Jubin Nautiyal Accident : ਗਾਇਕ ਜੁਬਿਨ ਨੌਟਿਆਲ ਹੋਇਆ ਹਾਦਸੇ ਦਾ ਸ਼ਿਕਾਰ, ਸਿਰ ਤੇ ਪਸਲੀਆਂ 'ਤੇ ਲੱਗੀਆਂ ਗੰਭੀਰ ਸੱਟਾਂ
ਮਸ਼ਹੂਰ ਪਲੇਅਬੈਕ ਸਿੰਗਰ ਜੁਬਿਨ ਨੌਟਿਆਲ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ। ਤਾਜ਼ਾ ਰਿਪੋਰਟਾਂ ਮੁਤਾਬਕ ਜ਼ੁਬਿਨ ਵੀਰਵਾਰ ਨੂੰ ਇਕ ਹਾਦਸੇ 'ਚ ਜ਼ਖਮੀ ਹੋ ਗਿਆ ਸੀ। ਉਨ੍ਹਾਂ ਨੂੰ ਮੁੰਬਈ ਦੇ ਹਸਪਤਾਲ ਲਿਜਾਇਆ ਗਿਆ।
Publish Date: Fri, 02 Dec 2022 12:35 PM (IST)
Updated Date: Fri, 02 Dec 2022 04:11 PM (IST)
ਜੇਐੱਨਐੱਨ, ਨਵੀਂ ਦਿੱਲੀ : ਮਸ਼ਹੂਰ ਪਲੇਅਬੈਕ ਸਿੰਗਰ ਜੁਬਿਨ ਨੌਟਿਆਲ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ। ਤਾਜ਼ਾ ਰਿਪੋਰਟਾਂ ਮੁਤਾਬਕ ਜ਼ੁਬਿਨ ਵੀਰਵਾਰ ਨੂੰ ਇਕ ਹਾਦਸੇ 'ਚ ਜ਼ਖਮੀ ਹੋ ਗਿਆ ਸੀ। ਉਨ੍ਹਾਂ ਨੂੰ ਮੁੰਬਈ ਦੇ ਹਸਪਤਾਲ ਲਿਜਾਇਆ ਗਿਆ। ਗਾਇਕ ਦੇ ਕੂਹਣੀ, ਸਿਰ ਤੇ ਪਸਲੀਆਂ ਉੱਤੇ ਗੰਭੀਰ ਸੱਟਾ ਲੱਗੀਆਂ। ਹਾਲ ਹੀ 'ਚ ਜੁਬਿਨ ਨੌਟਿਆਲ ਦਾ ਨਵਾਂ ਗੀਤ ਤੂ ਸਾਮਨੇ ਆਏ ਰਿਲੀਜ਼ ਹੋਇਆ ਹੈ। ਉਨ੍ਹਾਂ ਨੇ ਇਹ ਗੀਤ ਸ਼੍ਰੀਲੰਕਾਈ ਗਾਇਕ ਯੋਹਾਨੀ ਨਾਲ ਗਾਇਆ ਹੈ।
ਰਿਪੋਰਟ ਮੁਤਾਬਕ ਜੁਬਿਨ ਨੌਟਿਆਲ ਨੂੰ ਇਸ ਹਾਦਸੇ ਤੋਂ ਬਾਅਦ ਆਪਣੇ ਸੱਜੇ ਹੱਥ ਦਾ ਆਪਰੇਸ਼ਨ ਕਰਵਾਉਣਾ ਪਵੇਗਾ। ਗਾਇਕਾ ਨੂੰ ਆਖਰੀ ਵਾਰ ਯੋਹਾਨੀ ਨਾਲ ਲਾਂਚਿੰਗ ਦੌਰਾਨ ਦੇਖਿਆ ਗਿਆ ਸੀ। ਦੱਸ ਦੇਈਏ ਕਿ ਜ਼ੁਬਿਨ ਨੇ ਇੰਡਸਟਰੀ 'ਚ ਕਾਫੀ ਮਿਹਨਤ ਨਾਲ ਖੁਦ ਨੂੰ ਗਾਇਕ ਵਜੋਂ ਸਥਾਪਿਤ ਕੀਤਾ ਹੈ। ਉਸਦੇ ਪ੍ਰਸਿੱਧ ਗੀਤਾਂ ਵਿੱਚ ਰਾਤਨ ਲੰਬੀਆਂ, ਲੁਟ ਗਏ, ਹਮਨਵਾ ਮੇਰੇ, ਤੁਮ ਹੀ ਆਨਾ, ਬੇਵਫਾ ਤੇਰਾ ਮਾਸੂਮ ਛੇਹਰਾ ਵਰਗੇ ਸੁਪਰਹਿੱਟ ਗੀਤ ਸ਼ਾਮਲ ਹਨ।