ਪਤੀ ਦੇਵ ਨਾਲ ਇਕੱਠਿਆਂ ਸ਼ੂਟਿੰਗ ਕਰਕੇ ਅਲੱਗ ਹੀ ਅਨੰਦ ਮਹਿਸੂਸ ਕਰਦੀ ਹੈ ਰਾਜੇਸ਼ਵਰੀ
ਉਹ ਕਹਿੰਦੀ ਹੈ, ‘ਮੈਂ ਵੀ ਕੋਐੱਡ ਸਕੂਲ ਵਿਚ ਪੜ੍ਹੀ ਹਾਂ। ਜਿਥੇ ਅਸੀਂ ਲੜਕੇ-ਲੜਕੀਆਂ ਵਿਚ ਕੋਈ ਅੰਤਰ ਨਾ ਰੱਖਦੇ ਹੋਏ ਇਕ ਦੂਜੇ ਤੋਂ ਸਾਂਝੇਦਾਰੀ ਸਿੱਖੀ ਹੈ। ਅਸੀਂ ਨਾਲ ਮਸਤੀ ਵੀ ਕੀਤੀ ਤੇ ਲੜੇ ਵੀ। ਕਹਿ ਸਕਦੇ ਹਾਂ ਕਿ ਅਸੀਂ ਸਕੂਲ ਵਿਚ ਸਹੀ ਮਾਅਨਿਆਂ ’ਚ ਬਰਾਬਰੀ ਵਾਲੀ ਜ਼ਿੰਦਗੀ ਬਤੀਤ ਕੀਤੀ ਹੈ।
Publish Date: Fri, 05 Dec 2025 12:29 PM (IST)
Updated Date: Fri, 05 Dec 2025 12:42 PM (IST)
ਰਾਸ਼ਟਰੀ ਫਿਲਮ ਪੁਰਸਕਾਰ ਜੇਤੂ ਅਭਿਨੇਤਰੀ ਰਾਜੇਸ਼ਵਰੀ ਸਚਦੇਵ ਨੇ ਆਪਣੇ ਪਤੀ ਅਤੇ ਅਭਿਨੇਤਾ ਵਰੁਣ ਬਡੋਲਾ ਸਾਲ 2005 ਵਿਚ ਡਾਂਸ ਰਿਆਲਟੀ ਸ਼ੋਅ ‘ਨੱਚ ਬੱਲੀਏ’ ਵਿਚ ਹਿੱਸਾ ਲਿਆ ਸੀ। ਇਸ ਦੇ 20 ਸਾਲ ਬਾਅਦ ਹੁਣ ਦੋਵਾਂ ਨੇ ਅਮੇਜਨ ਮੈਕਸ ਪਲੇਅਰ ਉਤੇ ਪ੍ਰਦਰਸ਼ਿਤ ਵੈੱਬ ਸੀਰੀਜ਼ ‘ਕੋ ਐਡ’ ਵਿਚ ਇਕੱਠਿਆਂ ਕੰਮ ਕੀਤਾ ਹੈ।
ਮੇਰੇ ਲਈ ਸਭ ਤੋਂ ਮਹੱਤਵਪੂਰਨ ਕਹਾਣੀ ਤੇ ਸਕਰਿਪਟ
ਪਤੀ ਵਰੁਣ ਨਾਲ ਇਕੱਠੇ ਕੰਮ ਕਰਨ ਨੂੰ ਲੈ ਕੇ ਰਾਮੇਸ਼ਵਰੀ ਕਹਿੰਦੀ ਹੈ, ‘ਮੇਰੇ ਲਈ ਸਭ ਤੋਂ ਮਹੱਤਵਪੂਰਨ ਕਹਾਣੀ ਤੇ ਸਕਰਿਪਟ ਹੁੰਦੀ ਹੈ। ਇਹ ਸੋਨੇ ਉਤੇ ਸੁਹਾਗਾ ਹੋਵੇਗਾ ਕਿ ਉਸ ਵਿਚ ਬਤੌਰ ਕਲਾਕਾਰ ਵਰੁਣ ਨਾਲ ਕੰਮ ਕਰਨ ਦਾ ਮੌਕਾ ਮਿਲਿਆ। ਜਦੋਂ ਅਸੀਂ ਮਿਲ ਕੇ ਕੰਮ ਕਰਦੇ ਹਾਂ ਤਾਂ ਇਕ ਅਲੱਗ ਸਹਿਜਤਾ ਮਹਿਸੂਸ ਹੁੰਦੀ ਹੈ। ਜਿਵੇਂ ਇਕੱਠੇ ਮਿਲ ਕੇ ਭੋਜਨ ਖਾਣਾ ਅਤੇ ਇਕੱਠੇ ਹੀ ਘਰ ਨੂੰ ਜਾਣਾ। ਹਾਲਾਂਕਿ ਮਿਲ ਕੇ ਕੰਮ ਕਰਨ ਵੇਲੇ ਕੰਮ ਵੀ ਮਜ਼ੇਦਾਰ ਹੋਣਾ ਚਾਹੀਦਾ ਹੈ।
ਫਿਰ ਸੇ’ ਵਿਚ ਪਹਿਲੀ ਵਾਰ ਵਰੁਣ ਨਾਲ ਕੰਮ ਕੀਤਾ
ਉਹ ਅੱਗੇ ਕਹਿੰਦੇ ਹੈ ਕਿ ਜਦੋਂ ਮੈਂ ਫਿਲਮ ‘ਫਿਰ ਸੇ’ ਵਿਚ ਪਹਿਲੀ ਵਾਰ ਵਰੁਣ ਨਾਲ ਕੰਮ ਕੀਤਾ ਸੀ ਤਾਂ ਉਦੋਂ ਹੀ ਮੈਨੂੰ ਅੰਦਾਜ਼ਾ ਹੋ ਗਿਆ ਸੀ ਕਿ ਉਹ ਬਹੁਤ ਚੰਗੇ ਅਦਾਕਾਰ ਹਨ। ਫਿਰ ਸਾਨੂੰ ਸ਼ਾਦੀ ਦੇ ਬਾਅਦ ਰਿਆਲਟੀ ਸ਼ੋਅ ‘ਨੱਚ ਬੱਲੀਏ’ ਕਰਨ ਦਾ ਮੌਕਾ ਮਿਲਿਆ ਜੋ ਵੱਖਰਾ ਹੀ ਅਨੁਭਵ ਸੀ। ਇਸ ਤੋਂ ਬਾਅਦ ਅਜਿਹਾ ਕੁਝ ਨਹੀਂ ਆਇਆ ਕਿ ਅਸੀਂ ਸਾਥ ਮਿਲ ਕੇ ਕੰਮ ਕਰੀਏ। ਫਿਰ ਇਸ ਸ਼ੋਅ ਦਾ ਪ੍ਰਸਤਾਵ ਆਇਆ ਤਾਂ ਅਸੀਂ ਕਰ ਲਿਆ। ਅਸੀਂ ਤਾਂ ਕਲਾਕਾਰ ਉਦੋਂ ਤੋਂ ਹਾਂ ਜਦੋਂ ਅਸੀਂ ਇਕ ਦੂਜੇ ਨੂੰ ਜਾਣਦੇ ਵੀ ਨਹੀਂ ਸੀ। ਇਸ ਲਈ ਇਸ ਦਾ ਵੀ ਧਿਆਨ ਰੱਖਣਾ ਪੈਂਦਾ ਹੈ। ਸ਼ੋਅ ਦੇ ਸਿਰਲੇਖ ਵਾਂਗ ਰਾਜੇਸ਼ਵਰੀ ਨੇ ਵੀ ‘ਕੋਐੱਡ ’(ਜਿਸ ’ਚ ਲੜਕੇ-ਲੜਕੀਆਂ ਨਾਲ ਪੜ੍ਹਦੇ) ਪੜ੍ਹਾਈ ਕੀਤੀ ਹੈ।
ਮੈਂ ਵੀ ਕੋਐੱਡ ਸਕੂਲ ਵਿਚ ਪੜ੍ਹੀ ਹਾਂ
ਉਹ ਕਹਿੰਦੀ ਹੈ, ‘ਮੈਂ ਵੀ ਕੋਐੱਡ ਸਕੂਲ ਵਿਚ ਪੜ੍ਹੀ ਹਾਂ। ਜਿਥੇ ਅਸੀਂ ਲੜਕੇ-ਲੜਕੀਆਂ ਵਿਚ ਕੋਈ ਅੰਤਰ ਨਾ ਰੱਖਦੇ ਹੋਏ ਇਕ ਦੂਜੇ ਤੋਂ ਸਾਂਝੇਦਾਰੀ ਸਿੱਖੀ ਹੈ। ਅਸੀਂ ਨਾਲ ਮਸਤੀ ਵੀ ਕੀਤੀ ਤੇ ਲੜੇ ਵੀ। ਕਹਿ ਸਕਦੇ ਹਾਂ ਕਿ ਅਸੀਂ ਸਕੂਲ ਵਿਚ ਸਹੀ ਮਾਅਨਿਆਂ ’ਚ ਬਰਾਬਰੀ ਵਾਲੀ ਜ਼ਿੰਦਗੀ ਬਤੀਤ ਕੀਤੀ ਹੈ। •