ਇਸ ਵਿਚ ਪਹਿਲਾਂ ਵਾਲ ਕਸੂਰ ਵਿਚ ਕੋਈ ਨਾਤਾ ਨਹੀਂ ਹੈ। ਬਿਲਕੁਲ ਅਲੱਗ ਫਿਲਮ ਹੈ। ਇਹ ਸਾਈਕਲੋਜਿਕਲ ਹਾਰਰ ਫਿਲਮ ਹੈ। ਮੇਰੀ ਆਖ਼ਰੀ ਹਾਰਰ ਫਿਲਮ ‘1920’ ਵੀ ਕਾਫ਼ੀ ਚੱਲੀ ਸੀ।

ਅਭਿਨੇਤਾ ਆਫ਼ਤਾਬ ਨੂੰ ਆਪਣੀ ਫਿਲਮੀ ਸਫ਼ਰ ਵਿਚ ਕਾਮਯਾਬ ਹੋਣ ਲਈ ਬਹੁਤ ਲੰਬਾ ਸੰਘਰਸ਼ ਕਰਨਾ ਪਿਆ ਹੈ। ਉਸ ਦਾ ਕਹਿਣਾ ਹੈ ਕਿ ਚੰਗਾ ਸਮਾਂ ਆਉਣ ’ਚ ਸਮਾਂ ਲੱਗਦਾ ਹੈ-
Qਕੀ ਕਾਰਨ ਹੈ ਕਿ ਆਪ ਕਾਫ਼ੀ ਸਮੇਂ ਤੋਂ ਇੰਡਸਟਰੀ ਅਤੇ ਇਥੋਂ ਦੀ ਚਹਿਲ-ਪਹਿਲ ਤੋਂ ਦੂਰ ਰਹੋ ਹੋ ?
ਕੋਈ ਖ਼ਾਸ ਕਾਰਨ ਨਹੀਂ ਰਿਹਾ। ਮੈਂ ਹਮੇਸ਼ਾ ਇਹੋ ਚਾਹਿਆ ਹੈ ਕਿ ਮੈਂ ਕੁਝ ਚੰਗਾ ਕੰਮ ਕਰਾਂ। ਕਦੇ-ਕਦੇ ਅਸੀਂ ਜਿਵੇਂ ਚਾਹੁੰਦੇ ਹੁੰਦੇ ਹਾਂ, ਉਸ ਪ੍ਰਕਾਰ ਨਹੀਂ ਹੁੰਦਾ। ਇਸ ਲਈ ਚੰਗੇ ਕੰਮ ਲਈ ਥੋੜ੍ਹਾ ਸਬਰ ਵੀ ਕਰਨਾ ਪੈਂਦਾ ਹੈ। ਚੰਗਾ ਕੰਮ ਆਉਣ ਵਿਚ ਥੋੜ੍ਹਾ ਟਾਈਮ ਲੱਗ ਗਿਆ। ਉਡੀਕ ਦੇ ਬਾਅਦ ਜਦੋਂ ਉਪਰ ਵਾਲਾ ਦਿੰਦਾ ਹੈ ਤਾਂ ਕੋਈ ਲੇਖਾ ਨਹੀਂ ਹੁੰਦਾ। ਈਸ਼ਵਰ ਦੀ ਦਯਾ ਨਾਲ ਅੱਜ ਮੇਰੇ ਕੋਲ ਚਾਰ ਫਿਲਮਾਂ ਹਨ। ਚਾਰੇ ਹੀ ਫਿਲਮਾਂ ਇਕ ਇਕ ਕਰਕੇ ਸਿਨੇਮਾ ਘਰਾਂ ਵਿਚ ਆਉਣਗੀਆਂ। ਬਸ ਇਹੋ ਉਮੀਦ ਕਰਦਾ ਹਾਂ ਕਿ ਮੇਰੇ ਪ੍ਰਸੰਸਕ ਜੋ ਮੇਰੇ ਲਈ ਸਬਰ ਕਰਕੇ ਬੈਠੇ ਹਨ, ਕਿ ਮੈਂ ਆਪਣੇ ਕੰਮ ਨਾਲ ਚੰਗਾ ਮਨੋਰੰਜਨ ਕਰ ਸਕਾਂ। ਬਸ ਹੁਣ ਉਨ੍ਹਾਂ ਦੀਆਂ ਦੁਆਵਾਂ ਦੀ ਲੋੜ ਹੈ।
Qਪਹਿਲੀ ਮਸਤੀ ਦੇ 21 ਸਾਲ ਬਾਅਦ ਤੁਹਾਡੇ ਤਿੰਨਾਂ ਦੀ ਮਸਤੀ ਵਿਚ ਕਿੰਨਾ ਬਦਲਾਅ ਆਇਆ ?
ਸਾਡੇ ਤਿੰਨਾਂ ਦਾ ਆਪਸੀ ਤਾਲਮੇਲ ਕਮਾਲ ਦਾ ਹੈ। ਸਮੇਂ ਦੇ ਨਾਲ ਸਾਡੀ ਆਪਣੀ ਜਿ਼ੰਦਗੀ ਦੇ ਉਹ ਫਿਲਮਾਂ ਦੇ ਅਨੁਭਵ ਸਾਨੂੰ ਹੋਰ ਵੀ ਕਰੀਬ ਲੈ ਕੇ ਆਏ ਹਨ। ਅਸੀ ਹੋਰ ਵੀ ਪਰਿਪੱਕ ਹੋ ਗਏ ਹਾਂ। ਇਕ ਦੂਜੇ ਨੂੰ ਚੰਗੀ ਤਰ੍ਹਾਂ ਸਮਝਦੇ ਹਾਂ। ‘ਮਸਤੀ-4’ ’ਚ ਸਾਡੀ ਚੰਗੀ ਕੈਮਿਸਟਰੀ ਨਜ਼ਰ ਆਵੇਗੀ। ਸਾਡੇ ਵਿਚ ਅਸੁਰੱਖਿਆ ਦੀ ਭਾਵਨਾ ਕਦੇ ਨਹੀਂ ਆਈ। ਅਸੀਂ ਤਾਂ ਇਕ ਦੂਜੇ ਨੂੰ ਚੰਗਾ ਕੰਮ ਕਰਨ ਲਈ ਹਮੇਸ਼ਾ ਉਤਸ਼ਾਹਿਤ ਕਰਦੇ ਹਾਂ। ਸੀਨ ਲਈ ਜੋ ਵੀ ਬਿਹਤਰ ਹੋਵੇਗਾ, ਅਸੀਂ ਬਿਨਾਂ ਕਿਸੇ ਹੰਕਾਰ ਦੇ ਇਕ ਦੂਜੇ ਲਈ ਕਰਦੇ ਹਾਂ।
Qਮਸਤੀ ਵਰਗੀ ਐਡਲਟ ਕਾਮੇਡੀ ਫਿਲਮਾਂ ਨੂੰ ਲੈ ਕੇ ਇਕ ਵਰਗ ਅਸ਼ਲੀਲਤਾ ਫੈਲਾਉਣ ਦਾ ਦੋਸ਼ ਵੀ ਲਗਾਉਂਦਾ ਹੈ, ਤੁਹਾਡਾ ਕੀ ਕਹਿਣਾ ਹੈ?
ਅਸੀ ਇਹ ਫਿਲਮ ਸਿਰਫ਼ ਮਨੋਰੰਜਨ ਲਈ ਬਣਾਉਂਦੇ ਹਾਂ। ਇਸ ਨਾਲ ਸਾਡਾ ਅਸ਼ਲੀਲਤਾ ਜਾਂ ਕੋਈ ਹੋਰ ਸੰਦੇਸ਼ ਫੈਲਾਉਣ ਦਾ ਕੋਈ ਇਰਾਦਾ ਨਹੀਂ ਹੈ। ਇਹ ਫਿਲਮਾਂ ਅਸੀਂ ਅਜਿਹੇ ਦਰਸ਼ਕਾਂ ਲਈ ਬਣਾਉਂਦੇ ਹਾਂ, ਜੋ ਇਸ ਦਾ ਅਨੰਦ ਲੈਂਦੇ ਹਨ। ਇਨ੍ਹਾਂ ਫਿਲਮਾਂ ਦਾ ਇਕ ਅਲੱਗ ਦਰਸ਼ਕ ਵਰਗ ਹੈ। ਵੈਸੇ ਵੀ ਮਸਤੀ ਫਰੈਂਚਾਈਜ਼ ਦੀ ਪਿਛਲੀਆਂ ਤਿੰਨ ਫਿਲਮਾਂ ਵਿਚ ਤੁਸੀਂ ਵੇਖ ਸਕਦੇ ਹੋ ਕਿ ਇਸ ਵਿਚ ਪਤੀ ਕਿਸੇ ਹੋਰ ਥਾਂ ਜਾ ਕੇ ਮਸਤੀ ਕਰਨ ਦੀ ਕੋਿਸ਼ਸ਼ ਕਰਦੇ ਹਨ ਪਰ ਅਖ਼ੀਰ ਵਿਚ ਸਬਕ ਸਿੱਖ ਕੇ ਹੀ ਵਾਪਸ ਪਰਤਦੇ ਹਨ। ਅਸੀਂ ਕਿਸੇ ਦੀਆਂ ਭਾਵਨਾਵਾਂ ਨੂੰ ਚੋਟ ਨਹੀਂ ਪਹੁੰਚਾਉਣਾ ਚਾਹੁੰਦੇ।
Qਜੀਵਨ ’ਚ ਕਿਸ ਤਰ੍ਹਾਂ ਦੀ ਮਸਤੀ ਨੂੰ ਜ਼ਰੂਰੀ ਮੰਨਦੇ ਹੋ ?
ਮਸਤੀ ਜ਼ਿੰਦਗੀ ਵਿਚ ਹੋਣੀ ਚਾਹੀਦੀ ਪਰ ਇਕ ਹੱਦ ਹੋਣੀ ਚਾਹੀਦੀ ਹੈ। ਮਸਤੀ ਦਾ ਮਤਲਬ ਮੈਂ ਇਹ ਨਹੀਂ ਕਹਿ ਰਿਹਾ ਕਿ ਤੁਸੀਂ ਬਾਹਰ ਜਾ ਕੇ ਕੋਈ ਅਫੇਅਰ ਕਰੋ ਜਾਂ ਪਰਿਵਾਰ ਨੂੰ ਤੋੜੋ। ਮਸਤੀ ਦਾ ਮਤਲਬ ਆਪਣੇ ਦੋਸਤਾਂ ਜਾਂ ਪਰਿਵਾਰ ਨਾਲ ਕੁਝ ਵਕਤ ਕੱਢ ਕੇ ਕੁਝ ਖੇਡਾਂ ਖੇਡੋ। ਸੰਗੀਤ ਅਤੇ ਜਿਸ ਦੂਸਰੇ ਸ਼ੌਕ ਨਾਲ ਤੁਸੀਂ ਸ਼ੌਕ ਪੂਰੇ ਕਰ ਸਕਦੇ ਹੋ, ਜੋ ਤੁਹਾਡੇ ਮਨ ਨੂੰ ਬਹਿਲਾਵੇ। ਜ਼ਿੰਦਗੀ ਵਿਚ ਮਸਤੀ ਹੋਣਾ ਜ਼ਰੂਰੀ ਹੈ। ਹਾਲਾਂਕਿ ਇਕ ਸੀਮਾ ਤੱਕ ਤਾਂ ਕਿ ਕਿਸੇ ਦੀਆ ਭਾਵਨਾਵਾਂ ਨੂੰ ਠੇਸ ਨਾ ਪਹੁੰਚੇ।
Qਕਾਲਜ ਜਾਂ ਸਕੂਲ ਦੇ ਦਿਨਾਂ ’ਚ ਕੀ ਤੁਸੀਂ ਕੋਈ ਅਜਿਹੀ ਮਸਤੀ ਕੀਤੀ, ਜਿਸਦੇ ਲਈ ਬਾਅਦ ਵਿਚ ਪਛਤਾਉਣਾ ਪਿਆ ਹੋਵੇ ?
ਮੈਂ ਜਿ਼ੰਦਗੀ ਵਿਚ ਕਦੇ ਅਜਿਹੀ ਮਸਤੀ ਨਹੀਂ ਕੀਤੀ ਜਿਸ ਨਾਲ ਕਦੇ ਪਛਤਾਉਣਾ ਪਿਆ ਹੋਵੇ। ਬਚਪਨ ਤੋਂ ਹੀ ਮੈਂ ਕਾਫ਼ੀ
ਸੋਚ ਵਿਚਾਰ ਕੇ ਕੰਮ ਕਰਦਾ ਆਇਆ ਹਾਂ। ਹਰ ਕਿਸੇ ਦੀ ਭਾਵਨਾ ਦੀ ਕਦਰ ਕੀਤੀ ਹੈ। ਜੇ ਕਿਸੇ ਨਾਲ ਮਸਤੀ ਕਰਦਾ ਵੀ ਹਾਂ ਤਾਂ ਇਕ ਹੱਦ ਵਿਚ ਰਹਿ ਕੇ। ਮੈਨੂੰ ਨਹੀਂ ਪਤਾ ਕਿ ਸਾਹਮਣੇ ਵਾਲੇ ਨੂੰ ਕਿਸ ਹੱਦ ਤੱਕ ਮਜ਼ਾਕ-ਮਸਤੀ ਸਵੀਕਾਰ ਹੋਵੇਗੀ। ਮਜ਼ਾਕ ਵਿਚ ਕਿਸੇ ਦਾ ਦਿਲ ਨਹੀਂ ਦੁਖਣਾ ਚਾਹੀਦਾ। ਮੈਂ ਆਪਣੀ ਜਿ਼ੰਦਗੀ ਹਮੇਸ਼ਾ ਇਦਾਂ ਦੀ ਗੁਜ਼ਾਰੀ ਹੈ।
Qਕਸੂਰ ਫਿਲਮ ਵੀ ਤੁਸੀਂ ਕੀਤੀ ਸੀ। ਆਉਣ ਵਾਲੀ ਕਸੂਰ ਅਤੇ ਉਸ ’ਚ ਕੀ ਫ਼ਰਕ ਹੈ?
ਇਸ ਵਿਚ ਪਹਿਲਾਂ ਵਾਲ ਕਸੂਰ ਵਿਚ ਕੋਈ ਨਾਤਾ ਨਹੀਂ ਹੈ। ਬਿਲਕੁਲ ਅਲੱਗ ਫਿਲਮ ਹੈ। ਇਹ ਸਾਈਕਲੋਜਿਕਲ ਹਾਰਰ ਫਿਲਮ ਹੈ। ਮੇਰੀ ਆਖ਼ਰੀ ਹਾਰਰ ਫਿਲਮ ‘1920’ ਵੀ ਕਾਫ਼ੀ ਚੱਲੀ ਸੀ। ਇਸ ਲਈ ਉਮੀਦ ਹੈ ਕਿ ਇਹ ਫਿਲਮ ਵੀ ਲੋਕਾਂ ਦਾ ਕਾਫ਼ੀ ਜਿ਼ਆਦਾ ਮਨੋਰੰਜਨ ਕਰੇਗੀ। ਮੇਰੇ ਲਈ ਇਹ ਬਹੁਤ ਹੀ ਅਲੱਗ ਫਿਲਮ ਸੀ। ਇਹ ਆਖ ਸਕਦ ਹਾਂ ਕਿ ਇਹ ਮੇਰੇ ਕਰੀਅਰ ਦੀ ਸਭ ਤੋਂ ਚੁਣੌਤਚਪੂਰਨ ਭੂਿਮਕਾਵਾਂ ਵਿਚੋ ਇਕ ਰਹੀ ਹੈ। ਇਸ ਦੇ ਲਈ ਮੈਂ ਕਾਫ਼ੀ ਮਿਹਨਤ ਕੀਤੀ ਹੈ। ਅਗਲੇ ਸਾਲ ਆ ਰਹੀ ਇਸ ਫਿਲਮ ਤੋਂ ਵੀ ਬਹੁਤ ਜ਼ਿਆਦਾ ਉਮੀਦਾਂ ਹਨ।