੰਬਰ 602 ਵਿੱਚ ਰਹਿੰਦਾ ਹੈ। ਬੇਨਤੀ ਹੈ ਕਿ ਇਸ ਨੂੰ ਉਨ੍ਹਾਂ ਲੋਕਾਂ ਨਾਲ ਸਾਂਝਾ ਕਰੋ, ਜੋ ਇਸ 'ਤੇ ਕਾਰਵਾਈ ਕਰ ਸਕਦੇ ਹਨ। ਮੇਰੇ ਸਿਰ ਤੋਂ ਖੂਨ ਵਹਿ ਰਿਹਾ ਹੈ।
ਤੁਹਾਨੂੰ ਦੱਸ ਦੇਈਏ ਕਿ ਵੀਡੀਓ ਸਾਂਝੀ ਕਰਨ ਤੋਂ ਬਾਅਦ ਕਈ ਸਿਤਾਰਿਆਂ ਨੇ ਇਸ 'ਤੇ ਇਤਰਾਜ਼ ਜਤਾਇਆ ਅਤੇ ਕਿਹਾ ਹੈ ਕਿ ਇਸ 'ਤੇ ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਹਾਲਾਂਕਿ ਜਾਨਵਰਾਂ ਨੂੰ ਲੈ ਕੇ ਅਤੇ ਸੋਸਾਇਟੀ ਵਿੱਚ ਰਹਿਣ ਵਾਲੇ ਪਾਲਤੂ ਕੁੱਤਿਆਂ ਨੂੰ ਲੈ ਕੇ ਅਕਸਰ ਦੋ ਧੜੇ ਵੰਡੇ ਨਜ਼ਰ ਆਉਂਦੇ ਹਨ। ਉੱਥੇ ਹੀ ਅਨੁਜ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਟੀਵੀ ਦੇ ਕਈ ਵੱਡੇ ਸ਼ੋਅਜ਼ ਵਿੱਚ ਕੰਮ ਕੀਤਾ ਹੈ, ਜਿਸ ਵਿੱਚ ‘ਯੇ ਰਿਸ਼ਤਾ ਕਿਆ ਕਹਿਲਾਤਾ ਹੈ’, ‘ਸਵਰਾਗਿਨੀ’, ‘ਸਾਥ ਨਿਭਾਨਾ ਸਾਥੀਆ’ ਅਤੇ ‘ਨੱਚ ਬੱਲੀਏ’ ਸਮੇਤ ਕਈ ਸ਼ੋਅਜ਼ ਸ਼ਾਮਲ ਹਨ।