Ravi Patwardhan Passes Away : ਮਰਾਠੀ ਤੇ ਹਿੰਦੀ ਫਿਲਮਾਂ ਦੇ ਦਿੱਗਜ ਅਦਾਕਾਰ ਰਵੀ ਪਟਵਰਧਨ ਦਾ ਦੇਹਾਂਤ
ਮਰਾਠੀ ਤੇ ਹਿੰਦੀ ਫਿਲਮਾਂ ਦੇ ਸੀਨੀਅਰ ਕਲਾਕਾਰ ਰਵੀ ਪਟਵਰਧਨ ਦਾ (Ravi Patwardhan) ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ। ਰਵੀ ਦੀ ਉਮਰ 83 ਸਾਲ ਸੀ। ਐਤਵਾਰ ਸਵੇਰੇ ਅਦਾਕਾਰ ਨੇ ਆਖ਼ਰੀ ਸਾਹ ਲਿਆ। ਖ਼ਬਰਾਂ ਦੀ ਮੰਨੀਏ ਤਾਂ ਸ਼ਨਿਚਰਵਾਰ (5 ਦਸੰਬਰ) ਸ਼ਾਮ ਤੋਂ ਹੀ ਰਵੀ ਨੂੰ ਸਾਹ ਲੈਣ ਵਿਚ ਦਿੱਕਤ ਹੋ ਰਹੀ ਸੀ ਜਿਸ ਤੋਂ ਬਾਅਦ ਉਨ੍ਹਾਂ ਨੂੰ ਤੁਰੰਤ ਹਸਪਤਾਲ ਦਾਖ਼ਲ ਕਰਵਾਇਆ ਗਿਆ।
Publish Date: Sun, 06 Dec 2020 10:58 AM (IST)
Updated Date: Sun, 06 Dec 2020 11:01 AM (IST)
Ravi Patwardhan died : ਜੇਐੱਨਐੱਨ, ਨਵੀਂ ਦਿੱਲੀ : ਮਰਾਠੀ ਤੇ ਹਿੰਦੀ ਫਿਲਮਾਂ ਦੇ ਸੀਨੀਅਰ ਕਲਾਕਾਰ ਰਵੀ ਪਟਵਰਧਨ ਦਾ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ। ਰਵੀ ਦੀ ਉਮਰ 83 ਸਾਲ ਸੀ। ਐਤਵਾਰ ਸਵੇਰੇ ਅਦਾਕਾਰ ਨੇ ਆਖ਼ਰੀ ਸਾਹ ਲਿਆ। ਖ਼ਬਰਾਂ ਦੀ ਮੰਨੀਏ ਤਾਂ ਸ਼ਨਿਚਰਵਾਰ (5 ਦਸੰਬਰ) ਸ਼ਾਮ ਤੋਂ ਹੀ ਰਵੀ ਨੂੰ ਸਾਹ ਲੈਣ ਵਿਚ ਦਿੱਕਤ ਹੋ ਰਹੀ ਸੀ ਜਿਸ ਤੋਂ ਬਾਅਦ ਉਨ੍ਹਾਂ ਨੂੰ ਤੁਰੰਤ ਹਸਪਤਾਲ ਦਾਖ਼ਲ ਕਰਵਾਇਆ ਗਿਆ। ਹਸਪਤਾਲ 'ਚ ਐਡਿਮਟ ਹੋਣ ਤੋਂ ਬਾਅਦ ਅਦਾਕਾਰ ਦੀ ਤਬੀਅਤ ਵਿਚ ਕੋਈ ਸੁਧਾਰ ਨਹੀਂ ਆਇਆ ਜਿਸ ਤੋਂ ਬਾਅਦ ਅੱਜ ਉਨ੍ਹਾਂ ਦਾ ਦੇਹਾਂਤ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਕਿ ਇਸ ਤੋਂ ਪਹਿਲਾਂ ਮਾਰਚ ਵਿਚ ਵੀ ਅਦਾਕਾਰ ਨੂੰ ਦਿਲ ਦਾ ਦੌਰਾ ਪਿਆ ਸੀ ਹਾਲਾਂਕਿ ਉਹ ਉਦੋਂ ਠੀਕ ਹੋ ਗਏ ਸਨ।
ਰਵੀ ਪਟਵਰਧਨ ਸਿਨੇਮਾ ਜਗਤ ਦੇ ਮੰਨੇ-ਪ੍ਰਮੰਨੇ ਅਦਾਕਾਰ ਸਨ ਜਿਨ੍ਹਾਂ ਨੇ ਸਿਰਫ਼ ਮਰਾਠੀ ਫਿਲਮਾਂ 'ਚ ਹੀ ਨਹੀਂ ਬਲਕਿ ਹਿੰਦੀ ਫਿਲਮਾਂ ਤੇ ਨਾਟਕਾਂ ਵਿਚ ਅਦਾਕਾਰੀ ਕੀਤੀ ਸੀ। ਆਖ਼ਰੀ ਵਾਰ ਰਵੀ ਮਰਾਠੀ ਸੀਰੀਅਲ ਵਿਚ ਇਕ ਦਾਦੇ ਦੀ ਭੂਮਿਕਾ ਨਿਭਾਉਂਦੇ ਨਜ਼ਰ ਆਏ ਸਨ। ਦਮਦਾਰ ਅਦਾਕਾਰੀ ਦੇ ਬਲਬੂਤੇ ਇੰਡਸਟਰੀ 'ਚ ਆਪਣੀ ਇਕ ਖ਼ਾਸ ਜਗ੍ਹਾ ਬਣਾਉਣ ਵਾਲੇ ਰਵੀ ਨੇ ਆਪਣੇ ਕਰੀਅਰ ਵਿਚ 150 ਤੋਂ ਵੀ ਜ਼ਿਆਦਾ ਨਾਟਕ ਤੇ 200 ਤੋਂ ਜ਼ਿਆਦਾ ਫਿਲਮਾਂ ਵਿਚ ਕੰਮ ਕੀਤਾ ਸੀ। ਇਨ੍ਹਾਂ ਵਿਚ ਉਨ੍ਹਾਂ ਪੁਲਿਸ ਅਫ਼ਸਰ, ਪਿੰਡ ਦੇ ਸਰਪੰਚ, ਪਿਤਾ, ਦਾਦਾ ਹਰ ਤਰ੍ਹਾਂ ਦੀ ਭੂਮਿਕਾ ਨਿਭਾਈ। ਰਵੀ ਦਾ ਇਸ ਤਰ੍ਹਾਂ ਦੁਨੀਆ ਤੋਂ ਰੁਖ਼ਸਤ ਹੋਣਾ ਮਰਾਠੀ ਇੰਡਸਟਰੀ ਲਈ ਵੱਡਾ ਨੁਕਸਾਨ ਹੈ।