Happy Birthday The Great Khali: World Wrestling Entertainment ਯਾਨੀ WWE ਦਾ ਜਦੋਂ ਵੀ ਨਾਮ ਸੁਣਦੇ ਹਾਂ ਭਾਰਤੀ ਲੋਕਾਂ ਨੂੰ ਸਿਰਫ ਇਕ ਹੀ ਨਾਮ ਯਾਦ ਆਉਂਦਾ ਹੈ ਤੇ ਦਿ ਗ੍ਰੇਟ ਖਲੀ ਨੇ ਇਸ ਵਿਦੇਸ਼ੀ ਫ੍ਰੀ ਸਟਾਈਲ ਰੈਸਲਿੰਗ 'ਚ ਚੰਗਿਆਂ-ਚਿੰਗਆਂ ਨੂੰ ਪਛਾੜ ਦਿੱਤਾ ਹੈ।

ਨਵੀਂ ਦਿੱਲੀ : Happy Birthday The Great Khali: World Wrestling Entertainment ਯਾਨੀ WWE ਦਾ ਜਦੋਂ ਵੀ ਨਾਮ ਸੁਣਦੇ ਹਾਂ ਭਾਰਤੀ ਲੋਕਾਂ ਨੂੰ ਸਿਰਫ ਇਕ ਹੀ ਨਾਮ ਯਾਦ ਆਉਂਦਾ ਹੈ ਤੇ ਦਿ ਗ੍ਰੇਟ ਖਲੀ ਨੇ ਇਸ ਵਿਦੇਸ਼ੀ ਫ੍ਰੀ ਸਟਾਈਲ ਰੈਸਲਿੰਗ 'ਚ ਚੰਗਿਆਂ-ਚੰਗਿਆਂ ਨੂੰ ਪਛਾੜ ਦਿੱਤਾ ਹੈ। ਭਾਰਤ 'ਚ ਰੈਸਲਿੰਗ ਦੇ ਮਹਾਬਲੀ ਯਾਨੀ ਦਿ ਗ੍ਰੇਟ ਖਲੀ ਅੱਜ ਆਪਣਾ 47ਵਾਂ ਜਨਮ ਦਿਨ ਮਨਾ ਰਹੇ ਹਨ। ਉਨ੍ਹਾਂ ਦੇ ਜਨਮ ਦਿਨ 'ਤੇ ਅਸੀਂ ਉਨ੍ਹਾਂ ਨਾਲ ਜੁੜੀਆਂ ਕੁਝ ਖਾਸ ਗੱਲਾਂ ਸਬੰਧੀ ਤੁਹਾਨੂੰ ਜਾਣੂ ਕਰਵਾਉਣ ਜਾ ਰਹੇ ਹਾਂ।
7 ਫੁੱਟ 1 ਇੰਚ ਲੰਬੇ ਦਿ ਗ੍ਰੇਟ ਖਲੀ ਇਕਲੌਤੇ ਭਾਰਤੀ ਵਰਲਡ ਹੈਵੀਵੇਟ ਰਸਲਿੰਗ ਚੈਂਪੀਅਨ ਹਨ। ਸਾਲ 1972 'ਚ ਹਿਮਾਚਲ ਪ੍ਰਦੇਸ਼ ਦੇ ਧਿਰੌਨਾ 'ਚ ਜੰਮੇ ਮਹਾਬਲੀ ਖਲੀ ਲੰਬੇ ਸੰਘਰਸ਼ ਤੋਂ ਬਾਅਦ ਦਲੀਪ ਸਿੰਘ ਰਾਣਾ ਤੋਂ ਦਿ ਗ੍ਰੇਟ ਖਲੀ ਬਣ ਪਾਏ ਹਨ। ਮਜ਼ਬੂਤ ਕੱਦ-ਕਾਠ ਵਾਲੇ ਦਲੀਪ ਸਿੰਘ ਰਾਣਾ ਆਪਣੇ ਸੱਤ ਭੈਣ-ਭਰਾਵਾਂ 'ਚੋਂ ਸੱਭ ਤੋਂ ਅਲੱਗ ਹਨ। ਬਚਪਨ ਤੋਂ ਹੀ ਉਨ੍ਹਾਂ ਦਾ ਸਰੀਬ ਬਾਕੀ ਬੱਚਿਆਂ ਤੋਂ ਵੱਖਰਾ ਸੀ। ਵੱਡਾ ਪਰਿਵਾਰ ਤੇ ਆਰਥਿਕ ਹਾਲਾਤ ਮਜ਼ਬੂਤ ਨਾ ਹੋਣ ਕਾਰਨ ਉਹ ਪੜ੍ਹ ਨਹੀਂ ਪਾਏ ਤੇ ਦੂਸਰੇ ਭੈਣ-ਭਰਾਵਾਂ ਨਾਲ ਮਿਹਨਤ ਮਜ਼ਦੂਰੀ ਕਰ ਕੇ ਆਪਣਾ ਗੁਜ਼ਾਰਾ ਕਰਦੇ ਸੀ।

ਨਹੀਂ ਮਿਲਦਾ ਸੀ ਬੂਟਾਂ ਦਾ ਸਾਈਜ਼
ਵੱਡਾ ਸਰੀਰ ਹੋਣ ਕਾਰਨ ਉਨ੍ਹਾਂ ਦੇ ਪੈਰ ਦਾ ਨਾਪ ਵੀ ਕਾਫੀ ਵੱਡਾ ਸੀ। ਇਹੀ ਕਾਰਨ ਸੀ ਕਿ ਬਾਜ਼ਾਰ 'ਚ ਉਨ੍ਹਾਂ ਦੇ ਸਾਈਜ਼ ਦੇ ਬੂਟ ਨਹੀਂ ਮਿਲਦੇ ਸਨ। ਇਸ ਲਈ ਉਹ ਪਿੰਡ ਤੋਂ ਦੂਰ ਜਾ ਕੇ ਇਕ ਮੋਚੀ ਕੋਲੋਂ ਆਪਣੇ ਲਈ ਬੂਟ, ਚੱਪਲਾਂ ਬਣਵਾਉਂਦੇ ਸਨ। ਉਮਰ ਵਧਦਿਆਂ ਉਨ੍ਹਾਂ ਨੇ ਰੈਸਲਿੰਗ ਦੀ ਦੁਨੀਆ 'ਚ ਕਦਮ ਰੱਖਿਆ। WWE 'ਚ ਦਲੀਪ ਸਿੰਘ ਰਾਣਾ ਦੇ ਨਾਂ ਨਾਲ ਪਹੁੰਚੇ ਇਸ ਭਾਰਤੀ ਰੈਸਲਰ ਦਾ ਨਾਮ ਬਦਲਦਾ ਚਲਾ ਗਿਆ। ਦਲੀਪ ਸਿੰਘ ਰਾਣਾ ਤੋਂ ਜਾਇੰਟ ਸਿੰਘ, ਫਿਰ ਜਾਇੰਟ ਸਿੰਘ ਤੋਂ ਭੀਮ ਰੱਖਿਆ। ਇਸ ਤੋਂ ਇਲਾਵਾ ਕੁਝ ਦੇਵੀ-ਦੇਵਤਿਆਂ ਦੇ ਨਾਂ ਨਾਲ ਉਨ੍ਹਾਂ ਨੂੰ ਬੁਲਾਉਣਾ ਸ਼ੁਰੂ ਕਰ ਦਿੱਤਾ ਗਿਆ। ਫਿਰ ਵਿਦੇਸ਼ਾਂ 'ਚ ਉਨ੍ਹਾਂ ਨੂੰ ਖਲੀ ਨਾਮ ਮਿਲਿਆ ਤੇ ਉਹ ਦਿ ਗ੍ਰੇਟ ਖਲੀ ਬਣ ਗਏ।

ਦਿ ਗ੍ਰੇਟ ਖਲੀ ਦਾ ਡਾਈਟ ਪਲਾਨ
ਮਹਾਬਲੀ ਦਿ ਗ੍ਰੇਟ ਖਲੀ ਨੇ ਇਕ ਇੰਟਰਵਿਊ 'ਚ ਆਪਣੇ ਡਾਈਟ ਪਲਾਨ ਦਾ ਜ਼ਿਕਰ ਕੀਤਾ ਸੀ। ਖਲੀ ਨੇ ਦੱਸਿਆ ਸੀ ਕਿ ਸਵੇਰੇ ਉਠਦਿਆਂ ਹੀ ਸਭ ਤੋਂ ਪਹਿਲਾਂ ਅੱਧਾ ਲੀਟਰ ਦੁੱਧ ਪੀਂਦੇ ਹਨ। ਫਿਰ ਨਾਸ਼ਤੇ 'ਚ 10 ਆਂਡੇ, 1 ਲੀਟਰ ਦੁੱਧ ਤੇ ਬ੍ਰੈੱਡ ਖਾਂਦੇ ਹਨ। ਚਾਹ-ਕਾਫੀ ਨਹੀਂ ਪੀਂਦੇ ਕਿਉਂਕਿ ਚਾਹ-ਕਾਫੀ ਨਾਲ ਭਲਵਾਨੀ ਨਹੀਂ ਹੁੰਦੀ। ਲੰਚ ਦੁਪਹਿਰ 12 ਵਜੇ ਤੇ ਡਿਨਰ ਸ਼ਾਮ 7-8 ਵਜੇ ਤਕ ਕਰ ਲੈਂਦੇ ਹਨ। ਲੰਚ ਤੇ ਡਿਨਰ 'ਚ ਉਹ 1-1 ਕਿਲੋ ਚਿਕਨ ਖਾਂਦੇ ਹਨ। ਇਸ ਤੋਂ ਇਲਾਵਾ ਉਹ ਥੋੜੀ ਦਾਲ ਤੇ ਚਾਵਲ ਵੀ ਲੈਂਦੇ ਹਨ। ਇੰਨਾ ਹੀ ਨਹੀਂ, ਸਮੇਂ-ਸਮੇਂ ਉਤੇ ਉਹ ਦਿਨ 'ਚ ਫਲ਼ ਵੀ ਖਾਂਦੇ ਹਨ।
ਦਿ ਗ੍ਰੇਟ ਖਲੀ ਨੇ ਆਪਣੇ ਸਬੰਧੀ ਇਹ ਵੀ ਖੁਲਾਸਾ ਕੀਤਾ ਸੀ ਕਿ ਜਿੰਨੀ ਦਿੱਕਤ ਉਨ੍ਹਾਂ ਨੂੰ ਆਪਣੇ ਲਈ ਬੂਟ, ਚੱਪਲਾਂ ਲੱਭਣ ਲਈ ਹੁੰਦੀ ਹੈ ਓਨੀ ਹੀ ਦਿੱਕਤ ਉਨ੍ਹਾਂ ਨੂੰ ਆਪਣੇ ਵਿਆਹ ਲਈ ਲੜਕੀ ਲੱਭਣ 'ਚ ਵੀ ਹੋਈ ਸੀ। ਆਖਰਕਾਰ ਉਨ੍ਹਾਂ ਨੂੰ ਆਪਣੀ ਹਮਸਫਰ ਮਿਲ ਗਈ ਤੇ ਉਹ ਕਾਫੀ ਸੁੰਦਰ ਹੈ ਪਰ ਕੱਦ-ਕਾਠੀ ਤੋਂ ਉਨ੍ਹਾਂ ਤੋਂ ਕਾਫੀ ਛੋਟੀ ਹੈ। ਖਲੀ ਵੇ ਸਾਲ 2002 'ਚ ਹਰਮਿੰਦਰ ਕੌਰ ਨਾਲ ਵਿਆਹ ਕੀਤਾ ਸੀ। ਖਲੀ ਦੀ ਪਤਨੀ ਦੀ ਲੰਬਾਈ ਪੰਜ ਫੁੱਟ 8 ਇੰਚ ਹੈ। ਇਨ੍ਹਾਂ ਦੋਵਾਂ ਦੀ ਇਕ ਲੜਕੀ ਵੀ ਹੈ।