ਮੈਜਿਕ ਟੈਟੂ ਮੈਨੂੰ ਆਪਣੇ ਦੋਸਤਾਂ ਨਾਲ ਬਤੀਤ ਕੀਤੇ ਪਲਾਂ ਦੀ ਦਿਵਾਉਂਦਾ ਰਹੇਗਾ ਯਾਦ
ਸਾਬਕਾ ਸ੍ਰੀਲੰਕਾਈ ਬਿਊਟੀ ਕੁਈਨ ਤੇ ਬਾਲੀਵੁੱਡ ਦੀ ਹਾਟ ਅਦਾਕਾਰਾ ਜੈਕਲਿਨ ਫਰਨਾਂਡੀਸ ਨੇ ਆਪਣੇ ਢਿੱਡ 'ਤੇ ਟੈਟੂ ਬਣਵਾਇਆ ਹੈ। ਇਸ ਪ੍ਰਕਿਰਿਆ 'ਚ ਉਸ ਨੂੰ ਦਰਦ ਤਾਂ ਬਹੁਤ ਹੋਇਆ, ਪਰ ਟੈਟੂ ਬਣਵਾਉਣ ਤੋਂ ਬਾਅਦ ਉਹ ਖ਼ੁਸ਼ ਵੀ ਬਹੁਤ ਹੈ। ਜੈਕਲਿਨ ਆਪਣੀਆਂ ਅਦਾਵਾਂ ਕਾਰਨ ਅਕਸਰ ਚਰਚਾ 'ਚ ਰਹਿੰਦੀ ਹੈ। ਉਹ ਪਹਿਲਾਂ ਆਪਣੀ ਧੌਣ ਦੇ ਪਿਛਲੇ ਹਿੱਸੇ 'ਚ ਅੰਗਰੇਜ਼ੀ ਦੇ 'ਆਰ' ਅੱਖਰ ਦਾ ਟੈਟੂ ਬਣਵਾ ਚੁੱਕੀ ਹੈ
Publish Date: Sun, 06 Oct 2019 08:46 PM (IST)
Updated Date: Sun, 06 Oct 2019 09:44 PM (IST)
style="text-align: justify;">ਸਾਬਕਾ ਸ੍ਰੀਲੰਕਾਈ ਬਿਊਟੀ ਕੁਈਨ ਤੇ ਬਾਲੀਵੁੱਡ ਦੀ ਹਾਟ ਅਦਾਕਾਰਾ ਜੈਕਲਿਨ ਫਰਨਾਂਡੀਸ ਨੇ ਆਪਣੇ ਢਿੱਡ 'ਤੇ ਟੈਟੂ ਬਣਵਾਇਆ ਹੈ। ਇਸ ਪ੍ਰਕਿਰਿਆ 'ਚ ਉਸ ਨੂੰ ਦਰਦ ਤਾਂ ਬਹੁਤ ਹੋਇਆ, ਪਰ ਟੈਟੂ ਬਣਵਾਉਣ ਤੋਂ ਬਾਅਦ ਉਹ ਖ਼ੁਸ਼ ਵੀ ਬਹੁਤ ਹੈ। ਜੈਕਲਿਨ ਆਪਣੀਆਂ ਅਦਾਵਾਂ ਕਾਰਨ ਅਕਸਰ ਚਰਚਾ 'ਚ ਰਹਿੰਦੀ ਹੈ। ਉਹ ਪਹਿਲਾਂ ਆਪਣੀ ਧੌਣ ਦੇ ਪਿਛਲੇ ਹਿੱਸੇ 'ਚ ਅੰਗਰੇਜ਼ੀ ਦੇ 'ਆਰ' ਅੱਖਰ ਦਾ ਟੈਟੂ ਬਣਵਾ ਚੁੱਕੀ ਹੈ। ਹਾਲਾਂਕਿ ਇਹ ਅੱਖਰ ਕਿਸ ਲਈ ਹੈ ਤੇ ਇਸ ਦੇ ਕੀ ਮਾਅਨੇ ਹਨ, ਇਹ ਉਸ ਨੇ ਨਹੀਂ ਦੱਸਿਆ। ਹੁਣ ਉਸ ਨੇ ਢਿੱਡ ਦੇ ਉੱਪਰੀ ਖੱਬੇ ਹਿੱਸੇ 'ਤੇ ਅੰਗਰੇਜ਼ੀ 'ਚ 'ਮੈਜਿਕ' ਸ਼ਬਦ ਬਣਵਾਇਆ ਹੈ। ਪਿਛਲੇ ਕੁਝ ਦਿਨਾਂ ਤੋਂ ਉਹ ਆਪਣੇ ਵਤਨ ਸ੍ਰੀਲੰਕਾ 'ਚ ਸੀ ਤੇ ਉੱਥੇ ਹੀ ਕੋਲੰਬੋ 'ਚ ਇਕ ਟੈਟੂ ਪਾਰਲਰ 'ਚ ਇਸ ਨੂੰ ਬਣਵਾਇਆ। ਜੈਕਲਿਨ ਨੇ ਦੱਸਿਆ ਕਿ ਇਹ ਮੈਜਿਕ ਟੈਟੂ ਮੈਨੂੰ ਆਪਣੇ ਦੋਸਤਾਂ ਨਾਲ ਬਤੀਤ ਕੀਤੇ ਪਲਾਂ ਦੀ ਯਾਦ ਦਿਵਾਉਂਦਾ ਰਹੇਗਾ।