ਸਾਇਨਾ ਨੇਹਵਾਲ ਦੀ ਬਾਇਓਪਿਕ ਲਈ ਪਰਿਣੀਤੀ ਚੋਪੜਾ ਨੇ ਇੰਸਟਾਗ੍ਰਾਮ 'ਤੇ ਦਿਖਾਇਆ ਗਲੈਮਰਸ ਰੂਪ
ਸਾਇਨਾ ਨੇਹਵਾਲ ਦੀ ਬਾਇਓਪਿਕ ਲਈ ਜੰਮ ਕੇ ਪਸੀਨਾ ਵਹਾ ਰਹੀ ਪਰਿਣੀਤੀ ਚੋਪੜਾ ਨੇ ਪਿਛਲੇ ਦਿਨੀਂ ਇੰਸਟਾਗ੍ਰਾਮ 'ਤੇ ਆਪਣਾ ਗਲੈਮਰਸ ਰੂਪ ਦਿਖਾਇਆ। ਪ੍ਰਸ਼ੰਸਕਾਂ ਨੂੰ ਪਰਿਣੀਤੀ ਦਾ ਇਹ ਅੰਦਾਜ਼ ਪਸੰਦ ਆ ਰਿਹਾ ਹੈ। ਪਰਿਣੀਤੀ ਇਸ ਸਮੇਂ ਬੈਡਮਿੰਟਨ ਖਿਡਾਰਣ ਸਾਇਨਾ ਨੇਹਵਾਲ ਦੀ ਬਾਇਓਪਿਕ
Publish Date: Sun, 06 Oct 2019 09:21 PM (IST)
Updated Date: Mon, 07 Oct 2019 10:57 AM (IST)
style="text-align: justify;">ਸਾਇਨਾ ਨੇਹਵਾਲ ਦੀ ਬਾਇਓਪਿਕ ਲਈ ਜੰਮ ਕੇ ਪਸੀਨਾ ਵਹਾ ਰਹੀ ਪਰਿਣੀਤੀ ਚੋਪੜਾ ਨੇ ਪਿਛਲੇ ਦਿਨੀਂ ਇੰਸਟਾਗ੍ਰਾਮ 'ਤੇ ਆਪਣਾ ਗਲੈਮਰਸ ਰੂਪ ਦਿਖਾਇਆ। ਪ੍ਰਸ਼ੰਸਕਾਂ ਨੂੰ ਪਰਿਣੀਤੀ ਦਾ ਇਹ ਅੰਦਾਜ਼ ਪਸੰਦ ਆ ਰਿਹਾ ਹੈ। ਪਰਿਣੀਤੀ ਇਸ ਸਮੇਂ ਬੈਡਮਿੰਟਨ ਖਿਡਾਰਣ ਸਾਇਨਾ ਨੇਹਵਾਲ ਦੀ ਬਾਇਓਪਿਕ 'ਚ ਤਾਂ ਕੰਮ ਕਰ ਹੀ ਰਹੀ ਹੈ, ਇਸ ਤੋਂ ਇਲਾਵਾ ਉਹ ਹਾਲੀਵੁੱਡ ਫਿਲਮ 'ਦਿ ਗਰਲ ਆਨ ਦਿ ਟ੍ਰੇਨ' ਦੇ ਹਿੰਦੀ ਰੀਮੇਕ 'ਚ ਵੀ ਨਜ਼ਰ ਆਉਣ ਵਾਲੀ ਹੈ। ਇਹ ਦੋਵੇਂ ਹੀ ਰਿਅਲਿਸਟਿਕ ਫਿਲਮਾਂ ਹਨ, ਜਿਨ੍ਹਾਂ 'ਚ ਪਰਿਣੀਤੀ ਨੂੰ ਗਲੈਮਰਸ ਦਿੱਖ ਅਪਣਾਉਣ ਦਾ ਮੌਕਾ ਨਹੀਂ ਮਿਲ ਪਾ ਰਿਹਾ ਹੈ। ਇਸ ਨਾਲ ਉਸ ਦੀ ਕਸਮਸਾਹਟ ਵਧਦੀ ਜਾ ਰਹੀ ਸੀ। ਲਿਹਾਜ਼ਾ, ਜਿਵੇਂ ਇਸ ਉਸ ਨੂੰ ਇਨ੍ਹਾਂ ਫਿਲਮਾਂ ਦੇ ਕੰਮ ਤੋਂ ਥੋੜ੍ਹੀ ਫੁਰਸਤ ਮਿਲੀ, ਤਾਂ ਆਪਣੇ ਗਲੈਮਰਸ ਰੂਪ 'ਚ ਆਉਣ 'ਚ ਦੇਰ ਨਹੀਂ ਲਗਾਈ। ਇਸ ਫੋਟੋ 'ਚ ਪਰਿਣੀਤੀ ਲਾਲ ਰੰਗ ਦੀ ਪੋਸ਼ਾਕ 'ਚ ਨਜ਼ਰ ਆ ਰਹੀ ਹੈ।