‘ਕੌਣ ਬਣੇਗਾ ਕਰੋੜਪਤੀ 14’ ਦਾ ਸ਼ਾਨਦਾਰ ਸਫ਼ਰ ਦੇਖਣ ਤੋਂ ਬਾਅਦ ਬੱਚੇ ਵੀ ਇਸ ਕੁਇਜ਼ ਸ਼ੋਅ ਵਿਚ ਹਿੱਸਾ ਲੈਣ ਦਾ ਸੁਪਨਾ ਦੇਖਣ ਲੱਗੇ ਹਨ। ਹੁਣ ਉਸ ਦਾ ਇਹ ਸੁਪਨਾ ਜਲਦ ਹੀ ਹਕੀਕਤ ਵਿਚ ਬਦਲਣ ਵਾਲਾ ਹੈ। ਕੇਬੀਸੀ ਜੂਨੀਅਰ ਲਈ ਰਜਿਸਟ੍ਰੇਸ਼ਨ ਪ੍ਰਕਿਰਿਆ ਸ਼ੁਰੂ ਹੋ ਗਈ ਹੈ।

ਨਵੀਂ ਦਿੱਲੀ, ਜੇਐੱਨਐੱਨ : ‘ਕੌਣ ਬਣੇਗਾ ਕਰੋੜਪਤੀ 14’ ਦਾ ਸ਼ਾਨਦਾਰ ਸਫ਼ਰ ਦੇਖਣ ਤੋਂ ਬਾਅਦ ਬੱਚੇ ਵੀ ਇਸ ਕੁਇਜ਼ ਸ਼ੋਅ ਵਿਚ ਹਿੱਸਾ ਲੈਣ ਦਾ ਸੁਪਨਾ ਦੇਖਣ ਲੱਗੇ ਹਨ। ਹੁਣ ਉਸ ਦਾ ਇਹ ਸੁਪਨਾ ਜਲਦ ਹੀ ਹਕੀਕਤ ਵਿਚ ਬਦਲਣ ਵਾਲਾ ਹੈ। ਕੇਬੀਸੀ ਜੂਨੀਅਰ ਲਈ ਰਜਿਸਟ੍ਰੇਸ਼ਨ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਸ਼ੋਅ ਦੇ ਮੇਕਰਜ਼ ਨੇ ਇਸ ਨਵੇਂ ਸੀਜ਼ਨ ਦਾ ਐਲਾਨ ਕਰ ਦਿੱਤਾ ਹੈ। ਸ਼ੋਅ ਦੇ ਇਕ ਪ੍ਰੋਮੋ ਵੀਡੀਓ ਵਿਚ ਅਮਿਤਾਭ ਬੱਚਨ ਇਸ ਦਾ ਪ੍ਰੋਸੈਸ ਸਮਝਾਉਂਦੇ ਹੋਏ ਦਿਖਾਈ ਦੇ ਰਹੇ ਹਨ।
ਸ਼ੁਰੂ ਹੋਈ ਕੇਬੀਸੀ ਜੂਨੀਅਰ ਲਈ ਰਜਿਸਟ੍ਰੇਸ਼ਨ
ਕੇਬੀਸੀ ਜੂਨੀਅਰ ਲਈ ਇਕ ਵੀਡੀਓ ਵਿਚ ਅਮਿਤਾਭ ਬੱੱਚਨ ਨੇ ਕਿਹਾ, ‘ਜਿਵੇਂ ਕਿ ਅਸੀਂ ਕਿਹਾ ਸੀ ਕਿ ਹੁਣ ਸਾਡੇ ਦੇਸ਼ ਦੇ ਜੋ ਜੂਨੀਅਰ ਹਨ, ਉਨ੍ਹਾਂ ਨੂੰ ਵੀ ਹੌਟ ਸੀਟ ’ਤੇ ਆਉਣ ਦਾ ਮੌਕਾ ਮਿਲਣ ਵਾਲਾ ਹੈ। ਇਸ ਲਈ Sony LIV ਐਪ ਨੂੰ ਅਪਡੇਟ ਜਾਂ ਡਾਊਨਲੋਡ ਕਰੋ। ਕੇਬੀਸੀ ਜੂਨੀਅਰਜ਼ ਲਈ ਆਪਣਾ ਨਾਂ ਰਜਿਸਟਰ ਕਰੋ ਅਤੇ ਹਰ ਰੋਜ਼ ਪੁੱਛੇ ਜਾਣ ਵਾਲੇ ਸਵਾਲਾਂ ਦੇ ਸਹੀ ਜਵਾਬ ਦੇ ਕੇ ਇੱਥੇ ਆਉਣ ਦਾ ਸੁਨਹਿਰੀ ਮੌਕਾ ਪ੍ਰਾਪਤ ਕਰੋ।
ਇੱਥੇ ਕਰੋ ਅਪਲਾਈ
ਵੀਡੀਓ ਨਾਲ ਕੈਪਸ਼ਨ ‘ਚ ਲਿਖਿਆ ਗਿਆ, ‘ਦੇਸ਼ ਭਰ ਦੇ ਬੱਚੇ ਇਸ ਪਲੈਟਫਾਰਮ ’ਤੇ ਆਉਣਗੇ, ਜਦੋਂ ਕੇਬੀਸੀ ਜੂਨੀਅਰ ਸ਼ੁਰੂ ਹੋਵੇਗਾ। 8 ਤੋਂ 15 ਸਾਲ ਦੇ ਬੱਚਿਆਂ ਲਈ ਇਹ ਸੁਨਹਿਰੀ ਮੌਕਾ ਹੈ। ਸਾਨੂੰ ਅੱਜ ਰਾਤ 9 ਵਜੇ ਤੋਂ ਪਹਿਲਾਂ Sony LIV ਐਪ ਰਾਹੀਂ ਪੁੱਛੇ ਗਏ ਸਵਾਲ ਦਾ ਸਹੀ ਜਵਾਬ ਭੇਜੋ ਅਤੇ ਕੇਬੀਸੀ ਜੂਨੀਅਰ ਵਿਚ ਆਉਣ ਦਾ ਮੌਕਾ ਪ੍ਰਾਪਤ ਕਰੋ।
ਕੇਬੀਸੀ ਜੂਨੀਅਰ ਦੀ ਇਸ ਤਰ੍ਹਾਂ ਕਰੋ ਰਜਿਸਟ੍ਰੇਸ਼ਨ
- ਸਭ ਤੋਂ ਪਹਿਲਾਂ ਆਪਣੇ ਮੋਬਾਈਲ ’ਤੇ Sony LIV ਐਪ ਨੂੰ ਡਾਊਨਲੋਡ ਜਾਂ ਅਪਡੇਟ ਕਰੋ। ਮੋਬਾਈਲ ਸਕਰੀਨ ’ਤੇ ਕੇਬੀਸੀ ਟੈਬ ’ਤੇ ਕਲਿੱਕ ਕਰੋ।
- ਐਪ ਰਾਹੀਂ ਸਕ੍ਰੋਲ ਕਰੋ ਅਤੇ ਫਿਰ ਕੇਬੀਸੀ ਜੂਨੀਅਰ ਰਜਿਸਟ੍ਰੇਸ਼ਨ ਟੈਬ ’ਤੇ ਕਲਿੱਕ ਕਰੋ।
- ਹੁਣ ਆਪਣੇ ਬੱਚੇ ਦਾ ਨਾਂ, ਉਮਰ, ਸ਼ਹਿਰ ਅਤੇ ਸੂਬਾ ਭਰੋ ਅਤੇ ਸਾਰੇ ਵੇਰਵੇ ਸਹੀ ਢੰਗ ਨਾਲ ਭਰੋ।
- ਸਕਰੀਨ ’ਤੇ ਤੁਹਾਡੇ ਸਾਹਮਣੇ ਇਕ ਸਵਾਲ ਆਵੇਗਾ। ਉਸ ਦਾ ਸਹੀ ਜਵਾਬ ਦਿਓ। ਜਵਾਬ ਦੇਣ ਤੋਂ ਬਾਅਦ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਪੂਰੀ ਹੋ ਜਾਵੇਗੀ।
- ਇਸ ਰਾਊਂਡ ’ਚੋਂ ਸਿਲੈਕਟ ਹੋਣ ’ਤੇ ਕੇਬੀਸੀ ਟੀਮ 15 ਦਿਨਾਂ ਵਿਚ ਸੰਪਰਕ ਕਰੇਗੀ।