ਐਸ਼ਵਰਿਆ ਰਾਏ ਦੀ ਤਾਜ਼ਾ ਪੋਸਟ ਨੇ ਉਸਦੇ ਤਲਾਕ ਦੀਆਂ ਅਫ਼ਵਾਹਾਂ 'ਤੇ ਰੋਕ ਲਗਾ ਦਿੱਤੀ ਹੈ। ਅਭਿਸ਼ੇਕ ਲਈ ਉਸਦੀ ਖਾਸ ਪੋਸਟ ਇਹ ਸਪੱਸ਼ਟ ਕਰਦੀ ਹੈ ਕਿ ਦੋਵਾਂ ਵਿਚਕਾਰ ਰਿਸ਼ਤਾ ਅਜੇ ਵੀ ਮਜ਼ਬੂਤ ਹੈ।
ਆਨਲਾਈਨ ਡੈਸਕ, ਨਵੀਂ ਦਿੱਲੀ : ਬਾਲੀਵੁਡ ਦੇ ਗਲਿਆਰਾਂ ਵਿੱਚ ਬੱਚਨ ਪਰਿਵਾਰ ਦੀ ਖੂਬ ਚਰਚਾ ਹੋ ਰਹੀ ਹੈ। ਅਭਿਸ਼ੇਕ ਬੱਚਨ ਤੇ ਉਸ ਦੀ ਪਤਨੀ ਐਸ਼ਵਰਿਆ ਰਾਏ (Aishwarya Rai) ਦੇ ਤਲਾਕ ਦੀਆਂ ਅਫਵਾਹਾਂ ਰੁੱਕਣ ਦਾ ਨਾਂ ਨਹੀਂ ਲੈ ਰਹੀਆਂ ਹਨ। ਬਿਗ ਬੀ ਵੀ ਕਈ ਵਾਰ ਕ੍ਰਿਪਟਿਕ ਪੋਸਟ ਦੇ ਜ਼ਰੀਏ ਅਫਵਾਹਾਂ 'ਤੇ ਤੰਨਜ ਕਰ ਚੁੱਕੇ ਹਨ। 5 ਫਰਵਰੀ ਨੂੰ ਅਭਿਸ਼ੇਕ ਨੇ ਆਪਣਾ 49ਵਾਂ ਜਨਮਦਿਨ ਸੈਲੀਬ੍ਰੇਟ (Abhishek Bachchan Birthday) ਕੀਤਾ। ਇਸ ਮੌਕੇ 'ਤੇ ਸਾਰਿਆਂ ਨੂੰ ਉਡੀਕ ਸੀ ਕਿ ਉਸ ਦੀ ਪਤਨੀ ਦੀ ਕੀ ਪੋਸਟ ਆਵੇਗੀ। ਐਸ਼ਵਰਿਆ ਨੇ ਇੱਕ ਖ਼ਾਸ ਫੋਟੋ ਤੇ ਪਿਆਰੇ ਨੋਟ ਨਾਲ ਪਤੀ ਨੂੰ ਜਮਨ-ਦਿਨ ਵਿਸ਼ ਕੀਤੀ।
ਸ਼ੇਅਰ ਕੀਤੀ ਬਚਪਨ ਦੀ ਤਸਵੀਰ
ਬਚਪਨ ਦੀਆਂ ਯਾਦਾਂ ਤੇ ਤਸਵੀਰਾਂ ਸਾਰਿਆਂ ਲਈ ਬਹੁਤ ਖ਼ਾਸ ਹੁੰਦੀਆਂ ਹਨ। ਐਸ਼ਵਰਿਆ ਰਾਏ ਨੇ ਪਤੀ ਦੇ ਜਨਮ-ਦਿਨ ਦੇ ਖ਼ਾਸ ਮੌਕੇ 'ਤੇ ਉਸ ਦੀ ਇਕ ਪੁਰਾਣੀ ਤਸਵੀਰ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ। ਇਸ ਵਿੱਚ ਅਦਾਕਾਰ ਨੂੰ ਇੱਕ ਛੋਟੀ ਗੱਡੀ 'ਤੇ ਬੈਠਿਆ ਦੇਖਿਆ ਜਾ ਸਕਦਾ ਹੈ। ਇਹ ਫੋਟੋ ਅਮਿਤਾਭ ਦੇ ਲਾਡਲੇ ਬੇਟੇ ਦੇ ਬਚਪਨ ਦੀ ਹੈ ਤੇ ਇਹ ਸ਼ੇਅਰ ਕਰਦਿਆਂ ਐਸ਼ਵਰਿਆ ਨੇ ਸਪੇਸ਼ਲ ਨੋਟ ਵੀ ਲਿਖਿਆ ਹੈ।
ਅਦਾਕਾਰਾ ਨੇ ਲਿਖਿਆ, 'ਤੁਹਾਨੂੰ ਜਨਮ-ਦਿਨ ਦੀਆਂ ਸ਼ੁਭਕਾਮਨਾਵਾਂ, ਖੁਸ਼ੀਆਂ, ਸਿਹਤ, ਪਿਆਰ ਤੇ ਪ੍ਰਕਾਸ਼ ਮਿਲੇ। ਭਗਵਾਨ ਤੁਹਾਡਾ ਭਲਾ ਕਰੇ।
ਵਾਇਰਲ ਹੋਈ ਐਸ਼ਵਰਿਆ ਰਾਏ ਦੀ ਪੋਸਟ
ਸੋਸ਼ਲ ਮੀਡੀਆ 'ਤੇ ਐਸ਼ਵਰਿਆ ਰਾਏ ਦੀ ਪੋਸਟ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇੰਨ੍ਹਾਂ ਹੀ ਨਹੀਂ, ਯੂਜ਼ਰਜ਼ ਅਦਾਕਾਰ ਦੀ ਪੋਸਟ 'ਤੇ ਪ੍ਰਤੀਕਿਰਿਆ ਵੀ ਦੇ ਰਹੇ ਹਨ। ਇਕ ਯੂਜ਼ਰ ਨੇ ਲਿਖਿਆ, ਹੁਣ ਕਿੱਥੇ ਗਈਆਂ ਤਲਾਕ ਦੀ ਅਫਵਾਹਾਂ। ਦੂਸਰੇ ਨੇ ਕਮੈਂਟ ਕਰਦੇ ਕਿਹਾ, 'ਵੱਡੇ ਵਾਲਾ ਅਭਿਸ਼ੇਕ ਬੱਚਨ ਪਸੰਦ ਨਹੀਂ ਹੈ, ਇਸ ਲਈ ਅਭਿਸ਼ੇਕ ਬੱਚਨ ਦੀ ਫੋਟੋ ਅੱਪਲੋਡ ਕੀਤੀ ਹੈ।' ਤੀਜੇ ਯੂਜ਼ਰ ਨੇ ਲਿਖਿਆ, 'so cuite'। ਇਸ ਤੋਂ ਇਲਾਵਾ ਬਹੁਤ ਸਾਰੇ ਫੈਨਜ਼ ਕਮੈਂਟ ਸੈਕਸ਼ਨ ਵਿੱਚ ਅਭਿਸ਼ੇਕ ਨੂੰ ਜਨਮਦਿਨ ਵਿਸ਼ ਕਰਦੇ ਨਜ਼ਰ ਆ ਰਹੇ ਹਨ।
ਅਭਿਸ਼ੇਕ ਨੇ ਨਹੀਂ ਕੀਤਾ ਸੀ ਐਸ਼ਵਰਿਆ ਨੂੰ ਜਨਮ-ਦਿਨ ਵਿਸ਼
ਐਸ਼ਵਰਿਆ ਦਾ ਜਨਮ-ਦਿਨ ਇੱਕ ਵਿਸ਼ੇਸ਼ ਪੋਸਟ ਨਾਲ ਜ਼ਿਆਦਾ ਚਰਚਾ ਵਿੱਚ ਆਇਆ ਸੀ। ਅਦਾਕਾਰਾ ਦੇ ਪਤੀ ਅਭਿਸ਼ੇਕ ਨੇ ਉਸ ਦੇ ਜਨਮ 'ਤੇ ਕੋਈ ਵੀ ਪੋਸਟ ਸ਼ੇਅਰ ਨਹੀਂ ਕੀਤੀ ਸੀ। ਦੋਹਾਂ ਦੇ ਤਲਾਕ ਦੀ ਅਫਵਾਹਾਂ ਵੀ ਬੀਤੇ ਸਾਲ ਤੋਂ ਚੱਲ ਰਹੀਆਂ ਸਨ। ਇਸ ਤੋਂ ਲੋਕਾਂ ਨੇ ਅੰਦਾਜ਼ਾ ਲਗਾਇਆ ਹੈ ਕਿ ਉਨ੍ਹਾਂ ਦੇ ਰਿਸ਼ਤੇ ਵਿੱਚ ਸਭ ਕੁਝ ਸਹੀ ਨਹੀਂ ਹੈ। ਹਾਲਾਂਕਿ ਇਸ ਦੇ ਬਾਅਦ ਅਭਿਸ਼ੇਕ ਤੇ ਐਸ਼ਵਰਿਆ ਕਈ ਸਮਾਗਮਾਂ ਵਿੱਚ ਇੱਕ ਨਾਲ ਦੇਖੇ ਗਏ।
ਤਲਾਕ ਦੀਆਂ ਅਫਵਾਹਾਂ 'ਤੇ ਵਿਰਾਮ
ਐਸ਼ਵਰਿਆ ਰਾਏ ਦੀ ਤਾਜ਼ਾ ਪੋਸਟ ਨੇ ਉਸਦੇ ਤਲਾਕ ਦੀਆਂ ਅਫ਼ਵਾਹਾਂ 'ਤੇ ਰੋਕ ਲਗਾ ਦਿੱਤੀ ਹੈ। ਅਭਿਸ਼ੇਕ ਲਈ ਉਸਦੀ ਖਾਸ ਪੋਸਟ ਇਹ ਸਪੱਸ਼ਟ ਕਰਦੀ ਹੈ ਕਿ ਦੋਵਾਂ ਵਿਚਕਾਰ ਰਿਸ਼ਤਾ ਅਜੇ ਵੀ ਮਜ਼ਬੂਤ ਹੈ।