ਇਸ ਫਿਲਮ ਲਈ ਮੈਂ ਬਹੁਤ ਮਿਹਨਤ ਕੀਤੀ ਹੈ। ਇਹ ਬਹੁਤ ਇੰਟੈਂਸ ਭਰੀ ਕਹਾਣੀ ਹੈ। ਅੱਜਕੱਲ੍ਹ ਬਹੁਤ ਤਲਾਕ ਹੋ ਰਹੇ ਹਨ। ਜੋ ਲੋਕ ਰਿਲੇਸ਼ਨਸ਼ਿਪ ਵਿਚ ਹਨ, ਉਹ ਵੀ ਇਸ ਨਾਲ ਜੁੜਿਆ ਹੋਇਆ ਮਹਿਸੂਸ ਕਰਨਗੇ। ਮੈਂ ਇਸ ਵਿਚ ਬੰਗਾਲੀ ਲੜਕੀ ਦੀ ਭੂਮਿਕਾ ਵਿਚ ਹਾਂ। ਹਾਲਾਂਕਿ ਮੇਰੇ ਜ਼ਿਆਦਾ ਡਾਇਲਾਗ ਬੰਗਲਾ ਵਿਚ ਨਹੀਂ ਹਨ।

ਦੇਸ਼ ਨਾਲ ਜੁੜੀਆਂ ਫਿਲਮੀ ਕਹਾਣੀਆਂ ਨਾਲ ਜੁੜ ਕੇ ਮਾਣ ਮਹਿਸੂਸ ਕਰਦੀ ਹੈ ਰਾਸ਼ੀ ਖੰਨਾ। ਉਹ ਹੁਣੇ ਜਿਹੇ ਪ੍ਰਦਰਸ਼ਿਤ ਫਿਲਮ ‘120 ਬਹਾਦਰ’ ’ਚ ਵੀ ਨਜ਼ਰ ਆਈ। ਹਿੰਦੀ ਦੇ ਨਾਲ ਤਾਮਿਲ ਤੇ ਤੇਲਗੂ ਫਿਲਮਾਂ ਕਰ ਰਹੀ ਅਭਿਨੇਤਰੀ ਰਾਸ਼ੀ ਖੰਨਾ ਨਾਲ ਪੇਸ਼ ਹੈ ਖ਼ਾਸ ਮੁਲਾਕਾਤ...
Q ਸ਼ੁਰੂ ’ਚ ਤੁਹਾਨੂੰ ਦੱਖਣੀ ਭਾਰਤੀ ਸਿਨੇਮਾ ’ਚ ‘ਰੋਲ ਲਈ ਸੁੰਦਰ’ ਮੰਨਿਆ ਜਾਂਦਾ ਸੀ ਅਤੇ ਕਲਾਕਾਰ ਦੇ ਤੌਰ ’ਤੇ ਗੰਭੀਰਤਾ ਨਾਲ ਲਿਆ ਜਾਂਦਾ ਸੀ। ਇਹ ਨਜ਼ਰੀਆ ਬਦਲਣਾ ਬਹੁਤ ਮੁਸ਼ਕਲ ਰਿਹਾ ਹੋਵੇਗਾ ?
(ਹੱਸਦੀ ਹੋਏ ਗੰਭੀਰ ਹੁੰਦਿਆਂ)-ਪਹਿਲਾਂ ਤਾਂ ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਮੈਨੂੰ ਕਮਰਸ਼ੀਅਲ ਫਿਲਮਾਂ ਕਰਨਾ ਬਹੁਤ ਪਸੰਦ ਹੈ। ਮੈਂ ਇਨ੍ਹਾਂ ਫਿਲਮਾਂ ਕਰਕੇ ਹੀ ਇਥੋਂ ਤਕ ਪਹੁੰਚੀ ਹਾਂ। ਉਸ ਵੇਲੇ ਮੈਨੂੰ ਆਪਣੀ ਪ੍ਰਤਿਭਾ ਵਿਖਾਉਣ ਦਾ ਮੌਕਾ ਚਾਹੀਦਾ ਸੀ। ਇਸ ਮਕਸਦ ਲਈ ਮੈਨੂੰ ਮੇਰੀ ਤੇਲਗੂ ਫਿਲਮ ‘ਥੋਲੀ ਪ੍ਰੇਮਾ’ ਬਹੁਤ ਮਦਦਗਾਰ ਸਾਬਿਤ ਹੋਈ। ਹੁਣ ਜਦੋਂ ਵੈੱਬ ਸੀਰੀਜ਼ ‘ਫ਼ਰਜ਼ੀ’ ਆਈ ਤਾਂ ਮੇਰੇ ਲਈ ਦੋਵਾਂ ਫਿਲਮਾਂ ਨੇ ਇੰਡਸਟਰੀ ਵਿਚ ਕਈ ਚੀਜ਼ਾਂ ਬਦਲ ਦਿੱਤੀਆਂ। ਮੈਨੂੰ ਲੋਕਾਂ ਨੇ ਗੰਭੀਰਤਾ ਨਾਲ ਲੈਣਾ ਸ਼ੁਰੂ ਕਰ ਦਿੱਤਾ। ਦੱਖਣ ਵਿਚ ਮੇਰਾ ਕੰਮ ਹਿੰਦੀ ਸਿਨੇਮਾ ਤੋਂ ਅਲੱਗ ਹੈ। ‘120 ਬਹਾਦਰ’ ’ਚ ਮੈਂ ਰਾਜਸਥਾਨੀ ਔਰਤ ਦੀ ਭੂਿਮਕਾ ਨਿਭਾਈ ਅਤੇ ਉਥੇ ਮੈਂ ਇਕ ਵੈੱਬ ਸ਼ੋਅ ਕੀਤਾ ਹੈ ਜਿਥੇ ਮੇਰਾ ਪਾਤਰ ਪੂਰੇ ਸ਼ੋਅ ਵਿਚ ਪੰਜਾਬੀ ਬੋਲ ਰਿਹਾ ਹੈ। ਦੱਖਣ ’ਚ ਵੀ ਲੋਕਾਂ ਨੂੰ ਮਹਿਸੂਸ ਹੋਣ ਲ਼ੱਗਾ ਹੈ ਕਿ ਨਾਨ-ਗਲੈਮਰ ਰੋਲ ’ਚ ਵੀ ਚੰਗਾ ਕਰ ਸਕਦੀ ਹਾਂ।
Q ਹਿੰਦੀ ਸਿਨੇਮਾ ’ਚ ਤੁਹਾਡੀ ‘ਯੋਧਾ’, ‘120 ਬਹਾਦਰ’ ‘ਸਾਬਰਮਤੀ ਰਿਪੋਰਟ’, ਆ ਚੁੱਕੀ ਹੈ। ਦੇਸ਼ ਨਾਲ ਜੁੜੀਆਂ ਕਹਾਣੀਆਂ ਲੁਭਾਉਂਦੀਆਂ ਹਨ ?
ਮੈਨੂੰ ਲੱਗਦਾ ਹੈ ਕਿ ਇਨ੍ਹਾਂ ਕਹਾਣੀਆਂ ਨੇ ਮੈਨੂੰ ਚੁਿਣਆ। ਇਹ ਮੇਰੇ ਲਈ ਮਾਣ ਵਾਲੀ ਗੱਲ ਹੈ। ਇਹ ਮੇਰਾ ਤਰੀਕਾ ਹੈ ਦੇਸ਼-ਭਗਤੀ ਦਰਸਾਉਣ ਦਾ। ‘120 ਬਹਾਦਰ’ ਵਾਸਤਵਿਕ ਕਹਾਣੀ ਹੈ। ਸਾਡੀਆਂ ਪਾਠ-ਕ੍ਰਮ ਦੀਆਂ ਪੁਸਤਕਾਂ ’ਚ ਇਸ ਯੁੱਧ ਬਾਰੇ ਜਾਣਕਾਰੀ ਨਹੀਂ ਹੈ। ਮੈਨੂੰ ਲੱਗਿਆ ਕਿ ਇਨ੍ਹਾਂ ਕਹਾਣੀਆਂ ਦੇ ਬਾਰੇ ਲੋਕਾਂ ਨੂੰ ਜਾਣਨਾ ਬਹੁਤ ਜ਼ਰੂਰੀ ਹੈ। ‘ਸਾਬਰਮਤੀ ਰਿਪੋਰਟ’ ਦੇ ਨਾਲ ਵੀ ਅਜਿਹਾ ਹੀ ਰਿਹਾ ਹੈ। ਮੇਰੇ ਅੰਦਰ ਦੀ ਦੇਸ਼-ਭਗਤੀ ਇਨ੍ਹਾਂ ਫਿਲਮਾਂ ਕਰਕੇ ਕਾਫ਼ੀ ਜਾਗੀ ਹੈ।
Q ਅਸਲ ਜ਼ਿੰਦਗੀ ਵਿਚ ਕਿਹੜਾ ਬਹਾਦਰੀ ਦਾ ਕੰਮ ਕੀਤਾ ਹੈ?
(ਥੋੜ੍ਹਾ ਮੁਸਕਰਾਉਂਦਿਆਂ) ਜੇਕਰ ਤੁਸੀਂ ਬਹਾਦਰੀ ਦੀ ਗੱਲ ਕਰਦੇ ਹੋ ਤਾਂ ਮੇਰੇ ਲਈ ਆਤਮ-ਸਨਮਾਨ ਸਭ ਤੋਂ ਪਹਿਲਾਂ ਹੈ। ਜਦੋਂ ਮੈਨੂੰ ਲੱਗਦਾ ਹੈ ਕਿ ਕਿਸੇ ਤੋਂ ਇੱਜ਼ਤ ਘੱਟ ਮਿਲ ਰਹੀ ਹੈ ਤਾਂ ਮੈਂ ਲੜਨ ਦੀ ਬਜਾਏ ਉਥੋਂ ਚਲੀ ਜਾਂਦੀ ਹਾਂ। ਅਜਿਹੀ ਕਿਸੇ ਵੀ ਸਥਿਤੀ ਵਿਚ ਲੱਗਦਾ ਹੈ ਕਿ ਮੈਂ ਬਹੁਤ ਬਹਾਦਰ ਹਾਂ। ਕਾਫ਼ੀ ਲੋਕ ਉਸ ਹਾਲਾਤ ਵਿਚ ਰਹਿ ਜਾਣਗੇ, ਜਿਥੇ ਉਨ੍ਹਾਂ ਦੇ ਆਤਮ-ਸਨਮਾਨ ਨਾਲ ਸਮਝੌਤਾ ਹੋਵੇਗਾ ਪਰ ਮੇਰੇ ਲਈ ਹਮੇਸ਼ਾ ਤੋਂ ਹੀ ਆਤਮ-ਸਨਮਾਨ ਸਭ ਤੋਂ ਮਹੱਤਵਪੂਰਨ ਰਿਹਾ ਹੈ। ਮੈਂ ਿਜ਼ੰਦਗੀ ’ਚ ਕਈ ਅਜਿਹੇ ਫ਼ੈਸਲੇ ਲਏ ਹਨ, ਜਿਥੇ ਸਾਹਸ ਹੋਣਾ ਚਾਹੀਦਾ ਹੁੰਦਾ ਹੈ।
ਤੁਹਾਡੀ ਆਉਣ ਵਾਲੀ ਫਿਲਮ ‘ਤਲਾਕੋਂ ਮੇਂ ਏਕ’ , ਕੀ ਕਹਿਣਾ ਚਾਹੁੰਦੀ ਹੈ ?
ਇਸ ਫਿਲਮ ਲਈ ਮੈਂ ਬਹੁਤ ਮਿਹਨਤ ਕੀਤੀ ਹੈ। ਇਹ ਬਹੁਤ ਇੰਟੈਂਸ ਭਰੀ ਕਹਾਣੀ ਹੈ। ਅੱਜਕੱਲ੍ਹ ਬਹੁਤ ਤਲਾਕ ਹੋ ਰਹੇ ਹਨ। ਜੋ ਲੋਕ ਰਿਲੇਸ਼ਨਸ਼ਿਪ ਵਿਚ ਹਨ, ਉਹ ਵੀ ਇਸ ਨਾਲ ਜੁੜਿਆ ਹੋਇਆ ਮਹਿਸੂਸ ਕਰਨਗੇ। ਮੈਂ ਇਸ ਵਿਚ ਬੰਗਾਲੀ ਲੜਕੀ ਦੀ ਭੂਮਿਕਾ ਵਿਚ ਹਾਂ। ਹਾਲਾਂਕਿ ਮੇਰੇ ਜ਼ਿਆਦਾ ਡਾਇਲਾਗ ਬੰਗਲਾ ਵਿਚ ਨਹੀਂ ਹਨ। ਪਹਿਰਾਵੇ ਤੇ ਕੁਝ ਬੋਲਾਂ ਨਾਲ ਇਸ ਦੀ ਝਲਕ ਮਿਲੇਗੀ। ਇਸ ਫਿਲਮ ਦੇ ਨਿਰਦੇਸ਼ਕ ਬੰਗਾਲੀ ਹਨ। ਉਨ੍ਹਾਂ ਕਾਫ਼ੀ ਮਦਦ ਕੀਤੀ ਸੀ। ਮੈਂ ਵੀ ਇਸ ਫਿਲਮ ਦੀ ਬੇਸਬਰੀ ਨਾਲ ਉਡੀਕ ਕਰ ਰਹੀ ਹਾਂ।
•