ਗਾਇਕ ਕਰਨ ਔਜਲਾ ਨੇ ਪਤਨੀ ਪਲਕ ਨੂੰ ਦਿੱਤਾ ਧੋਖਾ? ਵਾਇਰਲ ਹੋ ਗਏ ਚੈਟ ਦੇ Screenshots; ਵੇਖ ਫੈਨਜ਼ ਨੂੰ ਵੀ ਲੱਗਾ ਧੱਕਾ
‘ਤੌਬਾ ਤੌਬਾ’ ਸਮੇਤ ਹੋਰ ਕਈ ਸ਼ਾਨਦਾਰ ਗੀਤ ਗਾਉਣ ਵਾਲੇ ਪੰਜਾਬੀ ਗਾਇਕ ਕਰਨ ਔਜਲਾ ਅਕਸਰ ਆਪਣੇ ਗੀਤਾਂ ਕਾਰਨ ਸੁਰਖੀਆਂ ਵਿੱਚ ਰਹਿੰਦੇ ਹਨ ਪਰ ਇਸ ਵਾਰ ਉਨ੍ਹਾਂ ਦੇ ਚਰਚਾ ਵਿੱਚ ਆਉਣ ਦਾ ਕਾਰਨ ਕੋਈ ਗੀਤ ਨਹੀਂ ਸਗੋਂ ਇੱਕ ਵਿਵਾਦ (Controversy) ਹੈ। ਕਰਨ ਔਜਲਾ ਇੱਕ ਵਿਵਾਦ ਵਿੱਚ ਫਸਦੇ ਨਜ਼ਰ ਆ ਰਹੇ ਹਨ। ਹਾਲ ਹੀ ਵਿੱਚ ਉਨ੍ਹਾਂ 'ਤੇ ਧੋਖੇਬਾਜ਼ੀ ਦਾ ਇਲਜ਼ਾਮ ਲੱਗਿਆ ਹੈ ਅਤੇ ਇਹ ਇਲਜ਼ਾਮ ਇੱਕ ਕੈਨੇਡਾ ਦੀ ਗਾਇਕਾ ਗੋਰੀ (Gori) ਨੇ ਲਗਾਇਆ ਹੈ। ਉਨ੍ਹਾਂ ਨੇ ਦਾਅਵਾ ਕੀਤਾ ਹੈ ਕਿ ਉਹ ਔਜਲਾ ਨਾਲ ਰਿਲੇਸ਼ਨਸ਼ਿਪ ਵਿੱਚ ਸੀ ਪਰ ਉਨ੍ਹਾਂ ਤੋਂ ਇਹ ਗੱਲ ਛੁਪਾਈ ਗਈ ਕਿ ਉਹ ਵਿਆਹੇ ਹੋਏ ਹਨ। ਹੁਣ ਇਸ ਮਾਮਲੇ ਨਾਲ ਜੁੜੇ ਸਕ੍ਰੀਨਸ਼ੌਟ ਸੋਸ਼
Publish Date: Wed, 14 Jan 2026 11:08 AM (IST)
Updated Date: Wed, 14 Jan 2026 11:12 AM (IST)
ਐਂਟਰਟੇਨਮੈਂਟ ਡੈਸਕ: ‘ਤੌਬਾ ਤੌਬਾ’ ਸਮੇਤ ਹੋਰ ਕਈ ਸ਼ਾਨਦਾਰ ਗੀਤ ਗਾਉਣ ਵਾਲੇ ਪੰਜਾਬੀ ਗਾਇਕ ਕਰਨ ਔਜਲਾ ਅਕਸਰ ਆਪਣੇ ਗੀਤਾਂ ਕਾਰਨ ਸੁਰਖੀਆਂ ਵਿੱਚ ਰਹਿੰਦੇ ਹਨ ਪਰ ਇਸ ਵਾਰ ਉਨ੍ਹਾਂ ਦੇ ਚਰਚਾ ਵਿੱਚ ਆਉਣ ਦਾ ਕਾਰਨ ਕੋਈ ਗੀਤ ਨਹੀਂ ਸਗੋਂ ਇੱਕ ਵਿਵਾਦ (Controversy) ਹੈ। ਕਰਨ ਔਜਲਾ ਇੱਕ ਵਿਵਾਦ ਵਿੱਚ ਫਸਦੇ ਨਜ਼ਰ ਆ ਰਹੇ ਹਨ। ਹਾਲ ਹੀ ਵਿੱਚ ਉਨ੍ਹਾਂ 'ਤੇ ਧੋਖੇਬਾਜ਼ੀ ਦਾ ਇਲਜ਼ਾਮ ਲੱਗਿਆ ਹੈ ਅਤੇ ਇਹ ਇਲਜ਼ਾਮ ਇੱਕ ਕੈਨੇਡਾ ਦੀ ਗਾਇਕਾ ਗੋਰੀ (Gori) ਨੇ ਲਗਾਇਆ ਹੈ। ਉਨ੍ਹਾਂ ਨੇ ਦਾਅਵਾ ਕੀਤਾ ਹੈ ਕਿ ਉਹ ਔਜਲਾ ਨਾਲ ਰਿਲੇਸ਼ਨਸ਼ਿਪ ਵਿੱਚ ਸੀ ਪਰ ਉਨ੍ਹਾਂ ਤੋਂ ਇਹ ਗੱਲ ਛੁਪਾਈ ਗਈ ਕਿ ਉਹ ਵਿਆਹੇ ਹੋਏ ਹਨ। ਹੁਣ ਇਸ ਮਾਮਲੇ ਨਾਲ ਜੁੜੇ ਸਕ੍ਰੀਨਸ਼ੌਟ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਹਨ।
ਗਾਇਕ ਕਰਨ ਔਜਲਾ ਦੀ ਕਥਿਤ ਪ੍ਰੇਮਿਕਾ ਨੇ ਕਰਨ ਦੀ ਟੀਮ 'ਤੇ ਉਨ੍ਹਾਂ ਨੂੰ ਚੁੱਪ ਕਰਾਉਣ ਅਤੇ ਸ਼ਰਮਿੰਦਾ ਕਰਨ ਦਾ ਵੀ ਇਲਜ਼ਾਮ ਲਗਾਇਆ ਹੈ। ਗੋਰੀ ਨੇ ਦਾਅਵਾ ਕੀਤਾ ਹੈ ਕਿ ਜਦੋਂ ਉਨ੍ਹਾਂ ਨੇ ਇਸ ਬਾਰੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਕਰਨ ਔਜਲਾ ਨੇ ਉਨ੍ਹਾਂ ਨੂੰ ਚੁੱਪ ਕਰਾਉਣ ਦੀ ਕੋਸ਼ਿਸ਼ ਕੀਤੀ। ਹਾਲਾਂਕਿ, ਕਰਨ ਔਜਲਾ ਨੇ ਅਜੇ ਤੱਕ ਇਸ 'ਤੇ ਕੋਈ ਜਵਾਬ ਨਹੀਂ ਦਿੱਤਾ ਹੈ।
ਕਰਨ ਔਜਲਾ 'ਤੇ ਇਲਜ਼ਾਮ ਲਗਾਉਣ ਵਾਲੀ ਆਰਟਿਸਟ
ਗੋਰੀ, ਇੰਸਟਾਗ੍ਰਾਮ 'ਤੇ Ms gori music ਦੇ ਨਾਮ ਨਾਲ ਜਾਣੀ ਜਾਂਦੀ ਹੈ। ਨਾਲ ਹੀ, ਉਹ ਟਵਿਨ ਰੈਪ ਡੂਓ Nyx & Nym ਦਾ ਹਿੱਸਾ ਹੈ। ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ 'ਤੇ ਸਾਂਝਾ ਕੀਤਾ ਕਿ ਉਹ ਕਰਨ ਔਜਲਾ ਦੇ ਨਾਲ ਰਿਲੇਸ਼ਨਸ਼ਿਪ ਵਿੱਚ ਸੀ ਅਤੇ ਬਾਅਦ ਵਿੱਚ ਉਨ੍ਹਾਂ ਨੂੰ ਪਤਾ ਲੱਗਿਆ ਕਿ ਉਹ ਵਿਆਹੇ ਹੋਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਕਰਨ ਔਜਲਾ ਨੇ ਆਪਣੇ ਵਿਆਹ ਦੀ ਗੱਲ ਲੁਕਾ ਕੇ ਰੱਖੀ।
“ਮੈਨੀਪੁਲੇਟ ਕੀਤਾ ਗਿਆ”
ਕਰਨ ਔਜਲਾ 'ਤੇ ਇਲਜ਼ਾਮ ਲਗਾਉਣ ਤੋਂ ਬਾਅਦ ਆਰਟਿਸਟ ਲਗਾਤਾਰ ਆਪਣੀਆਂ ਇੰਸਟਾਗ੍ਰਾਮ ਸਟੋਰੀਜ਼ 'ਤੇ ਪੋਸਟਾਂ ਰੀ-ਸ਼ੇਅਰ ਕਰ ਰਹੀ ਹੈ, ਜਿਸ ਤੋਂ ਇਹ ਸਾਫ਼ ਹੁੰਦਾ ਹੈ ਕਿ ਉਹ ਹੁਣ ਚੁੱਪ ਨਹੀਂ ਰਹਿਣਾ ਚਾਹੁੰਦੀ। ਸੋਮਵਾਰ ਨੂੰ ਉਨ੍ਹਾਂ ਨੇ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਲਿਖਿਆ, "ਬਹੁਤ ਸਾਰੀਆਂ ਔਰਤਾਂ ਨੂੰ ਮੈਨੀਪੁਲੇਟ ਕੀਤਾ ਗਿਆ ਹੈ, ਸ਼ਰਮਿੰਦਾ ਕੀਤਾ ਗਿਆ ਹੈ, ਅਤੇ ਜਨਤਕ ਤੌਰ 'ਤੇ ਉਨ੍ਹਾਂ ਦੀ ਕਹਾਣੀ ਨੂੰ ਬਦਲ ਦਿੱਤਾ ਗਿਆ ਹੈ, ਤਾਂ ਜੋ ਦੂਜੇ ਲੋਕ ਜਵਾਬਦੇਹੀ ਤੋਂ ਬਚ ਸਕਣ।"
ਉਨ੍ਹਾਂ ਨੇ ਅੱਗੇ ਲਿਖਿਆ, "ਮੈਂ ਹੁਣ ਇਸ ਪੈਟਰਨ ਦਾ ਹਿੱਸਾ ਨਹੀਂ ਬਣਾਂਗੀ। ਇਹ ਹਰ ਉਸ ਔਰਤ ਲਈ ਹੈ ਜਿਸ ਨੂੰ ਛੋਟਾ ਮਹਿਸੂਸ ਕਰਨਾ, ਖੁਦ 'ਤੇ ਸ਼ੱਕ ਕਰਨਾ ਜਾਂ ਅਜਿਹਾ ਦੋਸ਼ ਚੁੱਕਣਾ ਸਿਖਾਇਆ ਗਿਆ ਹੈ ਜੋ ਕਦੇ ਉਸਦਾ ਸੀ ਹੀ ਨਹੀਂ।" ਉਨ੍ਹਾਂ ਨੇ ਅੱਗੇ ਇਹ ਵੀ ਕਿਹਾ ਕਿ ਉਹ ਭਲਕੇ (14 ਜਨਵਰੀ) ਇਸ ਸਕੈਂਡਲ ਬਾਰੇ ਇੱਕ ਬਿਆਨ ਸਾਂਝਾ ਕਰਨ ਜਾ ਰਹੀ ਹੈ। ਅਜੇ ਤੱਕ ਕਰਨ ਔਜਲਾ ਨੇ ਇਨ੍ਹਾਂ ਇਲਜ਼ਾਮਾਂ 'ਤੇ ਕੋਈ ਬਿਆਨ ਨਹੀਂ ਦਿੱਤਾ ਹੈ।