Ram Kapoor's Father Passed Away : ਫਿਲਮ ਅਦਾਕਾਰ ਰਾਮ ਕਪੂਰ ਦੇ ਪਿਤਾ ਅਨਿਲ ਕਪੂਰ ਦਾ 74 ਸਾਲ ਦੀ ਉਮਰ 'ਚ ਦੇਹਾਂਤ ਹੋ ਗਿਆ ਹੈ। ਉਹ ਇਕ ਵਪਾਰੀ ਸਨ। ਉਨ੍ਹਾਂ ਦਾ ਦੇਹਾਂਤ ਸੋਮਵਾਰ 12 ਅਪ੍ਰੈਲ ਨੂੰ ਹੋਇਆ ਹੈ। ਰਾਮ ਕਪੂਰ ਨੇ ਸ਼ੋਸਲ ਮੀਡੀਆ 'ਤੇ ਬੁੱਧਵਾਰ ਨੂੰ ਇਕ ਨੋਟ ਲਿਖਿਆ ਹੈ।

ਜੇਐੱਨਐੱਨ, ਨਵੀਂ ਦਿੱਲੀ : Ram Kapoor's Father Passed Away : ਫਿਲਮ ਅਦਾਕਾਰ ਰਾਮ ਕਪੂਰ ਦੇ ਪਿਤਾ ਅਨਿਲ ਕਪੂਰ ਦਾ 74 ਸਾਲ ਦੀ ਉਮਰ 'ਚ ਦੇਹਾਂਤ ਹੋ ਗਿਆ ਹੈ। ਉਹ ਇਕ ਵਪਾਰੀ ਸਨ। ਉਨ੍ਹਾਂ ਦਾ ਦੇਹਾਂਤ ਸੋਮਵਾਰ 12 ਅਪ੍ਰੈਲ ਨੂੰ ਹੋਇਆ ਹੈ। ਰਾਮ ਕਪੂਰ ਨੇ ਸ਼ੋਸਲ ਮੀਡੀਆ 'ਤੇ ਬੁੱਧਵਾਰ ਨੂੰ ਇਕ ਨੋਟ ਲਿਖਿਆ ਹੈ। ਇਸ ਨਾਲ ਉਨ੍ਹਾਂ ਨੇ ਅਮੂਲ ਨੂੰ ਪਿਤਾ ਦੇ ਦੇਹਾਂਤ 'ਤੇ ਵਿਸ਼ੇਸ਼ ਸ਼ਰਧਾਂਜਲੀ ਲਈ ਧਨੰਵਾਦ ਵੀ ਦਿੱਤਾ। ਹੋਰਡਿੰਗ 'ਤੇ ਲਿਖਿਆ ਸੀ, 'ਤੁਸੀਂ ਹਮੇਸ਼ਾ ਸਾਡੇ ਪਰਿਵਾਰ ਦੇ ਨਾਲ ਰਹੋਗੇ ਅਨਿਲ ਕਪੂਰ।' ਰਾਮ ਕਪੂਰ ਨੇ ਬਿੱਲਬੋਰਡ ਦੀ ਫੋਟੋ ਸ਼ੇਅਰ ਕਰਦਿਆਂ ਲਿਖਿਆ, 'ਅਮੂਲ ਦੇ ਟ੍ਰਿਬਊਟ ਨਾਲ ਮੇਰੇ ਕੋਲ ਸ਼ਬਦ ਨਹੀਂ ਹਨ। ਤੁਸੀਂ ਇਕ ਮਹਾਨ ਵਿਅਕਤੀ ਸਨ ਪਿਤਾ ਜੀ। ਮੈਂ ਤੁਹਾਨੂੰ ਬਹੁਤ ਯਾਦ ਕਰਾਂਗਾ।'