ਜਦੋਂ ਮੈਂ ਇਵੈਂਟ ’ਤੇ ਫੋਟੋਗ੍ਰਾਫਰ ਨੂੰ ਤਕਲੀਫ਼ ਵਿਚ ਵੇਖਦਾ ਹਾਂ। ਕਈ ਵਾਰ ਸੁਰੱਖਿਆ ਗਾਰਡ ਵੀ ਉਨ੍ਹਾਂ ਨੂੰ ਕੰਟਰੋਲ ਕਰਦੇ ਹਨ। ਪੇੈਪਰਾਜ਼ੀ ਦੀ ਵੀ ਜ਼ਿੰਮੇਵਾਰੀ ਹੁੰਦੀ ਹੈ ਿਕ ਉਹ ਵਧੀਆ ਕਵਰੇਜ਼ ਕਰਨ। ਕਈ ਵਾਰ ਉਹ ਉਸ ਟਾਰਗੇਟ ਵਿਚ ਭੁੱਲ ਜਾਂਦੇ ਹਨ ਿਕ ਕੁਝ ਹੱਦਾਂ ਪਾਰ ਕਰ ਰਹੇ ਹਨ, ਜੋ ਨਹੀਂ ਕਰਨੀਆਂ ਚਾਹੀਦੀਆਂ।
ਫਿਲਮ ਜਗਤ ’ਚ ਕੁਝ ਨਵਾਂ ਕਰਨ ਦਾ ਮੌਕਾ ਮਿਲੇ ਤਾਂ ਉਸ ਨੂੰ ਕਰਨਾ ਚਾਹੀਦਾ ਹੈ। ਇਹ ਕਹਿਣਾ ਹੈ ਨਿਰਮਾਤਾ-ਨਿਰਦੇਸ਼ਕ ਵਿਪੁਲ ਅੰਮ੍ਰਿਤ ਲਾਲ ਸ਼ਾਹ ਦਾ,ਜਿਨ੍ਹਾਂ ਨੇ ਫਿਲਮ ਪ੍ਰੋਡਕਸ਼ਨ ਦੇ ਨਾਲ ਆਪਣੀ ਕੰਪਨੀ ਦਾ ਵਿਸਥਾਰ ਕਰਦਿਆਂ ਹੁਣ ਸੰਗੀਤ ਅਤੇ ਡਿਜੀਟਲ ਦੀ ਦੁਨੀਆ ਵਿਚ ਵੀ ਕਦਮ ਰੱਖਿਆ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਬਤੌਰ ਨਿਰਦੇਸ਼ਕ ਆਪਣੀ ਫਿਲਮ ‘ਹਿਸਾਬ’ ਦੀ ਸ਼ੂਟਿੰਗ ਵੀ ਪੂਰੀ ਕਰ ਲਈ ਹੈ। ਪੇਸ਼ ਹੈ ਉਨ੍ਹਾਂ ਨਾਲ ਹੋਈ ਗੱਲਬਾਤ ਦੇ ਕੁਝ ਅੰਸ਼...
Qਓਟੀਟੀ ਲਈ ਕਹਾਣੀਆਂ ਚੁਣਨ ਦਾ ਆਧਾਰ ਕੀ ਹੋਵੇਗਾ?
ਅਸੀਂ ਦਰਸ਼ਕਾਂ ਦੀ ਰੋਜ਼ਮਰਾ ਦੀ ਜਿ਼ੰਦਗੀ ਨਾਲ ਜੁੜਨਾ ਚਾਹੁੰਦੇ ਹਾਂ। ਅਜਿਹੀਆਂ ਕਹਾਣੀਆਂ ਪੇਸ਼ ਕਰਨਾ ਚਾਹੁੰਦੇ ਹਾਂ, ਜੋ ਉਨ੍ਹਾਂ ਦੀ ਜ਼ਿੰਦਗੀ ਵਿਚ ਕਿਸੇ ਕਿਸਮ ਦਾ ਸਕਾਰਤਮਕ ਬਦਲਾਅ ਲਿਆਵੇ। ਸਾਡੇ ਪਹਿਲੇ ਸ਼ੋਅ ਦਾ ਨਾਂ ਬਾਵਰਾ ਮਨ ਹੈ, ਜੋ ਅਜਿਹੇ ਨੌਜਵਾਨ ਦੀ ਕਹਾਣੀ ਹੈ ਜੋ ਬਿਹਾਰ ਤੋਂ ਬੰਗਲੁਰੂ ਸਟਾਰਟ ਅੱਪ ਲਈ ਗਿਆ ਹੈ। ਉਹ ਬਹੁਤ ਕੁਝ ਹਾਸਲ ਕਰਦਾ ਹੈ, ਪਰ ਉਸਦੀ ਅਸਲੀ ਖੋਜ ਬਤੌਰ ਇਨਸਾਨ ਗਵਾਚ ਗਈ ਹੈ। ਉਹ ਉਸ ਨੂੰ ਕਿਵੇਂ ਹਾਸਲ ਕਰਦਾ ਹੈ, ਇਹ ਸ਼ੋਅ ਉਸ ਉਪਰ ਹੈ।
Q ਤੁਹਾਡੀ ਅਗਲੀ ਫਿਲਮ ‘ਹਿਸਾਬ’ ਦੀ ਕਹਾਣੀ ਲਿਖਣ ਵਿਚ ਤੁਹਾਨੂੰ ਤਿੰਨ ਸਾਲ ਦਾ ਸਮਾਂ ਲੱਗਾ। ਕੀ ਉਸ ਨੂੰ ਬਣਾਉਣ ਵੇਲੇ ਕੁਝ ਬਦਲਾਅ ਕਰਨੇ ਪਏ ? ਲੋਕ ਕਹਿੰਦੇ ਹਨ ਕਿ ਇੰਡਸਟਰੀ ਹਰ ਸਾਲ ਹੀ ਬਦਲਾਅ ’ਚੋਂ ਲੰਘਦੀ ਹੈ।
-ਮੈਂ ਨਹੀਂ ਮੰਨਦਾ ਕਿਉਂਕਿ ਜੇਕਰ ਅਜਿਹਾ ਹੁੰਦਾ ਤਾਂ ‘ਸਿਯਾਰਾ’ ਫਿਲਮ ਨਾ ਚੱਲਦੀ। ਕਿਉਂਕਿ ਫਿਲਮ ਇੰਡਸਟਰੀ ਜਦੋਂ ਤੋਂ ਬਣੀ ਹੈ, ਇਹ ਪ੍ਰੇਮ ਕਹਾਣੀਆਂ ਬਣਾਉਂਦੀ ਆਈ ਹੈ। ਫਿਲਮਾਂ ਤਕਨੀਕ ਨਾਲ ਨਹੀਂ, ਸਗੋਂ ਭਾਵਨਾਵਾਂ ਨਾਲ ਬਣਦੀਆਂ ਹਨ। ਲੋਕ ਕਹਾਣੀ ਦੀ ਭਾਵਨਾ ਨਾਲ ਜੁੜਦੇ ਹਨ। ਜੇਕਰ ਉਹ ਸੱਚੀ ਹੈ ਤਾਂ ਲੋਕਾਂ ਤਕ ਪਹੁੰਚੇਗੀ। ਤਕਨੀਕ ਦਾ ਪ੍ਰਯੋਗ ਉਨ੍ਹਾਂ ਭਾਵਨਾਵਾਂ ਨੂੰ ਲੋਕਾਂ ਤਕ ਪਹੁੰਚਾਉਣ ਦਾ ਹੁੰਦਾ ਹੈ। ਬੈਂਕ ਡਿਕੈਤੀ ਉਤੇ ਬਣੀ ਇਸ ਫਿਲਮ ਨੂੰ ਲਿਖਣ ਲਈ ਇੰਨਾ ਸਮਾਂ ਚਾਹੀਦਾ ਸੀ ਕਿ ਫਿਲਮ ਵੇਖਣ ਤੋਂ ਬਾਅਦ ਲੋਕ ਕਹਿਣ ਕਿ ਫਿਲਮ ਬਾਕਮਾਲ ਹੈ।
Qਫਿਲਮ ’ਚ ਤੁਹਾਡੀ ਪਤਨੀ ਅਤੇ ਅਭਿਨੇਤਰੀ ਸ਼ੈਫਾਲੀ ਸ਼ਾਹ ਵੀ ਹਨ। ਕੀ ਉਨ੍ਹਾਂ ਨੂੰ ਫਿਲਮ ਆਫਰ ਕਰਨਾ ਆਸਾਨ ਰਿਹਾ ?
-ਮੈਂ ਅਜਿਹਾ ਸੋਚ ਕੇ ਉਨ੍ਹਾਂ ਕੋਲ ਕਹਾਣੀ ਲੈ ਕੇ ਨਹੀਂ ਜਾ ਸਕਦਾ ਹਾਂ ਕਿ ਜੋ ਮੈਂ ਲਿਖਾਂਗਾ, ਉਹ ਉਸ ਵਿਚ ਕੰਮ ਕਰੇਗੀ। ਉੇਥੇ ਮੈਨੂੰ ਇਕ ਪੇਸ਼ੇਵਰ ਨਿਰਮਾਤਾ-ਨਿਰਦੇਸ਼ਕ ਵਾਂਗ ਅਪਰੋਚ ਕਰਨਾ ਹੁੰਦਾ ਹੈ। ਸਾਡੇ ਵਿਚਾਲੇ ਸਕਰਿਪਟ ਨੂੰ ਲੈ ਕੇ ਸਵਾਲ-ਜਵਾਬ ਹੁੰਦੇ ਹਨ। ਫਿਲਮ ਕਰਨੀ ਚਾਹੀਦੀ ਜਾਂ ਨਹੀਂ, ਇਹ ਉਨ੍ਹਾਂ ਦਾ ਫ਼ੈਸਲਾ ਹੁੰਦਾ ਹੈ।
Qਸੰਗੀਤ ਤੇ ਡਿਜੀਟਲ ਦੀ ਦੁਨੀਆ ’ਚ ਕਦਮ ਰੱਖਣ ਦਾ ਖ਼ਿਆਲ ਕਿਥੋਂ ਆਇਆ?
-ਕੋਈ ਵੀ ਮੌਕਾ ਹੋਵੇ, ਉਹ ਸੰਗੀਤ ਦੇ ਬਿਨਾਂ ਅਧੂਰਾ ਹੁੰਦਾ ਹੈ। ਸੰਗੀਤ ਦੇ ਕਾਰਨ ਹੀ ਕਈ ਫਿਲਮਾਂ ਯਾਦਗਾਰੀ ਬਣ ਜਾਂਦੀਆਂ ਹਨ। ਸਾਡੀਆਂ ਫਿਲਮਾਂ ਦਾ ਸੰਗੀਤ ਹਮੇਸ਼ਾ ਪਸੰਦ ਕੀਤਾ ਗਿਆ ਹੈ। ਸਾਨੂੰ ਲੱਗਾ ਕਿ ਇਸ ਨੂੰ ਅੱਗੇ ਵਧਾਉਣਾ ਚਾਹੀਦਾ ਹੈ। ਡਿਜੀਟਲ ਕੰਟੈਂਟ ਬਣਾਉਣ ਨੂੰ ਲੈ ਕੇ ਵੀ ਇਹੋ ਫਿਲਾਸਫ਼ੀ ਹੈ। ਅੱਜ-ਕੱਲ੍ਹ ਦੋ -ਤਿੰਨ ਘੰਟੇ ਕਿਸੇ ਨਾ ਕਿਸੇ ਪਲੇਟਫਾਰਮ ਉਤੇ ਕੰਟੈਂਟ ਵੇਖਦੇ ਹਨ। ਉਨ੍ਹਾਂ ਨੂੰ ਵਧੀਆ ਤੇ ਸਾਰਥਿਕ ਕਹਾਣੀਆਂ ਦੇਣ ਦੇ ਮਕਸਦ ਨਾਲ ਡਿਜੀਟਲ ਦੀ ਦੁਨੀਆ ਵਿਚ ਆਉਣ ਬਾਰੇ ਸੋਚਿਆ। ਡਿਜੀਟਲ ਪਲੇਟਫਾਰਮ ਉਤੇ ਕੰਟੈਂਟ ਬਹੁਤ ਵੇਖਿਆ ਜਾ ਰਿਹਾ ਹੈ। ਕੁਝ ਅਜਿਹੀਆਂ ਕਹਾਣੀਆਂ ਹੁੰਦੀਆਂ ਹਨ ਜੋ ਓਟੀਟੀ ਅਤੇ ਫਿਲਮਾਂ ਦੇ ਜ਼ਰੀਏ ਨਹੀਂ ਆਖ ਪਾਉਂਦੇ, ਉਨ੍ਹਾਂ ਨੂੁੰ ਥੋੜ੍ਹੇ ਸਮੇਂ ਵਿਚ ਕਿਹਾ ਜਾ ਸਕਦਾ ਹੈ।
Qਇਸ ਵੇਲੇ ਹਿੰਦੀ ਸਿਨੇਮਾ ਵਿਚ ਪ੍ਰਮੋਸ਼ਨ ਘੱਟ
ਕੀਤਾ ਜਾ ਰਿਹਾ ਹੈ। ਤੁਸੀਂ ਕੀ ਸਮਝਦੇ ਹੋ?
-ਮੇਰਾ ਮੰਨਣਾ ਹੈ ਕਿ ਮਾਰਕੀਿਟੰਗ ਜ਼ਰੂਰੀ ਹੈ, ਜੋ ਤੁਹਾਡੀ ਫਿਲਮ ਨੂੰ ਲੋਕਾਂ ਤਕ ਪਹੁੰਚਾਉਣ ਵਿਚ ਮਦਦ ਕਰਦਾ ਹੈ। ਪਰ
ਕੇਵਲ ਸ਼ੁੱਕਰਵਾਰ ਤਕ ਹੀ। ਜੇਕਰ ਤੁਹਾਡੀ ਫਿਲਮ ਚੰਗੀ ਨਹੀਂ ਤਾਂ ਸ਼ਨੀਵਾਰ ਤੋਂ ਕੋਈ ਮਾਰਕੀਟਿੰਗ ਕੰਮ ਨਹੀਂ ਆਵੇਗੀ।
Qਕੋਈ ਨਵਾਂ ਮੁੱਦਾ ਹੈ, ਜੋ ਆਕਰਸ਼ਿਤ ਕਰ ਰਿਹੈ ?
-ਮੁੱਦਿਆਂ ਦੀ ਸਾਡੇ ਦੇਸ਼ ’ਚ ਕੋਈ ਕਮੀ ਨਹੀਂ। ਜਦੋਂ ਕੋਈ ਮੁੱਦਾ ਆਉਂਦਾ, ਤਾਂ ਆਪਣੇ-ਆਪ ਮਨ ’ਚ ਆ ਜਾਂਦਾ ਕਿ ਇਸ ’ਤੇ ਫਿਲਮ ਬਣਾਉਣੀ ਹੈ। ਫਿਲਹਾਲ ਇਕ ਅਜਿਹੇ ਪ੍ਰਹਾਰ ਕਰਨ ਵਾਲੀ ਫਿਲਮ ਦੀ ਸ਼ੂਟਿੰਗ ਕਰ ਰਿਹਾ ਹਾਂ।
ਪਿਛਲੇ ਦਿਨੀਂ ਜਯਾ ਬਚਨ ਨੇ ਪੈਪਰਾਜ਼ੀ ਦੇ ਕੱਪੜਿਆਂ ਉਤੇ ਟਿੱਪਣੀ ਕੀਤੀ ਸੀ। ਪੈਪਰਾਜ਼ੀ ਕਲਚਰ ਨੂੰ ਤੁਸੀਂ ਕਿਵੇਂ ਵੇਖਦੇ ਹੋ?
ਮੈਨੂੰ ਬਹੁਤ ਤਕਲੀਫ਼ ਹੁੰਦੀ ਹੈ, ਜਦੋਂ ਮੈਂ ਇਵੈਂਟ ’ਤੇ ਫੋਟੋਗ੍ਰਾਫਰ ਨੂੰ ਤਕਲੀਫ਼ ਵਿਚ ਵੇਖਦਾ ਹਾਂ। ਕਈ ਵਾਰ ਸੁਰੱਖਿਆ ਗਾਰਡ ਵੀ ਉਨ੍ਹਾਂ ਨੂੰ ਕੰਟਰੋਲ ਕਰਦੇ ਹਨ। ਪੇੈਪਰਾਜ਼ੀ ਦੀ ਵੀ ਜ਼ਿੰਮੇਵਾਰੀ ਹੁੰਦੀ ਹੈ ਕਿ ਉਹ ਵਧੀਆ ਕਵਰੇਜ਼ ਕਰਨ। ਕਈ ਵਾਰ ਉਹ ਉਸ ਟਾਰਗੇਟ ਵਿਚ ਭੁੱਲ ਜਾਂਦੇ ਹਨ ਕਿ ਕੁਝ ਹੱਦਾਂ ਪਾਰ ਕਰ ਰਹੇ ਹਨ, ਜੋ ਨਹੀਂ ਕਰਨੀਆਂ ਚਾਹੀਦੀਆਂ।
• • ਪ੍ਰਿਯੰਕਾ