ਪਿੱਠਵਰਤੀ ਗਾਇਕ ਕੁਮਾਰ ਸਾਨੂ ਦੇ ਨਾਂ, ਅਕਸ ਤੇ ਵੀਡੀਓ ਦੇ ਇਸਤੇਮਾਲ ’ਤੇ ਹਾਈ ਕੋਰਟ ਨੇ ਲਗਾਈ ਰੋਕ
ਜਸਟਿਸ ਮਨਮੀਤ ਪ੍ਰੀਤਮ ਸਿੰਘ ਅਰੋੜਾ ਦੇ ਬੈਂਚ ਨੇ ਕੁਮਾਰ ਸਾਨੂ ਦੀ ਸ਼ਖਸੀਅਤ ਅਧਿਕਾਰਾਂ ਦੀ ਰਾਖੀ ਲਈ ਦਾਇਰ ਪਟੀਸ਼ਨ ’ਤੇ ਇਹ ਆਦੇਸ਼ ਜਾਰੀ ਕੀਤਾ। ਅਗਲੀ ਸੁਣਵਾਈ 30 ਮਾਰਚ ਨੂੰ ਹੋਵੇਗੀ। ਬੈਂਚ ਨੇ ਕਿਹਾ ਕਿ ਪਹਿਲੀ ਨਜ਼ਰ ’ਚ ਕੁਮਾਰ ਸਾਨੂ ਦੇ ਸ਼ਖਸੀਅਤ ਗੁਣ ਉਨ੍ਹਾਂ ਦੇ ਅਧਿਕਾਰਾਂ ਦੀ ਸੁਰੱਖਿਆ ਦੇ ਯੋਗ ਹਨ।
Publish Date: Sun, 19 Oct 2025 09:57 AM (IST)
Updated Date: Sun, 19 Oct 2025 10:10 AM (IST)
ਨਵੀਂ ਦਿੱਲੀ : ਦਿੱਲੀ ਹਾਈ ਕੋਰਟ ਨੇ ਪਿੱਠਵਰਤੀ ਗਾਇਕ ਕੁਮਾਰ ਸਾਨੂ ਦੀ ਆਵਾਜ਼, ਤਸਵੀਰ, ਨਾਂ ਤੇ ਵੀਡੀਓ ਦੇ ਇਸਤੇਮਾਲ ’ਤੇ ਅੰਤ੍ਰਿਮ ਰੋਕ ਲਗਾ ਦਿੱਤੀ ਹੈ। ਜਸਟਿਸ ਮਨਮੀਤ ਪ੍ਰੀਤਮ ਸਿੰਘ ਅਰੋੜਾ ਦੇ ਬੈਂਚ ਨੇ ਕੁਮਾਰ ਸਾਨੂ ਦੀ ਸ਼ਖਸੀਅਤ ਅਧਿਕਾਰਾਂ ਦੀ ਰਾਖੀ ਲਈ ਦਾਇਰ ਪਟੀਸ਼ਨ ’ਤੇ ਇਹ ਆਦੇਸ਼ ਜਾਰੀ ਕੀਤਾ। ਅਗਲੀ ਸੁਣਵਾਈ 30 ਮਾਰਚ ਨੂੰ ਹੋਵੇਗੀ। ਬੈਂਚ ਨੇ ਕਿਹਾ ਕਿ ਪਹਿਲੀ ਨਜ਼ਰ ’ਚ ਕੁਮਾਰ ਸਾਨੂ ਦੇ ਸ਼ਖਸੀਅਤ ਗੁਣ ਉਨ੍ਹਾਂ ਦੇ ਅਧਿਕਾਰਾਂ ਦੀ ਸੁਰੱਖਿਆ ਦੇ ਯੋਗ ਹਨ।