ਮਾਮਲਾ ਹੱਲ ਕਰਨ ਲਈ ਹੋਈ ਇਕ ਬੈਠਕ ’ਚ ਉਸਨੇ 70 ਲੱਖ ਰੁਪਏ ਵਾਪਸ ਕਰਨ ਦੀ ਗੱਲ ਮੰਨਦੇ ਹੋਏ ਖਾਲੀ ਚੈੱਕ ਦਿੱਤੇ, ਪਰ ਬਾਅਦ ’ਚ ਉਨ੍ਹਾਂ ਨੂੰ ਪਾੜ ਦਿੱਤਾ। ਇਸ ਤੋਂ ਬਾਅਦ ਉਸਦੀ ਮਾਂ ਤੇ ਭੈਣ ਨੇ ਇੰਜੀਨੀਅਰ ਨਾਲ ਸੰਪਰਕ ਕਰ ਕੇ ਕਿਹਾ ਕਿ ਉਹ ਬ੍ਰੇਕਅੱਪ ਦੇ ਕਾਰਨ ਡਿਪ੍ਰੈਸ਼ਨ ’ਚ ਹੈ, ਜਿਸ ’ਤੇ ਭਰੋਸਾ ਕਰ ਕੇ ਉਸਨੇ ਰਿਸ਼ਤਾ ਮੁੜ ਜਾਰੀ ਰੱਖਿਆ। ਦੋਸ਼ ਹੈ ਕਿ 2020 ਤੋਂ 2025 ਤੱਕ ਉਹ ਲਗਾਤਾਰ ਵਿਆਹ ਦਾ ਵਾਅਦਾ ਕਰਦੀ ਰਹੀ ਤੇ ਇਸੇ ਦੌਰਾਨ ਵੱਡੀ ਰਕਮ ਲੈਣ ਦੇ ਨਾਲ ਨਾਲ ਪ੍ਰਾਪਰਟੀ, ਗੱਡੀਆਂ ਤੇ ਸੋਨਾ ਆਪਣੇ ਨਾਂ ’ਤੇ ਖਰੀਦਵਾਉਂਦੀ ਰਹੀ।

ਹੈਦਰਾਬਾਦ (ਏਜੰਸੀ) : ਹੈਦਰਾਬਾਦ ’ਚ ਇਕ ਅਦਾਕਾਰਾ ’ਤੇ ਵਿਆਹ ਦਾ ਝਾਂਸਾ ਦੇ ਕੇ ਕਰੋੜਾਂ ਰੁਪਏ ਦੀ ਠੱਗੀ ਦਾ ਦੋਸ਼ ਲੱਗਾ ਹੈ। ਪੁਲਿਸ ਮੁਤਾਬਕ ਇਕ 60 ਸਾਲਾ ਵਿਅਕਤੀ ਨੇ ਸ਼ਿਕਾਇਤ ਦਰਜ ਕਰਾਈ ਹੈ ਕਿ ਉਸਦੇ ਬੇਟੇ, ਜਿਹੜਾ ਲੰਡਨ ’ਚ ਸਾਫਟਵੇਅਰ ਇੰਜੀਨੀਅਰ ਹੈ, ਨੂੰ ਕਰੀਬ 9.35 ਕਰੋੜ ਰੁਪਏ ਦਾ ਨੁਕਸਾਨ ਪਹੁੰਚਾਇਆ ਗਿਆ। ਸ਼ਿਕਾਇਤ ਦੇ ਆਧਾਰ ’ਤੇ 20 ਅਪ੍ਰੈਲ ਨੂੰ ਸੈਂਟਰਲ ਕ੍ਰਾਈਮ ਸਟੇਸ਼ਨ ’ਚ ਅਦਾਕਾਰਾ ਤੇ ਉਸਦੇ ਪਰਿਵਾਰ ਦੇ ਤਿੰਨ ਮੈਂਬਰਾਂ ਦੇ ਖਿਲਾਫ਼ ਕੇਸ ਦਰਜ ਕੀਤਾ ਗਿਆ। ਸ਼ਿਕਾਇਤ ਮੁਤਾਬਕ, ਇੰਜੀਨੀਅਰ ਦੀ ਮੁਲਾਕਾਤ 2018 ’ਚ ਭਾਰਤ ਦੌਰੇ ਦੌਰਾਨ ਆਪਸੀ ਜਾਣਕਾਰਾਂ ਜ਼ਰੀਏ ਅਦਾਕਾਰਾ ਨਾਲ ਹੋਈ ਸੀ। ਮੁਲਾਕਾਤ ਦੇ ਸਿਰਫ਼ ਦੋ ਮਹੀਨੇ ਦੇ ਅੰਦਰ ਹੀ ਉਸਨੇ ਵਿਆਹ ਦੀ ਤਜਵੀਜ਼ ਰੱਖ ਦਿੱਤੀ। ਉਸਨੇ ਖੁਦ ਨੂੰ ਅਦਾਕਾਰਾ ਦੱਸਦੇ ਹੋਏ ਅਮਰੀਕਾ ਤੋਂ ਮਾਸਟਰਸ ਕਰਨ ਦੀ ਗੱਲ ਕਹੀ।
ਵਾਅਦੇ, ਬਹਾਨੇ ਤੇ ਕਰੋੜਾਂ ਦਾ ਲੈਣ-ਦੇਣ, ਫਿਰ ਅਚਾਨਕ ਇਨਕਾਰ
ਅਦਾਕਾਰਾ ਨੇ ਐੱਚ1ਬੀ ਵੀਜ਼ੇ ’ਚ ਸਮੱਸਿਆ, ਪੜ੍ਹਾਈ ਦੇ ਕਰਜ਼ ਤੇ ਪਰਿਵਾਰਕ ਆਰਥਿਕ ਦਿੱਕਤਾਂ ਦਾ ਹਵਾਲਾ ਦੇ ਕੇ ਪੈਸੇ ਮੰਗਣ ਸ਼ੁਰੂ ਕੀਤੇ। ਵਾਰ-ਵਾਰ ਵਿਆਹ ਦਾ ਭਰੋਸਾ ਦਿਵਾ ਕੇ ਉਸਨੇ ਇੰਜੀਨੀਅਰ ਤੋਂ ਆਰਥਿਕ ਮਦਦ ਲਈ। ਜੁਲਾਈ, 2020 ’ਚ ਜਦੋਂ ਪਰਿਵਾਰਾਂ ਦੀ ਮੁਲਾਕਾਤ ਦੀ ਗੱਲ ਆਈ, ਤਾਂ ਉਸਨੇ ਵਿਆਹ ਤੋਂ ਇਨਕਾਰ ਕਰ ਦਿੱਤਾ ਤੇ ਪੈਸੇ ਵਾਪਸ ਕਰਨ ਤੋਂ ਬਚਦੀ ਰਹੀ।
ਮਾਮਲਾ ਹੱਲ ਕਰਨ ਲਈ ਹੋਈ ਇਕ ਬੈਠਕ ’ਚ ਉਸਨੇ 70 ਲੱਖ ਰੁਪਏ ਵਾਪਸ ਕਰਨ ਦੀ ਗੱਲ ਮੰਨਦੇ ਹੋਏ ਖਾਲੀ ਚੈੱਕ ਦਿੱਤੇ, ਪਰ ਬਾਅਦ ’ਚ ਉਨ੍ਹਾਂ ਨੂੰ ਪਾੜ ਦਿੱਤਾ। ਇਸ ਤੋਂ ਬਾਅਦ ਉਸਦੀ ਮਾਂ ਤੇ ਭੈਣ ਨੇ ਇੰਜੀਨੀਅਰ ਨਾਲ ਸੰਪਰਕ ਕਰ ਕੇ ਕਿਹਾ ਕਿ ਉਹ ਬ੍ਰੇਕਅੱਪ ਦੇ ਕਾਰਨ ਡਿਪ੍ਰੈਸ਼ਨ ’ਚ ਹੈ, ਜਿਸ ’ਤੇ ਭਰੋਸਾ ਕਰ ਕੇ ਉਸਨੇ ਰਿਸ਼ਤਾ ਮੁੜ ਜਾਰੀ ਰੱਖਿਆ। ਦੋਸ਼ ਹੈ ਕਿ 2020 ਤੋਂ 2025 ਤੱਕ ਉਹ ਲਗਾਤਾਰ ਵਿਆਹ ਦਾ ਵਾਅਦਾ ਕਰਦੀ ਰਹੀ ਤੇ ਇਸੇ ਦੌਰਾਨ ਵੱਡੀ ਰਕਮ ਲੈਣ ਦੇ ਨਾਲ ਨਾਲ ਪ੍ਰਾਪਰਟੀ, ਗੱਡੀਆਂ ਤੇ ਸੋਨਾ ਆਪਣੇ ਨਾਂ ’ਤੇ ਖਰੀਦਵਾਉਂਦੀ ਰਹੀ।
ਆਖ਼ਰਕਾਰ, ਜੁਲਾਈ, 2025 ’ਚ ਉਸਨੇ ਦੁਬਾਰਾ ਵਿਆਹ ਤੋਂ ਇਨਕਾਰ ਕਰ ਦਿੱਤਾ ਤੇ ਉਲਟਾ ਝੂਠੇ ਕੇਸ ’ਚ ਫਸਾਉਣ ਦੀ ਧਮਕੀ ਦਿੰਦੇ ਹੋਏ ਸੰਪਰਕ ਤੋੜ ਦਿੱਤਾ। ਸ਼ਿਕਾਇਤਕਰਤਾ ਦੇ ਮੁਤਾਬਕ, ਉਸਦੇ ਬੇਟੇ ਨੂੰ ਨਾ ਸਿਰਫ਼ ਭਾਰੀ ਆਰਥਿਕ ਨੁਕਸਾਨ ਹੋਇਆ, ਬਲਕਿ ਮਾਨਸਿਕ ਤਣਾਅ ਵੀ ਝੱਲਣਾ ਪਿਆ।