ਕੈਨੇਡੀਅਨ ਸਿੰਗਰ ਦੇ ਦਾਅਵਿਆਂ ਵਿਚਾਲੇ ਪਲਕ ਨੇ ਤੋੜੀ ਚੁੱਪ, ਪਤੀ ਕਰਨ ਔਜਲਾ ਨਾਲ ਤਸਵੀਰ ਸਾਂਝੀ ਕਰ ਟ੍ਰੋਲਰਾਂ ਨੂੰ ਪਾਈ ਨੱਥ
ਮਕਬੂਲ ਪੰਜਾਬੀ ਗਾਇਕ ਕਰਨ ਔਜਲਾ ਇਨ੍ਹੀਂ ਦਿਨੀਂ ਆਪਣੀਆਂ ਪੇਸ਼ੇਵਰ ਪ੍ਰਾਪਤੀਆਂ ਨਾਲੋਂ ਵੱਧ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਚਰਚਾ ਵਿੱਚ ਹਨ। ਹਾਲ ਹੀ ਵਿੱਚ ਇੱਕ ਕੈਨੇਡੀਅਨ ਕਲਾਕਾਰ ਨੇ ਉਨ੍ਹਾਂ 'ਤੇ 'ਐਕਸਟਰਾ ਮੈਰਿਟਲ ਅਫੇਅਰ' (ਵਿਆਹ ਤੋਂ ਬਾਹਰਲੇ ਸਬੰਧ) ਦੇ ਗੰਭੀਰ ਇਲਜ਼ਾਮ ਲਗਾਏ ਹਨ, ਜਿਸ ਨੇ ਸੋਸ਼ਲ ਮੀਡੀਆ 'ਤੇ ਹਲਚਲ ਮਚਾ ਦਿੱਤੀ ਹੈ। ਹਾਲਾਂਕਿ, ਇਨ੍ਹਾਂ ਸਾਰੇ ਵਿਵਾਦਾਂ ਅਤੇ ਦਾਅਵਿਆਂ ਦੇ ਵਿਚਕਾਰ ਕਰਨ ਦੀ ਪਤਨੀ ਪਲਕ ਔਜਲਾ ਨੇ ਮੋਰਚਾ ਸੰਭਾਲ ਲਿਆ ਹੈ ਅਤੇ ਬੇਹੱਦ ਖਾਸ ਅੰਦਾਜ਼ ਵਿੱਚ ਇਨ੍ਹਾਂ ਅਫਵਾਹਾਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਹੈ।
Publish Date: Wed, 14 Jan 2026 12:33 PM (IST)
Updated Date: Wed, 14 Jan 2026 02:05 PM (IST)

ਐਂਟਰਟੇਨਮੈਂਟ ਡੈਸਕ : ਮਕਬੂਲ ਪੰਜਾਬੀ ਗਾਇਕ ਕਰਨ ਔਜਲਾ ਇਨ੍ਹੀਂ ਦਿਨੀਂ ਆਪਣੀਆਂ ਪੇਸ਼ੇਵਰ ਪ੍ਰਾਪਤੀਆਂ ਨਾਲੋਂ ਵੱਧ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਚਰਚਾ ਵਿੱਚ ਹਨ। ਹਾਲ ਹੀ ਵਿੱਚ ਇੱਕ ਕੈਨੇਡੀਅਨ ਕਲਾਕਾਰ ਨੇ ਉਨ੍ਹਾਂ 'ਤੇ 'ਐਕਸਟਰਾ ਮੈਰਿਟਲ ਅਫੇਅਰ' (ਵਿਆਹ ਤੋਂ ਬਾਹਰਲੇ ਸਬੰਧ) ਦੇ ਗੰਭੀਰ ਇਲਜ਼ਾਮ ਲਗਾਏ ਹਨ, ਜਿਸ ਨੇ ਸੋਸ਼ਲ ਮੀਡੀਆ 'ਤੇ ਹਲਚਲ ਮਚਾ ਦਿੱਤੀ ਹੈ। ਹਾਲਾਂਕਿ, ਇਨ੍ਹਾਂ ਸਾਰੇ ਵਿਵਾਦਾਂ ਅਤੇ ਦਾਅਵਿਆਂ ਦੇ ਵਿਚਕਾਰ ਕਰਨ ਦੀ ਪਤਨੀ ਪਲਕ ਔਜਲਾ ਨੇ ਮੋਰਚਾ ਸੰਭਾਲ ਲਿਆ ਹੈ ਅਤੇ ਬੇਹੱਦ ਖਾਸ ਅੰਦਾਜ਼ ਵਿੱਚ ਇਨ੍ਹਾਂ ਅਫਵਾਹਾਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਹੈ।
ਪਲਕ ਔਜਲਾ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਹੈਂਡਲ 'ਤੇ ਇੱਕ ਬੇਹੱਦ ਰੋਮਾਂਟਿਕ ਤਸਵੀਰ ਸਾਂਝੀ ਕੀਤੀ ਹੈ, ਜਿਸ ਨੇ ਟ੍ਰੋਲਰਾਂ ਦੇ ਮੂੰਹ ਬੰਦ ਕਰ ਦਿੱਤੇ ਹਨ। ਇਸ ਤਸਵੀਰ ਵਿੱਚ ਪਲਕ, ਕਰਨ ਦੇ ਗੱਲ੍ਹ 'ਤੇ ਕਿਸ (Kiss) ਕਰਦੀ ਨਜ਼ਰ ਆ ਰਹੀ ਹੈ। ਇਹ ਫੋਟੋ ਕਿਸੇ ਵਿਆਹ ਸਮਾਗਮ ਦੀ ਲੱਗ ਰਹੀ ਹੈ, ਜਿੱਥੇ ਕਰਨ ਚਿੱਟੇ ਸੂਟ ਵਿੱਚ ਜਚ ਰਹੇ ਹਨ ਅਤੇ ਪਲਕ ਨੇ ਨੇਵੀ ਬਲੂ ਲਹਿੰਗਾ ਪਾਇਆ ਹੋਇਆ ਹੈ। ਇਸ ਪੋਸਟ ਦੇ ਨਾਲ ਉਨ੍ਹਾਂ ਨੇ ਕਰਨ ਦਾ ਹੀ ਸੁਪਰਹਿੱਟ ਗੀਤ ‘ਵਿਨਿੰਗ ਸਪੀਚ’ (Winning Speech) ਬੈਕਗ੍ਰਾਊਂਡ ਵਿੱਚ ਲਗਾਇਆ ਹੈ, ਜਿਸ ਨੂੰ ਵਿਰੋਧੀਆਂ ਲਈ ਇੱਕ ਸਖ਼ਤ ਸੁਨੇਹਾ ਮੰਨਿਆ ਜਾ ਰਿਹਾ ਹੈ।
ਕੈਨੇਡੀਅਨ ਆਰਟਿਸਟ ‘Ms Gori Music’ ਦੇ ਹੈਰਾਨੀਜਨਕ ਦਾਵੇ
ਇਹ ਪੂਰਾ ਵਿਵਾਦ ਉਦੋਂ ਸ਼ੁਰੂ ਹੋਇਆ ਜਦੋਂ msgorimusic ਦੇ ਨਾਮ ਨਾਲ ਜਾਣੀ ਜਾਂਦੀ ਕੈਨੇਡੀਅਨ ਆਰਟਿਸਟ ਨੇ ਕਰਨ ਔਜਲਾ 'ਤੇ ਗੰਭੀਰ ਦੋਸ਼ ਲਗਾਏ। ਉਨ੍ਹਾਂ ਨੇ ਆਪਣੀ ਇੰਸਟਾਗ੍ਰਾਮ ਸਟੋਰੀ ਵਿੱਚ ਦਾਅਵਾ ਕੀਤਾ ਕਿ ਉਹ ਕਰਨ ਨਾਲ ਨਿੱਜੀ ਸਬੰਧਾਂ ਵਿੱਚ ਸੀ ਅਤੇ ਉਨ੍ਹਾਂ ਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਸੀ ਕਿ ਕਰਨ ਪਹਿਲਾਂ ਹੀ ਵਿਆਹੇ ਹੋਏ ਹਨ। ਆਰਟਿਸਟ ਨੇ ਇਹ ਵੀ ਇਲਜ਼ਾਮ ਲਗਾਇਆ ਕਿ ਕਰਨ ਦੀ ਟੀਮ ਨੇ ਇੱਕ ਭਾਰਤੀ ਇੰਫਲੂਐਂਸਰ ਰਾਹੀਂ ਉਨ੍ਹਾਂ ਦੇ ਖਿਲਾਫ਼ ਗਲਤ ਖ਼ਬਰਾਂ ਫੈਲਾਈਆਂ ਅਤੇ ਉਨ੍ਹਾਂ 'ਤੇ ਦਬਾਅ ਬਣਾਇਆ ਤਾਂ ਜੋ ਇਸ ਪੂਰੇ ਮਾਮਲੇ ਨੂੰ ਦਬਾਇਆ ਜਾ ਸਕੇ।
ਅੰਤਰਰਾਸ਼ਟਰੀ ਪੁਲਿਸ ਜਾਂਚ ਅਤੇ ਮੀਡੀਆ ਇੰਟਰਵਿਊ ਦਾ ਜ਼ਿਕਰ
ਆਪਣੀ ਪੋਸਟ ਵਿੱਚ ਕੈਨੇਡੀਅਨ ਆਰਟਿਸਟ ਨੇ ਅੱਗੇ ਲਿਖਿਆ ਕਿ ਇਸ ਮਾਮਲੇ ਦੀ ਜਾਂਚ ਹੁਣ ਕੈਨੇਡਾ ਅਤੇ ਅਮਰੀਕਾ ਦੀ ਪੁਲਿਸ ਕਰ ਰਹੀ ਹੈ। ਉਨ੍ਹਾਂ ਨੇ ਦਾਵਾ ਕੀਤਾ ਕਿ ਉਨ੍ਹਾਂ ਦੇ ਖਿਲਾਫ਼ ਲਗਾਏ ਗਏ "ਝੂਠੇ ਅਪਰਾਧਿਕ ਇਲਜ਼ਾਮ" ਪੱਛਮੀ ਦੇਸ਼ਾਂ ਵਿੱਚ ਵਾਇਰਲ ਹੋਏ, ਜਦਕਿ ਭਾਰਤ ਵਿੱਚ ਇਨ੍ਹਾਂ ਨੂੰ ਜਾਣਬੁੱਝ ਕੇ ਛੁਪਾਇਆ ਗਿਆ। ਉਨ੍ਹਾਂ ਨੇ ਖੁਲਾਸਾ ਕੀਤਾ ਕਿ ਇੱਕ ਪ੍ਰਮੁੱਖ ਅਮਰੀਕੀ ਮੀਡੀਆ ਅਦਾਰਾ ਹੁਣ ਉਨ੍ਹਾਂ ਦਾ ਵਿਸਥਾਰਪੂਰਵਕ ਇੰਟਰਵਿਊ ਲੈਣ ਦੀ ਤਿਆਰੀ ਕਰ ਰਿਹਾ ਹੈ, ਜਿੱਥੇ ਉਹ ਆਪਣੀ ਕਹਾਣੀ ਪੂਰੀ ਦੁਨੀਆ ਦੇ ਸਾਹਮਣੇ ਰੱਖੇਗੀ। ਉਨ੍ਹਾਂ ਅਨੁਸਾਰ, ਕਈ ਭਾਰਤੀ ਹਸਤੀਆਂ ਨੇ ਵੀ ਨਿੱਜੀ ਤੌਰ 'ਤੇ ਉਨ੍ਹਾਂ ਨਾਲ ਸੰਪਰਕ ਕਰਕੇ ਉਨ੍ਹਾਂ ਦੇ ਹੌਸਲੇ ਦੀ ਸ਼ਲਾਘਾ ਕੀਤੀ ਹੈ।
ਪਲਕ ਦਾ ‘ਵਿਨਿੰਗ’ ਜਵਾਬ: ਅਫਵਾਹਾਂ 'ਤੇ ਲੱਗੀ ਲਗਾਮ
ਵਿਵਾਦਾਂ ਦੌਰਾਨ ਪਲਕ ਔਜਲਾ ਦਾ ਇਹ ਰਿਐਕਸ਼ਨ ਸਾਫ਼ ਕਰਦਾ ਹੈ ਕਿ ਉਹ ਆਪਣੇ ਪਤੀ ਦੇ ਨਾਲ ਮਜ਼ਬੂਤੀ ਨਾਲ ਖੜ੍ਹੀ ਹੈ। ਜਿੱਥੇ ਕੈਨੇਡੀਅਨ ਆਰਟਿਸਟ ਪੁਲਿਸ ਅਤੇ ਅਦਾਲਤ ਦੀ ਗੱਲ ਕਰ ਰਹੀ ਹੈ, ਉੱਥੇ ਹੀ ਪਲਕ ਨੇ “ਵਿਨਿੰਗ ਸਪੀਚ” ਗੀਤ ਰਾਹੀਂ ਆਪਣੀ ਬਾਂਡਿੰਗ ਦਿਖਾ ਕੇ ਇਹ ਸੁਨੇਹਾ ਦਿੱਤਾ ਹੈ ਕਿ ਉਨ੍ਹਾਂ ਦੇ ਰਿਸ਼ਤੇ ਵਿੱਚ ਕੋਈ ਦਰਾਰ ਨਹੀਂ ਹੈ। ਪ੍ਰਸ਼ੰਸਕ ਵੀ ਪਲਕ ਦੇ ਇਸ ਕਦਮ ਦੀ ਸ਼ਲਾਘਾ ਕਰ ਰਹੇ ਹਨ ਅਤੇ ਇਸ ਨੂੰ ‘ਚੁੱਪੀ ਰਾਹੀਂ ਦਿੱਤਾ ਗਿਆ ਸਭ ਤੋਂ ਵੱਡਾ ਜਵਾਬ’ ਦੱਸ ਰਹੇ ਹਨ। ਫਿਲਹਾਲ ਕਰਨ ਔਜਲਾ ਵੱਲੋਂ ਇਨ੍ਹਾਂ ਇਲਜ਼ਾਮਾਂ 'ਤੇ ਅਜੇ ਤੱਕ ਕੋਈ ਸਿੱਧਾ ਬਿਆਨ ਸਾਹਮਣੇ ਨਹੀਂ ਆਇਆ ਹੈ।