ਪ੍ਰਿਯੰਕਾ ਚੋਪੜਾ ਨੇ ਬਾਲੀਵੁੱਡ ਦੇ ਨਾਲ-ਨਾਲ ਹਾਲੀਵੁੱਡ ਵਿੱਚ ਵੀ ਇੱਕ ਬਹੁਤ ਵੱਡਾ ਮੁਕਾਮ ਹਾਸਲ ਕਰ ਲਿਆ ਹੈ। ਹਾਲੀਵੁੱਡ ਫਿਲਮਾਂ ਅਤੇ ਸੀਰੀਜ਼ ਦੇ ਨਾਲ-ਨਾਲ ਦੁਨੀਆ ਦੇ ਵੱਡੇ-ਵੱਡੇ ਇਵੈਂਟਸ ਵਿੱਚ ਵੀ ਪ੍ਰਿਯੰਕਾ ਨੂੰ ਖ਼ਾਸ ਤੌਰ 'ਤੇ ਸੱਦਿਆ ਜਾਂਦਾ ਹੈ। ਹਾਲ ਹੀ ਵਿੱਚ 'ਦੇਸੀ ਗਰਲ' ਨੂੰ ਅੰਤਰਰਾਸ਼ਟਰੀ ਇਵੈਂਟ ਗੋਲਡਨ ਗਲੋਬ 2026 (Golden Globes 2026) ਵਿੱਚ ਇੱਕ ਪ੍ਰੈਜ਼ੈਂਟਰ ਵਜੋਂ ਦੇਖਿਆ ਗਿਆ।

ਪ੍ਰਿਅੰਕਾ ਸਿਰਫ਼ ਬਾਲੀਵੁੱਡ ਵਿੱਚ ਹੀ ਨਹੀਂ, ਸਗੋਂ ਹਾਲੀਵੁੱਡ ਵਿੱਚ ਵੀ ਆਪਣੇ ਪੈਰ ਜਮਾ ਚੁੱਕੀ ਹੈ। ਜਿਸ ਕਾਰਨ ਉਸ ਨੂੰ 'ਮੈਟ ਗਾਲਾ' ਤੋਂ ਲੈ ਕੇ ਹਾਲੀਵੁੱਡ ਦੇ ਹਰ ਵੱਡੇ ਇਵੈਂਟ ਵਿੱਚ ਬੁਲਾਇਆ ਜਾਂਦਾ ਹੈ ਅਤੇ ਹਾਲ ਹੀ ਵਿੱਚ ਉਹ 83ਵੇਂ ਗੋਲਡਨ ਗਲੋਬ ਐਵਾਰਡਜ਼ ਵਿੱਚ ਨਜ਼ਰ ਆਈ। ਯਕੀਨ ਮੰਨੋ, ਅੱਜ ਤੱਕ ਇਸ ਇਵੈਂਟ ਵਿੱਚ ਕਿਸੇ ਹੋਰ ਬਾਲੀਵੁੱਡ ਅਦਾਕਾਰ ਨੂੰ ਨਹੀਂ ਬੁਲਾਇਆ ਗਿਆ। ਪ੍ਰਿਅੰਕਾ ਨੇ ਇਸੇ ਦਾਅਵੇ ਵਾਲੀ ਇਕ 'ਰੀਲ' ਨੂੰ ਲਾਈਕ ਕੀਤਾ ਹੈ।
ਪ੍ਰਿਅੰਕਾ ਚੋਪੜਾ ਦਾ ਵਰਕਫਰੰਟ
ਪ੍ਰਿਅੰਕਾ ਚੋਪੜਾ ਜੋਨਸ ਦੀਆਂ ਆਉਣ ਵਾਲੀਆਂ ਹਾਲੀਵੁੱਡ ਫਿਲਮਾਂ ਵਿੱਚ 'ਦ ਬਲੱਫ' (The Bluff) ਸ਼ਾਮਲ ਹੈ। ਇਹ ਇੱਕ ਐਕਸ਼ਨ-ਐਡਵੈਂਚਰ ਫਿਲਮ ਹੈ ਜਿਸ ਵਿੱਚ ਉਹ ਕਾਰਲ ਅਰਬਨ ਦੇ ਨਾਲ 19ਵੀਂ ਸਦੀ ਦੀ ਕੈਰੇਬੀਅਨ ਸਮੁੰਦਰੀ ਡਾਕੂ ਰਾਣੀ, 'ਏਰਸੇਲ ਬਲੱਡੀ ਮੈਰੀ ਬੋਡੇਨ' ਦਾ ਕਿਰਦਾਰ ਨਿਭਾ ਰਹੀ ਹੈ। ਇਹ ਫਿਲਮ 25 ਫਰਵਰੀ, 2026 ਨੂੰ ਪ੍ਰਾਈਮ ਵੀਡੀਓ 'ਤੇ ਰਿਲੀਜ਼ ਹੋਣ ਵਾਲੀ ਹੈ।
ਉਹ ਅੱਠ ਸਾਲਾਂ ਦੇ ਲੰਬੇ ਬ੍ਰੇਕ ਤੋਂ ਬਾਅਦ ਐੱਸ.ਐੱਸ. ਰਾਜਾਮੌਲੀ ਦੁਆਰਾ ਨਿਰਦੇਸ਼ਿਤ ਫਿਲਮ ਨਾਲ ਭਾਰਤੀ ਸਿਨੇਮਾ ਵਿੱਚ ਆਪਣੀ ਸਭ ਤੋਂ ਉਡੀਕੀ ਜਾਣ ਵਾਲੀ ਵਾਪਸੀ ਕਰੇਗੀ। ਇਸ ਫਿਲਮ ਵਿੱਚ ਮਹੇਸ਼ ਬਾਬੂ ਅਤੇ ਪਿਥਵੀਰਾਜ ਸੁਕੁਮਾਰਨ ਵੀ ਹਨ ਅਤੇ ਇਹ ਜਨਵਰੀ 2027 ਵਿੱਚ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਵਾਲੀ ਹੈ।
ਇਸ ਤੋਂ ਇਲਾਵਾ, ਚੋਪੜਾ ਜੋਨਸ ਪ੍ਰਾਈਮ ਵੀਡੀਓ ਦੀ ਮਸ਼ਹੂਰ ਜਾਸੂਸੀ ਸੀਰੀਜ਼ 'ਸਿਟਾਡੇਲ' (Citadel) ਦੇ ਦੂਜੇ ਸੀਜ਼ਨ ਵਿੱਚ ਆਪਣੀ ਭੂਮਿਕਾ ਨੂੰ ਮੁੜ ਨਿਭਾਉਣ ਲਈ ਤਿਆਰ ਹੈ।