Jawan Twitter Review: ਟਵਿੱਟਰ ’ਤੇ ਆਇਆ ‘ਜਵਾਨ’ ਦਾ ਪਹਿਲਾ ਰਿਵਿਊ, ਜਾਣੋ ਫੈਨਜ਼ ਨੂੰ ਕਿਵੇਂ ਲੱਗੀ ਸ਼ਾਹਰੁਖ ਖ਼ਾਨ ਦੀ ਫ਼ਿਲਮ
ਰਿਲੀਜ਼ ਦੇ ਪਹਿਲੇ ਦਿਨ ਸ਼ੁਰੂਆਤੀ ਸ਼ੋਅ ਅਨੁਸਾਰ ਟਵਿੱਟਰ ’ਤੇ ‘ਜਵਾਨ’ ਦੇ ਰਿਵਿਊ ਆਉਣੇ ਸ਼ੁਰੂ ਹੋ ਗਏ ਹਨ। ਇਨ੍ਹਾਂ ਰਿਵਿਊ ਤੋਂ ਇਹ ਅੰਦਾਜ਼ਾ ਆਸਾਨੀ ਨਾਲ ਲਗਾ ਸਕਦੇ ਹਨ ਕਿ ਫੈਨਜ਼ ਵਲੋਂ ਸ਼ਾਹਰੁਖ ਖ਼ਾਨ ਦੀ ਫ਼ਿਲਮ ਨੂੰ ਜ਼ਬਰਦਸ ਪ੍ਰਤੀਕਿਰਿਆ ਮਿਲੀ ਹੈ...
Publish Date: Thu, 07 Sep 2023 11:04 AM (IST)
Updated Date: Thu, 07 Sep 2023 12:50 PM (IST)
ਜੇਐੱਨਐੱਨ, ਨਵੀਂ ਦਿੱਲੀ : ਸ਼ਾਹਰੁਖ ਖ਼ਾਨ ਦੀ ਫ਼ਿਲਮ ‘ਜਵਾਨ’ ਆਪਣੀ ਰਿਲੀਜ਼ ਨੂੰ ਲੈ ਕੇ ਇਸ ਸਮੇਂ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਫੈਨਜ਼ ਵਿੱਚ ‘ਜਵਾਨ’ ਨੂੰ ਲੈ ਕੇ ਤਕੜਾ ਹਾਈਪ ਬਣਿਆ ਹੋਇਆ ਹੈ। ਇਸ ਵਿੱਚ ਸ਼ੋਸਲ ਮੀਡੀਆ ਪਲੇਟਫਾਰਮ ਟਵਿੱਟਰ ’ਤੇ ‘ਜਵਾਨ’ ਰਿਵਿਊ ਦੇ ਬਹੁਤ ਸਾਰੇ View ਆਏ ਹਨ।
ਸ਼ਾਹਰੁਖ ਖ਼ਾਨ ਦੀ ਇਸ ਧਮਾਕੇਦਾਰ ਫ਼ਿਲਮ ਨੂੰ ਦੇਖਣ ਤੋਂ ਬਾਅਦ ਲੋਕ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਆਓ ਜਾਣਦੇ ਹਾਂ ਕਿ ਫੈਨਜ਼ ਨੂੰ ਡਾਇਰੈਕਟਰ ਐਟਲੀ ਦੀ ‘ਜਵਾਨ’ ਫ਼ਿਲਮ ਕਿਵੇਂ ਲੱਗੀ।
ਟਵਿੱਟਰ ’ਤੇ ਕਿਵੇਂ ਰਿਹਾ ‘ਜਵਾਨ’ ਦਾ ਰਿਵਿਊ
ਰਿਲੀਜ਼ ਦੇ ਪਹਿਲੇ ਦਿਨ ਸ਼ੁਰੂਆਤੀ ਸ਼ੋਅ ਅਨੁਸਾਰ ਟਵਿੱਟਰ ’ਤੇ ‘ਜਵਾਨ’ ਦੇ ਰਿਵਿਊ ਆਉਣੇ ਸ਼ੁਰੂ ਹੋ ਗਏ ਹਨ। ਇਨ੍ਹਾਂ ਰਿਵਿਊਜ਼ ਤੋਂ ਇਹ ਅੰਦਾਜ਼ਾ ਆਸਾਨੀ ਨਾਲ ਲਗਾ ਸਕਦੇ ਹਾਂ ਕਿ ਫੈਨਜ਼ ਵਲੋਂ ਸ਼ਾਹਰੁਖ ਖ਼ਾਨ ਦੀ ਫ਼ਿਲਮ ਨੂੰ ਜ਼ਬਰਦਸਤ ਪ੍ਰਤੀਕਿਰਿਆ ਮਿਲੀ ਹੈ। ਇੱਕ ਟਵਿੱਟਰ ਯੂਜ਼ਰ ਨੇ ਟਵਿੱਟ ਕੀਤਾ ਹੈ- “ਸ਼ਾਹਰੁਖ ਦੀ ਧਮਾਕੇਦਾਰ ਐਂਟਰੀ, ਕੀ ਸ਼ਾਨਦਾਰ ਤਰੀਕੇ ਨਾਲ ਐਟਲੀ ਨੇ ਫ਼ਿਲਮ ਦੀ ਪਹਿਛਾਣ ਕਰਵਾਈ ਹੈ, ਮਸਟ ਵਾਚ ਮੂਵੀਂ।”
ਦੂਸਰੇ ਯੂਜ਼ਰ ਨੇ ਲਿਖਿਆ ਹੈ- “ਜਵਾਨ ਇੱਕ ਬਲਾਕਬਸਟਰ ਫਿਲਮ ਹੈ, ਐਟਲੀ ਨੇ ਐਕਸ਼ਨ, ਇਮੋਸ਼ਨ ਤੇ ਡਰਾਮਾ ਨਾਲ ਭਰਪੂਰ ਫ਼ਿਲਮ ਦੇ ਕੇ ਆਪਣੀ ਬਿਹਤਰੀਨ ਕਲਾ ਦੀ ਪਹਿਚਾਣ ਕਰਵਾਈ।” ਇੱਕ ਹੋਰ ਯੂਜ਼ਰ ਨੇ ਮੰਨਿਆ ਹੈ- “ਜਵਾਨ ਦੇ ਇੱਕ ਰੂਪ ’ਚ ਐਟਲੀ ਨੇ ਇਕ ਮਾਸਟਰਪੀਸ ਪੇਸ਼ ਕੀਤਾ, ਸ਼ਾਹਰੁਖ ਖ਼ਾਨ ਦਾ ਐਕਸ਼ਨ ਧਮਾਲ ਹੈ, ਫ਼ਿਲਮ ਸੁਪਰਹਿੱਟ।”
ਇਸ ਤਰ੍ਹਾਂ ਨਾਲ ਸਾਰੇ ਟਵਿੱਟਰ ਯੂਜਰਜ਼ ਸ਼ਾਹਰੁਖ ਦੀ ‘ਜਵਾਨ’ ਨੂੰ ਲੈ ਕੇ ਪਾਜੇਟਿਵ ਰਿਵਿਊ ਦੇ ਰਹੇ ਹਨ। ਫ਼ਿਲਮ ਨੂੰ ਲੈ ਕੇ ਫੈਨਜ਼ ਦੀ ਇਨ੍ਹਾਂ ਪ੍ਰਤੀਕਿਰਿਆਵਾਂ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕਿੰਗ ਖ਼ਾਨ ਨੇ ਇੱਕ ਵਾਰ ਫਿਰ ਤੋਂ ਆਪਣੇ ਚਾਹੁਣ ਵਾਲਿਆਂ ਦਾ ਦਿਲ ਜਿੱਤ ਲਿਆ ਹੈ।
‘ਜਵਾਨ’ ਨੂੰ ਮਿਲੇਗੀ ਬੰਪਰ ਓਪਨਿੰਗ
ਜਿਸ ਤਰ੍ਹਾਂ ਨਾਲ ‘ਜਵਾਨ’ ਨੂੰ ਦਰਸ਼ਕਾ ਵਲੋਂ ਚੰਗੀ ਪ੍ਰਤੀਕਿਰਿਆ ਮਿਲ ਰਹੀ ਹੈ, ਉਸ ਤੋਂ ਇਹ ਸਾਫ਼ ਕਿਹਾ ਜਾ ਸਕਦਾ ਹੈ ਕਿ ਓਪਨਿੰਗ ਡੇ ’ਤੇ ਸ਼ਾਹਰੁਖ ਖ਼ਾਨ ਦੀ ਇਹ ਫ਼ਿਲਮ ਜ਼ਬਰਦਸਤ ਕਲੈਕਸ਼ਨ ਕਰਦੀ ਦਿਖਾਈ ਦੇਵੇਗੀ।
‘ਜਵਾਨ’ ਦੀ ਧਮਾਕੇਦਾਰ ਐਡਵਾਂਸ ਬੁਕਿੰਗ ਨੂੰ ਮੱਦੇਨਜ਼ਰ ਇਹ ਤਾਂ ਪਹਿਲਾਂ ਹੀ ਤਹਿ ਹੋ ਗਿਆ ਕਿ ਰਿਲੀਜ਼ ਦੇ ਪਹਿਲੇ ਦਿਨ ਐਟਲੀ ਦੀ ਇਹ ਫ਼ਿਲਮ ਰਿਕਾਰਡ ਤੋੜ ਕਮਾਈ ਕਰੇਗੀ।