ਸ਼ਰਮਿਲਾ ਨੇ ਆਪਨੇ 'ਕਸ਼ਮੀਰ ਦੀ ਕਲੀ' ਤੋਂ ਲੈ ਕੇ 'ਬਿਕਨੀ' ਅਵਤਾਰ ਤਕ ਖ਼ੂਬ ਸੁਰਖ਼ੀਆਂ ਬਟੌਰੀਆਂ ਸਨ। ਪਰ ਉਸ ਸਮੇਂ ਉਹ ਸਭ ਤੋਂ ਜ਼ਿਆਦਾ ਚਰਚਾ 'ਚ ਆਈ ਸੀ ਜਦੋਂ ਉਹ ਪਹਿਲੀ ਵਾਰ ਪਰਦੇ 'ਤੇ ਸਵਿਮਸੂਟ ਪਾਈ ਨਜ਼ਰ ਆਈ। ਅੱਜ ਸ਼ਰਮਿਲਾ ਟੈਗੋਰ ਦਾ ਜਨਮ-ਦਿਨ ਹੈ। ਉਨ੍ਹਾਂ ਦਾ ਜਨਮ-ਦਿਨ 8 ਦਸੰਬਰ, 1944 ਨੂੰ ਕਾਨਪੁਰ 'ਚ ਹੋਇਆ ਸੀ।

ਜੇਐੱਨਐੱਨ, ਨਵੀਂ ਦਿੱਲੀ : Happy Birthday Sharmila Tagore : ਬਾਲੀਵੁੱਡ ਦੀ ਬੇਹੱਦ ਹੀ ਖ਼ੂਬਸੂਰਤ ਐਕਟਰੈੱਸ ਸ਼ਰਮਿਲਾ ਟੈਗੋਰ ਆਪਣੇ ਜ਼ਮਾਨੇ ਦੇ ਹਿੱਟ ਐਂਡ ਬੋਲਡ ਐਕਟਰੈੱਸਸ 'ਚ ਸ਼ੁਮਾਰ ਰਹੀ ਹੈ। ਸ਼ਰਮਿਲਾ ਨੇ ਆਪਣੇ ਕਰੀਅਰ 'ਚ ਇਕ ਨਹੀਂ ਬਲਕਿ ਕਈ ਸੁਪਰਹਿੱਟ ਫਿਲਮਾਂ ਦਿੱਤੀਆਂ ਹਨ। ਸ਼ਰਮਿਲਾ ਨੇ ਆਪਨੇ 'ਕਸ਼ਮੀਰ ਦੀ ਕਲੀ' ਤੋਂ ਲੈ ਕੇ 'ਬਿਕਨੀ' ਅਵਤਾਰ ਤਕ ਖ਼ੂਬ ਸੁਰਖ਼ੀਆਂ ਬਟੌਰੀਆਂ ਸਨ। ਪਰ ਉਸ ਸਮੇਂ ਉਹ ਸਭ ਤੋਂ ਜ਼ਿਆਦਾ ਚਰਚਾ 'ਚ ਆਈ ਸੀ ਜਦੋਂ ਉਹ ਪਹਿਲੀ ਵਾਰ ਪਰਦੇ 'ਤੇ ਸਵਿਮਸੂਟ ਪਾਈ ਨਜ਼ਰ ਆਈ। ਅੱਜ ਸ਼ਰਮਿਲਾ ਟੈਗੋਰ ਦਾ ਜਨਮ-ਦਿਨ ਹੈ। ਉਨ੍ਹਾਂ ਦਾ ਜਨਮ-ਦਿਨ 8 ਦਸੰਬਰ, 1944 ਨੂੰ ਕਾਨਪੁਰ 'ਚ ਹੋਇਆ ਸੀ। ਅੱਜ ਉਹ ਆਪਣੇ ਪਰਿਵਾਰ ਅਤੇ ਫੈਨਜ਼ ਦੇ ਨਾਲ ਆਪਣਾ 76ਵਾਂ ਬਰਥਡੇ ਸੈਲੀਬ੍ਰੇਟ ਕਰ ਰਹੀ ਹੈ। ਅੱਜ ਅਸੀਂ ਤੁਹਾਨੂੰ ਉਨ੍ਹਾਂ ਦੇ ਜਨਮ ਦਿਨ 'ਤੇ ਉਨ੍ਹਾਂ ਦੀ ਲਾਈਫ ਨਾਲ ਜੁੜੀਆਂ ਕਈ ਦਿਲਚਸਪ ਗੱਲਾਂ ਦੱਸਣ ਜਾ ਰਹੇ ਹਾਂ।

ਸ਼ਰਮਿਲਾ ਟੈਗੋਰ ਬਿਕਨੀ ਪਾਉਣ ਵਾਲੀ ਪਹਿਲੀ ਭਾਰਤੀ ਮਹਿਲਾ ਐਕਟਰੈੱਸ ਸੀ। ਉਥੇ ਹੀ ਉਨ੍ਹਾਂ ਦੀ ਇਕ ਬੋਲਡ ਫੋਟੋ ਨੇ ਮੈਗਜ਼ੀਨ 'ਤੇ ਵੀ ਕਾਫੀ ਬਵਾਲ ਮਚਾ ਰੱਖਿਆ ਸੀ। ਸਾਲ 1967 'ਚ ਰਿਲੀਜ਼ ਹੋਈ ਫਿਲਮ 'ਐਨ ਈਵਨਿੰਗ ਇਨ ਪੈਰਿਸ' 'ਚ ਸ਼ਰਮਿਲਾ ਟੈਗੋਰ ਨੇ ਸਵਿਮਸੂਟ ਪਾਇਆ ਸੀ। ਉਹ ਅਜਿਹਾ ਕਰਨ ਵਾਲੀ ਪਹਿਲੀ ਭਾਰਤੀ ਅਦਾਕਾਰਾ ਬਣ ਗਈ ਸੀ। ਉਨ੍ਹਾਂ ਨੇ ਫਿਲਮ-ਫੇਅਰ ਮੈਗਜ਼ੀਨ ਦੇ ਅਗਸਤ 1966 ਦੇ ਅੰਕ ਦੇ ਲਈ ਟੂ ਪੀਸ ਬਿਕਨੀ ਪਾਈ ਸੀ। ਇਸਨੂੰ ਲੈ ਕੇ ਉਹ ਕਾਫੀ ਚਰਚਾ 'ਚ ਰਹੀ ਸੀ। ਅਜਿਹਾ ਮੰਨਿਆ ਜਾਂਦਾ ਹੈ ਕਿ ਇਹ ਇੰਡੀਆ 'ਚ ਪਹਿਲਾਂ ਮੌਕਾ ਸੀ ਜਦੋਂ ਕਿਸੀ ਚਰਚਿਤ ਅਦਾਕਾਰਾ ਨੇ ਬਿਕਨੀ 'ਚ ਫੋਟੋਸ਼ੂਟ ਕਰਵਾਇਆ ਸੀ।

ਫਿਲਮ 'ਐਨ ਈਵਨਿੰਗ ਇਨ ਪੈਰਿਸ' ਸਮੇਂ ਦਾ ਇਕ ਕਿੱਸਾ ਜੋ ਸ਼ਰਮਿਲਾ ਟੈਗੋਰ ਨਾਲ ਜੁੜਿਆ ਹੈ ਅੱਜ ਵੀ ਕਾਫੀ ਫੇਮਸ ਹੈ। ਦਰਅਸਲ, 'ਐਨ ਈਵਨਿੰਗ ਇਨ ਪੈਰਿਸ' ਦੌਰਾਨ ਸ਼ਰਮਿਲਾ ਤੇ ਮੰਸੂਰ ਖ਼ਾਨ ਇਕ ਦੂਸਰੇ ਨਾਲ ਰਿਲੇਸ਼ਨਸ਼ਿਪ 'ਚ ਸੀ। ਉਥੇ ਹੀ ਜਦੋਂ ਇਹ ਗੱਲ ਮੰਸੂਰ ਅਲੀ ਦੀ ਮਾਂ ਨੂੰ ਪਤਾ ਲੱਗੀ ਤਾਂ ਉਹ ਸ਼ਰਮਿਲਾ ਨੂੰ ਮਿਲਣ ਮੁੰਬਈ ਆਉਣ ਵਾਲੀ ਸੀ। ਉਥੇ ਹੀ ਉਸ ਸਮੇਂ ਹਰ ਥਾਂ ਮੁੰਬਈ 'ਚ ਸ਼ਰਮਿਲਾ ਦੇ ਸਵਿਮਸੂਟ ਦੇ ਪੋਸਟਰ ਹਰ ਥਾਂ ਲੱਗੇ ਹੋਏ ਸੀ। ਉਥੇ ਹੀ ਜਦੋਂ ਇਹ ਮੰਸੂਰ ਦੀ ਮਾਂ ਦੇ ਆਉਣ ਦੀ ਗੱਲ ਸ਼ਰਮਿਲਾ ਨੂੰ ਪਤਾ ਲੱਗੀ ਤਾਂ ਉਹ ਘਬਰਾ ਗਈ। ਉਨ੍ਹਾਂ ਨੇ ਤੁਰੰਤ ਆਪਣੀ ਫਿਲਮ ਦੇ ਪ੍ਰੋਡਿਊਸਰ ਨੂੰ ਫੋਨ ਕਰ ਕੇ ਮੁੰਬਈ ਦੇ ਹਰ ਕੋਨੇ ਤੋਂ ਫਿਲਮ ਦੇ ਪੋਸਟਰਸ ਨੂੰ ਹਟਵਾ ਦਿੱਤਾ ਸੀ।