ਬਾਲੀਵੁੱਡ ’ਚ ਸਫਲਤਾ ਹਾਸਲ ਕਰਨ ਲਈ ਆਪਣੀ ਥਾਂ ਆਪ ਹੀ ਬਣਾਉਣੀ ਪੈਂਦੀ : ਮਹਿਮਾ ਚੌਧਰੀ
ਅਭਿਨੇਤਰੀਆਂ ਨਾਲ ਅਕਸਰ ਅਜਿਹਾ ਹੁੰਦਾ ਹੈ ਕਿ ਕਰੀਏਟਿਵ ਹੁੰਦੇ ਹੋਏ ਵੀ ਕਈ ਵਾਰ ਨਿਰਮਾਤਾ-ਨਿਰਦੇਸ਼ਕ ਉਨ੍ਹਾਂ ਬਾਰੇ ਸੋਚਦੇ ਹੀ ਨਹੀਂ ਹਨ।
Publish Date: Sat, 03 Jan 2026 11:35 AM (IST)
Updated Date: Sat, 03 Jan 2026 11:48 AM (IST)
ਮਹਿਮਾ ਚੌਧਰੀ ਹੁਣ ਖ਼ੁਸ਼ ਹੈ ਕਿ ਨਿਰਮਾਤਾ ਨਿਰਦੇਸ਼ਕ ਉਸ ਨੂੰ ਅਲੱਗ ਤਰ੍ਹਾਂ ਦੇ ਰੋਲ ਵਿਚ ਵੇਖ ਰਹੇ ਹਨ। ਉਹ 19 ਦਸੰਬਰ ਨੂੰ ਪ੍ਰਦਰਸ਼ਿਤ ਹੋਈ ਫਿਲਮ ‘ਦੁਰਲਬ ਪ੍ਰਸਾਦ ਦੀ ਦੂਜੀ ਸ਼ਾਦੀ’ ’ਚ ਨਜ਼ਰ ਆਈ ਸੀ। ਇਹ ਮਿਲਣ ’ਤੇ ਮਹਿਮਾ ਕਹਿੰਦੀ ਹੈ, ‘ਫਿਲਮ ਦੇ ਨਿਰਦੇਸ਼ਕ ਸਿਧਂਤ ਨੇ ਮੈਨੂੰ ਮੈਸੇਜ਼ ਕੀਤਾ ਸੀ ਕਿ ਮੈਂ ‘ਜੁੱਗ-ਜੁਗ ਜੀਓ’ ਫਿਲਮ ਵਿਚ ਅਸਿਸਟ ਕੀਤਾ ਸੀ। ਹੁਣ ਇਕ ਫਿਲਮ ਬਣਾ ਰਿਹਾ ਹਾਂ। ਮੈਨੂੰ ਉਸ ਦੀ ਇਸ ਫਿਲਮ ਦਾ ਸਿਰਲੇਖ ਬਹੁਤ ਚੰਗਾ ਲੱਗਾ। ਜ਼ਿਆਦਾਤਰ ਮੈਂ ਇਕ ਦੋ ਦਿਨ ਸੋਚ ਕੇ ਜਵਾਬ ਦਿੰਦੀ ਹਾਂ ਪਰ ਉਨ੍ਹਾਂ ਨੂੰ ਬੁਲਾ ਲਿਆ। ਕਹਾਣੀ ਸੁਣੀ ਤਾਂ ਚੰਗੀ ਲੱਗੀ। ਹੁਣ ਇੰਡਸਟਰੀ ਵਿਚ ਪਹਿਲਾਂ ਵਾਂਗ ਨਹੀਂ ਰਿਹਾ ਜਦੋਂ ਇਕ ਹੀ ਤਰ੍ਹਾਂ ਦੀ ਕਾਸਟਿੰਗ ਹੁੰਦੀ ਸੀ। ਸਾਡੇ ਕੋਲੋਂ ਉਨੀ ਹੀ ਉਮੀਦ ਕੀਤੀ ਜਾਂਦੀ ਸੀ। ਕਿ ਸੁੰਦਰ ਨਜ਼ਰ ਆਉਣਾ ਹੈ। ਹੁਣ ਉਹ ਆਪਣੇ ਵਲੋਂ ਕੁਝ ਨਵਾਂ ਇਸ ਲਈ ਦੇ ਰਹੇ ਹਨ ਕਿਉਂਕਿ ਦਰਸ਼ਕ ਤੁਹਾਨੂੂੰ ਉਸ ਪ੍ਰਕਾਰ ਵੇਖਣ ਲਈ ਤਿਆਰ ਹਨ। ਹੀਰੋ ਵਿਲੇਨ ਦਾ ਰੋਲ ਵੀ ਕਰ ਰਹੇ ਹਨ। ਹੁਣ ਇਕ ਐਕਸ਼ਨ ਫਿਲਮ ਵੀ ਚੱਲ ਸਕਦੀ ਹੈ ਤੇ ਡਾਕੂਮੈਂਟਰੀ ਵੀ ਨਾਮ ਕਮਾ ਸਕਦੀ ਹੈ।
ਮਹਿਮਾ ਕਹਿੰਦੀ ਹੈ ਕਿ ਉਹ ਹਮੇਸ਼ਾ ਨਿਰਮਾਤਾ-ਨਿਰਦੇਸ਼ਕ ਬਣਨ ਦੀ ਚਾਹਵਾਨ ਰਹੀ ਹੈ ਤਾਂ ਕਿ ਉਹ ਆਪਣੇ ਚੰਗੇ ਰੋਲ ਖ਼ੁਦ ਬਣਾ ਸਕੇ। ਮਹਿਮਾ ਕਹਿੰਦੀ ਹੈ, ‘ਮੈਂ ਪਹਿਲਾਂ ਹੀ ਫਿਲਮ ਪਰਦੇਸ ਵਿਚ ਜੋ ਰੋਲ ਕੀਤਾ, ਉਸ ਦੀ ਆਪਣੀ ਚੋਣ ਸੀ। ਸ਼ੁਰੂ ਤੋਂ ਹੀ ਤੁਹਾਨੂੰ ਜਦੋਂ ਕੋਈ ਸਟਰਾਂਗ ਰੋਲ ਮਿਲ ਜਾਂਦਾ ਹੈ, ਤਾਂ ਅੱਗੇ ਉਸੇ ਤਰ੍ਹਾਂ ਹੀ ਕਾਸਟ ਕੀਤਾ ਜਾਂਦਾ ਹੈ। ਇਸੇ ਕਰਕੇ ਮੈਨੂੰ ‘ਲੱਜਾ’, ‘ਦਾਗ਼; ਦ ਫਾਇਰ’, ‘ਧੜਕਣ’ ਵਰਗੀਆਂ ਫਿਲਮਾਂ ਮਿਲੀਆਂ। ਅਭਿਨੇਤਰੀਆਂ ਲਈ ਰੋਲ ਚੁਣਨਾ ਕਈ ਵਾਰ ਇਸ ਲਈ ਆਸਾਨ ਹੋ ਜਾਂਦਾ ਹੈ ਕਿਉਂਕਿ ਕਈਆਂ ਨੇ ਆਪਣਾ ਪ੍ਰੋਡਕਸ਼ਨ ਹਾਊਸ ਸ਼ੁਰੂ ਕਰ ਦਿੱਤਾ ਸੀ। ਉਹ ਰੋਲ ਨਿਰਦੇਸ਼ਕ ਖ਼ੁਦ ਚੁਣਨ ਲੱਗੇ ਸਨ।
ਅਭਿਨੇਤਰੀਆਂ ਨਾਲ ਅਕਸਰ ਅਜਿਹਾ ਹੁੰਦਾ ਹੈ ਕਿ ਕਰੀਏਟਿਵ ਹੁੰਦੇ ਹੋਏ ਵੀ ਕਈ ਵਾਰ ਨਿਰਮਾਤਾ-ਨਿਰਦੇਸ਼ਕ ਉਨ੍ਹਾਂ ਬਾਰੇ ਸੋਚਦੇ ਹੀ ਨਹੀਂ ਹਨ। ਉਨ੍ਹਾਂ ਨੂੰ ਆਪਣੀ ਜਗ੍ਹਾ ਆਪ ਬਣਾਉਣੀ ਪੈਂਦੀ ਹੈ। ਮੈਨੂੰ ਖ਼ੁਦ ਨੂੰ ਵਿਚਾਰ ਆਉਂਦੇ ਹਨ ਕਿ ਪ੍ਰੋਡਕਸ਼ਨ ਸ਼ੁਰੂ ਕਰੋ, ਨਿਰਦੇਸ਼ਨ ਕਰੋ। ਸ਼ੌਕ ਹੈ ਪਰ ਜ਼ਿੰਦਗੀ ਵਿਚ ਕੁਝ ਨਾ ਕੁਝ ਅਜਿਹਾ ਹੁੰਦਾ ਹੈ ਕਿ ਫਿਰ ਮੈਂ ਉਸ ਉਤੇ ਧਿਆਨ ਨਹੀਂ ਦੇ ਪਾਉਂਦੀ। •