ਰਾਮ ਗੋਪਾਲ ਵਰਮਾ ਨੂੰ ਭਾਵੇਂ ਉਨ੍ਹਾਂ ਦੀਆਂ ਦਮਦਾਰ ਕ੍ਰਾਈਮ ਡਰਾਮਾ ਫਿਲਮਾਂ ਲਈ ਸਭ ਤੋਂ ਵੱਧ ਯਾਦ ਕੀਤਾ ਜਾਂਦਾ ਹੈ, ਪਰ ਉਨ੍ਹਾਂ ਦੀ ਫਿਲਮ 'ਸੱਤਿਆ' ਨੇ ਉਨ੍ਹਾਂ ਦੀ ਵਿਰਾਸਤ ਨੂੰ ਮਜ਼ਬੂਤ ਬਣਾਉਣ ਵਿੱਚ ਕੋਈ ਕਸਰ ਨਹੀਂ ਛੱਡੀ

ਐਂਟਰਟੇਨਮੈਂਟ ਡੈਸਕ, ਨਵੀਂ ਦਿੱਲੀ : ਰਾਮ ਗੋਪਾਲ ਵਰਮਾ ਨੂੰ ਭਾਵੇਂ ਉਨ੍ਹਾਂ ਦੀਆਂ ਦਮਦਾਰ ਕ੍ਰਾਈਮ ਡਰਾਮਾ ਫਿਲਮਾਂ ਲਈ ਸਭ ਤੋਂ ਵੱਧ ਯਾਦ ਕੀਤਾ ਜਾਂਦਾ ਹੈ, ਪਰ ਉਨ੍ਹਾਂ ਦੀ ਫਿਲਮ 'ਸੱਤਿਆ' ਨੇ ਉਨ੍ਹਾਂ ਦੀ ਵਿਰਾਸਤ ਨੂੰ ਮਜ਼ਬੂਤ ਬਣਾਉਣ ਵਿੱਚ ਕੋਈ ਕਸਰ ਨਹੀਂ ਛੱਡੀ। ਰਾਮ ਗੋਪਾਲ ਵਰਮਾ ਨੂੰ ਉਨ੍ਹਾਂ ਦੇ ਬੋਲਚਾਲ ਅਤੇ ਅਜੀਬ ਬਿਆਨਾਂ ਲਈ ਜਾਣਿਆ ਜਾਂਦਾ ਹੈ।
ਗੀਤ ਦੀ ਮੇਕਿੰਗ 'ਚ ਆਈਆਂ ਕਈ ਚੁਣੌਤੀਆਂ
ਸਾਲ 1995 ਵਿੱਚ ਨਿਰਦੇਸ਼ਕ 'ਰੰਗੀਲਾ' ਫਿਲਮ ਲੈ ਕੇ ਆਏ ਸਨ। ਇਸ ਫਿਲਮ ਨੇ ਪਹਿਲੀ ਵਾਰ ਮੁੱਖ ਧਾਰਾ ਦੀ ਕਹਾਣੀ ਸੁਣਾਉਣ ਦੀ ਉਨ੍ਹਾਂ ਦੀ ਪ੍ਰਤਿਭਾ ਨੂੰ ਉਜਾਗਰ ਕੀਤਾ ਸੀ। ਇਹ ਫਿਲਮ ਸਨਸਨੀ ਬਣ ਗਈ ਸੀ। ਇਸ ਨੂੰ ਹਿੱਟ ਬਣਾਉਣ ਵਿੱਚ ਏ. ਆਰ. ਰਹਿਮਾਨ ਦੇ ਸੰਗੀਤ ਦਾ ਬਹੁਤ ਵੱਡਾ ਯੋਗਦਾਨ ਸੀ ਫਿਰ ਵੀ ਰਾਮ ਗੋਪਾਲ ਵਰਮਾ ਅਨੁਸਾਰ ਉਨ੍ਹਾਂ ਹਿੱਟ ਗੀਤਾਂ ਨੂੰ ਬਣਾਉਣ ਵਿੱਚ ਜੋ ਸੰਘਰਸ਼ ਅਤੇ ਅਵਿਵਸਥਾ ਦਾ ਸਾਹਮਣਾ ਕਰਨਾ ਪਿਆ, ਉਹ ਪ੍ਰਸ਼ੰਸਕਾਂ ਦੀ ਕਲਪਨਾ ਤੋਂ ਵੱਖ ਹੈ। ਪਿੰਕਵਿਲਾ ਨਾਲ ਗੱਲਬਾਤ ਦੌਰਾਨ ਰਾਮ ਗੋਪਾਲ ਵਰਮਾ ਨੇ ਉਨ੍ਹਾਂ ਚੁਣੌਤੀਆਂ 'ਤੇ ਗੱਲ ਕੀਤੀ ਜੋ ਏ. ਆਰ. ਰਹਿਮਾਨ ਨਾਲ ਕੰਮ ਕਰਨ 'ਤੇ ਉਨ੍ਹਾਂ ਨੂੰ ਮਹਿਸੂਸ ਹੋਈਆਂ।
ਵਾਰ-ਵਾਰ ਬਹਾਨੇ ਮਾਰਦੇ ਰਹੇ ਏ. ਆਰ. ਰਹਿਮਾਨ
ਰਾਮ ਗੋਪਾਲ ਵਰਮਾ ਨੇ ਦੱਸਿਆ ਕਿ ਫਿਲਮ ਦੇ ਪ੍ਰਸਿੱਧ ਗੀਤ 'ਹਾਏ ਰਾਮਾ' ਦੀ ਸ਼ੂਟਿੰਗ ਗੋਆ ਵਿੱਚ ਹੋਈ ਸੀ। ਚਾਰ-ਪੰਜ ਦਿਨਾਂ ਲਈ ਪੂਰੀ ਟੀਮ ਉੱਥੇ ਸੀ। ਕੰਪੋਜ਼ੀਸ਼ਨ ਤੋਂ ਪਹਿਲਾਂ ਏ. ਆਰ. ਰਹਿਮਾਨ ਨੇ ਇਸ ਨੂੰ ਬਹੁਤ ਟਾਲਿਆ ਜਿਸ ਕਾਰਨ ਰਾਮ ਗੋਪਾਲ ਵਰਮਾ ਉਨ੍ਹਾਂ ਤੋਂ ਬਹੁਤ ਨਾਰਾਜ਼ ਵੀ ਹੋਏ ਸਨ। ਨਿਰਦੇਸ਼ਕ ਨੇ ਦੱਸਿਆ ਕਿ ਏ. ਆਰ. ਰਹਿਮਾਨ ਨੇ ਉਨ੍ਹਾਂ ਨੂੰ ਪਹਿਲੇ ਦਿਨ ਕਿਹਾ ਕਿ ਮੈਂ ਕੁਝ ਸੋਚ ਰਿਹਾ ਹਾਂ, ਤੁਹਾਨੂੰ ਇਸ ਬਾਰੇ ਕੱਲ੍ਹ ਦੱਸਾਂਗਾ, ਦੂਜੇ ਦਿਨ ਉਨ੍ਹਾਂ ਨੇ ਕੁਝ ਹੋਰ ਕਿਹਾ ਅਤੇ ਤੀਜੇ ਦਿਨ ਕੁਝ ਹੋਰ। ਇਸ ਤਰ੍ਹਾਂ ਪੰਜੋਂ ਦਿਨ ਉੱਥੇ ਖਰਾਬ ਹੋਏ ਫਿਰ ਰਹਿਮਾਨ ਨੇ ਕਿਹਾ ਕਿ ਮੈਂ ਚੇਨਈ ਜਾ ਰਿਹਾ ਹਾਂ ਅਤੇ ਤੁਹਾਨੂੰ ਫਾਈਨਲ ਗੀਤ ਉੱਥੋਂ ਹੀ ਭੇਜਾਂਗਾ।
ਟੀਵੀ ਲਗਾਉਣ ਤੋਂ ਕੀਤਾ ਇਨਕਾਰ
ਰਾਮ ਗੋਪਾਲ ਵਰਮਾ ਕੁਝ ਸਮਝ ਹੀ ਨਹੀਂ ਪਾ ਰਹੇ ਸਨ ਕਿ ਇਹ ਸਭ ਕੀ ਚੱਲ ਰਿਹਾ ਹੈ। ਗੋਆ ਤੋਂ ਨਿਕਲਣ ਤੋਂ ਬਾਅਦ ਏ. ਆਰ. ਰਹਿਮਾਨ ਨੇ ਦੇਰੀ ਦੀ ਅਸਲੀ ਵਜ੍ਹਾ ਦੱਸੀ। ਰਾਮ ਗੋਪਾਲ ਵਰਮਾ ਨੇ ਕਿਹਾ, "ਏ. ਆਰ. ਰਹਿਮਾਨ ਨੇ ਚੇਨਈ ਜਾ ਕੇ ਮੇਰੇ ਤੋਂ ਕਿਹਾ ਕਿ ਅਗਲੀ ਵਾਰ ਜਦੋਂ ਤੁਸੀਂ ਮੈਨੂੰ ਹੋਟਲ ਲੈ ਜਾਓ ਤਾਂ ਧਿਆਨ ਰੱਖਣਾ ਕਿ ਉੱਥੇ ਟੀਵੀ ਨਾ ਹੋਵੇ ਕਿਉਂਕਿ ਮੈਂ ਪੂਰਾ ਟਾਈਮ ਟੀਵੀ ਦੇਖ ਰਿਹਾ ਸੀ।"
ਰਾਮ ਗੋਪਾਲ ਨੇ ਕਿਹਾ ਕਿ ਇਹ ਸਭ ਸੁਣ ਕੇ ਮੈਂ ਬੱਸ ਉਸਨੂੰ ਮਾਰਨਾ ਹੀ ਚਾਹੁੰਦਾ ਸੀ ਪਰ ਫਿਰ ਜਦੋਂ ਉਨ੍ਹਾਂ ਨੇ ਆਖਰਕਾਰ 'ਹਾਏ ਰਾਮਾ' ਗੀਤ ਗਾਇਆ, ਤਾਂ ਜ਼ਾਹਿਰ ਹੈ, ਮੈਨੂੰ ਲੱਗਦਾ ਹੈ ਕਿ ਮਹਾਨ ਚੀਜ਼ਾਂ ਲਈ ਇੰਤਜ਼ਾਰ ਕਰਨਾ ਪੈਂਦਾ ਹੈ ਅਤੇ ਇਹ ਜ਼ਰੂਰੀ ਵੀ ਹੈ।"