ਮੁੰਬਈ ਦੇ ਇਕ ਪੰਜ ਸਿਤਾਰਾ ਹੋਟਲ ਵਿਚ ਕਰਵਾਏ ਗਏ ਸਮਾਗਮ ਵਿਚ ਰਮੇਸ਼ ਸਿੱਪੀ ਨੂੰ ਫਿਲਮਕਾਰ ਸੁਧੀਰ ਮਿਸ਼ਰਾ, ਖੁਸ਼ਬੂ ਸੁੰਦਰ, ਕਿਰਨ ਸ਼ਾਂਤਾਰਾਮ ਅਤੇ ਜਾਗਰਣ ਪ੍ਰਕਾਸ਼ਨ ਲਿਮਟਿਡ ਦੇ ਸੀਨੀਅਰ ਵਾਇਸ ਪ੍ਰੈਜ਼ੀਡੈਂਟ ਬਸੰਤ ਰਾਠੌੜ ਨੇ ਸਨਮਾਨਿਤ ਕੀਤਾ। ਪ੍ਰਿਯਦਰਸ਼ਨ ਨੇ ਮੰਚ ਤੋਂ ਰਮੇਸ਼ ਸਿੱਪੀ ਨੂੰ ਆਪਣਾ ਗੁਰੂ ਦੱਸਿਆ ਅਤੇ ਕਿਹਾ ਕਿ ਮੈਨੂੰ ਬਚਪਨ ਤੋਂ ਸਿਨੇਮਾ ਨਾਲ ਪਿਆਰ ਰਿਹਾ ਹੈ। ਮੈਂ ਹਮੇਸ਼ਾ ਸੋਚਦਾ ਸੀ ਕਿ ਸਾਡਾ ਸਿਨੇਮਾ ਵਿਸ਼ਵ ਪੱਧਰ ਤੱਕ ਵਿਕਸਿਤ ਕਿਉਂ ਨਹੀਂ ਹੋ ਰਿਹਾ।

ਐਂਟਰਟੇਨਮੈਂਟ ਬਿਊਰੋ, ਮੁੰਬਈ : ‘ਮੈਂ ਹਮੇਸ਼ਾ ਮਹਿਸੂਸ ਕਰਦਾ ਹਾਂ ਕਿ ਫੋਟੋਗ੍ਰਾਫੀ ਹੋਵੇ, ਸੈੱਟ ਹੋਵੇ, ਕਲਾਕਾਰ ਹੋਵੇ ਜਾਂ ਪ੍ਰਦਰਸ਼ਨ, ਹਰ ਵਿਭਾਗ ਵਿਚ ਫਿਲਮ ਨੂੰ ਆਪਣੇ ਆਪ ਬੋਲਣਾ ਚਾਹੀਦਾ ਹੈ। ਡਾਇਰੈਕਟਰ ਇਨ੍ਹਾਂ ਸਾਰਿਆਂ ਦੇ ਸਹਿਯੋਗ ਤੋਂ ਬਿਨਾਂ ਚੰਗਾ ਕੰਮ ਨਹੀਂ ਕਰ ਸਕਦਾ। ਇਹ ਐਵਾਰਡ ਮੈਨੂੰ ਸਾਰਿਆਂ ਦੇ ਯੋਗਦਾਨ ਨਾਲ ਮਿਲਿਆ ਹੈ।’
ਇਹ ਕਹਿਣਾ ਹੈ ਇਸ ਸਾਲ 50 ਸਾਲ ਪੂਰੇ ਕਰਨ ਵਾਲੀ ਫਿਲਮ ‘ਸ਼ੋਲੇ’ ਦੇ ਡਾਇਰੈਕਟਰ ਰਮੇਸ਼ ਸਿੱਪੀ ਦਾ, ਜਿਨ੍ਹਾਂ ਨੂੰ ਐਤਵਾਰ ਰਾਤ ਜਾਗਰਣ ਫਿਲਮ ਫੈਸਟੀਵਲ (ਜੇਐੱਫਐੱਫ) ਐਵਾਰਡ ਸਮਾਗਮ ਵਿਚ ਆਈਕਨ ਆਫ ਇੰਡੀਅਨ ਸਿਨੇਮਾ ਨਾਲ ਸਨਮਾਨਿਤ ਕੀਤਾ ਗਿਆ। ਪ੍ਰਿਯਦਰਸ਼ਨ ਨੂੰ ਜਾਗਰਣ ਅਚੀਵਰਜ਼ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਦੇਸ਼ ਭਰ ਦੇ ਅੱਠ ਪ੍ਰਦੇਸ਼ਾਂ ਅਤੇ 14 ਸ਼ਹਿਰਾਂ ਵਿਚ 74 ਦਿਨਾਂ ਤੱਕ ਚੱਲਣ ਤੋਂ ਬਾਅਦ ਦੇਸ਼ ਦੇ ਇਕੱਲਾ ਘੁਮੰਤੂ ਫਿਲਮ ਫੈਸਟੀਵਲ ‘ਜਾਗਰਣ ਫਿਲਮ ਫੈਸਟੀਵਲ’ (ਜੇਐੱਫਐੱਫ) ਦੀ ਸਮਾਪਤੀ ਐਤਵਾਰ ਰਾਤ ਮੁੰਬਈ ਵਿਚ ਜਾਗਰਣ ਐਵਾਰਡਸ ਨਾਲ ਹੋਈ।
ਮੁੰਬਈ ਦੇ ਇਕ ਪੰਜ ਸਿਤਾਰਾ ਹੋਟਲ ਵਿਚ ਕਰਵਾਏ ਗਏ ਸਮਾਗਮ ਵਿਚ ਰਮੇਸ਼ ਸਿੱਪੀ ਨੂੰ ਫਿਲਮਕਾਰ ਸੁਧੀਰ ਮਿਸ਼ਰਾ, ਖੁਸ਼ਬੂ ਸੁੰਦਰ, ਕਿਰਨ ਸ਼ਾਂਤਾਰਾਮ ਅਤੇ ਜਾਗਰਣ ਪ੍ਰਕਾਸ਼ਨ ਲਿਮਟਿਡ ਦੇ ਸੀਨੀਅਰ ਵਾਇਸ ਪ੍ਰੈਜ਼ੀਡੈਂਟ ਬਸੰਤ ਰਾਠੌੜ ਨੇ ਸਨਮਾਨਿਤ ਕੀਤਾ। ਪ੍ਰਿਯਦਰਸ਼ਨ ਨੇ ਮੰਚ ਤੋਂ ਰਮੇਸ਼ ਸਿੱਪੀ ਨੂੰ ਆਪਣਾ ਗੁਰੂ ਦੱਸਿਆ ਅਤੇ ਕਿਹਾ ਕਿ ਮੈਨੂੰ ਬਚਪਨ ਤੋਂ ਸਿਨੇਮਾ ਨਾਲ ਪਿਆਰ ਰਿਹਾ ਹੈ। ਮੈਂ ਹਮੇਸ਼ਾ ਸੋਚਦਾ ਸੀ ਕਿ ਸਾਡਾ ਸਿਨੇਮਾ ਵਿਸ਼ਵ ਪੱਧਰ ਤੱਕ ਵਿਕਸਿਤ ਕਿਉਂ ਨਹੀਂ ਹੋ ਰਿਹਾ।
ਰਮੇਸ਼ ਸਿੱਪੀ ਨੇ ਦੁਨੀਆ ਨੂੰ ਦਿਖਾਇਆ ਕਿ ਅਸੀਂ ਵੀ ਉਨ੍ਹਾਂ ਦੇ ਬਰਾਬਰ ਹਾਂ। ਬਚਪਨ ਵਿਚ ਮੈਨੂੰ ਕ੍ਰਿਕਟ ਦਾ ਸ਼ੌਕ ਸੀ, ਪਰ ਇਕ ਹਾਦਸੇ ਵਿਚ ਮੇਰੀ ਖੱਬੀ ਅੱਖ ਨੂੰ ਨੁਕਸਾਨ ਪਹੁੰਚਿਆ ਸੀ। ਮੇਰੇ ਪਿਤਾ ਲਾਇਬ੍ਰੇਰੀਅਨ ਸਨ। ਉਸ ਤੋਂ ਬਾਅਦ ਮੈਂ ਪੜ੍ਹਨਾ ਸ਼ੁਰੂ ਕਰ ਦਿੱਤਾ, ਇਸੇ ਕਾਰਨ ਮੈਂ ਅੱਜ ਇੱਥੇ ਖੜ੍ਹਾ ਹਾਂ। ਮੇਰੇ ਸਿਨੇਮਾ ਦੀ ਸਭ ਤੋਂ ਵਧੀਆ ਕਿਤਾਬ ਕਾਮਿਕਸ ਸੀ। ਹੱਸਣਾ, ਮੁਸਕਰਾਉਣਾ ਮੈਂ ਕਾਮਿਕਸ ਤੋਂ ਸਿੱਖਿਆ, ਭਾਵੇਂ ਉਹ ਡੋਨਾਲਡ ਡੱਕ ਹੋਵੇ ਜਾਂ ਮਿਕੀ ਮਾਊਸ। ਅੱਜ ਵੀ ਮੈਂ ਟੌਮ ਐਂਡ ਜੈਰੀ ਕਾਰਟੂਨ ਦੇਖਦਾ ਹਾਂ। ਉਹ ਮੇਰੀ ਮਨਪਸੰਦ ਫਿਲਮ ਹੈ।
18 ਨਵੰਬਰ ਨੂੰ ਫਿਲਮਕਾਰ ਵੀ. ਸ਼ਾਂਤਾਰਾਮ ਦੀ 125ਵੀਂ ਜੈਅੰਤੀ ਤੋਂ ਪਹਿਲਾਂ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਇਸ ਦੌਰਾਨ ਉਨ੍ਹਾਂ ਦੇ ਪੁੱਤਰ ਕਿਰਨ ਸ਼ਾਂਤਾਰਾਮ ਨੇ ਕਿਹਾ ਕਿ ਇਸ ਸਾਲ ਉਹ ਆਪਣੇ ਪਿਤਾ ਦੇ ਜ਼ਿੰਦਗੀ ’ਤੇ ਬਣਾਈ ਆਪਣੀ ਡਾਕੂਮੈਂਟਰੀ ਵੀ ਪ੍ਰਦਰਸ਼ਿਤ ਕਰਨਗੇ। ਫਿਲਮ ‘ਫੁਲੇ’ ਲਈ ਪਤਰਲੇਖਾ ਨੂੰ ਸਰਬੋਤਮ ਅਦਾਕਾਰਾ ਦਾ ਐਵਾਰਡ ਦਿੱਤਾ ਗਿਆ। ਪਤਰਲੇਖਾ ਹਾਲ ਹੀ ਵਿਚ ਮਾਂ ਬਣੀ ਹੈ, ਇਸ ਲਈ ਉਨ੍ਹਾਂ ਦੀ ਜਗ੍ਹਾ ਐਵਾਰਡ ਲੈਣ ਪਹੁੰਚੇ ਉਨ੍ਹਾਂ ਦੇ ਪਤੀ ਤੇ ਅਦਾਕਾਰ ਰਾਜਕੁਮਾਰ ਰਾਓ ਨੇ ਕਿਹਾ, ‘ਉਨ੍ਹਾਂ ਨੂੰ ਜ਼ਿਆਦਾ ਮੌਕੇ ਨਹੀਂ ਮਿਲਦੇ ਪਰ ਜਿੰਨੇ ਵੀ ਮਿਲਦੇ ਹਨ, ਉਨ੍ਹਾਂ ਨੇ ਆਪਣੇ ਆਪ ਨੂੰ ਸਾਬਤ ਕੀਤਾ ਹੈ।
ਹੁਣ ਮੈਨੂੰ ਜਾਣਾ ਪਵੇਗਾ, ਮੇਰੀਆਂ ਦੋਵੇਂ ਡਾਰਲਿੰਗਜ਼ (ਪਤਨੀ ਤੇ ਬੇਟੀ) ਮੇਰਾ ਇੰਤਜ਼ਾਰ ਕਰ ਰਹੀਆਂ ਹਨ। ਸਾਵਿੱਤਰੀ ਬਾਈ ਅਤੇ ਜਯੋਤਿਬਾ ਫੁਲੇ ਨੇ ਜੋ ਸਮਾਜ ਲਈ ਕੀਤਾ ਹੈ, ਉਮੀਦ ਕਰਦਾ ਹਾਂ ਕਿ ਹਰ ਕੋਈ ਅਜਿਹਾ ਹੀ ਕਰੇ। ਉਨ੍ਹਾਂ ਨੇ ਸਭ ਨੂੰ ਬਰਾਬਰੀ ਦੀ ਨਜ਼ਰ ਨਾਲ ਦੇਖਿਆ। ਸਾਡੀ ਬੱਚੀ ਇਕ ਦਿਨ ਪਹਿਲਾਂ ਹੀ ਪੈਦਾ ਹੋਈ ਹੈ। ਪਤਰਲੇਖਾ ਜੋ ਵੀ ਕਰਦੀ ਹੈ, ਚਾਹੇ ਉਹ ਅਦਾਕਾਰੀ ਹੋਵੇ ਜਾਂ ਬੇਬੀ ਡਿਲੀਵਰ ਕਰਨਾ, ਉਨ੍ਹਾਂ ’ਤੇ ਮੈਨੂੰ ਮਾਣ ਹੈ। ਉਹ ਪਰਫੈਕਟ ਹਨ।
ਅਦਾਕਾਰ ਵਿਨੀਤ ਕੁਮਾਰ ਸਿੰਘ ਨੂੰ ਸਰਬੋਤਮ ਅਦਾਕਾਰ ਵਿਊਅਰਜ਼ ਚਵਾਇਸ ਦਾ ਐਵਾਰਡ ਮਿਲਿਆ। ਵਿਨੀਤ ਨੇ ਕਿਹਾ ਕਿ ਇਹ ਵਿਊਅਰਜ਼ ਚਵਾਇਸ ਐਵਾਰਡ ਹੈ, ਇਸ ਲਈ ਮੈਂ ਇਹ ਦਰਸ਼ਕਾਂ ਨੂੰ ਸਮਰਪਿਤ ਕਰਨਾ ਚਾਹਾਂਗਾ। ਮੈਂ ਹਾਲ ਹੀ ’ਚ ਪਿਤਾ ਬਣਿਆ ਹਾਂ। ਖ਼ੁਸ਼ਕਿਸਮਤੀ ਦੀ ਗੱਲ ਹੈ ਕਿ ਵਿੱਕੀ ਵੀ ਪਿਤਾ ਬਣਿਆ ਹੈ।
ਰਾਜਕੁਮਾਰ ਨੇ ਪਤਰਲੇਖਾ ਲਈ ਐਵਾਰਡ ਲਿਆ, ਉਹ ਵੀ ਪਿਤਾ ਬਣੇ ਹਨ। ਅਸੀਂ ਕੋਸ਼ਿਸ਼ ਕਰਾਂਗੇ ਕਿ ਭਵਿੱਖ ਨੂੰ ਖੂਬਸੂਰਤ ਬਣਾਈਏ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਉਸ ਤਰ੍ਹਾਂ ਯਾਦ ਕਰਨ, ਜਿਸ ਤਰ੍ਹਾਂ ਰਮੇਸ਼ ਸਿੱਪੀ ਸਰ, ਤੁਹਾਡਾ ਸਿਨੇਮਾ ਦੇਖ ਕੇ ਅਸੀਂ ਵੱਡੇ ਹੋਏ ਹਾਂ। ਇਹ ਐਵਾਰਡ ਮੈਂ ਆਪਣੇ ਪੁੱਤਰ ਕੋਲ ਰੱਖਾਂਗਾ। ਉਸ ਨੂੰ ਕਹਾਣੀ ਸੁਣਾਵਾਂਗਾ ਕਿ ਤੁਹਾਡੇ ਇਸ ਗ੍ਰਹਿ ’ਤੇ ਆਉਣ ਤੋਂ ਬਾਅਦ ਇਹ ਪਹਿਲਾ ਐਵਾਰਡ ਹੈ।"
ਸਮਾਗਮ ਵਿਚ ਪਹੁੰਚੇ ਫਿਲਮਕਾਰ ਅਨਿਲ ਸ਼ਰਮਾ ਨੇ ਅਦਾਕਾਰ ਧਰਮਿੰਦਰ ਦੀ ਸਿਹਤ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਧਰਮਿੰਦਰ ਦੀ ਸਿਹਤ ਵਿਚ ਸੁਧਾਰ ਹੋ ਰਿਹਾ ਹੈ। ਜੇ ਰੱਬ ਨੇ ਚਾਹਿਆ ਤਾਂ ਅੱਠ ਦਸੰਬਰ ਨੂੰ ਉਨ੍ਹਾਂ ਦਾ 90ਵਾਂ ਜਨਮ ਦਿਨ ਇਕੱਠੇ ਮਨਾਵਾਂਗੇ।
ਆਈਕਨ ਆਫ ਇੰਡੀਅਨ ਸਿਨੇਮਾ : ਰਮੇਸ਼ ਸਿੱਪੀ
ਜਾਗਰਣ ਅਚੀਵਰਜ਼ ਐਵਾਰਡ : ਪ੍ਰਿਯਦਰਸ਼ਨ
ਸਰਬੋਤਮ ਅਦਾਕਾਰ ਓਟੀਟੀ : ਜੈਦੀਪ ਅਹਲਾਵਤ (ਪਾਤਾਲ ਲੋਕ ਸੀਜ਼ਨ-2)
ਸਰਬੋਤਮ ਅਦਾਕਾਰਾ ਓਟੀਟੀ : ਸਬਾ ਆਜ਼ਾਦ (ਸਾਂਗਸ ਆਫ ਪੈਰਾਡਾਈਜ਼)
ਸਰਬੋਤਮ ਅਦਾਕਾਰ : ਪ੍ਰਤੀਕ ਗਾਂਧੀ (ਫੁਲੇ)
ਸਰਬੋਤਮ ਅਦਾਕਾਰਾ: ਪਤਰਲੇਖਾ (ਫੁਲੇ)
ਸਰਬੋਤਮ ਸਕ੍ਰੀਨਪਲੇ : ਕਾਰਤਿਕ ਰਾਧਾਕ੍ਰਿਸ਼ਣਨ (ਐਨ ਆਰਡਰ ਫ੍ਰਾਮ ਸਕਾਈ)
ਸਰਬੋਤਮ ਸਿਨੇਮੈਟੋਗ੍ਰਾਫੀ : ਸੁਨੀਤਾ ਰਾਡੀਆ (ਫੁਲੇ)
ਸਰਬੋਤਮ ਐਡੀਟਿੰਗ : ਸਵਰੂਪ ਰਘੂ ਅਤੇ ਅਰਨਿਆ ਸਹਾਇ (ਹਿਊਮਨਜ਼ ਇਨ ਦਿ ਲੂਪ)
ਸਰਬੋਤਮ ਬੈਕਗ੍ਰਾਊਂਡ ਸਕੋਰ : ਏ.ਆਰ. ਰਹਿਮਾਨ (ਛਾਵਾ)
ਸਰਬੋਤਮ ਮਿਊਜ਼ਿਕ ਡਾਇਰੈਕਟਰ : ਸ਼ਾਂਤਨੂੰ ਘਟਕ (ਮੰਗਲਾ)
ਸਰਬੋਤਮ ਸ਼ਾਰਟ ਫਿਲਮ ਇੰਟਰਨੈਸ਼ਨਲ : ਦੇਅਰ ਵਿਲ ਕਮ ਸ਼ਾਰਟ ਰੇਨਜ਼ (ਐਲਹਮ ਅਹਿਸਾਸ)
ਸਰਬੋਤਮ ਸ਼ਾਰਟ ਫਿਲਮ ਭਾਰਤੀ : ਰੋਜ਼ੇਜ਼ ਆਰ (ਦਿਗਵਿਜੇ ਅੰਧੋਰੀਕਰ)
ਜੇਐੱਫਐੱਫ ਅਨਟਾਈਟਲਡ : ਸ਼ਿਵ ਐਂਡ ਟੀਮ
ਫੀਪ੍ਰੈਸਕੀ ਇੰਡੀਆ ਰਾਸ਼ਟਰੀ : ਤਨਵੀ ਦਿ ਗ੍ਰੇਟ
ਫੀਪ੍ਰੈਸਕੀ ਇੰਡੀਆ ਸਪੈਸ਼ਲ ਮੈਂਸ਼ਨ : ਮੋਗ ਅਸੁਮ
ਸਰਬੋਤਮ ਓਟੀਟੀ ਫਿਲਮ : ਸਾਂਗਸ ਆਫ ਪੈਰਾਡਾਈਜ਼ (ਦਾਨਿਸ਼ ਰੇਂਜੂ)
ਸਰਬੋਤਮ ਡਾਕੂਮੈਂਟਰੀ : ਘੋਸਟ ਨੈੱਟਸ
ਸਰਬੋਤਮ ਡੈਬਿਊ ਡਾਇਰੈਕਟਰ : ਰੁਮਾਨਾ ਮੋਲਾ (ਮਿਨੀਮਮ)
ਸਰਬੋਤਮ ਡਾਇਰੈਕਟਰ : ਅਰਨਿਆ ਸਹਾਇ (ਹਿਊਮਨਜ਼ ਇਨ ਦਿ ਲੂਪ)
ਫੈਸਟੀਵਲ ਵਿਚ ਸਭ ਤੋਂ ਜ਼ਿਆਦਾ ਪ੍ਰਸ਼ੰਸਿਤ ਫਿਲਮ (ਆਡੀਐਂਸ ਚਵਾਇਸ): ਪੁਤੁਲ
ਸਰਬੋਤਮ ਭਾਰਤੀ ਫਿਲਮ : ਹਿਊਮਨਜ਼ ਇਨ ਦਿ ਲੂਪ
ਸਰਬੋਤਮ ਵਿਦੇਸ਼ੀ ਫਿਲਮ : ਦਿ ਵਿਟਨੈੱਸ (ਨੇਡਰ ਸੇਵਿਅਰ)
ਸਰਬੋਤਮ ਫਿਲਮ ਓਟੀਟੀ : ਸਾਂਗਸ ਆਫ ਪੈਰਾਡਾਈਜ਼
ਸਰਬੋਤਮ ਓਟੀਟੀ ਸੀਰੀਜ਼ : ਪਾਤਾਲ ਲੋਕ-2
ਜਿਊਰੀ ਸਪੈਸ਼ਲ ਮੈਂਸ਼ਨ ਓਟੀਟੀ ਸੀਰੀਜ਼ : ਬਲੈਕ ਵਾਰੰਟ
ਜਿਊਰੀ ਸਪੈਸ਼ਲ ਮੈਂਸ਼ਨ ਫਿਲਮ: ਫੁਲੇ (ਅਨੰਤ ਮਹਾਦੇਵਨ)
ਸਰਬੋਤਮ ਅਦਾਕਾਰ ਵਿਊਅਰਜ਼ ਚਵਾਇਸ: ਵਿਨੀਤ ਕੁਮਾਰ ਸਿੰਘ (ਛਾਵਾ)
ਸਪੈਸ਼ਲ ਕੰਟ੍ਰੀਬਿਊਸ਼ਨ ਟੂ ਸਿਨੇਮੈਟਿਕ ਆਰਟ: ਮੌਲਾ ਅਲੀ ਇਲਾਹੀ ਸ਼ੇਖ