ਸ਼ਾਹ ਰੁਖ ਖਾਨ ਦੇ ਬੇਟੇ ਆਰੀਅਨ ਖਾਨ (Aryan Khan) ਦਾ ਵਿਵਾਦਾਂ ਨਾਲ ਡੂੰਘਾ ਨਾਤਾ ਰਿਹਾ ਹੈ। ਪਹਿਲਾਂ ਡਰੱਗਜ਼ ਕੇਸ, ਉਸ ਤੋਂ ਬਾਅਦ 'ਬੈਡਸ ਆਫ ਬਾਲੀਵੁੱਡ' ਵਿੱਚ ਰੋਲ ਨੂੰ ਲੈ ਕੇ ਵਿਵਾਦ ਅਤੇ ਹੁਣ ਇੱਕ ਵਾਇਰਲ ਵੀਡੀਓ ਨੇ ਫਿਰ ਤੋਂ ਆਰੀਅਨ ਖਾਨ ਨੂੰ ਮੁਸੀਬਤ ਵਿੱਚ ਪਾ ਦਿੱਤਾ ਹੈ।

ਐਂਟਰਟੇਨਮੈਂਟ ਡੈਸਕ, ਨਵੀਂ ਦਿੱਲੀ : ਸ਼ਾਹ ਰੁਖ ਖਾਨ ਦੇ ਬੇਟੇ ਆਰੀਅਨ ਖਾਨ (Aryan Khan) ਦਾ ਵਿਵਾਦਾਂ ਨਾਲ ਡੂੰਘਾ ਨਾਤਾ ਰਿਹਾ ਹੈ। ਪਹਿਲਾਂ ਡਰੱਗਜ਼ ਕੇਸ, ਉਸ ਤੋਂ ਬਾਅਦ 'ਬੈਡਸ ਆਫ ਬਾਲੀਵੁੱਡ' ਵਿੱਚ ਰੋਲ ਨੂੰ ਲੈ ਕੇ ਵਿਵਾਦ ਅਤੇ ਹੁਣ ਇੱਕ ਵਾਇਰਲ ਵੀਡੀਓ ਨੇ ਫਿਰ ਤੋਂ ਆਰੀਅਨ ਖਾਨ ਨੂੰ ਮੁਸੀਬਤ ਵਿੱਚ ਪਾ ਦਿੱਤਾ ਹੈ।
ਬੀਤੇ ਦਿਨੀਂ ਸ਼ਾਹ ਰੁਖ ਖਾਨ ਦੇ ਵੱਡੇ ਬੇਟੇ ਆਰੀਅਨ ਖਾਨ ਦੀ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਸੀ, ਜਿਸ ਨੂੰ ਦੇਖ ਕੇ ਸੋਸ਼ਲ ਮੀਡੀਆ ਯੂਜ਼ਰਸ ਦਾ ਗੁੱਸਾ ਭੜਕ ਉੱਠਿਆ ਸੀ। ਹੁਣ ਇਹ ਮਾਮਲਾ ਇੰਨਾ ਜ਼ਿਆਦਾ ਭਖ ਗਿਆ ਹੈ ਕਿ ਉਨ੍ਹਾਂ ਖਿਲਾਫ ਇੱਕ ਵਕੀਲ ਨੇ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ।
ਆਰੀਅਨ ਖਾਨ ਨੇ ਵੀਡੀਓ 'ਚ ਦਿਖਾਈ ਸੀ ਮਿਡਲ ਫਿੰਗਰ?
ਦਰਅਸਲ ਆਰੀਅਨ ਖਾਨ ਦੀ ਵੀਡੀਓ ਸਾਹਮਣੇ ਆਈ ਸੀ, ਜਿਸ ਵਿੱਚ ਉਹ ਬੈਂਗਲੁਰੂ ਦੇ ਇੱਕ ਪੱਬ ਵਿੱਚ ਹਨ ਅਤੇ ਕਥਿਤ ਤੌਰ 'ਤੇ ਉਨ੍ਹਾਂ ਨੇ ਭੀੜ ਵਿਚਕਾਰ ਇੱਕ ਜਨਤਕ ਈਵੈਂਟ ਵਿੱਚ ਮਿਡਲ ਫਿੰਗਰ (ਵਿਚਕਾਰਲੀ ਉਂਗਲ) ਦਿਖਾਈ ਹੈ। ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਲੋਕਾਂ ਦਾ ਗੁੱਸਾ ਤਾਂ ਭੜਕਿਆ ਹੀ ਪਰ ਇਸ ਦੇ ਨਾਲ ਹੀ ਉਨ੍ਹਾਂ ਖਿਲਾਫ ਬੈਂਗਲੁਰੂ ਪੁਲਿਸ ਸਟੇਸ਼ਨ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ ਹੈ।
ਸਮਾਚਾਰ ਏਜੰਸੀ ਏ.ਐਨ.ਆਈ. ਦੀਆਂ ਰਿਪੋਰਟਾਂ ਮੁਤਾਬਕ, ਸੈਂਕੀ ਰੋਡ ਦੇ ਵਸਨੀਕ ਅਤੇ ਪੇਸ਼ੇ ਤੋਂ ਵਕੀਲ ਓਵੈਜ਼ ਹੁਸੈਨ ਐਸ. (Owaiz Hussain S) ਨੇ ਪੁਲਿਸ ਮਹਾਨਿਦੇਸ਼ਕ, ਬੈਂਗਲੁਰੂ ਸ਼ਹਿਰ ਦੇ ਪੁਲਿਸ ਕਮਿਸ਼ਨਰ, ਡੀ.ਸੀ.ਪੀ., ਕੱਬਨ ਪਾਰਕ ਪੁਲਿਸ ਸਟੇਸ਼ਨ ਅਤੇ ਕਰਨਾਟਕ ਰਾਜ ਮਹਿਲਾ ਕਮਿਸ਼ਨ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ। ਉਨ੍ਹਾਂ ਨੇ ਆਰੀਅਨ ਖਾਨ ਖ਼ਿਲਾਫ਼ ਜਨਤਕ ਥਾਂ 'ਤੇ ਅਸ਼ਲੀਲ ਹਰਕਤ ਕਰਨ ਲਈ ਐਫ.ਆਈ.ਆਰ. (FIR) ਦੀ ਮੰਗ ਕੀਤੀ ਹੈ।
ਔਰਤਾਂ ਦੀ ਇੱਜ਼ਤ ਦਾ ਕੀਤਾ ਅਪਮਾਨ?
ਰਿਪੋਰਟਾਂ ਅਨੁਸਾਰ, ਹੁਸੈਨ ਨੇ ਆਪਣੀ ਸ਼ਿਕਾਇਤ ਵਿੱਚ ਇਹ ਕਿਹਾ ਕਿ ਜਦੋਂ ਆਰੀਅਨ ਖਾਨ ਨੇ ਇਹ ਇਸ਼ਾਰਾ ਕੀਤਾ ਤਾਂ ਕਥਿਤ ਤੌਰ 'ਤੇ ਉਸ ਵਕਤ ਉਸ ਪੱਬ ਵਿੱਚ ਕਈ ਔਰਤਾਂ ਵੀ ਮੌਜੂਦ ਸਨ। ਉਨ੍ਹਾਂ ਨੇ ਦਾਅਵਾ ਕੀਤਾ ਹੈ ਕਿ ਇਹ ਔਰਤਾਂ ਦੀ ਇੱਜ਼ਤ ਨੂੰ ਠੇਸ ਪਹੁੰਚਾਉਣਾ ਹੈ ਅਤੇ ਭਾਰਤੀ ਨਿਆ ਸੰਹਿਤਾ (BNS) ਦੇ ਸੰਬੰਧਿਤ ਉਪਬੰਧਾਂ ਅਧੀਨ ਹੈ। ਵਕੀਲ ਨੇ ਕਥਿਤ ਤੌਰ 'ਤੇ ਆਪਣੇ ਦੋਸ਼ ਵਿੱਚ ਅੱਗੇ ਕਿਹਾ ਕਿ, ਇਹ ਜਨਤਕ ਤੌਰ 'ਤੇ ਲੋਕਾਂ ਨੂੰ ਅਸਹਿਜ ਮਹਿਸੂਸ ਕਰਵਾਉਣਾ, ਸ਼ਰਮਸਾਰ ਕਰਨਾ ਅਤੇ ਭਾਵਨਾਤਮਕ ਸੰਕਟ ਪੈਦਾ ਕਰਨਾ ਹੈ। ਉਨ੍ਹਾਂ ਕਿਹਾ ਕਿ ਇਹ ਬੈਂਗਲੁਰੂ ਦੀ ਸਾਫ਼-ਸੁਥਰੀ ਤਸਵੀਰ ਨੂੰ ਖਰਾਬ ਕਰਨਾ ਹੈ।
ਪੁਲਿਸ ਨੇ ਸ਼ਿਕਾਇਤ ਤੋਂ ਬਾਅਦ ਜਾਂਚ ਕੀਤੀ ਸ਼ੁਰੂ
ਓਵੈਜ਼ ਹੁਸੈਨ ਐਸ. ਦੀ ਸ਼ਿਕਾਇਤ ਨੂੰ ਨੋਟ ਕਰਨ ਤੋਂ ਬਾਅਦ ਡਿਪਟੀ ਕਮਿਸ਼ਨਰ ਆਫ ਪੁਲਿਸ ਹਾਕ ਅਕਸ਼ੇ ਮੱਛਿੰਦਰ ਨੇ ਕਿਹਾ ਹੈ ਕਿ ਸੋਸ਼ਲ ਮੀਡੀਆ ਪੋਸਟ ਦੇ ਆਧਾਰ 'ਤੇ ਅਤੇ ਉਨ੍ਹਾਂ ਨੂੰ ਮਿਲੀ ਪੱਬ ਦੀ ਫੁਟੇਜ ਨੂੰ ਇਕੱਠਾ ਕਰਕੇ ਉਸ 'ਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।