ਹਾਲ ਹੀ 'ਚ ਰਿਲੀਜ਼ ਹੋਈ Dhurandhar 2 'ਚ ਰਣਵੀਰ ਸਿੰਘ ਮੁੱਖ ਭੂਮਿਕਾ 'ਚ ਹਨ, ਹੁਣ ਤਕ ਦੀ ਦੂਜੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਭਾਰਤੀ ਫਿਲਮ ਬਣ ਗਈ ਹੈ। Yami Gautam ਨੇ 'ਧੁਰੰਧਰ' ਦੀ ਉਦਾਹਰਣ ਦਿੰਦੇ ਹੋਏ ਫਿਲਮ ਇੰਡਸਟਰੀ ਦੇ ਵਿਕਾਸ ਦੇ ਗ੍ਰਾਫ 'ਤੇ ਗੱਲ ਕੀਤੀ।

ਐਂਟਰਟੇਨਮੈਂਟ ਡੈਸਕ, ਨਵੀਂ ਦਿੱਲੀ: ਫਿਲਮ ਮੇਕਰ ਆਦਿਤਿਆ ਧਰ ਦੀ ਦੋ-ਭਾਗਾਂ ਵਾਲੀ ਫਿਲਮ 'ਧੁਰੰਧਰ' (Dhurandhar) ਰਿਲੀਜ਼ ਤੋਂ ਬਾਅਦ ਹੀ ਰਿਕਾਰਡ ਤੋੜ ਰਹੀ ਹੈ। ਦੋਵਾਂ ਫਿਲਮਾਂ ਨੇ ਮਿਲ ਕੇ ਬਾਕਸ ਆਫਿਸ 'ਤੇ 3,000 ਕਰੋੜ ਰੁਪਏ ਤੋਂ ਜ਼ਿਆਦਾ ਦੀ ਕਮਾਈ ਕੀਤੀ ਹੈ, ਨਾਲ ਹੀ ਫਿਲਮ ਨੇ ਦਰਸ਼ਕਾਂ ਤੋਂ ਵੀ ਖੂਬ ਤਾਰੀਫ਼ਾਂ ਬਟੋਰੀਆਂ ਹਨ। ਹੁਣ ਯਾਮੀ ਗੌਤਮ ਨੇ 'ਧੁਰੰਧਰ 2' ਦੀ ਜ਼ਬਰਦਸਤ ਸਫਲਤਾ ਤੋਂ ਬਾਅਦ ਆਪਣੀ ਤੇ ਆਦਿਤਿਆ ਦੀ ਜ਼ਿੰਦਗੀ 'ਚ ਆਏ ਬਦਲਾਵਾਂ ਬਾਰੇ ਗੱਲ ਕੀਤੀ।
ਜਦੋਂ ਯਾਮੀ ਤੋਂ ਪੁੱਛਿਆ ਗਿਆ ਕਿ 'ਧੁਰੰਧਰ' ਦੀ ਜ਼ਬਰਦਸਤ ਸਫਲਤਾ ਤੇ ਬਾਕਸ ਆਫਿਸ 'ਤੇ ਸ਼ਾਨਦਾਰ ਕਮਾਈ ਤੋਂ ਬਾਅਦ ਕੀ ਉਨ੍ਹਾਂ ਦੇ ਤੇ ਆਦਿਤਿਆ ਦੇ ਨਜ਼ਰੀਏ 'ਚ ਕੋਈ ਬਦਲਾਅ ਆਇਆ ਹੈ ਤਾਂ ਯਾਮੀ ਨੇ ਜਵਾਬ ਦਿੱਤਾ, 'ਇਕ ਇਨਸਾਨ ਦੇ ਤੌਰ 'ਤੇ ਸਾਡੇ ਵਿਚ ਕੁਝ ਵੀ ਨਹੀਂ ਬਦਲਿਆ ਹੈ। ਇਹ ਗੱਲ ਆਦਿਤਿਆ ਤੋਂ ਵੀ ਆਉਂਦੀ ਹੈ ਤੇ ਜਿਸ ਤਰ੍ਹਾਂ ਦੇ ਇਨਸਾਨ ਉਹ ਹਨ- ਉਨ੍ਹਾਂ 'ਤੇ ਕਿਸੇ ਚੀਜ਼ ਦਾ ਅਸਰ ਨਹੀਂ ਹੁੰਦਾ ਤੇ ਉਹ ਬਹੁਤ ਹੀ ਨਿਮਰ ਹਨ। ਮੈਂ ਉਨ੍ਹਾਂ ਨੂੰ ਵੱਖ-ਵੱਖ ਦੌਰਾਂ 'ਚੋਂ ਗੁਜ਼ਰਦੇ ਦੇਖਿਆ ਹੈ- ਊਚ-ਨੀਚ, ਉਤਰਾਅ-ਚੜ੍ਹਾਅ ਤੇ ਕਮਜ਼ੋਰ ਪਲ ਵੀ ਆਏ ਹਨ। ਪਰ ਅਜਿਹਾ ਕਦੇ ਨਹੀਂ ਹੋਇਆ ਕਿ ਉਨ੍ਹਾਂ ਮੁਸ਼ਕਲ ਪਲਾਂ ਵਿਚ ਅਸੀਂ ਆਪਣੀ ਨਿਰਾਸ਼ਾ ਜ਼ਾਹਰ ਕੀਤੀ ਹੋਵੇ ਜਾਂ ਉਸਨੂੰ ਬਾਹਰ ਕੱਢਿਆ ਹੋਵੇ'।
ਯਾਮੀ ਨੇ ਅੱਗੇ ਕਿਹਾ, 'ਅਸੀਂ ਦੋਵੇਂ ਹੀ ਰੱਬ ਦੇ ਬਹੁਤ ਸ਼ੁਕਰਗੁਜ਼ਾਰ ਹਾਂ; ਸਾਡੇ ਲਈ ਅਧਿਆਤਮਿਕਤਾ ਬਹੁਤ ਮਾਇਨੇ ਰੱਖਦੀ ਹੈ, ਅਸੀਂ ਸਰਵਸ਼ਕਤੀਮਾਨ 'ਤੇ ਵਿਸ਼ਵਾਸ ਰੱਖਦੇ ਹਾਂ। ਚੰਗੇ ਲੋਕਾਂ ਨਾਲ ਹਮੇਸ਼ਾ ਚੰਗਾ ਹੀ ਹੁੰਦਾ ਹੈ। ਜਿਹੜੀ ਚੀਜ਼ ਤੁਹਾਡੇ ਲਈ ਬਣੀ ਹੈ, ਹੋ ਸਕਦਾ ਹੈ ਕਿ ਉਸਨੂੰ ਮਿਲਣ ਵਿਚ ਥੋੜ੍ਹੀ ਦੇਰ ਹੋ ਜਾਵੇ, ਪਰ ਉਹ ਤੁਹਾਨੂੰ ਮਿਲੇਗੀ ਜ਼ਰੂਰ'।
ਹਾਲ ਹੀ 'ਚ ਰਿਲੀਜ਼ ਹੋਈ 'ਧੁਰੰਧਰ 2' (Dhurandhar 2), ਜਿਸ ਵਿਚ ਰਣਵੀਰ ਸਿੰਘ ਮੁੱਖ ਭੂਮਿਕਾ 'ਚ ਹਨ, ਹੁਣ ਤਕ ਦੀ ਦੂਜੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਭਾਰਤੀ ਫਿਲਮ ਬਣ ਗਈ ਹੈ। ਯਾਮੀ ਗੌਤਮ (Yami Gautam) ਨੇ 'ਧੁਰੰਧਰ' ਦੀ ਉਦਾਹਰਣ ਦਿੰਦੇ ਹੋਏ ਫਿਲਮ ਇੰਡਸਟਰੀ ਦੇ ਵਿਕਾਸ ਦੇ ਗ੍ਰਾਫ 'ਤੇ ਗੱਲ ਕੀਤੀ।
ਯਾਮੀ ਨੇ ਕਿਹਾ, 'ਇਹ ਸਾਰੀਆਂ ਪਰਿਭਾਸ਼ਾਵਾਂ ਹੁਣ ਬਦਲ ਗਈਆਂ ਹਨ, ਅਤੇ ਮੈਨੂੰ ਲੱਗਦਾ ਹੈ ਕਿ 'ਧੁਰੰਧਰ' ਇਸ ਦੀ ਸਭ ਤੋਂ ਵਧੀਆ ਉਦਾਹਰਣ ਹੈ। ਹਰੇਕ ਕਿਰਦਾਰ ਨੇ ਆਪਣੀ ਛਾਪ ਛੱਡੀ ਹੈ, ਕਿਉਂਕਿ ਕਿਰਦਾਰਾਂ ਨੂੰ ਇਸੇ ਤਰ੍ਹਾਂ ਲਿਖਿਆ ਗਿਆ ਹੈ। ਮੈਂ ਇਹ ਵੀ ਸਮਝਿਆ ਹੈ ਕਿ ਇਹ ਇੰਡਸਟਰੀ ਦੇ ਕਲਚਰ ਨਾਲ ਵੀ ਜੁੜਿਆ ਹੋਇਆ ਹੈ। ਜਿਵੇਂ ਕਿ ਇਹ ਫੀਮੇਲ ਐਕਟਰ ਹੈ, ਇਹ ਮੇਲ ਐਕਟਰ ਹੈ, ਇਹ ਹੀਰੋ ਹੈ- ਇਸ ਸੋਚ ਨੂੰ ਪੂਰੀ ਤਰ੍ਹਾਂ ਖ਼ਤਮ ਕਰ ਕੇ, ਬਿਹਤਰੀਨ ਕਿਰਦਾਰਾਂ ਤੇ ਲੇਖਣੀ 'ਤੇ ਫੋਕਸ ਕਰਨਾ ਮੁਮਕਿਨ ਹੈ'।
Dhurandhar: The Revenge 19 ਮਾਰਚ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਈ ਸੀ ਤੇ 40 ਦਿਨਾਂ ਬਾਅਦ ਵੀ ਇਸ ਦਾ ਥੀਏਟਰਿਕਲ ਰਨ ਪੂਰਾ ਨਹੀਂ ਹੋਇਆ ਹੈ। ਇਸ ਸਪਾਈ ਥ੍ਰਿਲਰ (Spy Thriller) 'ਚ ਰਣਵੀਰ ਸਿੰਘ, ਅਰਜੁਨ ਰਾਮਪਾਲ, ਆਰ. ਮਾਧਵਨ, ਸੰਜੇ ਦੱਤ ਤੇ ਰਾਕੇਸ਼ ਬੇਦੀ ਮੁੱਖ ਭੂਮਿਕਾਵਾਂ ਵਿੱਚ ਹਨ। ਇਸ ਐਕਸ਼ਨ-ਸਪਾਈ ਥ੍ਰਿਲਰ ਫਿਲਮ 'ਚ ਯਾਮੀ ਗੌਤਮ ਨੇ ਵੀ ਇੱਕ ਕੈਮਿਓ ਰੋਲ ਕੀਤਾ ਹੈ।