ਮਸ਼ਹੂਰ ਰੈਪਰ Raftaar ਲੋਕਾਂ ਦੇ ਦਿਲਾਂ 'ਤੇ ਰਾਜ ਕਰਦਾ ਹੈ। ਇਨ੍ਹੀਂ ਦਿਨੀਂ ਉਹ ਆਪਣੀ ਪੇਸ਼ੇਵਰ ਜ਼ਿੰਦਗੀ ਤੋਂ ਵੱਧ ਆਪਣੀ ਨਿੱਜੀ ਜ਼ਿੰਦਗੀ ਲਈ ਚਰਚਾ ਵਿਚ ਹੈ। ਰਫਤਾਰ ਦਾ ਪਹਿਲਾ ਵਿਆਹ ਕੋਮਲ ਵੋਹਰਾ ਨਾਲ ਹੋਇਆ ਸੀ ਪਰ ਦੋਵੇਂ 5 ਸਾਲ ਪਹਿਲਾਂ ਵੱਖ ਹੋ ਗਏ ਸਨ। ਰੈਪਰ ਨੇ ਇਕ ਵਾਰ ਫਿਰ ਆਪਣੀ ਜ਼ਿੰਦਗੀ ਨਵੇਂ ਸਿਰੇ ਤੋਂ ਸ਼ੁਰੂ ਕੀਤੀ ਹੈ।

ਮਨੋਰੰਜਨ ਡੈਸਕ, ਨਵੀਂ ਦਿੱਲੀ : ਮਸ਼ਹੂਰ ਰੈਪਰ Raftaar ਲੋਕਾਂ ਦੇ ਦਿਲਾਂ 'ਤੇ ਰਾਜ ਕਰਦਾ ਹੈ। ਇਨ੍ਹੀਂ ਦਿਨੀਂ ਉਹ ਆਪਣੀ ਪੇਸ਼ੇਵਰ ਜ਼ਿੰਦਗੀ ਤੋਂ ਵੱਧ ਆਪਣੀ ਨਿੱਜੀ ਜ਼ਿੰਦਗੀ ਲਈ ਚਰਚਾ ਵਿਚ ਹੈ। ਰਫਤਾਰ ਦਾ ਪਹਿਲਾ ਵਿਆਹ ਕੋਮਲ ਵੋਹਰਾ ਨਾਲ ਹੋਇਆ ਸੀ ਪਰ ਦੋਵੇਂ 5 ਸਾਲ ਪਹਿਲਾਂ ਵੱਖ ਹੋ ਗਏ ਸਨ। ਰੈਪਰ ਨੇ ਇਕ ਵਾਰ ਫਿਰ ਆਪਣੀ ਜ਼ਿੰਦਗੀ ਨਵੇਂ ਸਿਰੇ ਤੋਂ ਸ਼ੁਰੂ ਕੀਤੀ ਹੈ। ਹਾਂ, ਉਸ ਨੇ ਦੂਜੀ ਵਾਰ ਵਿਆਹ ਕੀਤਾ ਹੈ ਤੇ ਉਸ ਦੇ ਵਿਆਹ ਦੀਆਂ ਫੋਟੋਆਂ ਵੀ ਵਾਇਰਲ ਹੋ ਰਹੀਆਂ ਹਨ।
Raftaar ਨੇ ਕਰਵਾਇਆ ਦੂਜਾ ਵਿਆਹ
ਰਿਪੋਰਟਾਂ ਵਿਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਰਫਤਾਰ ਨੇ ਅੱਜ ਯਾਨੀ 31 ਜਨਵਰੀ ਨੂੰ ਨਜ਼ਦੀਕੀ ਦੋਸਤਾਂ ਤੇ ਪਰਿਵਾਰ ਦੀ ਮੌਜੂਦਗੀ ਵਿਚ ਦੂਜਾ ਵਿਆਹ ਕਰਵਾਇਆ ਹੈ। Raftaar ਦੀ ਦੁਲਹਨ ਫੈਸ਼ਨ ਸਟਾਈਲਿਸਟ ਅਤੇ ਅਦਾਕਾਰਾ ਮਨਰਾਜ ਜਵੰਦਾ (Manraj Jawanda) ਹੈ। ਪਿਛਲੇ ਕੁਝ ਦਿਨਾਂ ਤੋਂ ਉਨ੍ਹਾਂ ਦੇ ਰਿਸ਼ਤੇ ਬਾਰੇ ਬਹੁਤ ਚਰਚਾ ਹੋ ਰਹੀ ਸੀ। ਆਖ਼ਰਕਾਰ ਉਨ੍ਹਾਂ ਦੇ ਵਿਆਹ ਦੀ ਪਹਿਲੀ ਤਸਵੀਰ ਸਾਹਮਣੇ ਆ ਗਈ ਹੈ।
So cute!!😭✨❤️🤌🏻
Nazar na lage 🥹🧿🧿🧿🧿🧿🧿🧿congratulations Raftaar ❤️ pic.twitter.com/YxyDywCGMu
— SUPER PANEER 🍋🦕 (@paneeerShwarma) January 31, 2025
ਰਫਤਾਰ ਤੇ Manraj Jawanda ਦੇ ਵਿਆਹ ਦੀ ਪਹਿਲੀ ਤਸਵੀਰ ਸੋਸ਼ਲ ਮੀਡੀਆ ਪਲੇਟਫਾਰਮ X 'ਤੇ ਸਾਹਮਣੇ ਆਈ ਹੈ। ਜੋੜੇ ਦੇ ਚਿਹਰਿਆਂ 'ਤੇ ਖੁਸ਼ੀ ਸਾਫ਼ ਦਿਖਾਈ ਦੇ ਰਹੀ ਹੈ। ਇੰਨਾ ਹੀ ਨਹੀਂ, ਤਸਵੀਰ ਵਿਚ ਦੋਵਾਂ ਦੇ ਪਰਿਵਾਰਕ ਮੈਂਬਰ ਵੀ ਦਿਖਾਈ ਦੇ ਰਹੇ ਹਨ। ਪ੍ਰਸ਼ੰਸਕ ਉਨ੍ਹਾਂ ਦੇ ਵਿਆਹ ਦੀਆਂ ਫੋਟੋਆਂ 'ਤੇ ਪਿਆਰ ਭਰੇ ਸ਼ਬਦ ਬੋਲਦੇ ਦਿਖਾਈ ਦੇ ਰਹੇ ਹਨ। ਉਨ੍ਹਾਂ ਦਾ ਵਿਆਹ ਦੱਖਣੀ ਭਾਰਤੀ ਰਵਾਇਤਾਂ ਰਸਮਾਂ ਅਨੁਸਾਰ ਹੋਇਆ।
ਪ੍ਰੀ-ਵੈਡਿੰਗ ਫੰਕਸ਼ਨ ਦੀ ਵੀਡੀਓ ਹੋਈ ਵਾਇਰਲ
ਰਫਤਾਰ ਅਤੇ ਮਨਰਾਜ ਜਵੰਦਾ ਦੇ ਪ੍ਰੀ-ਵੈਡਿੰਗ ਫੰਕਸ਼ਨ ਨਾਲ ਸਬੰਧਿਤ ਵੀਡੀਓ ਵੀ ਇੰਟਰਨੈੱਟ 'ਤੇ ਵਾਇਰਲ ਹੋ ਗਈ ਹੈ। ਜਿਨ੍ਹਾਂ ਵਿੱਚੋਂ ਇੱਕ ਉਨ੍ਹਾਂ ਦੇ ਹਲਦੀ ਸਮਾਰੋਹ ਦੀ ਤਸਵੀਰ ਵੀ ਹੈ। ਇਹ ਜੋੜੀ ਪੀਲੇ ਅਤੇ ਚਿੱਟੇ ਰੰਗ ਦੇ ਪਹਿਰਾਵੇ ਵਿਚ ਬਹੁਤ ਸੁੰਦਰ ਲੱਗ ਰਹੀ ਹੈ। ਪੂਰਾ ਪਰਿਵਾਰ ਹਲਦੀ ਦੀ ਰਸਮ ਵਿਚ ਖ਼ੁਸ਼ੀ ਨਾਲ ਜਸ਼ਨ ਮਨਾਉਂਦਾ ਦਿਖਾਈ ਦੇ ਰਿਹਾ ਹੈ।
Krsna and Karma in Raftaar's Haldi ceremony 😍 pic.twitter.com/ISimms9weF
— K. A. R. M. A (@abishek_sama) January 30, 2025
ਰਫ਼ਤਾਰ ਤੇ ਮਨਰਾਜ ਨੇ ਵਿਆਹ 'ਤੇ ਚੁੱਪੀ ਧਾਰੀ ਹੋਈ ਹੈ। ਦੋਵਾਂ ਵਿੱਚੋਂ ਕਿਸੇ ਨੇ ਵੀ ਅਜੇ ਤਕ ਵਿਆਹ ਨਾਲ ਸਬੰਧਿਤ ਕੋਈ ਅਧਿਕਾਰਤ ਫੋਟੋ ਜਾਂ ਬਿਆਨ ਜਾਰੀ ਨਹੀਂ ਕੀਤਾ ਹੈ। ਜ਼ਿਕਰਯੋਗ ਹੈ ਕਿ ਵਿਆਹ ਵਾਲੀ ਥਾਂ ਦੇ ਪ੍ਰਵੇਸ਼ ਦੁਆਰ ਦੀ ਤਸਵੀਰ ਵਾਇਰਲ ਹੋਣ ਤੋਂ ਬਾਅਦ ਉਨ੍ਹਾਂ ਦੇ ਵਿਆਹ ਨਾਲ ਜੁੜੀਆਂ ਅਟਕਲਾਂ ਸ਼ੁਰੂ ਹੋ ਗਈਆਂ ਸਨ।
ਰਫ਼ਤਾਰ ਨੇ ਪਹਿਲੀ ਵਾਰ 2016 ਵਿਚ ਕੀਤਾ ਸੀ ਵਿਆਹ
ਰਫਤਾਰ ਦੇ ਪਹਿਲੇ ਵਿਆਹ ਦੀ ਗੱਲ ਕਰੀਏ ਤਾਂ ਉਸ ਨੇ 2016 ਵਿਚ ਕੋਮਲ ਵੋਹਰਾ ਨਾਲ ਵਿਆਹ ਕੀਤਾ ਸੀ। ਹਾਲਾਂਕਿ ਦੋਵਾਂ ਨੇ ਸਾਲ 2020 ਵਿੱਚ ਤਲਾਕ ਲਈ ਅਰਜ਼ੀ ਦਿੱਤੀ ਸੀ।