Ram Setu OTT Release Date : ਥੈਂਕ ਗੌਡ ਮੰਗਲਵਾਰ ਤੋਂ ਮੁਫ਼ਤ ਹੋ ਚੁੱਕੀ ਹੈ, ਜਦਕਿ ਰਾਮ ਸੇਤੂ ਦੀ ਮੁਫ਼ਤ ਸਟ੍ਰੀਮਿੰਗ 23 ਦਸੰਬਰ ਤੋਂ ਸ਼ੁਰੂ ਹੋਵੇਗੀ। ਅਕਸ਼ੈ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੋਂ ਜਾਣਕਾਰੀ ਦਿੱਤੀ। ਹਿੰਦੀ ਦੇ ਨਾਲ-ਨਾਲ ਇਹ ਫਿਲਮ ਪ੍ਰਾਈਮ ਵੀਡੀਓ 'ਤੇ ਤਾਮਿਲ ਤੇ ਤੇਲਗੂ 'ਚ ਵੀ ਉਪਲਬਧ ਹੋਵੇਗੀ। ਅਭਿਸ਼ੇਕ ਸ਼ਰਮਾ ਵੱਲੋਂ ਨਿਰਦੇਸ਼ਿਤ ਰਾਮ ਸੇਤੂ ਦੀਵਾਲੀ 'ਤੇ ਰਿਲੀਜ਼ ਹੋਈ ਸੀ।

Ram Setu OTT Release Date : ਨਵੀਂ ਦਿੱਲੀ, ਜੇਐਨਐਨ : OTT ਪਲੇਟਫਾਰਮ 'ਤੇ ਇਕ ਹੋਰ ਰੁਝਾਨ ਦੇਖਿਆ ਜਾ ਰਿਹਾ ਹੈ। ਸਿਨੇਮਾਘਰਾਂ 'ਚ ਰਿਲੀਜ਼ ਹੋਣ ਤੋਂ ਬਾਅਦ ਫਿਲਮ OTT 'ਤੇ ਆਉਂਦੀ ਹੈ ਤੇ ਕੁਝ ਵੱਡੀਆਂ ਚੁਣੀਆਂ ਗਈਆਂ ਫਿਲਮਾਂ ਨੂੰ ਪਹਿਲਾਂ ਰੈਂਟਲ ਪਲਾਨ ਤਹਿਤ ਸਟ੍ਰੀਮ ਕੀਤਾ ਜਾਂਦਾ ਹੈ, ਫਿਰ ਕੁਝ ਸਮੇਂ ਬਾਅਦ ਇਨ੍ਹਾਂ ਨੂੰ ਰੈਂਟਲ ਪਲਾਨ ਤੋਂ ਕੱਢ ਕੇ ਸਾਰੇ ਸਬਸਕ੍ਰਾਈਬਰਜ਼ ਲਈ ਮੁਫਤ ਕਰ ਦਿੱਤਾ ਜਾਂਦਾ ਹੈ। OTT ਪਲੇਟਫਾਰਮ ਦੇ ਗਾਹਕਾਂ ਨੂੰ ਰੈਂਟਲ ਪਲਾਨ 'ਚ ਫਿਲਮ ਦੇਖਣ ਲਈ ਇਕ ਨਿਸ਼ਚਿਤ ਰਕਮ ਵੀ ਦੇਣੀ ਪੈਂਦੀ ਹੈ।
ਇਸ ਸਾਲ ਪ੍ਰਾਈਮ ਵੀਡੀਓ 'ਤੇ ਕਈ ਅਜਿਹੀਆਂ ਫਿਲਮਾਂ ਆਈਆਂ ਹਨ, ਜੋ ਪਹਿਲਾਂ ਰੈਂਟਲ ਪਲਾਨ 'ਚ ਉਪਲਬਧ ਕਰਵਾਈਆਂ ਗਈਆਂ ਸਨ। ਜੇਕਰ ਅਸੀਂ ਹਾਲੀਆ ਫਿਲਮਾਂ ਦੀ ਗੱਲ ਕਰੀਏ ਤਾਂ ਅਜੈ ਦੇਵਗਨ ਦੀ ਥੈਂਕ ਗੌਡ ਤੇ ਅਕਸ਼ੇ ਕੁਮਾਰ ਦੀ ਰਾਮ ਸੇਤੂ ਪਹਿਲੀ ਰੈਂਟਲ ਪਲਾਨ ਤਹਿਤ ਪ੍ਰਾਈਮ ਵੀਡੀਓ 'ਤੇ ਰਿਲੀਜ਼ ਕੀਤੀਆਂ ਗਈਆਂ ਸਨ ਤੇ ਹੁਣ ਮੁਫਤ ਵਿੱਚ ਸਟ੍ਰੀਮ ਕੀਤੀਆਂ ਜਾ ਰਹੀਆਂ ਹਨ।
ਇਸ ਤਾਰੀਕ ਤੋਂ ਮੁਫ਼ਤ ਹੋ ਜਾਵੇਗੀ ਰਾਮ ਸੇਤੂ
ਥੈਂਕ ਗੌਡ ਮੰਗਲਵਾਰ ਤੋਂ ਮੁਫ਼ਤ ਹੋ ਚੁੱਕੀ ਹੈ, ਜਦਕਿ ਰਾਮ ਸੇਤੂ ਦੀ ਮੁਫ਼ਤ ਸਟ੍ਰੀਮਿੰਗ 23 ਦਸੰਬਰ ਤੋਂ ਸ਼ੁਰੂ ਹੋਵੇਗੀ। ਅਕਸ਼ੈ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੋਂ ਜਾਣਕਾਰੀ ਦਿੱਤੀ। ਹਿੰਦੀ ਦੇ ਨਾਲ-ਨਾਲ ਇਹ ਫਿਲਮ ਪ੍ਰਾਈਮ ਵੀਡੀਓ 'ਤੇ ਤਾਮਿਲ ਤੇ ਤੇਲਗੂ 'ਚ ਵੀ ਉਪਲਬਧ ਹੋਵੇਗੀ। ਅਭਿਸ਼ੇਕ ਸ਼ਰਮਾ ਵੱਲੋਂ ਨਿਰਦੇਸ਼ਿਤ ਰਾਮ ਸੇਤੂ ਦੀਵਾਲੀ 'ਤੇ ਰਿਲੀਜ਼ ਹੋਈ ਸੀ।
ਸਿਨੇਮਾਘਰਾਂ 'ਚ ਫਿਲਮ ਦਾ ਪ੍ਰਦਰਸ਼ਨ ਮਾੜਾ ਰਿਹਾ। ਰਾਮ ਸੇਤੂ ਐਡਵੈਂਚਰ ਫ਼ਿਲਮ ਹੈ, ਜਿਸ ਵਿੱਚ ਅਕਸ਼ੈ ਨੇ ਇਕ ਪੁਰਾਤੱਤਵ ਵਿਗਿਆਨੀ ਡਾ. ਆਰੀਅਨ ਕੁਲਸ਼੍ਰੇਸ਼ਠ ਦਾ ਕਿਰਦਾਰ ਨਿਭਾਇਆ ਹੈ। ਆਰੀਅਨ ਸ਼ੁਰੂ ਵਿਚ ਇਕ ਨਾਸਤਿਕ ਹੈ, ਪਰ ਜ਼ਿੰਦਗੀ ਵਿਚ ਅਜਿਹੀ ਘਟਨਾ ਵਾਪਰਦੀ ਹੈ ਕਿ ਰਾਮ ਸੇਤੂ ਦੀ ਸੱਚਾਈ ਜਾਣਨ ਲਈ ਇਕ ਮਿਸ਼ਨ 'ਤੇ ਨਿਕਲਦਾ ਹੈ। ਇਸ ਵਿਚ ਉਸ ਨੂੰ ਕਈ ਤਾਕਤਾਂ ਨਾਲ ਲੜਨਾ ਪੈਂਦਾ ਹੈ।
ਫਿਲਮ ਵਿਚ ਨੁਸਰਤ ਭਰੂਚਾ ਨੇ ਆਰੀਅਨ ਦੀ ਪਤਨੀ ਦਾ ਕਿਰਦਾਰ ਨਿਭਾਇਆ ਹੈ, ਜਦੋਂਕਿ ਜੈਕਲੀਨ ਫਰਨਾਂਡੀਜ਼ ਨੇ ਡਾਕਟਰ ਸੈਂਡਰਾ ਰੇਬੇਲੋ ਦਾ ਕਿਰਦਾਰ ਨਿਭਾਇਆ ਹੈ। ਦੱਖਣੀ ਅਦਾਕਾਰ ਸਤਿਆਦੇਵ ਤੇ ਨਾਸਰ ਵੀ ਅਹਿਮ ਭੂਮਿਕਾਵਾਂ 'ਚ ਨਜ਼ਰ ਆਏ। ਰਾਮ ਸੇਤੂ ਦੀ ਸ਼ੂਟਿੰਗ ਅਯੁੱਧਿਆ 'ਚ ਸ਼ੁਰੂ ਹੋਈ ਸੀ। ਇਸ ਤੋਂ ਬਾਅਦ ਫਿਲਮ ਊਟੀ ਤੇ ਦਮਨ ਤਕ ਪਹੁੰਚ ਗਈ। ਕੋਵਿਡ-19 ਮਹਾਮਾਰੀ ਕਾਰਨ ਫਿਲਮ ਦੀ ਸ਼ੂਟਿੰਗ ਵੀ ਪ੍ਰਭਾਵਿਤ ਹੋਈ ਸੀ।