Video : ਕੈਂਸਰ ਸਰਜਰੀ ਤੋਂ ਬਾਅਦ ਮੁੜ ਹਸਪਤਾਲ ਪਹੁੰਚੀ ਦੀਪਿਕਾ ਕੱਕੜ, ਰੌਂਦੀ ਪਤਨੀ ਨੂੰ ਸ਼ੋਏਬ ਨੇ ਇੰਝ ਦਿੱਤਾ ਹੌਸਲਾ
ਅਦਾਕਾਰਾ ਦੀਪਿਕਾ ਕੱਕੜ ਇਬਰਾਹਿਮ ਪਿਛਲੇ 6 ਮਹੀਨਿਆਂ ਤੋਂ ਨਾ ਸਿਰਫ਼ ਲਿਵਰ ਕੈਂਸਰ ਨਾਲ ਲੜ ਰਹੀ ਹੈ, ਸਗੋਂ ਬਾਕੀ ਲੋਕਾਂ ਨੂੰ ਵੀ ਮੁਸ਼ਕਲ ਹਾਲਾਤਾਂ ਨਾਲ ਲੜਨ ਲਈ ਪ੍ਰੇਰਿਤ ਕਰ ਰਹੀ ਹੈ। ਚੰਗੀ ਗੱਲ ਇਹ ਹੈ ਕਿ ਇਸ ਔਖੀ ਘੜੀ ਵਿੱਚ ਪਰਿਵਾਰ ਉਨ੍ਹਾਂ ਦਾ ਪੂਰਾ ਸਾਥ ਦੇ ਰਿਹਾ ਹੈ।
Publish Date: Sat, 20 Dec 2025 11:07 AM (IST)
Updated Date: Sat, 20 Dec 2025 11:11 AM (IST)

ਐਂਟਰਟੇਨਮੈਂਟ ਡੈਸਕ : ਅਦਾਕਾਰਾ ਦੀਪਿਕਾ ਕੱਕੜ ਇਬਰਾਹਿਮ ਪਿਛਲੇ 6 ਮਹੀਨਿਆਂ ਤੋਂ ਨਾ ਸਿਰਫ਼ ਲਿਵਰ ਕੈਂਸਰ ਨਾਲ ਲੜ ਰਹੀ ਹੈ, ਸਗੋਂ ਬਾਕੀ ਲੋਕਾਂ ਨੂੰ ਵੀ ਮੁਸ਼ਕਲ ਹਾਲਾਤਾਂ ਨਾਲ ਲੜਨ ਲਈ ਪ੍ਰੇਰਿਤ ਕਰ ਰਹੀ ਹੈ। ਚੰਗੀ ਗੱਲ ਇਹ ਹੈ ਕਿ ਇਸ ਔਖੀ ਘੜੀ ਵਿੱਚ ਪਰਿਵਾਰ ਉਨ੍ਹਾਂ ਦਾ ਪੂਰਾ ਸਾਥ ਦੇ ਰਿਹਾ ਹੈ।
ਹਾਲ ਹੀ ਵਿੱਚ ਸਰਜਰੀ ਤੋਂ ਬਾਅਦ ਉਨ੍ਹਾਂ ਦਾ ਪਹਿਲਾ PET ਸਕੈਨ ਹੋਇਆ, ਜਿਸ ਦੌਰਾਨ ਉਹ ਥੋੜ੍ਹੀ ਡਰੀ ਹੋਈ ਨਜ਼ਰ ਆਈ। ਇਸ ਦੌਰਾਨ ਉਨ੍ਹਾਂ ਦੇ ਪਤੀ ਸ਼ੋਏਬ ਇਬਰਾਹਿਮ ਨੇ ਉਨ੍ਹਾਂ ਨੂੰ ਹੌਸਲਾ ਦਿੱਤਾ। ਸ਼ੋਏਬ ਇਬਰਾਹਿਮ ਨੇ ਯੂਟਿਊਬ 'ਤੇ ਵਲੌਗ (Vlog) ਵੀਡੀਓ ਰਾਹੀਂ ਨਵੀਂ ਅਪਡੇਟ ਸਾਂਝੀ ਕੀਤੀ ਹੈ। ਇਸ ਵੀਡੀਓ ਵਿੱਚ ਦਿਖਾਇਆ ਗਿਆ ਕਿ ਸਰਜਰੀ ਤੋਂ ਬਾਅਦ ਦੀਪਿਕਾ ਦਾ PET ਸਕੈਨ ਕੀਤਾ ਗਿਆ, ਜਿਸ ਤੋਂ ਪਹਿਲਾਂ ਬਲੱਡ ਟੈਸਟ ਕਰਵਾਏ ਗਏ ਸਨ।
ਇਸ ਦੌਰਾਨ ਦੀਪਿਕਾ ਦੀਆਂ ਅੱਖਾਂ ਵਿੱਚ ਹੰਝੂ ਨਜ਼ਰ ਆਏ, ਅਜਿਹੇ ਵਿੱਚ ਸ਼ੋਏਬ ਨੇ ਉਨ੍ਹਾਂ ਨੂੰ ਹਿੰਮਤ ਦਿੰਦੇ ਹੋਏ ਕਿਹਾ- 'ਤੁਸੀਂ ਕਿੰਨੇ ਵੀ ਮਜ਼ਬੂਤ (Strong) ਹੋਵੋ ਪਰ ਅਜਿਹੇ ਸਮੇਂ ਡਰ ਲੱਗਦਾ ਹੀ ਹੈ।' ਤਾਂ ਦੀਪਿਕਾ ਵੀ ਕਹਿੰਦੀ ਹੈ, 'ਹਾਂ, ਥੋੜ੍ਹਾ ਜਿਹਾ ਡਰ ਲੱਗਦਾ ਹੈ।' ਫਿਰ ਸ਼ੋਏਬ ਕਹਿੰਦੇ ਹਨ- 'ਸਭ ਵਧੀਆ ਹੋਵੇਗਾ।' ਵੀਡੀਓ ਵਿੱਚ ਦੱਸਿਆ ਗਿਆ ਕਿ ਟੈਸਟ ਤੋਂ ਪਹਿਲਾਂ ਦੀਪਿਕਾ ਨੂੰ 4 ਘੰਟੇ ਭੁੱਖੇ ਰਹਿਣਾ ਪਿਆ ਅਤੇ ਆਪਣੇ ਛੋਟੇ ਬੇਟੇ ਰੂਹਾਨ ਤੋਂ ਵੀ ਦੂਰ ਰਹਿਣਾ ਸੀ। ਹਸਪਤਾਲ ਆਉਣ 'ਤੇ ਦੀਪਿਕਾ ਨੇ ਰੋਂਦੇ ਹੋਏ ਕਿਹਾ- "ਇੱਥੇ ਬੈਠ ਕੇ 6 ਮਹੀਨਿਆਂ ਦੀਆਂ ਸਾਰੀਆਂ ਗੱਲਾਂ ਯਾਦ ਆ ਜਾਂਦੀਆਂ ਹਨ।" ਉਹ ਇਸ ਦੌਰਾਨ ਕਾਫ਼ੀ ਭਾਵੁਕ ਹੋ ਗਈ। ਅਜਿਹੇ ਵਿੱਚ ਸ਼ੋਏਬ ਨੇ ਉਨ੍ਹਾਂ ਨੂੰ ਸੰਭਾਲਦੇ ਹੋਏ ਦੱਸਿਆ ਕਿ ਕੁਝ ਦਿਨਾਂ ਬਾਅਦ ਦੀਪਿਕਾ ਦੀ ਰਿਪੋਰਟ ਆਵੇਗੀ ਅਤੇ ਉਨ੍ਹਾਂ ਨੂੰ ਪੂਰੀ ਉਮੀਦ ਹੈ ਕਿ ਸਭ ਠੀਕ ਹੋਵੇਗਾ।