KBC 2020 : 'ਕੇਬੀਸੀ-12' 'ਚ ਦੂਸਰੀ ਕਰੋਡ਼ਪਤੀ ਬਣੀ IPS ਅਫ਼ਸਰ ਮੋਹਿਤਾ ਸ਼ਰਮਾ, ਦੇਖੋ VIDEO
'ਕੇਬੀਸੀ-12' 'ਚ ਕਰੋਡ਼ਪਤੀ ਜੇਤੂਆਂ ਦੀ ਗਿਣਤੀ ਵਧਦੀ ਜਾ ਰਹੀ ਹੈ। ਸੋਨੀ ਟੀਵੀ ਦੇ ਇਸ ਚਰਚਿਤ ਸ਼ੋਅ 'ਕੌਣ ਬਣੇਗਾ ਕਰੋਡ਼ਪਤੀ-12' 'ਚ ਪਹਿਲੀ ਕਰੋਡ਼ਪਤੀ ਜੇਤੂ ਤੋਂ ਬਾਅਦ ਇਕ ਹੋਰ ਔਰਤ ਆਈਪੀਐੱਸ ਅਧਿਕਾਰੀ ਮੋਹਿਤਾ ਸ਼ਰਮਾ ਨੇ 1 ਕਰੋਡ਼ ਰੁਪਏ ਜਿੱਤ ਲਏ ਹਨ।
Publish Date: Fri, 13 Nov 2020 11:23 AM (IST)
Updated Date: Fri, 13 Nov 2020 11:26 AM (IST)
ਮੁੰਬਈ : KBC 2020 Update : 'ਕੇਬੀਸੀ-12' 'ਚ ਕਰੋਡ਼ਪਤੀ ਜੇਤੂਆਂ ਦੀ ਗਿਣਤੀ ਵਧਦੀ ਜਾ ਰਹੀ ਹੈ। ਸੋਨੀ ਟੀਵੀ ਦੇ ਇਸ ਚਰਚਿਤ ਸ਼ੋਅ 'ਕੌਣ ਬਣੇਗਾ ਕਰੋਡ਼ਪਤੀ-12' 'ਚ ਪਹਿਲੀ ਕਰੋਡ਼ਪਤੀ ਜੇਤੂ ਤੋਂ ਬਾਅਦ ਇਕ ਹੋਰ ਔਰਤ ਆਈਪੀਐੱਸ ਅਧਿਕਾਰੀ ਮੋਹਿਤਾ ਸ਼ਰਮਾ ਨੇ 1 ਕਰੋਡ਼ ਰੁਪਏ ਜਿੱਤ ਲਏ ਹਨ। ਕਾਬਿਲੇਗ਼ੌਰ ਹੈ ਕਿ ਬੁੱਧਵਾਰ ਨੂੰ ਰਾਂਚੀ ਦੀ ਰਹਿਣ ਵਾਲੀ ਨਾਜ਼ੀਆ ਨਸੀਮ 1 ਕਰੋਡ਼ ਜਿੱਤ ਕੇ ਸੀਜ਼ਨ ਦੀ ਪਹਿਲੀ ਕਰੋਡ਼ਪਤੀ ਬਣੀ ਸੀ। ਉਹ ਫਿਲਹਾਲ ਦਿੱਲੀ 'ਚ ਮੈਨੇਜਰ ਦੇ ਅਹੁਦੇ 'ਤੇ ਤਾਇਨਾਤ ਹੈ। ਨਾਜ਼ੀਆ ਤੋਂ ਬਾਅਦ ਇਕ ਹੋਰ ਔਰਤ ਮੋਹਿਤਾ ਸ਼ਰਮਾ ਨੇ ਇਸ ਸਿਲਸਿਲੇ ਨੂੰ ਅੱਗੇ ਤੋਰਿਆ ਹੈ। ਆਈਪੀਸੀਐੱਸ ਅਧਿਕਾਰੀ ਦੇ ਇਕ ਕਰੋਡ਼ ਰੁਪਏ ਜਿੱਤਣ ਵਾਲੇ ਐਪੀਸੋਡ ਦੀਆਂ ਕੁਝ ਝਲਕੀਆਂ ਦੇਖਣ ਨੂੰ ਮਿਲੀਆਂ ਹਨ ਜਿਸ ਨੂੰ ਸੋਨੀ ਚੈਨਲ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ 'ਤੇ ਜਾਰੀ ਕੀਤਾ ਹੈ।
ਚੈਨਲ ਵੱਲੋਂ ਜਾਰੀ ਪ੍ਰੋਮੋ ਵੀਡੀਓ 'ਚ ਮਹਿਲਾ ਆਈਪੀਐੱਸ ਮੋਹਿਤਾ ਸ਼ਰਮਾ ਇਕ ਕਰੋਡ਼ ਰੁਪਏ ਦੀ ਧਨ ਰਾਸ਼ੀ ਜਿੱਤਦੀ ਹੋਈ ਨਜ਼ਰ ਆ ਰਹੀ ਹੈ। ਹਾਲਾਂਕਿ ਫਿਲਹਾਲ ਇਹ ਨਹੀਂ ਦੱਸਿਆ ਗਿਆ ਹੈ ਕਿ ਇਕ ਕਰੋਡ਼ ਰੁਪਏ ਜਿੱਤਣ ਤੋਂ ਬਾਅਦ ਉਹ ਸ਼ੋਅ 'ਚ ਸੱਤ ਕਰੋਡ਼ ਜਿੱਤ ਸਕੀ ਹੈ ਜਾਂ ਨਹੀਂ। ਇਸ ਦੀ ਜਾਣਕਾਰੀ ਐਪੀਸੋਡ ਟੈਲੀਕਾਸਟ ਹੋਣ ਤੋਂ ਬਾਅਦ ਹੀ ਮਿਲੇਗੀ।
ਵੀਡੀਓ 'ਚ ਦਿਖ ਰਿਹਾ ਹੈ ਕਿ ਅਮਿਤਾਭ ਬੱਚਨ ਮੋਹਿਤਾ ਨੂੰ ਵਾਰ-ਵਾਰ ਹੁਸ਼ਿਆਰੀ ਨਾਲ ਖੇਡਣ ਦੀ ਸਲਾਹ ਦੇ ਰਹੇ ਹਨ ਤੇ ਮੋਹਿਤਾ ਜਵਾਬ ਦਿੰਦੀ ਹੈ ਕਿ 'ਚਾਹੇ ਘੱਟ ਧਨ ਰਾਸ਼ੀ ਜਿੱਤ ਕੇ ਜਾਓ, ਪਰ ਜਦੋਂ ਰਾਤ ਨੂੰ ਸੌਂਵੋ ਤਾਂ ਲੱਗੇ ਕਿ ਹਾਂ ਮੈਂ ਵਧੀਆ ਖੇਡਿਆ।' ਇਸ ਤੋਂ ਬਾਅਦ ਅਮਿਤਾਭ ਬੱਚਨ ਆਪਣੇ ਹਸਤਾਖ਼ਰ ਕਰਨ ਦੇ ਅੰਦਾਜ਼ 'ਚ ਮੋਹਿਤਾ ਦੇ ਇਕ ਕਰੋਡ਼ ਰੁਪਏ ਜਿੱਤਣ ਦਾ ਐਲਾਨ ਕਰ ਰਹੇ ਹਨ।
ਪ੍ਰੋਮੋ 'ਚ ਨਹੀਂ ਦਿਖਾਇਆ ਇਕ ਕਰੋਡ਼ ਵਾਲਾ ਸਵਾਲ
ਹਾਲਾਂਕਿ ਪ੍ਰੋਮੋ ਵੀਡੀਓ 'ਚ 1 ਕਰੋਡ਼ ਰੁਪਏ ਦਾ ਸਵਾਲ ਕੀ ਹੈ, ਇਹ ਨਹੀਂ ਦਿਖਾਇਆ ਗਿਆ ਹੈ, ਪਰ ਅਮਿਤਾਭ ਬੱਚਨ 1 ਕਰੋਡ਼ ਰੁਪਏ ਜਿੱਤਣ ਤੋਂ ਬਾਅਦ ਮੋਹਿਤਾ ਤੋਂ 7 ਕਰੋਡ਼ ਰੁਪਏ ਦਾ ਸਵਾਲ ਪੁੱਛੇ ਨਜ਼ਰ ਆ ਰਹੇ ਹਨ।