ਰਜਨੀਕਾਂਤ ਦਾ ਵੱਡਾ ਬਿਆਨ: 'ਮੁੱਖ ਮੰਤਰੀ ਵਿਜੇ ਨਾਲ ਕੋਈ ਈਰਖਾ ਨਹੀਂ, ਉਹ ਤਾਂ ਮੇਰੇ ਲਈ ਛੋਟੇ ਭਰਾ ਵਰਗਾ'
ਉਨ੍ਹਾਂ ਨੇ ਉਨ੍ਹਾਂ ਖਬਰਾਂ ਨੂੰ ਪੂਰੀ ਤਰ੍ਹਾਂ ਖਾਰਜ ਕਰ ਦਿੱਤਾ, ਜਿਸ ’ਚ ਕਿਹਾ ਜਾ ਰਿਹਾ ਸੀ ਕਿ ਉਹ ਵਿਜੇ ਦੀ ਰਾਜਨੀਤਿਕ ਰਾਹ ’ਚ ਰੋੜੇ ਅਟਕਾਉਨਾ ਚਾਹੁੰਦੇ ਹਨ।
Publish Date: Mon, 18 May 2026 08:20 AM (IST)
Updated Date: Mon, 18 May 2026 08:21 AM (IST)
ਚੇਨਈ (ਪੀਟੀਆਈ) : ਸੁਪਰ ਸਟਾਰ ਰਜਨੀਕਾਂਤ ਨੇ ਰਾਜਨੀਤੀ ਤੇ ਸਿਨੇਮਾ ਦੇ ਗਲਿਆਰਿਆਂ ’ਚ ਚੱਲ ਰਹੀਆਂ ਅਫਵਾਹਾਂ ’ਤੇ ਰੋਕ ਦਿੱਤੀ ਹੈ। ਉਨ੍ਹਾਂ ਸਾਫ਼ ਕਿਹਾ ਕਿ ਮੁੱਖ ਮੰਤਰੀ ਸੀ. ਜੋਸੇਫ ਫਿਜੇ ਪ੍ਰਤੀ ਉਨ੍ਹਾਂ ਦੇ ਮਨ ’ਚ ਕੋਈ ਨਫਰਤ ਜਾਂ ਈਰਖਾ ਨਹੀਂ ਹੈ। ਚੇਨਈ ’ਚ ਆਪਣੇ ਪੋਏਸ ਗਾਰਡਨ ਘਰ ’ਚ ਪੱਤਰਕਾਰਾਂ ਨਾਲ ਭਾਵੁਕ ਹੋ ਕੇ ਗੱਲ ਕਰਦੇ ਹੋਏ ਰਜਨੀਕਾਂਤ ਨੇ ਕਿਹਾ ਕਿ ਡੀਐੱਮਕੇ ਮੁਖੀ ਐੱਮਕੇ ਸਟਾਲਿਨ ਨਾਲ ਉਨ੍ਹਾਂ ਦੀ ਹਾਲੀਆ ਮੁਲਾਕਾਤ ਪੂਰੀ ਤਰ੍ਹਾਂ ਨਾਲ ਇਕ ਦੋਸਤਾਨਾ ਤੇ ਸ਼ਿਸ਼ਟਾਚਾਰ ਮੁਲਾਕਾਤ ਸੀ, ਜਿਸ ਦਾ ਕੋਈ ਸਿਆਸੀ ਮਕਸਦ ਨਹੀਂ ਸੀ। ਉਨ੍ਹਾਂ ਨੇ ਉਨ੍ਹਾਂ ਖਬਰਾਂ ਨੂੰ ਪੂਰੀ ਤਰ੍ਹਾਂ ਖਾਰਜ ਕਰ ਦਿੱਤਾ, ਜਿਸ ’ਚ ਕਿਹਾ ਜਾ ਰਿਹਾ ਸੀ ਕਿ ਉਹ ਵਿਜੇ ਦੀ ਰਾਜਨੀਤਿਕ ਰਾਹ ’ਚ ਰੋੜੇ ਅਟਕਾਉਨਾ ਚਾਹੁੰਦੇ ਹਨ।
ਰਜਨੀਕਾਂਤ ਨੇ ਦਿਲ ਖੋਲ੍ਹ ਕੇ ਮੁੱਖ ਮੰਤਰੀ ਵਿਜੇ ਦੀ ਤਾਰੀਫ ਕੀਤੀ। ਉਨ੍ਹਾਂ ਕਿਹਾ ਕਕਿ ਮੈਂ ਵਿਜੇ ਨੂੰ ਬਚਪਨ ਤੋਂ ਦੇਖਿਆ ਹੈ, ਭਲਾ ਮੈਂ ਉਸ ਨਾਲ ਈਰਖਾ ਕਿਉਂ ਕਰਾਂਗਾ? ਸਾਡੇ ਵਿਚਾਲੇ 25 ਸਾਲਾਂ ਦਾ ਪੀੜੀਗਤ ਫਾਸਲਾ ਹੈ। ਵਿਜੇ ਨੇ ਸਿਰਫ 52 ਸਾਲਾਂ ਦੀ ਉਮਰ ’ਚ ਜੋ ਮੁਕਾਮ ਹਾਸਲ ਕੀਤਾ ਹੈ ਉਹ ਸਿਨੇਮਾਈ ਤੇ ਰਾਜਨੀਤਿਕ ਮਹਾਨਾਇਕ ਐੱਮਜੀਆਰ ਤੇ ਐੱਨਟੀਆਰ ਦੀਆਂ ਪ੍ਰਾਪਤੀਆਂ ਤੋਂ ਵੀ ਵੱਡਾ ਹੈ। ਉਨ੍ਹਾਂ ਦੁਹਰਾਇਆ ਕਿ ਉਨ੍ਹਾਂ ਨੇ ਸਿਰਫ ਆਪਣੀ ਸਿਹਤ ਕਾਰਨਾਂ ਕਾਰਨ ਰਾਜਨੀਤੀ ’ਚ ਕਦਮ ਨਹੀਂ ਰੱਖਿਆ। ਅਖੀਰ ’ਚ ਇਕ ਵੱਡੇ ਭਰਾ ਤੇ ਮਾਰਗ ਦਰਸ਼ਕ ਵਾਂਗ ਰਜਨੀਕਾਂਤ ਨੇ ਤਾਮਿਲਨਾਡੂ ਦੀ ਜਨਤਾ ਨੂੰ ਇਕ ਭਾਵੁਕ ਅਪੀਲ ਕੀਤੀ ਕਿ ਉਹ ਨਵੇਂ ਮੁੱਖ ਮੰਤਰੀ ਵਿਜੇ ਨੂੰ ਸਰਕਾਰ ਚਲਾਉਣ ਤੇ ਖੁਦ ਨੂੰ ਸਾਬਿਤ ਕਰਨ ਲਈ ਘੱਟੋ-ਘੱਟ ਦੋ ਸਾਲਾਂ ਦਾ ਸਮਾਂ ਜ਼ਰੂਰ ਦੇਣ।