ਬਤੌਰ ਅਦਾਕਾਰਾ ਸਾਰਿਕਾ ਦਾ ਨਾਂ ਕਾਫ਼ੀ ਚਰਚਾ 'ਚ ਰਿਹਾ ਹੈ। ਇਸ ਤੋਂ ਇਲਾਵਾ ਉਹ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਵੀ ਕਾਫ਼ੀ ਸੁਰਖੀਆਂ 'ਚ ਰਹੀ ਹੈ। ਖ਼ਾਸ ਤੌਰ 'ਤੇ ਆਪਣੇ ਸਾਬਕਾ ਪਤੀ ਅਤੇ ਅਦਾਕਾਰ ਕਮਲ ਹਾਸਨ ਨੂੰ ਲੈ ਕੇ ਸਾਰਿਕਾ ਨੇ ਕਾਫ਼ੀ ਚਰਚਾ ਬਟੋਰੀ ਹੈ। 1988 ਵਿੱਚ ਸਾਰਿਕਾ ਅਤੇ ਕਮਲ ਦਾ ਵਿਆਹ ਹੋਇਆ ਸੀ ਅਤੇ 2004 ਵਿਚ ਦੋਵਾਂ ਦਾ ਤਲਾਕ ਹੋ ਗਿਆ। ਦੱਸ ਦੇਈਏ ਕਿ ਇਨ੍ਹਾਂ ਦੀਆਂ ਦੋ ਬੇਟੀਆਂ ਹਨ, ਸ਼ਰੂਤੀ ਹਾਸਨ ਤੇ ਅਕਸ਼ਰਾ ਹਾਸਨ ਜੋ ਕਿ ਖ਼ੁਦ ਵੀ ਅਦਾਕਾਰਾ ਹਨ।

ਐਂਟਰਟੇਨਮੈਂਟ ਡੈਸਕ, ਨਵੀਂ ਦਿੱਲੀ : 80 ਦੇ ਦਹਾਕੇ ਵਿੱਚ ਆਪਣੀ ਬੇਬਾਕ ਖ਼ੂਬਸੂਰਤੀ ਅਤੇ ਕਮਾਲ ਦੀ ਐਕਟਿੰਗ ਸਕਿੱਲ ਦੀ ਬਦੌਲਤ ਹਰ ਕਿਸੇ ਦੀ ਫੇਵਰੇਟ ਬਣਨ ਵਾਲੀ ਅਦਾਕਾਰਾ ਸਾਰਿਕਾ ਠਾਕੁਰ ਨੂੰ ਭਲਾ ਕੌਣ ਨਹੀਂ ਜਾਣਦਾ। ਤਿੰਨ ਸਾਲ ਪਹਿਲਾਂ ਆਈ ਨਿਰਦੇਸ਼ਕ ਸੂਰਜ ਬੜਜਾਤਿਆ ਦੀ ਫ਼ਿਲਮ 'ਊਂਚਾਈ' ਨਾਲ ਪ੍ਰਸ਼ੰਸਕਾਂ ਦਾ ਦਿਲ ਜਿੱਤਣ ਵਾਲੀ ਸਾਰਿਕਾ ਨੇ ਆਪਣੀ ਨਵੀਂ ਫ਼ਿਲਮ ਦਾ ਐਲਾਨ ਕਰ ਦਿੱਤਾ ਹੈ।
ਜਿਸ ਦੀ ਬਦੌਲਤ ਉਹ ਸਿਨੇਮਾ ਜਗਤ 'ਚ ਕਮਬੈਕ ਕਰਨ ਲਈ ਤਿਆਰ ਹੈ। ਨਾਲ ਹੀ ਸਾਰਿਕਾ ਨੇ ਆਪਣੀ ਇਸ ਨਵੀਂ ਫ਼ਿਲਮ ਦੀ ਖ਼ਾਸੀਅਤ ਬਾਰੇ ਵੀ ਚਰਚਾ ਕੀਤੀ ਹੈ। ਆਓ ਜਾਣਦੇ ਹਾਂ ਕਿ ਉਹ ਕਿਹੜੀ ਮੂਵੀ ਹੈ ਅਤੇ ਉਸ ਦਾ ਨਿਰਦੇਸ਼ਕ ਕੌਣ ਹੈ।
'ਊਂਚਾਈ' ਫ਼ਿਲਮ ਦੀ ਸਫਲਤਾ ਦੇ ਬਾਵਜੂਦ ਸਾਰਿਕਾ ਨੂੰ ਤਿੰਨ ਸਾਲਾਂ ਦਾ ਲੰਬਾ ਇੰਤਜ਼ਾਰ ਕਰਨਾ ਪਿਆ ਹੈ। ਪਰ ਇਸ ਦੀ ਵਜ੍ਹਾ ਇਹ ਨਹੀਂ ਕਿ ਉਸ ਕੋਲ ਫ਼ਿਲਮਾਂ ਦੀ ਕਮੀ ਸੀ, ਸਗੋਂ ਇਹ ਹੈ ਕਿ ਉਹ ਇਕ ਅਜਿਹੀ ਫ਼ਿਲਮ ਦੀ ਤਲਾਸ਼ ਵਿੱਚ ਸੀ, ਜੋ ਉਨ੍ਹਾਂ ਦੇ ਦਿਲ ਦੇ ਕਰੀਬ ਹੋਵੇ। 'ਦਿ ਫੈਮਿਲੀ ਆਈ ਚੋਜ਼' (The Family I Chose) ਨਾਂ ਦੀ ਉਸ ਦੀ ਆਉਣ ਵਾਲੀ ਫ਼ਿਲਮ ਕੁਝ ਉਸੇ ਤਰ੍ਹਾਂ ਦੀ ਮੂਵੀ ਹੈ, ਜਿਸ ਦਾ ਨਿਰਦੇਸ਼ਨ ਕੰਕਨਾ ਚੱਕਰਵਰਤੀ ਕਰ ਰਹੀ ਹੈ। ਸਾਰਿਕਾ ਨੇ ਇਸ ਫ਼ਿਲਮ ਬਾਰੇ ਗੱਲ ਕਰਦਿਆਂ ਕਿਹਾ:
"ਇਸ ਫ਼ਿਲਮ ਦਾ ਕੰਸੈਪਟ ਅੱਜ ਦੇ ਸਮੇਂ ਨਾਲ ਪੂਰੀ ਤਰ੍ਹਾਂ ਮੇਲ ਖਾਂਦਾ ਹੈ, ਖ਼ਾਸ ਕਰਕੇ ਵੱਡੇ ਸ਼ਹਿਰਾਂ 'ਚ। ਇਸ ਲਈ ਇਹ ਫ਼ਿਲਮ ਸਾਨੂੰ ਆਪਣੇ ਆਲੇ-ਦੁਆਲੇ ਦੇਖਣ ਅਤੇ ਛੋਟੀਆਂ-ਛੋਟੀਆਂ ਗੱਲਾਂ ਨੂੰ ਸਮਝਣ ਦਾ ਮੌਕਾ ਦਿੰਦੀ ਹੈ। 'ਦਿ ਫੈਮਿਲੀ ਆਈ ਚੋਜ਼' ਸਿਰਫ਼ ਇਕ ਮੂਵੀ ਦਾ ਨਾਂ ਹੀ ਨਹੀਂ ਹੈ, ਸਗੋਂ ਸਾਡੇ ਸਮੇਂ ਦੀ ਇਕ ਅਜਿਹੀ ਸੱਚਾਈ ਹੈ ਜਿਸ ਨੂੰ ਰਚਨਾਤਮਕ ਤਰੀਕੇ ਨਾਲ ਸਮਝਣ ਦੀ ਲੋੜ ਹੈ। ਅਜਿਹੇ ਪਰਿਵਾਰ 'ਚ ਖ਼ੂਬਸੂਰਤੀ, ਸੰਵੇਦਨਸ਼ੀਲਤਾ, ਇੱਕ-ਦੂਜੇ ਦਾ ਸਾਥ ਅਤੇ ਹਮਦਰਦੀ ਹੁੰਦੀ ਹੈ। ਮੈਨੂੰ ਇਹ ਬਹੁਤ ਪਸੰਦ ਆਇਆ ਕਿ ਕੰਕਨਾ ਨੇ ਇਸ ਨੂੰ ਕਿੰਨੇ ਬਿਹਤਰੀਨ ਤਰੀਕੇ ਨਾਲ ਲਿਖਿਆ ਹੈ।" ਇਸ ਤਰ੍ਹਾਂ ਅਦਾਕਾਰਾ ਸਾਰਿਕਾ ਨੇ ਆਪਣੀ ਆਉਣ ਵਾਲੀ ਫ਼ਿਲਮ ਬਾਰੇ ਦਿਲ ਖੋਲ੍ਹ ਕੇ ਗੱਲ ਕੀਤੀ ਹੈ।