ਵਹੀਦਾ ਰਹਿਮਾਨ ਨੂੰ ਮਿਲਦਿਆਂ ਸਾਰ ਬੜਾ ਚਾਅ ਜਿਹਾ ਮਹਿਸੂਸ ਕਰਦੀ ਹੈ ਸ਼ਬਾਨਾ ਆਜ਼ਮੀ
ਉਹ ਕਹਿੰਦੀ ਕਿ ਫਿਲਮ ਦਾ ਬਜਟ ਵਧਦਾ ਹੈ ਤਾਂ ਦਬਾਅ ਵੀ ਵਧਦਾ ਹੈ। ਦਬਾਅ ਵਧਦਾ ਹੈ ਤਾਂ ਕਹਾਣੀ ਨੂੰ ਮਨੋਰੰਜਕ ਬਣਾਉਣ ਲਈ ਫਿਰ ਲੋਕ ਫਿਰ ਪੁਰਾਣੀਆਂ ਦਰਾਂ ਉਤੇ ਚੱਲ ਪੈਂਦੇ ਹਨ। ਜਿਵੇਂ ਪਹਿਲੀ ਹਿੱਟ ਫਿਲਮ ਉਤੇ ਹੋਇਆ ਹੈ। ਸੀਮਤ ਬਜਟ ਵਿਚ ਅਨੋਖਾ ਕੰਟੈਂਂਟ ਬਣਾਉਣ ਦੇ ਚੱਕਰ ’ਚ ਫਿਲਮ ਦੀ ਕਹਾਣੀ ’ਚ ਗੜਬੜ ਹੋ ਜਾਂਦੀ ਹੈ।
Publish Date: Fri, 05 Dec 2025 12:44 PM (IST)
Updated Date: Fri, 05 Dec 2025 12:56 PM (IST)
ਸਿਨੇਮਾ ਇੰਡਸਟਰੀ ਵਿਚ ਇਹ ਬਹੁਤ ਮਾਇਨੇ ਰੱਖਦਾ ਹੈ ਕਿ ਤੁਹਾਡੀ ਸ਼ੁਰੂਆਤ ਕਿਵੇਂ ਹੋ ਰਹੀ ਹੈ। ਅਭਿਨੇਤਰੀ ਸ਼ਬਾਨਾ ਆਜ਼ਮੀ ਦੀ ਪਹਿਲੀ ਰਿਲੀਜ਼ ਫਿਲਮ ਸ਼ਿਆਮ ਬੈਨੇਗਲ ਨਿਰਦੇਸ਼ਿਤ ‘ਅੰਕੁਰ’ (1974) ਸੀ। ਸ਼ਬਾਨਾ ਇਸ ਦੇ ਲਈ ਅਭਿਨੇਤਰੀ ਵਹੀਦਾ ਰਹਿਮਾਨ ਨੂੰ ਹਮੇਸ਼ਾ ਸ਼ੁਕਰੀਆ ਕਰਦੀ ਹੈ।
ਬੀਤੇ ਦਿਨੀਂ ਕਰਵਾਏ ਗਏ ਇਕ ਫਿਲਮ ਫ਼ੈਸਟੀਵਲ ਦੌਰਾਨ ਸ਼ਬਾਨਾ ਆਜ਼ਮੀ ਨੇ ਕਿਹਾ, ‘ਮੈਂ ਜਦੋਂ ਵੀ ਵਹੀਦਾ ਜੀ ਨੂੰ ਮਿਲਦੀ ਹਾਂ, ਉਨ੍ਹਾਂ ਨੂੰ ਕਹਿੰਦੀ ਹਾਂ ਕਿ ਤੁਹਾਡਾ ਸ਼ੁਕਰੀਆ, ਤੁਸੀਂ ‘ਅੰਕੁਰ’ ਫਿਲਮ ਨਹੀਂ ਕੀਤੀ। ਹਾਲਾਂਕਿ ਉਸ ਸਮੇਂ ਮੈਨੂੰ ਇਹ ਵੀ ਸਮਝ ਨਹੀਂ ਆਇਆ ਕਿ ਲਕਸ਼ਮੀ, ਸ਼ਾਰਦਾ, ਅੰਜੂ ਮਹੇਂਦਰੂ ਅਤੇ ਵਹੀਦਾ ਜੀ ਵਰਗੀਆਂ ਲੜਕੀਆਂ ਨੇ ਇਸ ਫਿਲਮ ਨੂੰ ਨਾਂਹ ਕਿਉਂ ਕੀਤੀ ਸੀ। ਜਦੋਂ ਤਕ ਫਿਲਮ ਮੇਰੇ ਕੋਲ ਆਈ, ਸ਼ਿਆਮ ਜੀ ਪਰੇਸ਼ਾਨ ਹੋ ਚੁੱਕੇ ਸਨ। ਮੈਨੂੰ ਲੱਗਦਾ ਹੈ ਕਿ ਜੇਕਰ ਮੇਰੀ ਸ਼ੁਰੂਆਤ ‘ਅੰਕੁਰ’ ਫਿਲਮ ਦੀ ਬਜਾਏ ਕਿਸੇ ਹੋਰ ਫਿਲਮ ਨਾਲ ਹੁੰਦੀ ਤਾਂ ਮੇਰੀ ਕਰੀਅਰ ਦਾ ਸਫ਼ਰ ਅਜਿਹਾ ਨਹੀਂ ਹੁੰਦਾ, ਜਿਵੇਂ ਕਿ ਹੁਣ ਹੈ।’
ਕਹਾਣੀ ’ਚ ਗੜਬੜ ਹੋ ਜਾਂਦੀ
ਉਹ ਕਹਿੰਦੀ ਕਿ ਫਿਲਮ ਦਾ ਬਜਟ ਵਧਦਾ ਹੈ ਤਾਂ ਦਬਾਅ ਵੀ ਵਧਦਾ ਹੈ। ਦਬਾਅ ਵਧਦਾ ਹੈ ਤਾਂ ਕਹਾਣੀ ਨੂੰ ਮਨੋਰੰਜਕ ਬਣਾਉਣ ਲਈ ਫਿਰ ਲੋਕ ਫਿਰ ਪੁਰਾਣੀਆਂ ਦਰਾਂ ਉਤੇ ਚੱਲ ਪੈਂਦੇ ਹਨ। ਜਿਵੇਂ ਪਹਿਲੀ ਹਿੱਟ ਫਿਲਮ ਉਤੇ ਹੋਇਆ ਹੈ। ਸੀਮਤ ਬਜਟ ਵਿਚ ਅਨੋਖਾ ਕੰਟੈਂਂਟ ਬਣਾਉਣ ਦੇ ਚੱਕਰ ’ਚ ਫਿਲਮ ਦੀ ਕਹਾਣੀ ’ਚ ਗੜਬੜ ਹੋ ਜਾਂਦੀ ਹੈ।
ਜ਼ਿਕਰਯੋਗ ਹੈ ਕਿ ਸ਼ਬਾਨਾ ਆਜ਼ਮੀ ਆਪਣੇ ਸਮੇਂ ਦੀ ਅਜਿਹੀ ਅਭਿਨੇਤਰੀ ਰਹੀ ਹੈ ਜਿਸ ਨੇ ਅਭਿਨੈ ਵਿਚ ਆਪਣੀ ਅਲੱਗ ਪਛਾਣ ਕਾਇਮ ਕੀਤੀ। ਉਸ ਦੀ ਅਦਾਕਾਰੀ ਨੂੰ ਅੱਜ ਵੀ ਯਾਦ ਕੀਤਾ ਜਾਂਦਾ ਹੈ। ਸ਼ਬਾਨਾ ਆਜ਼ਮੀ ਅੱਜ ਵੀ ਆਪਣੇ ਕੰਮ ਨੂੰ ਲੈ ਕੇ ਸਰਗਰਮ ਹੈ। •